ਥਾਇਰਡ ਤੋਂ ਨਿਜ਼ਾਤ ਦਿਵਾਉਣਗੇ ਅਦਰਕ ਸਣੇ ਇਹ ਘਰੇਲੂ ਨੁਸਖ਼ੇ, ਜ਼ਰੂਰ ਅਪਣਾਓ

06/09/2023 12:36:54 PM

ਨਵੀਂ ਦਿੱਲੀ (ਬਿਊਰੋ) - ਥਾਇਰਡ ਦੀ ਸਮੱਸਿਆ ਅੱਜਕੱਲ੍ਹ ਆਮ ਹੋ ਗਈ ਹੈ। ਅੰਗਰੇਜ਼ੀ ਦਵਾਈਆਂ ਵਿੱਚ ਇਸ ਦਾ ਬਸ ਇਹ ਹੀ ਇਲਾਜ ਹੈ ਕਿ ਜ਼ਿੰਦਗੀ ਭਰ ਦਵਾਈਆਂ ਖਾਂਦੇ ਰਹੋ। ਥਾਇਰਡ ਦੀ ਸਮੱਸਿਆ ਤੋਂ ਜਲਦੀ ਛੁਟਕਾਰਾ ਪਾਉਣ ਲਈ ਦਿਨ ਦੀ ਸ਼ੁਰੂਆਤ ਹੈਲਦੀ ਖਾਣੇ ਨਾਲ ਕਰੋ। ਕੁਝ ਪੁਰਾਣੇ ਆਯੁਰਵੈਦਿਕ ਉਪਾਅ ਹਨ ਜਿਨ੍ਹਾਂ ਨਾਲ ਅਸੀਂ ਘਰ ਵਿੱਚ ਮੌਜੂਦ ਚੀਜ਼ਾਂ ਨਾਲ ਥਾਇਰਡ ਦੀ ਸਮੱਸਿਆ ਤੋਂ ਜਲਦੀ ਛੁਟਕਾਰਾ ਪਾ ਸਕਦੇ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕੁਝ ਇਸ ਤਰ੍ਹਾਂ ਦੇ ਘਰੇਲੂ ਨੁਸਖ਼ੇ, ਜਿਨ੍ਹਾਂ ਨੂੰ ਅਪਣਾ ਕੇ ਅਸੀਂ ਥਾਇਰਡ ਦੀ ਸਮੱਸਿਆ ਤੋਂ ਜਲਦੀ ਛੁਟਕਾਰਾ ਪਾ ਸਕਦੇ ਹਾਂ।

ਥਾਇਰਡ ਤੋਂ ਨਿਜ਼ਾਤ ਪਾਉਣ ਲਈ ਘਰੇਲੂ ਨੁਸਖ਼ੇ

ਲਾਲ ਗੰਢੇ - ਲਾਲ ਗੰਢੇ ਨੂੰ ਵਿਚਾਲੋਂ ਕੱਟ ਕੇ ਰਾਤ ਨੂੰ ਸੌਣ ਤੋਂ ਪਹਿਲਾਂ ਥਾਇਰਡ ਗਲੈਂਡ ਦੇ ਆਸੇ-ਪਾਸੇ ਮਸਾਜ ਕਰੋ। ਤੁਸੀਂ ਮਸਾਜ ਕਰਕੇ ਸੌਂ ਜਾਓ ਅਤੇ ਸਵੇਰੇ ਉੱਠ ਕੇ ਗਰਦਨ ਨੂੰ ਧੋ ਲਓ। ਇਸ ਤਰ੍ਹਾਂ ਕਰਨ ਨਾਲ ਵੀ ਥਾਇਰਡ ਦੀ ਸਮੱਸਿਆ ਜਲਦੀ ਠੀਕ ਹੋ ਜਾਂਦੀ ਹੈ।

PunjabKesari

ਹਲਦੀ ਵਾਲਾ ਦੁੱਧ - ਥਾਇਰਡ ਕੰਟਰੋਲ ਕਰਨ ਲਈ ਰੋਜ਼ਾਨਾ ਹਲਦੀ ਵਾਲੇ ਦੁੱਧ ਦੀ ਵਰਤੋਂ ਕਰੋ। ਇਸ ਨਾਲ ਥਾਇਰਡ ਕੰਟਰੋਲ 'ਚ ਰਹਿੰਦਾ ਹੈ।

PunjabKesari

ਅਸ਼ਵਗੰਧਾ ਚੂਰਨ - ਰੋਜ਼ਾਨਾ ਰਾਤ ਨੂੰ ਸੋਣ ਤੋਂ ਪਹਿਲਾਂ ਅਸ਼ਵਗੰਧਾ ਚੂਰਨ ਦੀ ਵਰਤੋਂ ਗਾਂ ਦੇ ਦੁੱਧ ਨਾਲ ਕਰਨ ਨਾਲ ਥਾਇਰਡ ਦੀ ਸਮੱਸਿਆ ਠੀਕ ਹੋ ਜਾਂਦੀ ਹੈ।

ਹਰੇ ਧਨੀਏ ਦੀ ਚਟਣੀ - ਥਾਇਰਡ ਵਿੱਚ ਹਰੇ ਧਨੀਏ ਦੀ ਚਟਣੀ ਬਹੁਤ ਹੀ ਫ਼ਾਇਦੇਮੰਦ ਹੁੰਦੀ ਹੈ। ਇਸ ਚਟਣੀ ਨੂੰ ਇੱਕ ਗਿਲਾਸ ਪਾਣੀ ਵਿੱਚ ਘੋਲ ਕੇ ਪੀਣ ਨਾਲ ਵੀ ਥਾਇਰਡ ਜਲਦੀ ਠੀਕ ਹੋ ਜਾਂਦਾ ਹੈ।

PunjabKesari

ਬਦਾਮ ਅਤੇ ਅਖਰੋਟ - ਬਦਾਮ ਅਤੇ ਅਖਰੋਟ ਵਿੱਚ ਥਾਇਰਡ ਨੂੰ ਠੀਕ ਕਰਨ ਦੇ ਗੁਣ ਹੁੰਦੇ ਹਨ। ਇਨ੍ਹਾਂ ਦੀ ਰੋਜ਼ਾਨਾ ਵਰਤੋਂ ਕਰਨ ਨਾਲ ਗਲੇ ਦੀ ਸੋਜ ਵਿੱਚ ਕਾਫ਼ੀ ਆਰਾਮ ਮਿਲਦਾ ਹੈ।

ਮੁਲੱਠੀ ਦੀ ਵਰਤੋਂ - ਥਾਇਰਡ ਦੇ ਮਰੀਜ਼ਾਂ ਨੂੰ ਥਕਾਨ ਜਲਦੀ ਲੱਗਣ ਲੱਗਦੀ ਹੈ ਤੇ ਉਹ ਜਲਦੀ ਥੱਕ ਜਾਂਦੇ ਹਨ। ਇਸ ਤਰ੍ਹਾਂ ਹੋਣ ਤੇ ਮੁਲੱਠੀ ਦੀ ਵਰਤੋਂ ਕਰਨਾ ਬਹੁਤ ਹੀ ਫ਼ਾਇਦੇਮੰਦ ਹੁੰਦੀ ਹੈ। ਮੁਲੱਠੀ ਵਿੱਚ ਮੌਜੂਦ ਤੱਤ ਥਾਇਰਡ ਗ੍ਰੰਥੀ ਨੂੰ ਸੰਤੁਲਿਤ ਰੱਖਦੇ ਹਨ।

PunjabKesari

ਫ਼ਲ ਅਤੇ ਸਬਜ਼ੀਆਂ ਦੀ ਵਰਤੋਂ - ਥਾਇਰਡ ਦੀ ਸਮੱਸਿਆ ਹੋਣ ਤੇ ਜਿੰਨਾ ਹੋ ਸਕੇ ਫ਼ਲ ਅਤੇ ਸਬਜ਼ੀਆਂ ਦੀ ਵਰਤੋਂ ਕਰੋ ਕਿਉਂਕਿ ਇਨ੍ਹਾਂ ਵਿੱਚ ਮੌਜੂਦ ਐਂਟੀ-ਸੈਪਟਿਕ ਗੁਣ ਥਾਇਰਡ ਨੂੰ ਵਧਣ ਨਹੀਂ ਦਿੰਦੇ।

ਅਦਰਕ - ਅਦਰਕ ਹਰ ਘਰ ਦੀ ਰਸੋਈ ਵਿੱਚ ਮਿਲ ਜਾਂਦਾ ਹੈ। ਇਸ ਵਿੱਚ ਮੌਜੂਦ ਗੁਣ ਜਿਵੇਂ ਪੋਟਾਸ਼ੀਅਮ, ਮੈਗਨੀਸ਼ੀਅਮ ਇਹ ਥਾਇਰਡ ਦੀ ਸਮੱਸਿਆ ਨੂੰ ਜਲਦੀ ਠੀਕ ਕਰਦੇ ਹਨ। ਅਦਰਕ ਵਿੱਚ ਮੌਜੂਦ ਐਂਟੀ-ਇੰਫਲੇਮੈਟਰੀ ਗੁਣ ਥਾਇਰਡ ਨੂੰ ਵਧਣ ਤੋਂ ਰੋਕਦਾ ਹੈ। ਇਸ ਲਈ ਥਾਇਰਡ ਦੀ ਸਮੱਸਿਆ ਤੋਂ ਜਲਦੀ ਛੁਟਕਾਰਾ ਪਾਉਣ ਲਈ ਅਦਰਕ ਨੂੰ ਆਪਣੀ ਖੁਕਾਰ ਵਿਚ ਜ਼ਰੂਰ ਸ਼ਾਮਲ ਕਰੋ।

PunjabKesari

ਦਹੀਂ ਅਤੇ ਦੁੱਧ ਦੀ ਵਰਤੋਂ - ਥਾਇਰਡ ਦੀ ਸਮੱਸਿਆ ਵਾਲੇ ਲੋਕਾਂ ਨੂੰ ਦਹੀਂ ਅਤੇ ਦੁੱਧ ਦੀ ਵਰਤੋਂ ਵੱਧ ਤੋਂ ਵੱਧ ਕਰਨੀ ਚਾਹੀਦੀ ਹੈ ਕਿਉਂਕਿ ਇਨ੍ਹਾਂ ਵਿੱਚ ਮੌਜੂਦ ਕੈਲਸ਼ੀਅਮ, ਮਿਨਰਲਸ ਅਤੇ ਵਿਟਾਮਿਨਸ ਥਾਇਰਡ ਨੂੰ ਠੀਕ ਕਰਦੇ ਹਨ।


sunita

Content Editor

Related News