ਦਿਲ ਅਤੇ ਸ਼ੂਗਰ ਦੇ ਮਰੀਜ਼ਾਂ ਲਈ ਲਾਹੇਵੰਦ ਹੁੰਦੈ ‘ਅਨਾਰ ਦਾ ਜੂਸ’, ਪੀਣ ’ਤੇ ਇਹ ਬੀਮਾਰੀਆਂ ਵੀ ਹੋਣਗੀਆਂ ਦੂਰ

Saturday, Mar 06, 2021 - 06:01 PM (IST)

ਦਿਲ ਅਤੇ ਸ਼ੂਗਰ ਦੇ ਮਰੀਜ਼ਾਂ ਲਈ ਲਾਹੇਵੰਦ ਹੁੰਦੈ ‘ਅਨਾਰ ਦਾ ਜੂਸ’, ਪੀਣ ’ਤੇ ਇਹ ਬੀਮਾਰੀਆਂ ਵੀ ਹੋਣਗੀਆਂ ਦੂਰ

ਜਲੰਧਰ (ਬਿਊਰੋ) - ਰੋਜ਼ਾਨਾ ਅਨਾਰ ਦੀ ਵਰਤੋਂ ਕਰਨ ਨਾਲ ਸਰੀਰ ਕਈ ਬੀਮਾਰੀਆਂ ਤੋਂ ਦੂਰ ਰਹਿੰਦਾ ਹੈ। ਅਨਾਰ ਦੇ ਦਾਣੇ ਅਤੇ ਇਸ ਦਾ ਜੂਸ ਦੋਵੇਂ ਸਿਹਤ ਲਈ ਬਹੁਤ ਫ਼ਾਇਦੇਮੰਦ ਹਨ। ਅਨਾਰ ਫਾਈਬਰ, ਵਿਟਾਮਿਨ-ਕੇ, ਸੀ ਅਤੇ ਬੀ, ਆਇਰਨ, ਪੋਟਾਸ਼ੀਅਮ, ਜਿੰਕ ਅਤੇ ਓਮੇਗਾ-6 ਫੈਟੀ ਐਸਿਡ ਦੇ ਗੁਣਾਂ ਨਾਲ ਭਰਪੂਰ ਹੁੰਦਾ ਹੈ। ਅਨਾਰ ਦੀ ਵਰਤੋਂ ਕਰਨ ਨਾਲ ਸਰੀਰ 'ਚੋਂ ਖੂਨ ਦੀ ਘਾਟ ਦੂਰ ਹੋ ਜਾਂਦੀ ਹੈ। ਇਸ ਤੋਂ ਇਲਾਵਾ ਭੁੱਖ ਲੱਗਦੀ ਹੈ ਅਤੇ ਸਰੀਰ ਦੀਆਂ ਸਾਰੀਆਂ ਕਮਜ਼ੋਰੀਆਂ ਦੂਰ ਹੋ ਜਾਂਦੀਆਂ ਹਨ। ਅਨਾਰ ਦਾ ਜੂਸ ਅਨਾਰ ਫਾਈਬਰ, ਵਿਟਾਮਿਨ-ਸੀ ਤੇ ਐਂਟੀਆਕਸੀਡੈਂਟਸ ਦਾ ਚੰਗਾ ਸ੍ਰੋਤ ਹੁੰਦਾ ਹੈ, ਜੋ ਕਮਜ਼ੋਰੀ ਦੂਰ ਕਰਨ ਅਤੇ ਦਿਲ ਦੀਆਂ ਬੀਮਾਰੀਆਂ ਤੋਂ ਬਚਾਉਣ ਵਿਚ ਮਦਦਗਾਰ ਹੁੰਦਾ ਹੈ। ਇਨ੍ਹਾਂ ਹੀ ਨਹੀਂ ਅਨਾਰ ਖਾਣ ਦੇ ਹੋਰ ਵੀ ਬਹੁਤ ਸਾਰੇ ਫ਼ਾਇਦੇ ਹਨ, ਜਿਨ੍ਹਾ ਦੇ ਬਾਰੇ ਅੱਜ ਅਸੀਂ ਤੁਹਾਨੂੰ ਦਸਾਂਗੇ...  

1. ਦਿਲ ਦੇ ਮਰੀਜ਼ਾਂ ਲਈ ਫ਼ਾਇਦੇਮੰਦ
ਅਨਾਰ ਖਾਣ ਜਾਂ ਇਸ ਦਾ ਜੂਸ ਪੀਣ ਨਾਲ ਬਲੱਡ ਸਰਕੁਲੇਸ਼ਨ ਠੀਕ ਰਹਿੰਦਾ ਹੈ। ਇਸ ਨਾਲ ਦਿਲ ਦੇ ਰੋਗ ਅਤੇ ਹਾਰਟ ਅਟੈਕ ਦਾ ਖ਼ਤਰਾ ਘੱਟ ਜਾਂਦਾ ਹੈ। ਜੇਕਰ ਤੁਸੀਂ ਦਿਲ ਦੇ ਮਰੀਜ਼ ਹੋ ਤਾਂ ਇਸ ਦੀ ਨਿਯਮਿਤ ਵਰਤੋਂ ਤੁਹਾਡੇ ਲਈ ਫ਼ਾਇਦੇਮੰਦ ਹੁੰਦੀ ਹੈ।

PunjabKesari

2. ਜੋੜਾਂ ਦੇ ਦਰਦ ਤੋਂ ਰਾਹਤ
ਅਨਾਰ ਦੇ ਰਸ ਦੀ ਰੋਜ਼ਾਨਾ ਵਰਤੋਂ ਕਰਨ ਨਾਲ ਮਾਸਪੇਸ਼ੀਆਂ, ਹੱਡੀਆਂ ਅਤੇ ਜੋੜਾਂ ਦੇ ਦਰਦ ਤੋਂ ਰਾਹਤ ਮਿਲਦੀ ਹੈ। ਜਿਨ੍ਹਾਂ ਲੋਕਾਂ ਨੂੰ ਜੋੜਾਂ 'ਚ ਦਰਦ ਦੀ ਸ਼ਿਕਾਇਤ ਰਹਿੰਦੀ ਹੈ, ਉਨ੍ਹਾਂ ਨੂੰ ਡਾਕਟਰ ਵੀ ਅਨਾਰ ਖਾਣ ਦੀ ਸਲਾਹ ਦਿੰਦੇ ਹਨ।

3. ਸ਼ੂਗਰ ਦੇ ਮਰੀਜ਼ਾਂ ਲਈ ਫ਼ਾਇਦੇਮੰਦ 
ਸ਼ੂਗਰ ਦੇ ਮਰੀਜ਼ਾਂ ਨੂੰ ਲੱਗਦਾ ਹੈ ਕਿ ਅਨਾਰ 'ਚ ਸ਼ੂਗਰ ਹੋਣ ਕਾਰਨ ਇਸ ਦਾ ਸੇਵਨ ਨਹੀਂ ਕਰਨਾ ਚਾਹੀਦਾ ਪਰ ਅਨਾਰ ਨਾਲੋਂ ਜ਼ਿਆਦਾ ਸ਼ੂਗਰ ਇਸ ਦੇ ਜੂਸ 'ਚ ਹੁੰਦੀ ਹੈ। ਇਸ ਲਈ ਡਾਕਟਰ ਸ਼ੂਗਰ ਦੇ ਰੋਗੀਆਂ ਨੂੰ ਅਨਾਰ ਦੀ ਥਾਂ ਜੂਸ ਪੀਣ ਤੋਂ ਮਨਾ ਕਰਦੇ ਹਨ। 

ਪੜ੍ਹੋ ਇਹ ਵੀ ਖ਼ਬਰ- Health Tips: ਪਿੱਤ ਦੀ ਸਮੱਸਿਆ ਤੋਂ ਕੀ ਤੁਸੀਂ ਵੀ ਰਹਿੰਦੇ ਹੋ ਪਰੇਸ਼ਾਨ ਤਾਂ ਇਨ੍ਹਾਂ ਤਰੀਕਿਆਂ ਦੀ ਕਰੋ ਵਰਤੋਂ, ਮਿਲੇਗੀ

4. ਜੂਸ ਨਾਲ ਤਣਾਅ ਅਤੇ ਟੈਂਸ਼ਨ ਰਹਿੰਦੀ ਹੈ ਦੂਰ
ਜੇਕਰ ਤੁਹਾਨੂੰ ਵੀ ਦਫ਼ਤਰ ਵਰਕ ਕਾਰਨ ਅਕਸਰ ਤਣਾਅ ਜਾਂ ਟੈਂਸ਼ਨ ਰਹਿੰਦੀ ਹੈ ਤਾਂ ਰੋਜ਼ਾਨਾ ਅਨਾਰ ਖਾਣ ਦੀ ਆਦਤ ਪਾਓ। ਇਸ ਦਾ ਸੇਵਨ ਤਣਾਅ ਬੂਸਟ ਕਰਨ 'ਚ ਮਦਦ ਕਰਦਾ ਹੈ।

ਪੜ੍ਹੋ ਇਹ ਵੀ ਖ਼ਬਰ- ਕੀ ਤੁਹਾਡਾ ਪਿਆਰ ਭਰਿਆ ਰਿਸ਼ਤਾ ਪੈ ਰਿਹਾ ਹੈ ਫਿੱਕਾ, ਤਾਂ ਇੰਝ ਬਣਾਓ ਉਸ ਨੂੰ ‘ਰੋਮਾਂਟਿਕ

PunjabKesari

5. ਕੈਂਸਰ ਤੋਂ ਬਚਾਅ
ਅਨਾਰ 'ਚ ਅਜਿਹੇ ਗੁਣ ਹੁੰਦੇ ਹਨ, ਜੋ ਸਰੀਰ 'ਚ ਕੈਂਸਰ ਸੈੱਲਸ ਨੂੰ ਵਧਣ ਤੋਂ ਰੋਕਦੇ ਹਨ। ਰੋਜ਼ਾਨਾ 1 ਮੁੱਠੀ ਅਨਾਰ ਦਾ ਸੇਵਨ ਪ੍ਰੋਸਟੇਟ, ਬ੍ਰੈਸਟ ਅਤੇ ਚਿਹਰੇ ਕੈਂਸਰ ਦਾ ਖ਼ਤਰਾ ਘੱਟ ਕਰਦਾ ਹੈ। ਜਿਨ੍ਹਾਂ ਲੋਕਾਂ ਨੂੰ ਕੈਂਸਰ ਹੈ, ਉਨ੍ਹਾਂ ਲਈ ਇਹ ਜੂਸ ਫ਼ਾਇਦੇਮੰਦ ਹੈ। 

ਪੜ੍ਹੋ ਇਹ ਵੀ ਖ਼ਬਰ - Health Tips: ‘ਖੁਜਲੀ’ ਦੀ ਸਮੱਸਿਆ ਤੋਂ ਜੇਕਰ ਤੁਸੀਂ ਵੀ ਹੋ ਪਰੇਸ਼ਾਨ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

6. ਮੋਟਾਪੇ ਨੂੰ ਕਾਬੂ ਕਰਕੇ ਰੱਖੇ
ਅਨਾਰ ਖਾਣ ਜਾਂ ਰੋਜ਼ਾਨਾ ਇਸ ਦਾ 1 ਗਲਾਸ ਜੂਸ ਪੀਣ ਨਾਲ ਕਮਰ ਦੀ ਚਰਬੀ ਨੂੰ ਘੱਟ ਕੀਤਾ ਜਾ ਸਕਦਾ ਹੈ। ਨਾਲ ਹੀ ਇਸ ਦਾ ਸੇਵਨ ਕਰਨ ਨਾਲ ਵਜ਼ਨ ਵੀ ਕੰਟਰੋਲ 'ਚ ਰਹਿੰਦਾ ਹੈ।

7. ਹਾਰਟ ਦੇ ਮਰੀਜ਼ਾਂ ਲਈ ਫ਼ਾਇਦੇਮੰਦ
ਅਨਾਰ ਖਾਣ ਜਾਂ ਜੂਸ ਪੀਣ ਨਾਲ ਬਲੱਡ ਸਰਕੁਲੇਸ਼ਨ ਠੀਕ ਰਹਿੰਦਾ ਹੈ, ਜਿਸ ਨਾਲ ਦਿਲ ਦੇ ਰੋਗ ਅਤੇ ਹਾਰਟ ਅਟੈਕ ਦਾ ਖ਼ਤਰਾ ਘੱਟ ਹੁੰਦਾ ਹੈ। ਜੇਕਰ ਤੁਸੀਂ ਦਿਲ ਦੇ ਮਰੀਜ਼ ਹੋ ਤਾਂ ਵੀ ਇਸ ਦੀ ਨਿਯਮਿਤ ਵਰਤੋਂ ਤੁਹਾਡੇ ਲਈ ਫ਼ਾਇਦੇਮੰਦ ਹੈ।

ਪੜ੍ਹੋ ਇਹ ਵੀ ਖ਼ਬਰ - Health Tips: ਕੀ ਤੁਸੀਂ ਵੀ ‘ਖੱਟੇ ਡਕਾਰ’ ਦੀ ਸਮੱਸਿਆ ਤੋਂ ਹੋ ਪਰੇਸ਼ਾਨ, ਤਾਂ ਇਨ੍ਹਾਂ ਤਰੀਕਿਆਂ ਦੀ ਵਰਤੋ ਕਰ ਪਾਓ ਨਿਜ਼ਾਤ

PunjabKesari

8. ਗਰਭ ਅਵਸਥਾ 'ਚ ਫ਼ਾਇਦੇਮੰਦ
ਇਸ 'ਚ ਵਿਟਾਮਿਨ, ਮਿਨਰਲਸ ਅਤੇ ਫਾਲਿਕ ਐਸਿਡ ਹੁੰਦਾ ਹੈ, ਜੋ ਗਰਭ 'ਚ ਪਲ ਰਹੇ ਬੱਚੇ ਅਤੇ ਮਾਂ ਲਈ ਫ਼ਾਇਦੇਮੰਦ ਹੈ। ਇਸ ਦਾ ਸੇਵਨ ਪ੍ਰੈਗਨੈਂਸੀ 'ਚ ਪੈਰਾਂ ਦੇ ਦਰਦ ਤੋਂ ਰਾਹਤ ਦਿੰਦਾ ਹੈ। ਇਸ ਤੋਂ ਇਲਾਵਾ ਇਸ ਦੇ ਸੇਵਨ ਨਾਲ ਪ੍ਰੀਮਿਚਿਊਰ ਡਿਲਿਵਰੀ ਦਾ ਖ਼ਤਰਾ ਘੱਟ ਹੁੰਦਾ ਹੈ।

ਪੜ੍ਹੋ ਇਹ ਵੀ ਖ਼ਬਰ - ਹਿੰਦੂ ਸ਼ਾਸਤਰਾਂ ਮੁਤਾਬਕ ਸ਼ਨੀਵਾਰ ਨੂੰ ਕਦੇ ਨਾ ਕਰੋ ਇਹ ਗਲਤੀਆਂ, ਬਣ ਸਕਦੀਆਂ ਨੇ ਦੁੱਖਾਂ ਦਾ ਕਾਰਨ

9. ਲੈਸਟਰੋਲ ਲੈਵਲ ਨੂੰ ਕਰੇ ਕਾਬੂ
ਅਨਾਰ ਖਾਣ ਨਾਲ ਸਰੀਰ 'ਚ ਕੋਲੈਸਟਰੋਲ ਲੈਵਲ ਨਹੀਂ ਵਧਦਾ। ਇਸ ਦਾ ਸੇਵਨ ਧਮਨੀਆਂ 'ਚ ਬਲਾਕੇਜ ਦੀ ਸਮੱਸਿਆ ਨੂੰ ਦੂਰ ਕਰਕੇ ਬਲੋ ਫਲੋ ਵੀ ਵਧਾਉਂਦਾ ਹੈ।

PunjabKesari

10. ਖੂਨ ਦੇ ਥੱਕੇ ਬਣਨਾ
ਅਨਾਰ ਦਾ ਸੇਵਨ ਖੂਨ ਨੂੰ ਪਤਲਾ ਬਣਾਉਂਦਾ ਹੈ, ਜਿਸ ਨਾਲ ਖੂਨ ਦੇ ਥੱਕੇ ਨਹੀਂ ਬਣਦੇ। ਇਸ ਤੋਂ ਇਲਾਵਾ ਇਸ ਦਾ ਕਿਸੇ ਵੀ ਰੂਪ 'ਚ ਸੇਵਨ ਸਰੀਰ 'ਚ ਖੂਨ ਦੀ ਕਮੀ ਨੂੰ ਪੂਰਾ ਵੀ ਕਰਦਾ ਹੈ। 

11. ਐਂਟੀ-ਏਜਿੰਗ ਗੁਣ
ਅਨਾਰ 'ਚ ਜ਼ਿਆਦਾ ਮਾਤਰਾ 'ਚ ਵਿਟਾਮਿਨ-ਏ, ਈ ਅਤੇ ਸੀ ਹੁੰਦਾ ਹੈ ਜਿਸ ਨਾਲ ਵਧਦੀ ਉਮਰ ਦੀ ਸਮੱਸਿਆ ਦੂਰ ਰਹਿੰਦੀ ਹੈ। ਰੋਜ਼ਾਨਾ ਇਸ ਦਾ ਸੇਵਨ ਚਮੜੀ ਦੀਆਂ ਰੇਖਾਵਾਂ ਅਤੇ ਝੁਰੜੀਆਂ ਨੂੰ ਰੋਕਣ 'ਚ ਮਦਦ ਕਰਦਾ ਹੈ।

PunjabKesari


author

rajwinder kaur

Content Editor

Related News