ਨਿੰਮ ਦੇ ਪੱਤਿਆਂ ਨਾਲ ਦੂਰ ਹੋਣਗੇ ਸਰੀਰ ਦੇ ਕਈ ਰੋਗ, ਇੰਝ ਕਰੋ ਵਰਤੋਂ

06/12/2021 6:27:35 PM

ਨਵੀਂ ਦਿੱਲੀ: ਨਿੰਮ ਦੇ ਪੱਤਿਆਂ ਦੀ ਵਰਤੋਂ ਨਾਲ ਸਾਡੀਆਂ ਕਈ ਪ੍ਰੇਸ਼ਾਨੀਆਂ ਦੂਰ ਹੁੰਦੀਆਂ ਹਨ। ਵਾਲ਼ਾਂ 'ਚ ਸਿੱਕਰੀ ਨੂੰ ਵੀ ਨਿੰਮ ਦੇ ਪੱਤਿਆਂ ਨਾਲ ਖਤਮ ਕੀਤੀ ਜਾ ਸਕਦੀ ਹੈ। ਆਯੁਰਵੇਦ ਮੁਤਾਬਕ ਨਿੰਮ ਦੇ ਬਹੁਤ ਸਾਰੇ ਫ਼ਾਇਦੇ ਦੱਸੇ ਹਨ, ਜੋ ਕਿ ਇਸ ਤਰ੍ਹਾਂ ਹਨ। ਆਓ ਜਾਣਦੇ ਹਾਂ ਇਨ੍ਹਾਂ ਬਾਰੇ...
ਇਹ ਹਨ ਨਿੰਮ ਦੇ ਪੱਤਿਆਂ ਦੇ ਫ਼ਾਇਦੇ :-
ਜੀਵਾਣੁਰੋਧੀ ਗੁਣਾਂ ਨਾਲ ਭਰਪੂਰ

ਨਿੰਮ ਦੇ ਪੱਤਿਆਂ 'ਚ ਫੰਗਸਰੋਧੀ ਅਤੇ ਜੀਵਾਣੁਰੋਧੀ ਗੁਣ ਮੌਜੂਦ ਹੁੰਦੇ ਹਨ। ਇਹ ਸਿੱਕਰੀ ਦੇ ਉਪਚਾਰ ਅਤੇ ਸਿਰ ਦੀ ਚਮੜੀ ਨੂੰ ਠੀਕ ਰੱਖਣ 'ਚ ਕਾਫ਼ੀ ਮਦਦ ਕਰਦੇ ਹਨ। ਨਿੰਮ ਦੇ ਪੱਤਿਆਂ ਨੂੰ ਪਾਣੀ 'ਚ ਉਬਾਲ ਕੇ ਵਰਤੋਂ ਕਰਨ ਨਾਲ ਸਿੱਕਰੀ ਦੀ ਸਮੱਸਿਆ ਨੂੰ ਦੂਰ ਕੀਤਾ ਜਾਂਦਾ ਹੈ। 
ਮਸੂੜਿਆਂ ਲਈ ਫ਼ਾਇਦੇਮੰਦ
ਮਸੁੜਿਆਂ ਦੀਆਂ ਬੀਮਾਰੀਆਂ 'ਚ ਵੀ ਨਿੰਮ ਬੇਹੱਦ ਫ਼ਾਇਦੇਮੰਦ ਹੁੰਦੀ ਹੈ। ਇਹ ਮਸੂੜਿਆਂ ਦੀ ਸੋਜ ਨੂੰ ਖਤਮ ਕਰਦੀ ਹੈ। ਇਸ ਤੋਂ ਇਲਾਵਾ ਮੂੰਹ 'ਚੋਂ ਆਉਣ ਵਾਲੀ ਬਦਬੂ ਨੂੰ ਵੀ ਇਹ ਦੂਰ ਕਰਨ ਦਾ ਕੰਮ ਕਰਦੀ ਹੈ। ਨਿੰਮ ਦੇ ਪੱਤਿਆਂ ਦਾ ਰਸ ਮਸੂੜਿਆਂ 'ਤੇ ਰਗੜਣ ਨਾਲ ਫ਼ਾਇਦਾ ਹੁੰਦਾ ਹੈ।

PunjabKesari
ਸ਼ੂਗਰ
ਨਿੰਮ ਸ਼ੂਗਰ ਰੋਗੀਆਂ ਲਈ ਫ਼ਾਇਦੇਮੰਦ ਹੁੰਦੀ ਹੈ। ਇਹ ਸ਼ੂਗਰ ਨੂੰ ਕੰਟਰੋਲ 'ਚ ਕਰਦਾ ਹੈ। ਨਿੰਮ ਦੇ ਪੱਤਿਆਂ ਨੂੰ ਖਾਣ ਨਾਲ ਸ਼ੂਗਰ ਰੋਗੀਆਂ ਨੂੰ ਲਾਭ ਮਿਲਦਾ ਹੈ।
ਢਿੱਡ ਦੇ ਕੀੜਿਆਂ ਨੂੰ ਕਰੇ ਖਤਮ
ਨਿੰਮ ਦੇ ਪੱਤੇ ਢਿੱਡ ਦੇ ਕੀੜਿਆਂ ਨੂੰ ਵੀ ਮਾਰਨ ਦਾ ਕੰਮ ਕਰਦੇ ਹਨ। ਖਾਲੀ ਢਿੱਡ ਨਿੰਮ ਦੇ ਪੱਤਿਆਂ ਨੂੰ ਚਬਾਉਣ ਨਾਲ ਢਿੱਡ ਦੇ ਕੀੜੇ ਮਰ ਜਾਂਦੇ ਹਨ ਅਤੇ ਇਸ ਸਮੱਸਿਆ ਤੋਂ ਰਾਹਤ ਮਿਲਦੀ ਹੈ।

PunjabKesari
ਚਿਹਰੇ ਤੋਂ ਹਟਾਉਂਦੀ ਹੈ ਕਿੱਲ-ਮੁਹਾਸੇ
ਨਿੰਮ ਨੂੰ ਪਾਣੀ 'ਚ ਉਬਾਲ ਕੇ ਉਸ ਨਾਲ ਮੂੰਹ ਧੋਣ ਨਾਲ ਚਿਹਰੇ ਦੀ ਚਮੜੀ ਨੂੰ ਰੋਗਮੁਕਤ ਕਰਦੀ ਹੈ। ਇਸ ਤੋਂ ਇਲਾਵਾ ਚਿਹਰੇ 'ਤੇ ਨਿਕਲੇ ਕਿੱਲ-ਮੁਹਾਸੇ
ਵੀ ਦੂਰ ਹੋਣਗੇ।


Aarti dhillon

Content Editor

Related News