ਟ੍ਰਾਈਸਿਟੀ ''ਚ ਕੋਰੋਨਾ ਦਾ ਪਹਿਲਾ ਮਾਮਲਾ, ਸਿਹਤ ਵਿਭਾਗ ਨੇ ਦਿੱਤੀ ਲੋਕਾਂ ਨੂੰ ਸਲਾਹ
Monday, May 26, 2025 - 09:43 AM (IST)

ਚੰਡੀਗੜ੍ਹ (ਪਾਲ) : ਟ੍ਰਾਈਸਿਟੀ 'ਚ ਕੋਵਿਡ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਚੰਡੀਗੜ੍ਹ ਦੇ ਸਿਹਤ ਨਿਰਦੇਸ਼ਕ ਡਾ. ਸੁਮਨ ਸਿੰਘ ਦਾ ਕਹਿਣਾ ਹੈ ਕਿ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਇਸ ਵੇਲੇ ਅਸੀਂ ਸਥਿਤੀ ’ਤੇ ਨਜ਼ਰ ਰੱਖ ਰਹੇ ਹਾਂ। ਜੇਕਰ ਸਥਿਤੀ ਵਿਗੜਦੀ ਹੈ ਤਾਂ ਢੁੱਕਵੇਂ ਕਦਮ ਚੁੱਕੇ ਜਾਣਗੇ। ਡਾਕਟਰਾਂ ਦਾ ਕਹਿਣਾ ਹੈ ਕਿ ਸੰਕਰਮਿਤ ਵਿਅਕਤੀ ਬੱਚਿਆਂ, ਬਜ਼ੁਰਗਾਂ ਅਤੇ ਕਮਜ਼ੋਰ ਇਮੀਊਨਿਟੀ ਵਾਲੇ ਲੋਕਾਂ ਤੋਂ ਦੂਰ ਰਹਿਣ।
ਇਹ ਵੀ ਪੜ੍ਹੋ : ਡੇਰਾ ਬਿਆਸ ਵੱਲੋਂ ਜਾਰੀ ਹੋਇਆ ਅਹਿਮ ਨੋਟੀਫਿਕੇਸ਼ਨ
ਪਰੇਸ਼ਾਨੀ, ਸਾਹ ਲੈਣ ਵਿਚ ਤਕਲੀਫ਼, ਬੁਖ਼ਾਰ ਦੇ ਨਾਲ-ਨਾਲ, ਖੰਘ-ਜ਼ੁਕਾਮ ਆਦਿ ਨੂੰ ਨਜ਼ਰ-ਅੰਦਾਜ਼ ਨਾ ਕਰੋ। ਜੇਕਰ 4-5 ਦਿਨਾਂ ਬਾਅਦ ਵੀ ਬੁਖ਼ਾਰ ਨਹੀਂ ਘੱਟਦਾ ਤਾਂ ਤੁਰੰਤ ਡਾਕਟਰ ਨਾਲ ਸਲਾਹ ਕਰੋ। ਸਿਹਤ ਵਿਭਾਗ ਦਾ ਕਹਿਣਾ ਹੈ ਕਿ ਹਸਪਤਾਲ 'ਚ ਸਾਰੇ ਲੋੜੀਂਦੇ ਸਰੋਤ ਪਹਿਲਾਂ ਹੀ ਉਪਲੱਬਧ ਹਨ। ਹੁਣ ਤੱਕ ਸ਼ਹਿਰ 'ਚ ਕੋਵਿਡ ਦਾ ਇੱਕ ਵੀ ਮਾਮਲਾ ਸਾਹਮਣੇ ਨਹੀਂ ਆਇਆ ਹੈ। ਜੇਕਰ ਲੋੜ ਪਈ ਤਾਂ ਹੋਰ ਰਣਨੀਤੀ ਤਿਆਰ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਪੰਜਾਬ 'ਚ ਅੱਜ ਤੋਂ ਸ਼ੁਰੂ ਹੋਇਆ 'ਨੌਤਪਾ', ਇਨ੍ਹਾਂ ਦਿਨਾਂ ਨੂੰ ਵਰੇਗੀ ਅੱਗ ਵਰਗੀ ਗਰਮੀ
ਦੱਸਣਯੋਗ ਹੈ ਕਿ ਟ੍ਰਾਈਸਿਟੀ ਦੇ ਮੋਹਾਲੀ ਜ਼ਿਲ੍ਹੇ 'ਚ ਪਹਿਲਾ ਇਨਫੈਕਸ਼ਨ ਦਾ ਮਾਮਲਾ ਸਾਹਮਣੇ ਆਇਆ ਹੈ। ਉਕਤ ਮਰੀਜ਼ ਸੂਬੇ ਤੋਂ ਬਾਹਰ ਕਿਸੇ ਸਮਾਗਮ 'ਚ ਗਿਆ ਸੀ ਅਤੇ ਉੱਥੇ ਉਸ ਦੀ ਸਿਹਤ ਖ਼ਰਾਬ ਹੋ ਗਈ। ਇਸ ਦੌਰਾਨ ਮੋਹਾਲੀ ਦੇ ਇਕ ਨਿੱਜੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ, ਜਿਸ ਨੂੰ ਹਸਪਤਾਲ ਦਾਖ਼ਲ ਕਰਾਇਆ ਜਾ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en|
For IOS:- https://itunes.apple.com/in/app/id538323711?mt=8