Health Tips: ਮੋਟਾਪੇ ਨੂੰ ਘੱਟ ਕਰਦੈ ''ਸੇਬ ਦਾ ਸਿਰਕਾ'', ਇੰਝ ਕਰੋ ਵਰਤੋਂ

Saturday, Sep 25, 2021 - 03:23 PM (IST)

Health Tips: ਮੋਟਾਪੇ ਨੂੰ ਘੱਟ ਕਰਦੈ ''ਸੇਬ ਦਾ ਸਿਰਕਾ'', ਇੰਝ ਕਰੋ ਵਰਤੋਂ

ਨਵੀਂ ਦਿੱਲੀ- ਅੱਜ ਦੇ ਸਮੇਂ 'ਚ ਜਦੋਂ ਜ਼ਿਆਦਾਤਰ ਲੋਕ ਮੋਟਾਪੇ ਦੀ ਸਮੱਸਿਆ ਤੋਂ ਪਰੇਸ਼ਾਨ ਹਨ ਤਾਂ ਅਜਿਹੇ 'ਚ ਉਹ ਦਵਾਈਆਂ ਅਤੇ ਡਾਈਟਿੰਗ ਆਦਿ ਨੂੰ ਹੀ ਤਵੱਜੋ ਦਿੰਦੇ ਹਨ। ਅਜਿਹੇ 'ਚ ਸ਼ੁਰੂਆਤੀ ਦਿਨਾਂ 'ਚ ਤਾਂ ਉਨ੍ਹਾਂ ਦਾ ਭਾਰ ਘੱਟ ਹੋ ਜਾਂਦਾ ਹੈ ਪਰ ਬਾਅਦ 'ਚ ਦੁੱਗਣੀ ਤੇਜ਼ੀ ਨਾਲ ਭਾਰ ਵੱਧਣ ਲੱਗਦਾ ਹੈ। ਜੇਕਰ ਤੁਸੀਂ ਵੀ ਇਸ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਬੇਹੱਦ ਆਸਾਨੀ ਨਾਲ ਤੁਸੀਂ ਆਪਣਾ ਭਾਰ ਘੱਟ ਕਰ ਸਕਦੇ ਹੋ। ਜੀ ਹਾਂ, ਇਸ ਲਈ ਸਿਰਫ ਤੁਹਾਨੂੰ ਸੇਬ ਦੇ ਸਿਰਕੇ ਦੀ ਲੋੜ ਹੋਵੇਗੀ। ਆਓ ਜਾਣਦੇ ਹਾਂ ਕਿੰਝ...

ਸੇਬ ਦਾ ਸਿਰਕਾ ਇਨ੍ਹਾਂ ਬੀਮਾਰੀਆਂ ਨੂੰ ਕਰੇਗਾ ਦੂਰ

ਸੇਬ ਦੇ ਸਿਰਕੇ ਦਾ ਕਾੜਾ
ਇਸ ਦੇ ਸੇਵਨ ਲਈ ਤੁਹਾਨੂੰ ਸਭ ਤੋਂ ਪਹਿਲਾਂ ਸੇਬ ਦੇ ਸਿਰਕੇ ਦਾ ਕਾੜਾ ਬਣਾਉਣਾ ਹੋਵੇਗਾ। ਜਿਸ ਲਈ ਤੁਸੀਂ ਇਕ ਪੈਨ 'ਚ 1 ਕੱਪ ਪਾਣੀ ਗਰਮ ਕਰਕੇ ਉਸ 'ਚ ਇਕ 1 ਛੋਟਾ ਅਦਰਕ ਦਾ ਟੁੱਕੜਾ ਪਾ ਕੇ ਕੁਝ ਦੇਰ ਚੰਗੀ ਤਰ੍ਹਾਂ ਪਕਾਓ। ਪਕਾਉਣ ਤੋਂ ਬਾਅਦ ਇਸ ਨੂੰ ਠੰਡਾ ਕਰਕੇ ਬਰਫ ਪਾ ਕੇ ਪੀਓ।

ਸੇਬ ਦੇ ਸਿਰਕੇ ਨਾਲ ਮਿਲਦੇ ਨੇ ਇਹ ਫ਼ਾਇਦੇ
ਜੇਕਰ ਤੁਸੀਂ ਕਾੜਾ ਨਹੀਂ ਬਣਾਉਣਾ ਚਾਹੁੰਦੇ ਤਾਂ ਭਾਰ ਘੱਟ ਕਰਨ ਲਈ 1 ਗਲਾਸ ਗਰਮ ਪਾਣੀ 'ਚ 2 ਚਮਚੇ ਸਿਰਕਾ ਮਿਲਾ ਕੇ ਖਾਲੀ ਢਿੱਡ ਪੀਓ। ਇਸ ਨਾਲ ਵੀ ਤੁਹਾਨੂੰ ਕਾਫੀ ਲਾਭ ਹੋਵੇਗਾ।


author

Aarti dhillon

Content Editor

Related News