Fit and Fine ਰਹਿਣ ਲਈ ਰੋਜ਼ਾਨਾ ਬਸ 11 ਮਿੰਟ ਕਰੋ ਸੈਰ, ਟਲ ਜਾਵੇਗਾ ਸਮੇਂ ਤੋਂ ਪਹਿਲਾਂ ਮੌਤ ਦਾ ਖਤਰਾ

Saturday, Jan 06, 2024 - 12:31 PM (IST)

Fit and Fine ਰਹਿਣ ਲਈ ਰੋਜ਼ਾਨਾ ਬਸ 11 ਮਿੰਟ ਕਰੋ ਸੈਰ, ਟਲ ਜਾਵੇਗਾ ਸਮੇਂ ਤੋਂ ਪਹਿਲਾਂ ਮੌਤ ਦਾ ਖਤਰਾ

ਨਵੀਂ ਦਿੱਲੀ- ਰੋਜ਼ ਸਿਰਫ਼ 11 ਮਿੰਟ ਜਾਂ ਹਫ਼ਤੇ ਵਿਚ 75 ਮਿੰਟ ਸੈਰ ਜਾਂ ਮੱਧਮ ਪੱਧਰ ਦੀ ਸਰੀਰਕ ਗਤੀਵਿਧੀ ਦਿਲ ਦੀ ਬੀਮਾਰੀ ਅਤੇ ਕੈਂਸਰ ਸਮੇਤ ਕਈ ਗੰਭੀਰ ਰੋਗਾਂ ਦੇ ਜੋਖਮ ਨੂੰ ਘਟਾਉਣ ਵਿਚ ਮਦਦ ਕਰ ਸਕਦੀ ਹੈ। ਇਹ ਦਾਅਵਾ ਕੈਮਬ੍ਰਿਜ ਯੂਨੀਵਰਸਿਟੀ ਦੀ ਅਗਵਾਈ ਵਾਲੀ ਇੱਕ ਨਵੀਂ ਖੋਜ ਵਿੱਚ ਕੀਤਾ ਗਿਆ ਹੈ। ਭਾਵ ਤੇਜ਼ ਤੁਰਨਾ ਜਾਂ ਸੈਰ ਕਰਨਾ ਤੁਹਾਨੂੰ ਮੌਤ ਤੋਂ ਦੂਰ ਲੈ ਜਾ ਸਕਦਾ ਹੈ।

ਹਫ਼ਤੇ ਵਿੱਚ 75 ਮਿੰਟ ਜ਼ਰੂਰ ਕਰਨੀ ਚਾਹੀਦੀ ਹੈ ਕਸਰਤ

ਬ੍ਰਿਟਿਸ਼ ਜਰਨਲ ਆਫ਼ ਸਪੋਰਟਸ ਮੈਡੀਸਨ ਵਿੱਚ ਮੰਗਲਵਾਰ ਨੂੰ ਪ੍ਰਕਾਸ਼ਿਤ ਇੱਕ ਅਧਿਐਨ ਮੁਤਾਬਕ ਖੋਜਕਰਤਾਵਾਂ ਨੇ ਸਿੱਟਾ ਕੱਢਿਆ ਕਿ ਜੇਕਰ ਹਰ ਕੋਈ ਬ੍ਰਿਟੇਨ ਦੀ ਨੈਸ਼ਨਲ ਹੈਲਥ ਸਰਵਿਸ (ਐਨਐਚਐਸ) ਦੁਆਰਾ ਸਿਫ਼ਾਰਸ਼ ਕੀਤੀ ਸਰੀਰਕ ਗਤੀਵਿਧੀ ਦੇ ਨਿਰਧਾਰਤ ਸਮੇਂ ਦੇ ਅੱਧੇ ਵਕਫੇ ਲਈ ਵੀ ਅਜਿਹਾ ਕਰਦਾ ਹੈ ਤਾਂ 10 ਵਿੱਚੋਂ ਇੱਕ ਸ਼ੁਰੂਆਤੀ ਮੌਤ ਨੂੰ ਰੋਕਿਆ ਜਾ ਸਕਦਾ ਹੈ। ਦਰਮਿਆਨੀ ਸਰੀਰਕ ਗਤੀਵਿਧੀ ਦਿਲ ਸਬੰਧੀ ਬਾੀਮਾਰੀ ਅਤੇ ਕੈਂਸਰ ਦੇ ਜੋਖਮ ਨੂੰ ਘਟਾਉਂਦੀ ਹੈ, ਅਤੇ NHS ਬਾਲਗਾਂ ਨੂੰ ਹਫ਼ਤੇ ਵਿੱਚ 75 ਮਿੰਟ ਦਰਮਿਆਨੀ ਸਰੀਰਕ ਗਤੀਵਿਧੀ ਕਰਨ ਦੀ ਸਿਫਾਰਸ਼ ਕਰਦਾ ਹੈ।

PunjabKesari

ਇਹ ਵੀ ਪੜ੍ਹੋ : Health & Weather : ਇਸ ਵਾਰ ਮਾਰਚ ਤੋਂ ਹੀ ਚਲੇਗੀ ਲੂ, ਕੇਂਦਰੀ ਸਿਹਤ ਮੰਤਰਾਲਾ ਵਲੋਂ ਐਡਵਾਇਜ਼ਰੀ ਜਾਰੀ

ਦਿਲ ਸਬੰਧੀ ਬੀਮਾਰੀਆਂ ਕਾਰਨ ਹੁੰਦੀਆਂ ਹਨ ਵਧੇਰੇ ਮੌਤਾਂ

ਕੈਮਬ੍ਰਿਜ ਯੂਨੀਵਰਸਿਟੀ ਵਿੱਚ ਮੈਡੀਕਲ ਰਿਸਰਚ ਕੌਂਸਲ (ਐਮਆਰਸੀ) ਐਪੀਡੈਮਿਓਲੋਜੀ ਯੂਨਿਟ ਨਾਲ ਜੁੜੇ ਡਾ. ਸੋਰੇਨ ਬ੍ਰਾਜ ਨੇ ਕਿਹਾ- “ਕੁਝ ਨਾ ਕਰਨ ਨਾਲੋਂ ਕਿਸੇ ਸਰੀਰਕ ਗਤੀਵਿਧੀ ਵਿੱਚ ਹਿੱਸਾ ਲੈਣਾ ਬਿਹਤਰ ਹੈ। ਜੇਕਰ ਤੁਸੀਂ ਮਹਿਸੂਸ ਕਰਦੇ ਹੋ ਕਿ ਤੁਸੀਂ ਇੱਕ ਹਫ਼ਤੇ ਵਿੱਚ 75 ਮਿੰਟ ਦੀ ਸਰੀਰਕ ਗਤੀਵਿਧੀ ਕਰ ਸਕਦੇ ਹੋ, ਤਾਂ ਹੌਲੀ-ਹੌਲੀ ਤੁਹਾਨੂੰ ਗਤੀਵਿਧੀ ਨੂੰ ਸਿਫਾਰਸ਼ ਕੀਤੇ ਪੱਧਰ ਤੱਕ ਵਧਾਉਣਾ ਚਾਹੀਦਾ ਹੈ। ਦੁਨੀਆ ਵਿੱਚ ਸਭ ਤੋਂ ਵੱਧ ਮੌਤਾਂ ਦਿਲ ਸਬੰਧੀ ਬੀਮਾਰੀਆਂ ਕਾਰਨ ਹੁੰਦੀਆਂ ਹਨ।

ਸੈਰ ਕਰਨ ਨਾਲ ਭਾਰ ਵੀ ਰਹਿੰਦਾ ਹੈ ਕੰਟਰੋਲ 'ਚ 

ਸਾਲ 2019 ਵਿੱਚ 1.79 ਕਰੋੜ ਲੋਕਾਂ ਦੀ ਦਿਲ ਦੀਆਂ ਬੀਮਾਰੀਆਂ ਕਾਰਨ ਮੌਤ ਹੋ ਗਈ ਸੀ ਜਦੋਂ ਕਿ 2017 ਵਿੱਚ ਕੈਂਸਰ ਨਾਲ 96 ਲੱਖ ਲੋਕਾਂ ਦੀ ਮੌਤ ਹੋਈ ਸੀ। ਅਧਿਐਨ ਦੇ ਅਨੁਸਾਰ, ਇੱਕ ਹਫ਼ਤੇ ਵਿੱਚ 75 ਮਿੰਟ ਦੀ ਸਰੀਰਕ ਗਤੀਵਿਧੀ ਦਿਲ ਸਬੰਧੀ ਬੀਮਾਰੀਆਂ ਦੇ ਜੋਖਮ ਨੂੰ 17 ਪ੍ਰਤੀਸ਼ਤ ਅਤੇ ਕੈਂਸਰ ਦੇ ਜੋਖਮ ਨੂੰ 7 ਪ੍ਰਤੀਸ਼ਤ ਤੱਕ ਘਟਾਉਂਦੀ ਹੈ। ਬੀਮਾਰੀਆਂ ਤੋਂ ਬਚਣ ਦੇ ਨਾਲ-ਨਾਲ ਰੋਜ਼ਾਨਾ ਸੈਰ ਕਰਨ ਨਾਲ ਭਾਰ ਵੀ ਕੰਟਰੋਲ 'ਚ ਰਹਿੰਦਾ ਹੈ।

PunjabKesari

ਸੈਰ ਕਰਨ ਦੇ ਫਾਇਦੇ

ਮਜ਼ਬੂਤ ਪਾਚਨ ਸ਼ਕਤੀ

ਰੋਜ਼ਾਨਾ 15-20 ਮਿੰਟ ਸੈਰ ਕਰਨ ਨਾਲ ਪਾਚਨ ਕਿਰਿਆ ਠੀਕ ਹੁੰਦੀ ਹੈ। ਅਜਿਹੇ 'ਚ ਭੋਜਨ ਨੂੰ ਪਚਣ 'ਚ ਕੋਈ ਸਮੱਸਿਆ ਨਹੀਂ ਹੁੰਦੀ।

ਪਿੱਠ ਦੇ ਦਰਦ ਤੋਂ ਮਿਲਦੀ ਹੈ ਰਾਹਤ

ਹਰ ਰੋਜ਼ 20-30 ਮਿੰਟਾਂ ਲਈ ਨਿਯਮਤ ਤੌਰ 'ਤੇ ਸੈਰ ਕਰਨ ਨਾਲ ਪਿੱਠ ਦੇ ਦਰਦ ਤੋਂ ਰਾਹਤ ਮਿਲਦੀ ਹੈ, ਇਹ ਮਾਸਪੇਸ਼ੀਆਂ ਨੂੰ ਕਿਰਿਆਸ਼ੀਲ ਰੱਖਦਾ ਹੈ ਅਤੇ ਸਰੀਰ ਦੇ ਪੋਸਚਰ ਵਿੱਚ ਸੁਧਾਰ ਹੁੰਦਾ ਹੈ।

ਢਿੱਡ ਦੀਆਂ ਸਮੱਸਿਆਵਾਂ ਹੁੰਦੀਆਂ ਹਨ ਦੂਰ 

ਰੋਜ਼ਾਨਾ ਸੈਰ ਕਰਨ ਨਾਲ ਢਿੱਡ ਦੀਆਂ ਸਮੱਸਿਆਵਾਂ ਜਿਵੇਂ ਢਿੱਡ ਦਰਦ, ਕਬਜ਼, ਐਸੀਡਿਟੀ ਆਦਿ ਤੋਂ ਰਾਹਤ ਮਿਲਦੀ ਹੈ।

ਇਹ ਵੀ ਪੜ੍ਹੋ : ਦਹੀਂ ਹੈ ਪੌਸ਼ਟਿਕ ਤੱਤਾਂ ਨਾਲ ਭਰਪੂਰ ਸੂਪਰ ਫੂਡ, ਜਾਣੋ ਇਸ ਦੇ ਫਾਇਦੇ ਤੇ ਸੇਵਨ ਦੇ ਸਹੀ ਸਮੇਂ ਬਾਰੇ

ਮੂਡ ਰਹਿੰਦਾ ਹੈ ਸਹੀ 

ਸੈਰ ਕਰਨਾ ਮੂਡ ਨੂੰ ਬਿਹਤਰ ਬਣਾਉਣ ਅਤੇ ਤਣਾਅ ਦੇ ਪੱਧਰ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ

PunjabKesari

ਇਹਨਾਂ ਚੀਜ਼ਾਂ ਦਾ ਵੀ ਧਿਆਨ ਰੱਖੋ

* ਸੈਰ ਕਰਦੇ ਸਮੇਂ ਪਾਣੀ ਦੀ ਬੋਤਲ ਅਤੇ ਹਲਕੇ ਸਨੈਕਸ ਆਪਣੇ ਨਾਲ ਰੱਖੋ।

* ਸੈਰ ਕਰਨ ਲਈ ਹਮੇਸ਼ਾ ਸਹੀ ਆਕਾਰ ਦੇ ਜੁੱਤੇ ਪਹਿਨੋ।

* ਸੈਰ ਕਰਨ ਲਈ ਨਾ ਤਾਂ ਬਹੁਤ ਜ਼ਿਆਦਾ ਤੰਗ ਅਤੇ ਨਾ ਹੀ ਬਹੁਤ ਜ਼ਿਆਦਾ ਢਿੱਲੇ ਕੱਪੜੇ ਪਾਓ।

* ਖਾਣਾ ਖਾਣ ਤੋਂ ਤੁਰੰਤ ਬਾਅਦ ਐਕਸਰਸਾਈਜ਼ ਕਰਨ ਤੋਂ ਪਰਹੇਜ਼ ਕਰੋ।

* ਸੈਰ ਕਰਨ ਦੇ ਨਾਲ-ਨਾਲ ਆਪਣੇ ਖਾਣ-ਪੀਣ ਦੀਆਂ ਆਦਤਾਂ ਵਿੱਚ ਸੁਧਾਰ ਕਰੋ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

sunita

Content Editor

Related News