ਵੱਧ ਰਹੇ ਭਾਰ ਨੂੰ ਤੇਜ਼ੀ ਨਾਲ ਘੱਟ ਕਰਨ ’ਚ ਮਦਦ ਕਰਨਗੀਆਂ ‘ਪਾਲਕ’ ਸਣੇ ਇਹ ‘ਸਬਜ਼ੀਆਂ’

Sunday, May 16, 2021 - 04:28 PM (IST)

ਜਲੰਧਰ (ਬਿਊਰੋ) - ਵੱਧਦੇ ਭਾਰ ਤੋਂ ਹਰ ਕੋਈ ਪਰੇਸ਼ਾਨ ਹੈ। ਇਨਸਾਨ ਭਾਰ ਨੂੰ ਘਟਾਉਣ ਲਈ ਬਹੁਤ ਸਾਰਿਆਂ ਚੀਜ਼ਾਂ ਦੀ ਵਰਤੋਂ ਕਰਦਾ ਹੈ ਪਰ ਫ਼ਾਇਦਾ ਕੁਝ ਨਹੀਂ ਹੁੰਦਾ। ਬੈਠਣ ਵਾਲੇ ਕੰਮਾਂ ਕਾਰਨ ਲੋਕਾਂ ਦਾ ਭਾਰ ਲਗਾਤਾਰ ਵੱਧਦਾ ਜਾ ਰਿਹਾ ਹੈ, ਜਿਸ ਨੂੰ ਘਟਾਉਣ ਲਈ ਕਈ ਲੋਕ ਦਵਾਈਆਂ ਵੀ ਖਾਂਦੇ ਹਨ, ਜੋ ਗਲਤ ਹੈ। ਦੱਸ ਦੇਈਏ ਕਿ ਤੁਸੀਂ ਵੱਧਦੇ ਭਾਰ ਨੂੰ ਘੱਟ ਕਰਨ ਲਈ ਸਬਜ਼ੀਆਂ ਦੀ ਵਰਤੋਂ ਵੀ ਕਰ ਸਕਦੇ ਹੋ। ਕੁਝ ਅਜਿਹੀਆਂ ਸਬਜ਼ੀਆਂ ਹੁੰਦੀਆਂ ਹਨ, ਜੋ ਭਾਰ ਨੂੰ ਵੱਧਣ ਤੋਂ ਰੋਕਦੀਆਂ ਹਨ, ਜਿਵੇਂ...

ਤੋਰੀ ਦੀ ਸਬਜ਼ੀ 
ਤੋਰੀ ਦੀ ਸਬਜ਼ੀ ਭਾਰ ਘਟਾਉਣ 'ਚ ਲਾਹੇਵੰਦ ਹੁੰਦੀ ਹੈ। ਇਸ ਸਬਜ਼ੀ 'ਚ ਭਰਪੂਰ ਮਾਤਰਾ 'ਚ ਪੋਟਾਸ਼ੀਅਮ ਪਾਇਆ ਜਾਂਦਾ ਹੈ, ਜੋ ਭਾਰ ਘੱਟ ਕਰਨ 'ਚ ਮਦਦ ਕਰਦਾ ਹੈ। ਇਹ ਚਰਬੀ ਨੂੰ ਫੈਲਣ ਤੋਂ ਰੋਕਦਾ ਹੈ। ਇਸ 'ਚ ਸਹੀ ਮਾਤਰਾ 'ਚ ਵਿਟਾਮਿਨ-ਏ ਤੁਹਾਨੂੰ ਐਕਟਿਵ ਰੱਖਣ 'ਚ ਮਦਦ ਕਰਦੇ ਹਨ, ਜਿਸ ਨਾਲ ਮੇਟਾਬੋਲੀਜ਼ਮ ਵਧੀਆ ਰਹਿੰਦਾ ਹੈ। ਇਸ 'ਚ ਭਰਪੂਰ ਮਾਤਰਾ 'ਚ ਪਾਣੀ ਪਾਇਆ ਜਾਂਦਾ ਹੈ, ਜੋ ਸਰੀਰ 'ਚ ਕਦੇ ਵੀ ਪਾਣੀ ਦੀ ਘਾਟ ਨਹੀਂ ਹੋਣ ਦਿੰਦਾ।

ਪੜ੍ਹੋ ਇਹ ਵੀ ਖਬਰ - Health Tips: ਰਾਤ ਨੂੰ ਸੌਂਣ ਤੋਂ ਪਹਿਲਾਂ ਭੁੱਲ ਕੇ ਵੀ ਨਾ ਕਰੋ ਇਹ ‘ਗਲਤੀਆਂ’, ਸਰੀਰ ਬਣ ਸਕਦੈ ਬੀਮਾਰੀਆਂ ਦਾ ਘਰ

PunjabKesari

ਘੀਆ ਭਾਰ ਨੂੰ ਕਰੇ ਘੱਟ 
ਪੋਸ਼ਟਿਕ ਤੱਤਾਂ ਨਾਲ ਭਰਪੂਰ ਘੀਆ ਦੀ ਸਬਜ਼ੀ 'ਚ ਵਸਾ ਯਾਨੀ ਫੈਟ ਅਤੇ ਕੋਲੈਸਟਰੋਲ ਬਹੁਤ ਘੱਟ ਹੁੰਦਾ ਹੈ, ਜਿਸ ਕਾਰਨ ਭਾਰ ਘੱਟ ਹੋਣ 'ਚ ਮਦਦ ਮਿਲਦੀ ਹੈ। ਘੀਆ 'ਚ ਵਿਟਾਮਿਨ-ਬੀ, ਵਿਟਾਮਿਨ-ਸੀ, ਵਿਟਾਮਿਨ-ਏ, ਵਿਟਾਮਿਨ-ਈ, ਆਇਰਨ, ਫੋਲੇਟ, ਮੈਗਨੀਸ਼ੀਅਮ ਅਤੇ ਪੋਟਾਸ਼ੀਅਮ ਵਰਗੇ ਪੋਸ਼ਟਿਕ ਤੱਤ ਪਾਏ ਜਾਂਦੇ ਹਨ। ਘੀਆ ਨੂੰ ਤੁਸੀਂ ਉਬਾਲ ਕੇ ਇਸ ਦਾ ਜੂਸ ਬਣਾ ਕੇ ਪੀ ਸਕਦੇ ਹੋ। ਇਸ ਦਾ ਸੇਵਨ ਹਫ਼ਤੇ 'ਚ ਤਿੰਨ ਵਾਰ ਜ਼ਰੂਰ ਕਰਨਾ ਚਾਹੀਦਾ ਹੈ। ਤੁਸੀਂ ਚਾਹੋ ਤਾਂ ਇਸਦਾ ਸੇਵਨ ਰੋਜ਼ਾਨਾ ਕਰ ਸਕਦੇ ਹੋ। 

ਹਲਵਾ ਕੱਦੂ ਕਰੇ ਭਾਰ ਘੱਟ
ਹਲਵਾ ਕੱਦੂ ਨੂੰ ਪੇਠਾ ਵੀ ਕਿਹਾ ਜਾਂਦਾ ਹੈ। ਇਸ 'ਚ ਬਹੁਤ ਘੱਟ ਕੈਲੋਰੀ ਅਤੇ ਫੈਟ ਹੁੰਦੀ ਹੈ। ਇਸ 'ਚ ਮੌਜੂਦ ਪੋਸ਼ਟਿਕ ਤੱਤ ਇੰਮਿਊਨਿਟੀ ਨੂੰ ਵਧਾਉਂਦੇ ਹਨ ਅਤੇ ਪਾਚਨ ਕਿਰਿਆ ਨੂੰ ਵਧਾਉਣ 'ਚ ਮਦਦ ਕਰਦੇ ਹਨ। ਇਸ ਦਾ ਜੂਸ ਸਭ ਤੋਂ ਫ਼ਾਇਦੇਮੰਦ ਹੁੰਦਾ ਹੈ। ਇਸ 'ਚ ਫਾਈਬਰ ਹੁੰਦਾ ਹੈ, ਜੋ ਵਾਰ-ਵਾਰ ਭੁੱਖ ਲੱਗਣ ਤੋਂ ਰੋਕਦਾ ਹੈ। 

ਪੜ੍ਹੋ ਇਹ ਵੀ ਖਬਰ - ਵਾਸਤੂ ਸ਼ਾਸਤਰ ਅਨੁਸਾਰ : ਆਪਣੇ ਪਰਸ ’ਚ ਕਦੇ ਨਾ ਰੱਖੋ ਇਹ ਚੀਜ਼ਾਂ, ਹੋ ਸਕਦੀ ਹੈ ‘ਪੈਸੇ ਦੀ ਘਾਟ’

PunjabKesari

ਕਰੇਲਾ
ਭਾਰ ਘਟਾਉਣ ਦੇ ਇੱਛਕ ਲੋਕ ਕਰੇਲੇ ਨੂੰ ਆਪਣੀ ਖ਼ੁਰਾਕ ਵਿੱਚ ਸ਼ਾਮਲ ਕਰ ਸਕਦੇ ਹਨ, ਜਿਸ ਨਾਲ ਤੁਹਾਡਾ ਭਾਰ ਘੱਟ ਹੋ ਸਕਦਾ ਹੈ।  

ਪਾਲਕ 
ਪਾਲਕ ਵਿਟਾਮਿਨ, ਕੈਲਸ਼ੀਅਮ ਲੋਹਾ ਦਾ ਸਭ ਤੋਂ ਅਮੀਰ ਸਰੋਤ ਹੈ। ਜੇਕਰ ਤੁਸੀਂ ਆਪਣਾ ਭਾਰ ਘਟਾਉਣਾ ਚਾਹੁੰਦੇ ਹੋ, ਤਾਂ ਹਰ ਰੋਜ਼ ਪਾਲਕ ਨੂੰ ਪਕਾ ਕੇ ਜਾਂ ਕੱਚਾ ਖਾ ਸਕਦੇ ਹੋ।

ਪੜ੍ਹੋ ਇਹ ਵੀ ਖਬਰ - Health Tips: ‘ਲੀਵਰ’ ਖ਼ਰਾਬ ਹੋਣ ਤੋਂ ਪਹਿਲਾਂ ਹੁੰਦੀਆਂ ਨੇ ਇਹ ‘ਸਮੱਸਿਆਵਾਂ’, ਇਨ੍ਹਾਂ ਤਰੀਕਿਆਂ ਨਾਲ ਪਾਓ ਰਾਹਤ

PunjabKesari

ਭਾਰ ਵਧਣ ਦੇ ਮੁੱਖ ਕਾਰਨ 
. ਕੰਮ ਦੇ ਚੱਕਰ ’ਚ ਤੁਸੀਂ ਸਵੇਰੇ ਬ੍ਰੇਕਫਾਸਟ ਕਰਨਾ ਭੁੱਲ ਜਾਂਦੇ ਹੋ, ਜਿਸ ਨਾਲ ਢਿੱਡ 'ਚ ਫੈਟੀ ਐਸਿਡ ਰਿਲੀਜ਼ ਹੋਣਾ ਸ਼ੁਰੂ ਹੋ ਜਾਂਦੇ ਹਨ। ਇਸ ਨਾਲ ਚਰਬੀ ਵੱਧਣੀ ਸ਼ੁਰੂ ਹੋ ਜਾਂਦੀ ਹੈ। 
. ਮੋਟੇ ਹੋਣ ਕਾਰਨ ਲੋਕ ਡਾਈਟ ਕਰਨੀ ਸ਼ੁਰੂ ਕਰ ਦਿੰਦੇ ਹਨ ਪਰ ਅਜਿਹਾ ਕਰਨਾ ਗ਼ਲਤ ਹੈ। ਖਾਲੀ ਢਿੱਡ ਰਹਿਣ ਨਾਲ ਤੁਹਾਡਾ ਮੋਟਾਬੋਲੀਜ਼ਮ ਖ਼ਰਾਬ ਹੋਣ ਲੱਗਦਾ ਹੈ, ਜਿਸ ਨਾਲ ਭਾਰ ਵੱਧਣਾ ਸ਼ੁਰੂ ਹੋ ਜਾਂਦਾ ਹੈ। 
. ਰੋਜ਼ਾਨਾ ਭੋਜਨ ਨਾ ਕਰਨ ਨਾਲ ਭਾਰ ਵੱਧਦਾ ਹੈ। 
. ਆਪਣੇ ਲਾਈਫ ਸਟਾਈਲ ਨੂੰ ਮੈਨਟੇਨ ਰੱਖਣ ਨਾਲ ਤੁਸੀਂ ਆਪਣਾ ਭਾਰ ਕਾਬੂ ਕਰ ਸਕਦੇ ਹੋ। 

ਪੜ੍ਹੋ ਇਹ ਵੀ ਖ਼ਬਰਾਂ - Health tips : ਢਿੱਡ ਦੀ ਵੱਧ ਰਹੀ ‘ਚਰਬੀ’ ਤੋਂ ਪਰੇਸ਼ਾਨ ਲੋਕ ਹੁਣ ਇੰਝ ਘਟਾ ਸਕਦੇ ਹਨ ਆਪਣਾ ‘ਮੋਟਾਪਾ’

PunjabKesari


rajwinder kaur

Content Editor

Related News