ਬੱਚਿਆਂ ਦੀ ਅੱਖਾਂ ਦੀ ਰੋਸ਼ਨੀ ਤੇਜ਼ ਕਰਨ ਲਈ ਅਪਣਾਓ ਇਹ ਘਰੇਲੂ ਨੁਸਖ਼ੇ

07/06/2022 6:23:31 PM

ਨਵੀਂ ਦਿੱਲੀ : ਅੱਜ-ਕੱਲ ਅਕਰਸ ਬੱਚੇ ਜ਼ਿਆਦਾ ਸਮਾਂ ਫੋਨ 'ਤੇ ਹੀ ਬਿਤਾਉਂਦੇ ਹਨ। ਉਥੇ ਹੀ ਇਸ 'ਚੋਂ ਨਿਕਲਣ ਵਾਲੀ ਤੇਜ਼ ਰੌਸ਼ਨੀ ਦਾ ਅਸਰ ਉਨ੍ਹਾਂ ਦੀਆਂ ਨਾਜ਼ੁਕ ਅੱਖਾਂ 'ਤੇ ਪੈਂਦਾ ਹੈ। ਨਤੀਜ ਵਜੋਂ ਛੋਟੀ ਉਮਰੇ ਹੀ ਬੱਚਿਆਂ ਨੂੰ ਐਨਕਾ ਲੱਗ ਜਾਂਦੀਆਂ ਹਨ। ਉਮਰ ਤੋਂ ਪਹਿਲਾਂ ਕਮਜ਼ੋਰ ਹੋ ਰਹੀਆਂ ਅੱਖਾਂ ਦੀ ਰੌਸ਼ਨੀ ਕਾਰਨ ਅੱਗੇ ਜਾ ਕੇ ਉਨ੍ਹਾਂ ਦੇ ਕਰੀਅਰ 'ਚ ਵੀ ਮੁਸ਼ਕਲ ਬਣ ਸਕਦੀ ਹੈ। ਅੱਜ ਅਸੀਂ ਤੁਹਾਨੂੰ ਕੁੱਝ ਘਰੇਲੂ ਤਰੀਕਿਆਂ ਦੱਸਣ ਜਾ ਰਹੇ ਹਾਂ, ਜਿਸ ਨਾਲ ਬੱਚੇ ਦੀਆਂ ਅੱਖਾਂ ਦੀ ਰੌਸ਼ਨੀ ਵਧਾਉਣ 'ਚ ਮਦਦ ਮਿਲੇਗੀ।
1. ਗਾਜਰ ਦਾ ਜੂਸ
ਬੱਚਿਆਂ ਦੇ ਆਹਾਰ 'ਚ ਗਾਜਰ ਦਾ ਸਲਾਦ ਅਤੇ ਜੂਸ ਜ਼ਰੂਰ ਸ਼ਾਮਲ ਕਰੋ। ਇਸ 'ਚ ਮੌਜੂਦ ਵਿਟਾਮਿਨ 'ਏ' ਅੱਖਾਂ ਲਈ ਬਹੁਤ ਹੀ ਫ਼ਾਇਦੇਮੰਦ ਹੈ। ਇਸ ਨਾਲ ਅੱਖਾਂ ਦੀ ਰੌਸ਼ਨੀ ਵਧਣ ਲੱਗਦੀ ਹੈ।

PunjabKesari
2. ਮੱਖਣ ਅਤੇ ਦੁੱਧ
ਕੈਲਸ਼ੀਅਮ ਅਤੇ ਵਿਟਾਮਿਨ 'ਏ' ਦੀ ਘਾਟ ਨੂੰ ਪੂਰਾ ਕਰਨ ਲਈ ਮੱਖਣ ਅਤੇ ਦੁੱਧ ਬੱਚੇ ਦੇ ਆਹਾਰ 'ਚ ਸ਼ਾਮਲ ਕਰੋ। ਇਸ ਦੇ ਇਲਾਵਾ 1 ਕੱਪ ਦੁੱਧ 'ਚ 1/4 ਛੋਟਾ ਚੱਮਚ ਮੱਖਣ, ਅੱਧਾ ਚੱਮਚ ਮੁਲੱਠੀ ਪਾਊਡਰ ਅਤੇ 1 ਚੱਮਚ ਸ਼ਹਿਦ ਮਿਲਾ ਕੇ ਸੌਣ ਤੋਂ ਪਹਿਲਾਂ ਬੱਚੇ ਨੂੰ ਪਿਲਾਓ। ਰੋਜ਼ਾਨਾ ਇਸ ਦੀ ਵਰਤੋਂ ਕਰਨ ਨਾਲ ਬਹੁਤ ਲਾਭ ਮਿਲੇਗਾ।

3. ਇਲਾਇਚੀ
ਰਾਤ ਨੂੰ ਸੌਣ ਤੋਂ ਪਹਿਲਾਂ ਦੁੱਧ ਨੂੰ ਉਬਾਲ ਕੇ ਉਸ 'ਚ 2 ਇਲਾਇਚੀ ਦੇ ਦਾਣੇ ਪਾ ਦਿਓ। ਇਹ ਦੁੱਧ ਬੱਚੇ ਲਈ ਬਹੁਤ ਹੀ ਜ਼ਿਆਦਾ ਫ਼ਾਇਦੇਮੰਦ ਹੈ। ਇਸ ਨਾਲ ਅੱਖਾਂ ਸਿਹਤਮੰਦ ਅਤੇ ਨਜ਼ਰ ਤੇਜ਼ ਹੁੰਦੀ ਹੈ।

PunjabKesari
4. ਸੌਂਫ, ਬਾਦਾਮ ਅਤੇ ਮਿਸ਼ਰੀ
ਸੌਂਫ, ਬਾਦਾਮ ਅਤੇ ਮਿਸ਼ਰੀ ਨੂੰ ਬਰਾਬਰ ਮਾਤਰਾ 'ਚ ਮਿਲਾ ਕੇ ਇਸ ਨੂੰ ਪੀਸ ਲਓ। ਰੋਜ਼ਾਨਾ ਰਾਤ ਨੂੰ ਸੌਣ ਤੋਂ ਪਹਿਲਾਂ ਬੱਚੇ ਨੂੰ 1 ਚੱਮਚ ਇਸ ਪਾਊਡਰ ਦਾ ਮਿਸ਼ਰਣ ਅਤੇ 1 ਗਲਾਸ ਦੁੱਧ ਪਿਲਾਓ। 40 ਦਿਨਾਂ ਤਕ ਲਗਾਤਾਰ ਅਜਿਹਾ ਕਰਨ ਨਾਲ ਬੱਚੇ ਨੂੰ ਬਹੁਤ ਫ਼ਾਇਦਾ ਮਿਲੇਗਾ।
5. ਸੰਤੁਲਿਤ ਆਹਾਰ
ਖਾਣੇ 'ਚ ਸੰਤੁਲਿਤ ਆਹਾਰ ਸ਼ਾਮਲ ਕਰਨ ਨਾਲ ਸਰੀਰਕ ਕਮਜ਼ੋਰੀ ਘੱਟ ਹੋਣ ਲੱਗਦੀ ਹੈ। ਹਰੀ ਸਬਜ਼ੀਆਂ, ਫਲ, ਵਿਟਾਮਿਨ 'ਏ' ਯੁਕਤ ਆਹਾਰ, ਪਪੀਤਾ, ਸੰਤਰਾ, ਪਾਲਕ, ਧਨੀਆ, ਆਲੂ ਅਤੇ ਮਾਸਾਹਾਰੀ ਭੋਜਨ ਆਦਿ ਨੂੰ ਬੱਚੇ ਦੀ ਡਾਈਟ 'ਚ ਸ਼ਾਮਲ ਕਰੋ।


Aarti dhillon

Content Editor

Related News