ਸਾਵਧਾਨ! ਗਰਭ ਅਵਸਥਾ ਦੌਰਾਨ ਵਧ ਰਿਹੈ ਬਹੁਤ ਜ਼ਿਆਦਾ ਭਾਰ ਤਾਂ ਹੋ ਸਕਦੇ ਨੇ 'ਸ਼ੂਗਰ' ਸਣੇ ਇਹ ਰੋਗ

Friday, Sep 09, 2022 - 04:17 PM (IST)

ਸਾਵਧਾਨ! ਗਰਭ ਅਵਸਥਾ ਦੌਰਾਨ ਵਧ ਰਿਹੈ ਬਹੁਤ ਜ਼ਿਆਦਾ ਭਾਰ ਤਾਂ ਹੋ ਸਕਦੇ ਨੇ 'ਸ਼ੂਗਰ' ਸਣੇ ਇਹ ਰੋਗ

ਨਵੀਂ ਦਿੱਲੀ- ਗਰਭ ਅਵਸਥਾ ਔਰਤਾਂ ਲਈ ਬਹੁਤ ਹੀ ਨਾਜ਼ੁਕ ਸਮਾਂ ਹੁੰਦਾ ਹੈ। ਇਸ ਦੌਰਾਨ ਔਰਤਾਂ ਦੇ ਮਨ 'ਚ ਵੀ ਕਈ ਤਰ੍ਹਾਂ ਦੇ ਸਵਾਲ ਆਉਂਦੇ ਹਨ। ਸਰੀਰ 'ਚ ਕਈ ਤਰ੍ਹਾਂ ਦੇ ਬਦਲਾਅ ਵੀ ਆਉਂਦੇ ਹਨ। ਇਨ੍ਹਾਂ ਬਦਲਾਵਾ 'ਚੋਂ ਇਕ ਹੈ ਭਾਰ ਵਧਣਾ। ਗਰਭਵਤੀ ਔਰਤਾਂ ਦਾ ਭਾਰ ਵਧਣਾ ਆਮ ਗੱਲ ਹੈ ਪਰ ਔਰਤਾਂ ਦੇ ਮਨ 'ਚ ਹਮੇਸ਼ਾ ਇਕ ਸਵਾਲ ਰਹਿੰਦਾ ਹੈ ਕਿ ਕੀ ਭਾਰ ਵਧਣਾ ਸਹੀ ਹੈ? ਡਿਲਿਵਰੀ 'ਚ ਵਧਦੇ ਭਾਰ ਨਾਲ ਕੋਈ ਸਮੱਸਿਆ ਤਾਂ ਨਹੀਂ ਹੋਵੇਗੀ? ਤਾਂ ਚੱਲੋ ਤੁਹਾਨੂੰ ਦੱਸਦੇ ਹਾਂ ਕਿ ਗਰਭ ਅਵਸਥਾ 'ਚ ਭਾਰ ਵਧਣਾ ਕਿੰਨਾ ਆਮ ਹੁੰਦਾ ਹੈ।

PunjabKesari
ਕਿਉਂ ਵਧਦੈ ਗਰਭਵਤੀ ਔਰਤਾਂ ਦਾ ਭਾਰ?
ਗਰਭ ਅਵਸਥਾ 'ਚ ਔਰਤਾਂ ਦਾ ਭਾਰ ਇਸ ਲਈ ਵਧਦਾ ਹੈ ਕਿਉਂਕਿ ਉਨ੍ਹਾਂ ਦੇ ਭਾਰ 'ਚ ਬੱਚੇ ਦਾ ਭਾਰ ਵੀ ਸ਼ਾਮਲ ਹੁੰਦਾ ਹੈ। ਜੇਕਰ ਗਰਭ 'ਚ ਜੌੜੇ ਬੱਚੇ ਹਨ ਤਾਂ ਘੱਟ ਤੋਂ ਘੱਟ 15 ਕਿਲੋ ਭਾਰ ਵਧ ਸਕਦਾ ਹੈ। ਇਸ ਤੋਂ ਇਲਾਵਾ ਭਾਰ ਵਧਣ ਦੇ ਕਈ ਕਾਰਨ ਹੁੰਦੇ ਹਨ ਜਿਵੇਂ ਛਾਤੀ ਦਾ ਆਕਾਰ ਵਧਣਾ, ਬੱਚੇ ਦਾ ਆਕਾਰ ਵਧਣਾ ਅਤੇ ਸਰੀਰ 'ਚ ਵਾਧੂ ਤਰਲ ਪਦਾਰਥ ਬਣਨ ਨਾਲ ਵੀ ਭਾਰ ਵਧ ਸਕਦਾ ਹੈ।

PunjabKesari
ਇਸ ਸਮੇਂ ਸ਼ੁਰੂ ਹੁੰਦਾ ਹੈ ਭਾਰ ਵਧਣਾ
ਗਰਭ ਅਵਸਥਾ 'ਚ ਔਰਤਾਂ ਦਾ ਪਹਿਲੇ ਤਿੰਨ ਮਹੀਨਿਆਂ 'ਚ ਭਾਰ ਆਮ ਹੁੰਦਾ ਹੈ। ਪਰ ਮਾਹਰਾਂ ਮੁਤਾਬਕ ਹਰ ਹਫ਼ਤੇ 'ਚ 1 ਕਿਲੋ ਔਰਤਾਂ ਦਾ ਭਾਰ ਵਧ ਸਕਦਾ ਹੈ।

PunjabKesari
ਕਿੰਨਾ ਵਧਦਾ ਹੈ ਭਾਰ? 
ਮਾਹਰਾਂ ਦੀ ਮੰਨੀਏ ਤਾਂ ਗਰਭਵਤੀ ਔਰਤਾਂ ਦਾ ਘੱਟ ਤੋਂ ਘੱਟ 12 ਤੋਂ 16 ਕਿਲੋ ਤੱਕ ਭਾਰ ਵਧਦਾ ਹੈ। ਇਸ ਤੋਂ ਇਲਾਵਾ ਜਿਨ੍ਹਾਂ ਔਰਤਾਂ ਦਾ ਭਾਰ ਗਰਭ ਅਵਸਥਾ ਤੋਂ ਪਹਿਲਾਂ ਹੀ ਜ਼ਿਆਦਾ ਹੁੰਦਾ ਹੈ, ਪ੍ਰੈਗਨੈਂਸੀ 'ਚ ਉਨ੍ਹਾਂ ਦਾ ਭਾਰ ਘੱਟ ਤੋਂ ਘੱਟ 16 ਕਿਲੋ ਤੱਕ ਵਧ ਸਕਦਾ ਹੈ। ਜੇਕਰ ਔਰਤਾਂ ਦਾ ਸਰੀਰ ਸਿਹਤਮੰਦ ਹੈ ਤਾਂ ਭਾਰ ਘੱਟ ਤੋਂ ਘੱਟ 12 ਕਿਲੋ ਤੱਕ ਵਧ ਸਕਦਾ ਹੈ।

PunjabKesari
ਕੀ ਜ਼ਿਆਦਾ ਭਾਰ ਵਧਣ ਨਾਲ ਹੁੰਦੀ ਹੈ ਸਮੱਸਿਆ 
ਜੇਕਰ ਗਰਭਵਤੀ ਔਰਤਾਂ ਦਾ ਆਮ ਭਾਰ ਤੋਂ ਜ਼ਿਆਦਾ ਭਾਰ ਵਧ ਰਿਹਾ ਹੈ ਤਾਂ ਮਾਂ ਅਤੇ ਬੱਚੇ ਦੋਵਾਂ ਲਈ ਸਮੱਸਿਆ ਹੋ ਸਕਦੀ ਹੈ। ਜ਼ਿਆਦਾ ਭਾਰ ਵਧਣ ਨਾਲ ਗਰਭਵਤੀ ਔਰਤਾਂ ਨੂੰ ਸੀ-ਸੈਕਸ਼ਨ ਪ੍ਰੈਗਨੈਂਸੀ ਦੌਰਾਨ ਸ਼ੂਗਰ, ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੋ ਸਕਦੀ ਹੈ। ਇਸ ਤੋਂ ਇਲਾਵਾ ਜ਼ਿਆਦਾ ਭਾਰ ਕਾਰਨ ਬੱਚੇ ਨੂੰ ਭਵਿੱਖ 'ਚ ਮੋਟਾਪੇ ਅਤੇ ਹੋਰ ਸਿਹਤ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। 


author

Aarti dhillon

Content Editor

Related News