Health Care : ਉਮਰ ਦੇ ਹਿਸਾਬ ਨਾਲ ਕਿੰਨਾ ਹੋਣਾ ਚਾਹੀਦਾ ਹੈ ਤੁਹਾਡਾ ਭਾਰ, ਦੇਖੋ Healthy Weight ਲਿਸਟ

03/16/2024 4:26:26 PM

ਜਲੰਧਰ - ਸਿਹਤਮੰਦ ਰਹਿਣ ਲਈ ਸਰੀਰ ਦਾ ਭਾਰ ਸਹੀ ਹੋਣਾ ਬਹੁਤ ਜ਼ਰੂਰੀ ਹੈ। ਬਹੁਤ ਲੋਕ ਅਜਿਹੇ ਹਨ, ਜਿਹਨਾਂ ਨੂੰ ਇਹ ਨਹੀਂ ਪਤਾਂ ਕਿ ਉਮਰ ਦੇ ਹਿਸਾਬ ਨਾਲ ਉਹਨਾਂ ਦਾ ਕਿੰਨਾ ਭਾਰ ਹੋਣਾ ਚਾਹੀਦਾ ਹੈ। ਉਮਰ ਦੇ ਹਿਸਾਬ ਨਾਲ ਜੇਕਰ ਭਾਰ ਘੱਟ-ਵੱਧ ਹੋ ਜਾਵੇ ਤਾਂ ਕਈ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ। ਸਰੀਰ ਦਾ ਸਹੀ ਭਾਰ ਕਈ ਬੀਮਾਰੀਆਂ ਤੋਂ ਦੂਰ ਰੱਖਦਾ ਹੈ। ਮਾਹਿਰਾਂ ਅਨੁਸਾਰ ਹਰ ਕਿਸੇ ਦਾ ਸਰੀਰ ਵੱਖਰਾ ਹੁੰਦਾ ਹੈ। ਸਰੀਰ ਦਾ ਭਾਰ ਵੱਖ-ਵੱਖ ਕਾਰਕਾਂ 'ਤੇ ਨਿਰਭਰ ਕਰਦਾ ਹੈ। ਕੱਦ, ਉਮਰ ਅਤੇ ਲਿੰਗ ਦੇ ਹਿਸਾਬ ਨਾਲ ਹਰੇਕ ਸ਼ਖ਼ਸ ਦੇ ਭਾਰ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਉਮਰ ਦੇ ਹਿਸਾਬ ਨਾਲ ਤੁਹਾਡਾ ਕਿੰਨਾ ਭਾਰ ਹੋਣਾ ਚਾਹੀਦਾ ਹੈ, ਦੇ ਬਾਰੇ ਅੱਜ ਅਸੀਂ ਤੁਹਾਨੂੰ ਦੱਸਾਂਗੇ.... 

ਨਵਜਨਮੇ ਬੱਚੇ ਦਾ ਭਾਰ
ਨਵਜਨਮੀ ਕੁੜੀ ਦਾ ਭਾਰ 3.3 ਕਿਲੋਗ੍ਰਾਮ ਅਤੇ ਮੁੰਡੇ ਦਾ 3.2 ਕਿਲੋਗ੍ਰਾਮ ਹੋਣਾ ਚਾਹੀਦਾ ਹੈ।

2-5 ਮਹੀਨੇ ਦੇ ਬੱਚੇ ਦਾ ਭਾਰ
2-5 ਮਹੀਨੇ ਦੀ ਕੁੜੀ ਦਾ ਭਾਰ 5.4 ਕਿਲੋਗ੍ਰਾਮ ਅਤੇ ਮੁੰਡੇ ਦਾ ਭਾਰ 6 ਕਿਲੋਗ੍ਰਾਮ ਹੋਣਾ ਚਾਹੀਦਾ ਹੈ।

PunjabKesari

6-8 ਮਹੀਨੇ ਦੇ ਬੱਚੇ ਦਾ ਭਾਰ
6-8 ਮਹੀਨੇ ਦੇ ਮੁੰਡੇ ਦਾ ਭਾਰ 7.2 ਕਿਲੋਗ੍ਰਾਮ ਅਤੇ ਕੁੜੀ ਦਾ ਭਾਰ 6.5 ਕਿਲੋਗ੍ਰਾਮ ਹੋਣਾ ਚਾਹੀਦਾ ਹੈ।

9 ਮਹੀਨੇ ਤੋਂ 1 ਸਾਲ ਤੱਕ
9 ਮਹੀਨੇ ਤੋਂ ਇੱਕ ਸਾਲ ਦੇ ਮੁੰਡੇ ਦਾ ਭਾਰ 10 ਕਿਲੋ ਅਤੇ ਕੁੜੀ ਦਾ ਭਾਰ 9.50 ਕਿਲੋ ਹੋਣਾ ਚਾਹੀਦਾ ਹੈ।

2-5 ਸਾਲ ਦੀ ਉਮਰ ਵਿੱਚ
2-5 ਸਾਲ ਦੀ ਉਮਰ ਦੇ ਮੁੰਡੇ ਦਾ ਭਾਰ 12.5 ਕਿਲੋਗ੍ਰਾਮ ਅਤੇ ਲੜਕੀ ਦਾ 11.8 ਕਿਲੋਗ੍ਰਾਮ ਹੋਣਾ ਚਾਹੀਦਾ ਹੈ।

PunjabKesari

6-8 ਸਾਲ ਦੀ ਉਮਰ
6-8 ਸਾਲ ਦੀ ਉਮਰ ਵਿੱਚ ਮੁੰਡੇ ਦਾ ਭਾਰ 12-18 ਕਿਲੋਗ੍ਰਾਮ ਅਤੇ ਕੁੜੀ ਦਾ ਭਾਰ 14-17 ਕਿਲੋ ਹੋਣਾ ਚਾਹੀਦਾ ਹੈ।

9-11 ਸਾਲ ਦੀ ਉਮਰ
9 ਸਾਲ ਦੀ ਉਮਰ ਤੱਕ ਮੁੰਡਿਆਂ ਦਾ ਭਾਰ 28.1 ਕਿਲੋਗ੍ਰਾਮ ਅਤੇ ਕੁੜੀਆਂ ਦਾ ਭਾਰ 28.5 ਕਿਲੋਗ੍ਰਾਮ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ 10-11 ਸਾਲ ਦੀ ਉਮਰ ਵਿੱਚ ਮੁੰਡਿਆਂ ਦਾ ਭਾਰ 31.4 ਕਿਲੋ ਤੋਂ 32.2 ਕਿਲੋ ਅਤੇ ਕੁੜੀਆਂ ਦਾ 32.5 ਕਿਲੋ ਅਤੇ 33.7 ਕਿਲੋਗ੍ਰਾਮ ਹੋਣਾ ਚਾਹੀਦਾ ਹੈ।

12-14 ਸਾਲ
12 ਸਾਲ ਦੀ ਉਮਰ ਵਿੱਚ ਮੁੰਡਿਆਂ ਦਾ ਭਾਰ 37 ਕਿਲੋ ਅਤੇ ਕੁੜੀਆਂ ਦਾ 38.7 ਕਿਲੋ ਹੋਣਾ ਚਾਹੀਦਾ ਹੈ। 13 ਸਾਲ ਦੀ ਉਮਰ ਤੋਂ ਬਾਅਦ ਮੁੰਡਿਆਂ ਦਾ ਭਾਰ 40.9 ਕਿਲੋ ਅਤੇ ਕੁੜੀਆਂ ਦਾ 44 ਕਿਲੋ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ 14 ਸਾਲ ਦੀ ਉਮਰ ਵਿੱਚ ਮੁੰਡਿਆਂ ਦਾ 47 ਕਿਲੋ ਅਤੇ ਕੁੜੀਆਂ ਦਾ 48 ਕਿਲੋ ਭਾਰ ਹੋਣਾ ਜ਼ਰੂਰੀ ਮੰਨਿਆ ਜਾਂਦਾ ਹੈ।

PunjabKesari

15-18 ਸਾਲ
15-16 ਸਾਲ ਦੀ ਉਮਰ ਵਿੱਚ ਮੁੰਡਿਆਂ ਦਾ ਭਾਰ 58 ਕਿਲੋ ਅਤੇ ਕੁੜੀਆਂ ਦਾ 53 ਕਿਲੋ ਹੈ। ਇਸ ਦੇ ਨਾਲ ਹੀ 17 ਸਾਲ ਦੀ ਉਮਰ 'ਚ ਮੁੰਡਿਆਂ ਦਾ ਭਾਰ 62.7 ਕਿਲੋ ਅਤੇ ਕੁੜੀਆਂ ਦਾ 54 ਕਿਲੋ ਹੋਣਾ ਚਾਹੀਦਾ ਹੈ। ਇਸ ਤੋਂ ਬਾਅਦ 18 ਸਾਲ ਦੀ ਉਮਰ ਵਿੱਚ ਕੁੜੀ ਦਾ ਭਾਰ 65 ਕਿਲੋ ਅਤੇ ਲੜਕੀ ਦਾ 54 ਕਿਲੋ ਹੋਣਾ ਚਾਹੀਦਾ ਹੈ।

19-39 ਸਾਲ ਦੀ ਉਮਰ
19-29 ਸਾਲ ਦੀ ਉਮਰ ਵਰਗ ਵਿੱਚ ਮੁੰਡਿਆਂ ਦਾ ਭਾਰ 83.4 ਕਿਲੋਗ੍ਰਾਮ ਅਤੇ ਜਨਾਨੀਆਂ ਦਾ 73.4 ਕਿਲੋਗ੍ਰਾਮ ਹੋਣਾ ਚਾਹੀਦਾ ਹੈ, ਜਦੋਂ ਕਿ 30 ਤੋਂ 39 ਸਾਲ ਦੀ ਉਮਰ ਵਰਗ ਵਿੱਚ ਪੁਰਸ਼ਾਂ ਦਾ ਭਾਰ 90.3 ਕਿਲੋਗ੍ਰਾਮ ਅਤੇ ਜਨਾਨੀਆਂ ਦਾ ਭਾਰ 90.3 ਕਿਲੋ ਹੋਣਾ ਚਾਹੀਦਾ ਹੈ।  

40-60 ਦੀ ਉਮਰ ਵਿੱਚ ਭਾਰ
40-49 ਸਾਲ ਦੀ ਉਮਰ ਵਿੱਚ ਪੁਰਸ਼ਾਂ ਦਾ 90.9 ਕਿਲੋ ਅਤੇ ਜਨਾਨੀਆਂ ਦਾ 76.2 ਕਿਲੋ ਭਾਰ ਹੋਣਾ ਜ਼ਰੂਰੀ ਹੈ। ਇਸ ਤੋਂ ਇਲਾਵਾ 50-60 ਸਾਲ ਦੀ ਉਮਰ ਵਿੱਚ ਪੁਰਸ਼ਾਂ ਦਾ ਸਹੀ ਭਾਰ 91.3 ਕਿਲੋ ਅਤੇ ਜਨਾਨੀਆਂ ਦਾ 77 ਕਿਲੋਗ੍ਰਾਮ ਹੋਣਾ ਚਾਹੀਦਾ ਹੈ।

PunjabKesari


sunita

Content Editor

Related News