ਗਰਮੀਆਂ ''ਚ ਚੱਕਰ ਆਉਣ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਇਨ੍ਹਾਂ ਘਰੇਲੂ ਨੁਸਖ਼ਿਆਂ ਨਾਲ ਪਾਓ ਛੁਟਕਾਰਾ

Thursday, Apr 15, 2021 - 05:36 PM (IST)

ਗਰਮੀਆਂ ''ਚ ਚੱਕਰ ਆਉਣ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਇਨ੍ਹਾਂ ਘਰੇਲੂ ਨੁਸਖ਼ਿਆਂ ਨਾਲ ਪਾਓ ਛੁਟਕਾਰਾ

ਨਵੀਂ ਦਿੱਲੀ-ਕਈ ਵਾਰ ਲਗਾਤਾਰ ਬੈਠੇ ਰਹਿਣ ਤੋਂ ਬਾਅਦ ਇਕਦਮ ਖੜ੍ਹੇ ਹੋਣ 'ਤੇ ਅੱਖਾਂ ਦੇ ਸਾਹਮਣੇ ਹਨ੍ਹੇਰਾ ਆਉਣ ਲੱਗਦਾ ਹੈ ਅਤੇ ਚੀਜ਼ਾਂ ਘੁੰਮਦੀਆਂ ਹੋਈਆਂ ਮਹਿਸੂਸ ਹੋਣ ਲੱਗਦੀਆਂ ਹਨ। ਇਸ ਸਮੱਸਿਆ ਨੂੰ ਚੱਕਰ ਆਉਣਾ ਕਹਿੰਦੇ ਹਨ। ਇਸ ਦੇ ਹੋਣ ਦਾ ਕਾਰਨ ਸਰੀਰਿਕ ਕਮਜ਼ੋਰੀ ਜਾਂ ਫਿਰ ਬਲੱਡ ਸਰਕੂਲੇਸ਼ਨ ਘੱਟ ਹੋਣਾ ਹੋ ਸਕਦਾ ਹੈ। ਕਈ ਵਾਰ ਇਹ ਹਾਲਤ ਲੋਅ-ਬਲੱਡ ਪ੍ਰੈਸ਼ਰ ਦੇ ਕਾਰਨ ਵੀ ਹੁੰਦੀ ਹੈ। ਗਰਮੀਆਂ 'ਚ ਘੱਟ ਪਾਣੀ ਪੀਣ ਨਾਲ ਵੀ ਚੱਕਰ ਆਉਣ ਲੱਗਦੇ ਹਨ ਜਿਸ ਤੋਂ ਰਾਹਤ ਪਾਉਣ ਲਈ ਤੁਸੀਂ ਘਰੇਲੂ ਨੁਸਖ਼ਿਆਂ ਦਾ ਇਸਤੇਮਾਲ ਕਰ ਸਕਦੇ ਹੋ। ਅੱਜ ਅਸੀਂ ਤੁਹਾਨੂੰ ਉਨ੍ਹਾਂ ਵਸਤੂਆਂ ਬਾਰੇ ਦੱਸਾਂਗੇ ਜਿਨ੍ਹਾਂ ਨੂੰ ਖਾਣ ਨਾਲ ਚੱਕਰ ਆਉਣੇ ਬੰਦ ਹੋ ਜਾਣਗੇ।

ਇਹ ਵੀ ਪੜ੍ਹੋ-ਭਾਰ ਘਟਾਉਣ ਅਤੇ ਸਰੀਰ ਦੀ ਕਮਜ਼ੋਰੀ ਨੂੰ ਦੂਰ ਕਰਦੈ ਚੁਕੰਦਰ ਦਾ ਜੂਸ, ਜਾਣੋ ਹੋਰ ਵੀ ਬੇਮਿਸਾਲ ਫ਼ਾਇਦੇ

PunjabKesari
ਔਲੇ
ਔਲਿਆਂ 'ਚ ਵਿਟਾਮਿਨ ਏ ਅਤੇ ਵਿਟਾਮਿਨ ਸੀ ਭਰਪੂਰ ਮਾਤਰਾ ਵਿਚ ਪਾਇਆ ਜਾਂਦਾ ਹੈ। ਜਿਸ ਦੇ ਨਾਲ ਸਰੀਰ ਵਿਚ ਰੋਗ ਰੋਕਣ ਦੀ ਸਮਰੱਥਾ ਵੱਧਦੀ ਹੈ ਅਤੇ ਚੱਕਰ ਆਉਣ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ। ਇਸ ਨੂੰ ਇਸਤੇਮਾਲ ਵਿਚ ਲਿਆਉਣ ਲਈ ਦੋ ਔਲੇ ਪੀਸ ਕੇ ਪੇਸਟ ਬਣਾ ਲਓ ਫਿਰ ਇਸ ਵਿਚ 2 ਚਮਚੇ ਧਨੀਏ ਦੇ ਬੀਜ ਅਤੇ 1 ਕੱਪ ਪਾਣੀ ਮਿਲਾ ਕੇ ਪੂਰੀ ਰਾਤ ਭਿਉਂ ਕੇ ਰੱਖ ਦਿਓ। ਫਿਰ ਅਗਲੀ ਸਵੇਰੇ ਉਠ ਕੇ ਛਾਣਨੀ ਨਾਲ ਛਾਣ ਕੇ ਇਸ ਦਾ ਪਾਣੀ ਪੀ ਲਓ।

PunjabKesari
ਸ਼ਹਿਦ 
ਚੱਕਰ ਆਉਣ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਸ਼ਹਿਦ ਕਾਫ਼ੀ ਵਧੀਆ ਉਪਾਅ ਹੈ। ਇਸ ਨੂੰ ਇਸਤੇਮਾਲ ਕਰਨ ਲਈ 2 ਚਮਚੇ ਸ਼ਹਿਦ ਵਿਚ 2 ਚਮਚ ਸੇਬ ਦਾ ਸਿਰਕਾ ਮਿਲਾਓ ਅਤੇ ਫਿਰ ਇਸ ਮਿਸ਼ਰਣ ਨੂੰ 1 ਗਿਲਾਸ ਪਾਣੀ ਵਿਚ ਮਿਲਾ ਕੇ ਪੀਓ। ਇਸ ਉਪਾਅ ਨੂੰ ਦਿਨ ਵਿਚ ਦੋ ਵਾਰ ਕਰੋ।

PunjabKesari
ਨਿੰਬੂ
ਨਿੰਬੂ ਵਿਚ ਵਿਟਾਮਿਨ ਸੀ ਭਰਪੂਰ ਮਾਤਰਾ ਵਿਚ ਪਾਇਆ ਜਾਂਦਾ ਹੈ। ਇਹ ਸਰੀਰ ਨੂੰ ਬਹੁਤ ਸਾਰੇ ਰੋਗਾਂ ਤੋਂ ਬਚਾ ਕਰ ਰੱਖਦਾ ਹੈ ਅਤੇ ਸਰੀਰ ਨੂੰ ਹਾਈਡਰੇਟ ਕਰਨ ਵਿਚ ਮਦਦ ਕਰਦਾ ਹੈ। ਚੱਕਰ ਆਉਣ ਦੀ ਸਮੱਸਿਆ ਹੋਣ 'ਤੇ ਅੱਧੇ ਨਿੰਬੂ ਨੂੰ 1 ਗਿਲਾਸ ਪਾਣੀ ਵਿਚ ਨਿਚੋੜ ਕੇ ਇਸ ਵਿਚ 2 ਚਮਚ ਚੀਨੀ ਮਿਲਾ ਕੇ ਪੀਓ। ਇਸ ਤੋਂ ਇਲਾਵਾ 1 ਚਮਚ ਨਿੰਬੂ ਦੇ ਰਸ ਵਿਚ ਕਾਲੀ ਮਿਰਚ ਅਤੇ ਲੂਣ ਮਿਲਾਓ ਅਤੇ ਫਿਰ ਇਸ ਨੂੰ 1 ਗਿਲਾਸ ਪਾਣੀ 'ਚ ਮਿਲਾ ਕੇ ਪੀਓ।

ਇਹ ਵੀ ਪੜ੍ਹੋ-Beauty Tips : ਇਸ ਕੁਦਰਤੀ ਤਰੀਕੇ ਨਾਲ ਹਟਾਓ ਚਿਹਰੇ ’ਤੋਂ ਅਣਚਾਹੇ ਵਾਲ਼

PunjabKesari
ਜ਼ਿਆਦਾ ਮਾਤਰਾ 'ਚ ਪਾਣੀ ਪੀਓ
ਚੱਕਰ ਆਉਣ ਦਾ ਆਮ ਕਾਰਨ ਡੀਹਾਈਡ੍ਰੇਸ਼ਨ ਵੀ ਹੈ। ਕਈ ਵਾਰ ਕਸਰਤ ਦੌਰਾਨ ਪਾਣੀ ਨਾ ਪੀਣ ਕਾਰਨ ਵੀ ਚੱਕਰ ਆਉਣ ਲੱਗਦੇ ਹਨ। ਇਸ ਲਈ ਦਿਨ 'ਚ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਓ। ਇਸ ਤੋਂ ਇਲਾਵਾ ਫਲ਼ਾਂ ਦਾ ਜੂਸ ਬਣਾ ਕੇ ਵੀ ਪੀ ਸਕਦੇ ਹਨ।

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।


author

Aarti dhillon

Content Editor

Related News