ਪੱਥਰੀ ਤੇ ਸ਼ੂਗਰ ਦੇ ਮਰੀਜ਼ਾਂ ਲਈ ਫ਼ਾਇੰਦੇਮੰਦ ਹੁੰਦੀ ਹੈ ‘ਜਾਮਣ’, ਖਾਣ ’ਤੇ ਇਨ੍ਹਾਂ ਰੋਗਾਂ ਤੋਂ ਵੀ ਮਿਲੇਗੀ ਨਿਜ਼ਾਤ

Friday, Mar 26, 2021 - 05:48 PM (IST)

ਪੱਥਰੀ ਤੇ ਸ਼ੂਗਰ ਦੇ ਮਰੀਜ਼ਾਂ ਲਈ ਫ਼ਾਇੰਦੇਮੰਦ ਹੁੰਦੀ ਹੈ ‘ਜਾਮਣ’, ਖਾਣ ’ਤੇ ਇਨ੍ਹਾਂ ਰੋਗਾਂ ਤੋਂ ਵੀ ਮਿਲੇਗੀ ਨਿਜ਼ਾਤ

ਜਲੰਧਰ (ਬਿਊਰੋ) - ਜਾਮਣ ਗਰਮੀਆਂ ਦਾ ਫਲ ਹੈ, ਕਿਉਂਕਿ ਇਹ ਗਰਮੀ ਦੇ ਮੌਸਮ ’ਚ ਆਉਦਾ ਹੈ। ਇਹ ਫਲ ਕਿਸੇ ਦਵਾਈ ਤੋਂ ਘੱਟ ਨਹੀਂ। ਇਸ 'ਚ ਕੈਲਸ਼ੀਅਮ, ਪੋਟਾਸ਼ੀਅਮ, ਆਇਰਨ ਅਤੇ ਵਿਟਾਮਿਨ ਮੌਜੂਦ ਹੁੰਦੇ ਹਨ। ਜਾਮਣ ਖਾਣ ਨਾਲ ਕਈ ਤਰ੍ਹਾਂ ਦੀਆਂ ਸਿਹਤ ਸੰਬੰਧੀ ਸਮੱਸਿਆਵਾਂ ਦੂਰ ਹੁੰਦੀਆਂ ਹਨ। ਇਸ 'ਚ ਮੌਜੂਦ ਗਲੂਕੋਜ਼ ਲੂ ਲੱਗਣ ਤੋਂ ਬਚਾਉਂਦਾ ਹੈ। ਜਾਮਣ 'ਚ ਮੌਜੂਦ ਆਇਰਨ ਖੂਨ ਦੀ ਕਮੀ ਨੂੰ ਦੂਰ ਕਰਦਾ ਹੈ। ਇਸ ਤੋਂ ਇਲਾਵਾ ਜਾਮਣ ਖਾਣ ਦੇ ਹੋਰ ਵੀ ਬਹੁਤ ਸਾਰੇ ਫ਼ਾਇਦੇ ਹਨ। ਇਸੇ ਲਈ ਅੱਜ ਅਸੀਂ ਤੁਹਾਨੂੰ ਜਾਮਣ ਖਾਣ ਦੇ ਫ਼ਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ....

1. ਪੱਥਰੀ ਦੀ ਸਮੱਸਿਆ 
ਪੱਥਰੀ ਦੀ ਸਮੱਸਿਆ ਇਨ੍ਹੀਂ ਦਿਨੀਂ ਆਮ ਸੁਣਨ ਨੂੰ ਮਿਲ ਰਹੀ ਹੈ। ਪੱਥਰੀ ਦੀ ਸਮੱਸਿਆ ਤੋਂ ਰਾਹਤ ਪਾਉਣ ਲਈ ਦਵਾਈਆਂ ਦੀ ਥਾਂ 'ਤੇ ਜਾਮਣ ਖਾਓ। ਜਾਮਣ ਦੀਆਂ ਗਿਟਕਾਂ ਨੂੰ ਸੁਕਾਉਣ ਤੋਂ ਬਾਅਦ ਪੀਸ ਲਓ ਫਿਰ ਇਸ ਨੂੰ ਪਾਣੀ ਜਾਂ ਦਹੀਂ ਨਾਲ ਖਾਓ। 

2. ਭਾਰ ਵਧਾਏ
ਜਾਮਣ ਦੇ ਰਸ 'ਚ ਸ਼ਹਿਦ, ਆਂਵਲਾ ਜਾਂ ਗੁਲਾਬ ਦੇ ਫੁੱਲਾਂ ਦਾ ਰਸ ਮਿਲਾ ਕੇ ਦਿਨ 'ਚ 2 ਵਾਰ ਲਗਾਤਾਰ ਇਕ ਮਹੀਨੇ ਤਕ ਪੀਓ। ਇਕ ਮਹੀਨੇ 'ਚ ਤੁਹਾਨੂੰ ਫ਼ਰਕ ਦਿਖਾਈ ਦੇਣ ਲੱਗੇਗਾ।

PunjabKesari

3. ਸ਼ੂਗਰ ਦੇ ਮਰੀਜ਼ਾਂ ਲਈ ਫ਼ਾਇਦੇਮੰਦ ਤੋਂ ਛੁਟਕਾਰਾ 
ਸ਼ੂਗਰ ਦੇ ਰੋਗੀਆਂ ਲਈ ਜਾਮਣ ਕਿਸੇ ਦਵਾਈ ਤੋਂ ਘੱਟ ਨਹੀਂ। ਇਸ ਦੀਆਂ ਗਿਟਕਾਂ ਨੂੰ ਸੁਕਾਉਣ ਤੋਂ ਬਾਅਦ ਪੀਸ ਲਓ। ਇਸ ਪਾਊਡਰ ਦੀ ਰੋਜ਼ਾਨਾ ਵਰਤੋਂ ਨਾਲ ਸ਼ੂਗਰ ਦੀ ਸਮੱਸਿਆ ਦੂਰ ਹੋ ਜਾਂਦੀ ਹੈ।

4. ਦਸਤ ਤੋਂ ਰਾਹਤ 
ਜ਼ਰੂਰਤ ਤੋਂ ਜ਼ਿਆਦਾ ਪਾਣੀ ਪੀਣ ਜਾਂ ਖ਼ਰਾਬ ਖਾਣਾ ਖਾਣ ਨਾਲ ਦਸਤ ਦੀ ਸਮੱਸਿਆ ਹੋ ਜਾਂਦੀ ਹੈ। ਇਸ ਸਮੱਸਿਆ ਤੋਂ ਰਾਹਤ ਪਾਉਣ ਲਈ ਜਾਮਣ 'ਚ ਸੇਂਧਾ ਨਮਕ ਮਿਲਾ ਕੇ ਖਾਓ। ਇਸ ਨਾਲ ਕੁਝ ਸਮੇਂ 'ਚ ਹੀ ਤੁਹਾਨੂੰ ਦਸਤ ਤੋਂ ਰਾਹਤ ਮਿਲ ਜਾਵੇਗੀ।

5. ਭੁੱਖ ਵਧਾਏ
ਜਿਨ੍ਹਾਂ ਲੋਕਾਂ ਨੂੰ ਭੁੱਖ ਘੱਟ ਲੱਗਦੀ ਹੈ, ਉਨ੍ਹਾਂ ਨੂੰ ਜਾਮਣ ਜ਼ਰੂਰ ਖਾਣੇ ਚਾਹੀਦੇ ਹਨ। ਸਿਰਕੇ ਅਤੇ ਜਾਮਣ ਦੀ ਇਕੱਠੇ ਵਰਤੋਂ ਕਰਨ ਨਾਲ ਭੁੱਖ ਵਧਦੀ ਹੈ। 

PunjabKesari

6. ਪਾਚਨ ਤੰਤਰ ਮਜ਼ਬੂਤ ਕਰੇ
ਅਕਸਰ ਮਾਨਸੂਨ ਦੇ ਮੌਸਮ 'ਚ ਢਿੱਡ ਸੰਬੰਧੀ ਸਮੱਸਿਆਵਾਂ ਹੋ ਜਾਂਦੀਆਂ ਹਨ। ਇਨ੍ਹਾਂ ਸਮੱਸਿਆਵਾਂ ਤੋਂ ਬਚਣ ਲਈ ਰੋਜ਼ਾਨਾ 5 ਤੋਂ 10 ਜਾਮਣ ਖਾਓ। ਇਨ੍ਹਾਂ ਨੂੰ ਖਾਣ ਨਾਲ ਪਾਚਨ ਤੰਤਰ ਮਜ਼ਬੂਤ ਹੁੰਦਾ ਹੈ।

7. ਕੈਂਸਰ ਦੇ ਖਤਰੇ ਤੋਂ ਬਚਾਏ
ਜਾਮਣ 'ਚ ਪਾਲੀਫੇਨਾਲਸ ਵਰਗੇ ਤੱਤ ਭਰਪੂਰ ਮਾਤਰਾ 'ਚ ਮੌਜੂਦ ਹੁੰਦੇ ਹਨ, ਜੋ ਕੈਂਸਰ ਅਤੇ ਦਿਲ ਦੀਆਂ ਬੀਮਾਰੀਆਂ ਨੂੰ ਰੋਕਣ 'ਚ ਮਦਦ ਕਰਦੇ ਹਨ।

 


author

rajwinder kaur

Content Editor

Related News