ਡਾਇਟਿੰਗ ਤੋਂ ਬਿਨਾਂ ਭਾਰ ਘੱਟ ਕਰਨ ਲਈ ਅਪਣਾਓ ਗ੍ਰੀਨ ਟੀ ਸਣੇ ਇਹ ਘਰੇਲੂ ਨੁਸਖ਼ੇ
Wednesday, Jul 20, 2022 - 06:16 PM (IST)

ਨਵੀਂ ਦਿੱਲੀ- ਗ਼ਲਤ ਜੀਵਨ ਸ਼ੈਲੀ ਦੇ ਕਾਰਨ ਲੋਕ ਵੱਧ ਰਹੇ ਭਾਰ ਤੋਂ ਬਹੁਤ ਪਰੇਸ਼ਾਨ ਹਨ। ਅਜੌਕੇ ਸਮੇਂ ’ਚ ਗ਼ਲਤ ਖਾਣ-ਪੀਣ ਦੀਆਂ ਆਦਤਾਂ ਕਰਕੇ ਢਿੱਡ ਦੀ ਚਰਬੀ ਵਧਣੀ ਅਤੇ ਮੋਟਾਪਾ ਹੋਣਾ ਇਕ ਆਮ ਸਮੱਸਿਆ ਬਣ ਗਈ ਹੈ। ਬਾਹਰ ਨਿਕਲੇ ਹੋਏ ਢਿੱਡ ਨੂੰ ਅੰਦਰ ਕਰਨ ਅਤੇ ਜਲਦੀ ਮੋਟਾਪੇ ਨੂੰ ਘੱਟ ਕਰਨ ਲਈ ਕੁਝ ਲੋਕ ਭਾਰ ਘੱਟ ਕਰਨ ਵਾਲੀਆਂ ਦਵਾਈਆਂ ਦਾ ਸੇਵਨ ਕਰਦੇ ਹਨ ਪਰ ਫਿਰ ਵੀ ਉਨ੍ਹਾਂ ਦਾ ਮੋਟਾਪਾ ਘੱਟ ਨਹੀਂ ਹੁੰਦਾ। ਮੋਟਾਪੇ ਕਰਕੇ ਕਈ ਤਰ੍ਹਾਂ ਦੀਆਂ ਬੀਮਾਰੀਆਂ ਹੋ ਜਾਂਦੀਆਂ ਹਨ ਜਿਵੇਂ ਸ਼ੂਗਰ, ਬਲੱਡ ਪ੍ਰੈਸ਼ਰ, ਦਿਲ ਦੇ ਰੋਗ। ਇਨ੍ਹਾਂ ਰੋਗਾਂ ਤੋਂ ਰਾਹਤ ਪਾਉਣ ਲਈ ਫਿੱਟ ਰਹਿਣਾ ਜ਼ਰੂਰੀ ਹੈ ਆਪਣੇ ਭਾਰ ਨੂੰ ਕੰਟਰੋਲ ਕੀਤਾ ਜਾਵੇ ।
ਭਾਰ ਘੱਟ ਕਰਨ ਦੇ ਘਰੇਲੂ ਨੁਸਖ਼ੇ
ਐਲੋਵੀਰਾ ਅਤੇ ਆਂਵਲਾ
ਰੋਜ਼ਾਨਾ ਸਵੇਰੇ ਖਾਲੀ ਢਿੱਡ ’ਚ ਇੱਕ ਚਮਚਾ ਐਲੋਵੀਰਾ ਅਤੇ ਆਵਲੇ ਦਾ ਰਸ 1 ਗਿਲਾਸ ਪਾਣੀ ਵਿੱਚ ਮਿਲਾ ਕੇ ਪੀਓ। ਅਜਿਹਾ ਕਰਨ ਨਾਲ ਕੁਝ ਦਿਨਾਂ ਵਿੱਚ ਭਾਰ ਘੱਟ ਹੋਣ ਲੱਗ ਜਾਵੇਗਾ।
ਸ਼ਹਿਦ ਅਤੇ ਦਾਲਚੀਨੀ
ਇੱਕ ਗਿਲਾਸ ਗਰਮ ਪਾਣੀ ਵਿੱਚ ਛੋਟਾ ਚਮਚਾ ਸ਼ਹਿਦ ਅਤੇ ਅੱਧਾ ਚਮਚਾ ਦਾਲਚੀਨੀ ਪਾਊਡਰ ਮਿਲਾ ਕੇ ਰੋਜ਼ਾਨਾ ਸਵੇਰੇ ਸ਼ਾਮ ਪੀਓ। ਇਸ ਨਾਲ ਤੁਹਾਡਾ ਭਾਰ ਘੱਟ ਹੋਣਾ ਸ਼ੁਰੂ ਹੋ ਜਾਵੇਗਾ।
ਟਮਾਟਰ
ਰੋਜ਼ਾਨਾ ਸਵੇਰੇ ਖਾਲੀ ਢਿੱਡ ਇਕ ਕੱਚਾ ਟਮਾਟਰ ਖਾਓ, ਕਿਉਂਕਿ ਇਸ ਨਾਲ ਭੁੱਖ ਕਾਬੂ ’ਚ ਰਹਿੰਦੀ ਹੈ। ਇਸ ਨਾਲ ਤੁਸੀਂ ਜ਼ਿਆਦਾ ਖਾਣ ਤੋਂ ਬਚ ਸਕਦੇ ਹੋ, ਜਿਸ ਨਾਲ ਕੁਝ ਦਿਨਾਂ ਵਿੱਚ ਭਾਰ ਘੱਟ ਹੋ ਜਾਵੇਗਾ ।
ਪਪੀਤਾ
ਜੇਕਰ ਤੁਸੀਂ ਆਪਣਾ ਭਾਰ ਘੱਟ ਕਰਨ ਦੀ ਸੋਚ ਰਹੇ ਹੋ ਤਾਂ ਭੁੱਖ ਲੱਗਣ ’ਤੇ ਢਿੱਡ ਭਰ ਕੇ ਪਪੀਤਾ ਖਾਓ। ਪਪੀਤਾ ’ਚ ਕੈਲੋਰੀ ਘੱਟ ਅਤੇ ਫਾਈਬਰ ਜ਼ਿਆਦਾ ਹੁੰਦੀ ਹੈ, ਜਿਸ ਨਾਲ ਭਾਰ ਨਹੀਂ ਵਧਦਾ।
ਅਦਰਕ
ਰੋਜ਼ਾਨਾ ਖਾਣਾ ਖਾਣ ਤੋਂ ਪਹਿਲਾਂ ਅਦਰਕ ਦਾ ਛੋਟਾ ਟੁਕੜਾ ਚਬਾ ਕੇ ਖਾਓ ਜਾਂ ਖਾਣਾ ਖਾਣ ਤੋਂ ਪਹਿਲਾਂ 1 ਚਮਚ ਅਦਰਕ ਦਾ ਰਸ ਅਤੇ ਉਸ ਵਿੱਚ ਚੁੱਟਕੀ ਭਰ ਸੇਂਧਾ ਨਮਕ ਮਿਲਾ ਕੇ ਪੀਓ। ਕੁਝ ਦਿਨਾਂ ’ਚ ਤੁਹਾਡਾ ਭਾਰ ਘੱਟ ਜਾਵੇਗਾ।
ਮਿਰਚ
ਭਾਰ ਘੱਟ ਕਰਨ ਲਈ ਖਾਣੇ ਵਿੱਚ ਮਿਰਚ ਦਾ ਜ਼ਿਆਦਾ ਸੇਵਨ ਕਰੋ। ਇਸ ਵਿੱਚ ਕੈਂਪਸਿਸੀਨ ਨਾਮਕ ਤੱਤ ਹੁੰਦਾ ਹੈ, ਜੋ ਸਰੀਰ ਦੇ ਫੈਟ ਨੂੰ ਜਲਦੀ ਘਟਾਉਂਦਾ ਹੈ ।
ਸੌਂਫ
ਰੋਜ਼ਾਨਾ ਖਾਣਾ ਖਾਣ ਤੋਂ ਬਾਅਦ ਸੌਂਫ ਦਾ ਸੇਵਨ ਜ਼ਰੂਰ ਕਰੋ। ਇੱਕ ਗਿਲਾਸ ਗਰਮ ਪਾਣੀ ਵਿੱਚ 3 ਚਮਚੇ ਸੌਫ ਪਾ ਕੇ ਰੱਖ ਦਿਓ। ਸਵੇਰੇ ਖਾਲੀ ਢਿੱਡ ਇਸ ਪਾਣੀ ਨੂੰ ਛਾਣ ਕੇ ਪੀ ਲਓ, ਜਿਸ ਨਾਲ ਤੁਹਾਨੂੰ ਫ਼ਾਇਦਾ ਹੋਵੇਗਾ।
ਗ੍ਰੀਨ ਟੀ
ਰੋਜ਼ਾਨਾ 2 ਕੱਪ ਗ੍ਰੀਨ-ਟੀ ਜ਼ਰੂਰ ਪੀਓ। ਗ੍ਰੀਨ ਟੀ ਵਿਚ ਨਿੰਬੂ ਦਾ ਰਸ ਅਤੇ ਅਦਰਕ ਦਾ ਰਸ ਮਿਲਾ ਕੇ ਪੀਣ ਨਾਲ ਜ਼ਿਆਦਾ ਫ਼ਾਇਦਾ ਮਿਲਦਾ ਹੈ ।