ਵੱਧਦੇ ਭਾਰ ਨੂੰ ਕੰਟਰੋਲ 'ਚ ਰੱਖਦੇ ਹਨ ਖਰਬੂਜੇ ਦੇ ਬੀਜ, ਜਾਣੋ ਹੋਰ ਵੀ ਬੇਮਿਸਾਲ ਫ਼ਾਇਦੇ

Monday, May 24, 2021 - 06:50 PM (IST)

ਨਵੀਂ ਦਿੱਲੀ— ਗਰਮੀ 'ਚ ਲੋਕਾਂ ਨੂੰ ਖਰਬੂਜਾ ਖਾਣਾ ਲਗਭਗ ਸਾਰਿਆਂ ਨੂੰ ਹੀ ਪਸੰਦ ਹੁੰਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਦੇ ਬੀਜ ਵੀ ਸਿਹਤ ਦੇ ਲਈ ਕਾਫ਼ੀ ਫ਼ਾਇਦੇਮੰਦ ਹੁੰਦੇ ਹਨ। ਖਰਬੂਜੇ ਦੇ ਸੁੱਕੇ ਬੀਜ ਇਕ ਕਿਸਮ ਦਾ ਮੇਵਾ ਹੀ ਨਹੀਂ ਸਗੋਂ ਸਿਹਤ ਦਾ ਸਾਥੀ ਵੀ ਹੈ। ਅੱਜ ਅਸੀਂ ਤੁਹਾਨੂੰ ਖਰਬੂਜੇ ਦੇ ਬੀਜ ਦੇ ਫ਼ਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਸ ਬਾਰੇ...
ਪ੍ਰੋਟੀਨ ਦੀ ਭਰਪੂਰ ਮਾਤਰਾ
ਕੀ ਤੁਹਾਨੂੰ ਪਤਾ ਹੈ ਕਿ ਖਰਬੂਜੇ ਦੇ ਬੀਜ 'ਚ ਕਾਫ਼ੀ ਮਾਤਰਾ 'ਚ ਪ੍ਰੋਟੀਨ ਮੋਜੂਦ ਹੁੰਦਾ ਹੈ, ਇਹ ਮਾਤਰਾ 3.6 % ਹੁੰਦੀ ਹੈ। ਇਨ੍ਹੀ ਹੀ ਪ੍ਰੋਟੀਨ ਦੀ ਮਾਤਰਾ ਸੋਇਆ 'ਚ ਵੀ ਹੁੰਦੀ ਹੈ ਇਸ ਲਈ ਖਰਬੂਜੇ ਦੇ ਬੀਜ ਗਰਮੀਆਂ 'ਚ ਫ਼ਾਇਦੇਮੰਦ ਹੁੰਦੇ ਹਨ। ਇਹ ਸਰੀਰ 'ਚ ਪ੍ਰੋਟੀਨ ਦੀ ਜ਼ਰੂਰਤ ਨੂੰ ਪੂਰਾ ਕਰ ਦਿੰਦੇ ਹਨ। 

PunjabKesari
ਵਿਟਾਮਿਨ ਨਾਲ ਭਰਪੂਰ
ਗਰਮੀਆਂ ਦੇ ਦੂਜੇ ਫ਼ਲਾਂ ਦੀ ਤੁਲਨਾ 'ਚ ਖਰਬੂਜੇ 'ਚ ਜ਼ਿਆਦਾ ਮਾਤਰਾ 'ਚ ਵਿਟਾਮਿਨ ਏ, ਸੀ ਅਤੇ ਈ ਹੁੰਦਾ ਹੈ। ਖਰਬੂਜੇ ਦੇ ਨਾਲ-ਨਾਲ ਉਸ ਦੇ ਬੀਜ ਦੇ ਅੰਦਰ ਵੀ ਤਿੰਨ ਵਿਟਾਮਿਨ ਮੋਜੂਦ ਹੁੰਦੇ ਹਨ। ਇਸ ਲਈ ਖਰਬੂਜੇ ਦੇ ਬੀਜ ਖਾਣ ਨਾਲ ਅੱਖਾਂ ਹਮੇਸ਼ਾ ਸਿਹਤਮੰਦ ਰਹਿੰਦੀਆਂ ਹਨ।

PunjabKesari
ਸ਼ੂਗਰ 'ਚ ਫ਼ਾਇਦੇਮੰਦ
ਜੇ ਕਿਸੇ ਵੀ ਵਿਅਕਤੀ ਨੂੰ ਇਹ ਸਮੱਸਿਆ ਹੈ ਤਾਂ ਖਰਬੂਜਾ ਖਾਣ ਤੋਂ ਬਾਅਦ ਉਸ ਨੂੰ ਬੀਜ ਨੂੰ ਸੁੱਕਾ ਕੇ ਜ਼ਰੂਰ ਰੱਖ ਲੈਣਾ ਚਾਹੀਦਾ ਹੈ। ਕਿਉਂਕਿ ਖਰਬੂਜੇ ਦੇ ਬੀਜ ਸ਼ੂਗਰ 'ਚ ਕਾਫ਼ੀ ਫ਼ਾਇਦੇਮੰਦ ਹੈ। 

PunjabKesari
ਸਿਹਤਮੰਦ ਦਿਲ
ਦਿਲ ਨੂੰ ਸਿਹਤਮੰਦ ਰੱਖਣ ਦੇ ਲਈ ਓਮੇਗਾ 3 ਫੈਟੀ ਐਸਿਡ ਦੀ ਕਾਫੀ ਮਾਤਰਾ ਅਹਿਮ ਭੂਮਿਕਾ ਹੁੰਦੀ ਹੈ। ਓਮੇਗਾ 3 ਐਸਿਡ ਸ਼ਾਕਾਹਾਰੀ ਲੋਕਾਂ ਨੂੰ ਮਿਲਣਾ ਕਾਫ਼ੀ ਮੁਸ਼ਕਿਲ ਹੁੰਦਾ ਹੈ ਕਿਉਂਕਿ ਮੱਛਲੀ ਤੋਂ ਇਲਾਵਾ ਇਹ ਕਾਫ਼ੀ ਘੱਟ ਵਸਤੂਆਂ 'ਚ ਮੋਜੂਦ ਹੁੰਦਾ ਹੈ।

PunjabKesari
ਵੱਧਦੇ ਭਾਰ ਨੂੰ ਕਰਦੇ ਹਨ ਘੱਟ
ਜੇ ਤੁਹਾਡਾ ਭਾਰ ਤੇਜ਼ੀ ਨਾਲ ਵੱਧ ਰਿਹਾ ਹੈ ਤਾਂ ਤੁਸੀਂ ਖਰਬੂਜੇ ਦੇ ਬੀਜ ਖਾਓ। ਇਨ੍ਹਾਂ 'ਚ ਸੋਡੀਅਮ ਦੀ ਮਾਤਰਾ ਕਾਫ਼ੀ ਘੱਟ ਹੁੰਦੀ ਹੈ। ਇਸ ਦੇ ਇਲਾਵਾ ਇਸ 'ਚ ਫੈਟ ਅਤੇ ਕੋਲੇਸਟਰੌਲ ਵੀ ਨਹੀਂ ਹੁੰਦਾ ਅਤੇ ਕੈਲੋਰੀ ਵੀ ਘੱਟ ਹੁੰਦੀ ਹੈ।


Aarti dhillon

Content Editor

Related News