ਗਰਮੀਆਂ ''ਚ ਰੋਜ਼ਾਨਾ ਇਸਤੇਮਾਲ ਕਰੋ ਪੁਦੀਨਾ, ਸਰੀਰ ਨੂੰ ਹੋਣਗੇ ਬੇਮਿਸਾਲ ਫ਼ਾਇਦੇ

03/21/2023 11:37:37 AM

ਜਲੰਧਰ (ਬਿਊਰੋ) - ਗਰਮੀ ਦੇ ਮੌਸਮ ’ਚ ਪੁਦੀਨਾ ਆਸਾਨੀ ਨਾਲ ਮਿਲ ਜਾਂਦਾ ਹੈ। ਇਸ ਦੀ ਤਸੀਰ ਠੰਡੀ ਹੁੰਦੀ ਹੈ। ਇਹ ਸਾਡੇ ਸਰੀਰ ਨੂੰ ਅੰਦਰੋਂ ਅਤੇ ਬਾਹਰੋਂ ਠੰਡਾ ਰੱਖਦਾ ਹੈ। ਪੁਦੀਨੇ 'ਚ ਇਸ ਤਰ੍ਹਾਂ ਦੇ ਗੁਣ ਪਾਏ ਜਾਂਦੇ ਹਨ, ਜਿਸ ਨਾਲ ਸਰੀਰ ਦੀਆਂ ਕਈ ਸਮੱਸਿਆਵਾਂ ਦੂਰ ਹੁੰਦੀਆਂ ਹਨ। ਅੱਜ ਅਸੀਂ ਤੁਹਾਨੂੰ ਪੁਦੀਨੇ ਦੇ ਫ਼ਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੂੰ ਜਾਣ ਕੇ ਤੁਸੀਂ ਪੁਦੀਨੇ ਨੂੰ ਆਪਣੀ ਖੁਰਾਕ 'ਚ ਜ਼ਰੂਰ ਸ਼ਾਮਲ ਕਰੋਗੇ....

ਪੁਦੀਨੇ ਦੇ ਗੁਣ
ਪੁਦੀਨੇ 'ਚ ਕੈਲੋਰੀ ਦੀ ਮਾਤਰਾ 6, ਫਾਈਬਰ ਇੱਕ ਗ੍ਰਾਮ, ਮੈਗਨੀਜ 8%, ਫੋਲੇਟ 4%, ਵਿਟਾਮਿਨ ਏ. ਆਰ. ਡੀ. ਆਈ. ਦਾ 12% , ਆਇਰਨ 9% ਮੌਜੂਦ ਹੁੰਦਾ ਹੈ। ਪਦੀਨੇ 'ਚ ਮੌਜੂਦ ਐਂਟੀ-ਆਕਸੀਡੈਂਟ ਅਤੇ ਵਿਟਾਮਿਨ-ਏ ਅੱਖਾਂ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਂਦੀਆਂ ਹਨ।

ਪਾਚਨ 'ਚ ਸੁਧਾਰ
ਜੇਕਰ ਤੁਹਾਨੂੰ ਪਾਚਨ ਦੀ ਸਮੱਸਿਆ ਰਹਿੰਦੀ ਹੈ ਜਾਂ ਫਿਰ ਖਾਣਾ ਖਾਣ ਤੋਂ ਬਾਅਦ ਖਾਣਾ ਹਜ਼ਮ ਨਹੀਂ ਹੁੰਦਾ ਤਾਂ ਇਕ ਕੱਪ ਪੁਦੀਨੇ ਦੀ ਚਾਹ ਦੀ ਵਰਤੋਂ ਕਰੋ। ਪੁਦੀਨੇ ਦੀ ਖੁਸ਼ਬੂ ਮੂੰਹ 'ਚ ਬਣਨ ਵਾਲੀ ਲਾਰ ਗ੍ਰੰਥੀਆਂ ਨੂੰ ਸਰਗਰਮ ਕਰਦੀ ਹੈ, ਜਿਸ ਨਾਲ ਖਾਣਾ ਜਲਦੀ ਹਜ਼ਮ ਹੋ ਜਾਂਦਾ ਹੈ।

PunjabKesari

ਭਾਰ ਨੂੰ ਕਰੇ ਕੰਟਰੋਲ
ਜੇਕਰ ਤੁਸੀਂ ਆਪਣਾ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ ਰੋਜ਼ਾਨਾ ਪੁਦੀਨੇ ਦੀ ਚਟਨੀ ਜਾਂ ਫਿਰ ਪਦੀਨੇ ਦੀ ਡਰਿੰਕ ਦੀ ਵਰਤੋਂ ਜ਼ਰੂਰ ਕਰੋ। ਪੁਦੀਨਾ ਭਾਰ ਘੱਟ ਕਰਨ ਲਈ ਬਹੁਤ ਫ਼ਾਇਦੇਮੰਦ ਹੈ।

ਬਲੱਡ ਪ੍ਰੈਸ਼ਰ ਕਰੇ ਕੰਟਰੋਲ
ਬਲੱਡ ਪ੍ਰੈਸ਼ਰ ਕੰਟਰੋਲ ਕਰਨ ਲਈ ਪੁਦੀਨਾ ਬਹੁਤ ਹੀ ਫ਼ਾਇਦੇਮੰਦ ਹੈ। ਜੇਕਰ ਤੁਸੀਂ ਹਾਈ ਬੀ ਪੀ ਦੇ ਮਰੀਜ਼ ਹੋ ਤਾਂ ਪੁਦੀਨੇ ਦਾ ਰਸ ਬਿਨਾਂ ਖੰਡ ਅਤੇ ਲੂਣ ਨਾਲ ਲਓ। ਜੇਕਰ ਲੋਅ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੈ ਤਾਂ ਪੁਦੀਨੇ ਦੀ ਚਟਨੀ ਜਾਂ ਫਿਰ ਪੁਦੀਨੇ ਦਾ ਰਸ, ਕਾਲੀ ਮਿਰਚ, ਸੇਂਧਾ ਨਮਕ ਅਤੇ ਕਿਸ਼ਮਿਸ਼ ਮਿਲਾ ਕੇ ਲਓ।

PunjabKesari

ਲੂ ਤੋਂ ਕਰੇ ਬਚਾਅ
ਗਰਮੀਆਂ 'ਚ ਲੂ ਦੀ ਸਮੱਸਿਆ ਤੋਂ ਬਚਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਪੁਦੀਨਾ ਅਤੇ ਪਿਆਜ਼ ਦੀ ਚਟਨੀ ਦੀ ਵਰਤੋਂ ਕਰੋ। ਪੁਦੀਨੇ ਦੇ ਪੱਤਿਆਂ ਦਾ ਚੂਰਨ ਅਤੇ ਇਲਾਇਚੀ ਦਾ ਚੂਰਨ ਮਿਲਾ ਕੇ ਇਕ ਕੱਪ ਪਾਣੀ 'ਚ ਉਬਾਲ ਕੇ ਵੀ ਵਰਤੋਂ ਕਰ ਸਕਦੇ ਹੋ।

ਡੀਹਾਈਡ੍ਰੇਸ਼ਨ ਤੋਂ ਬਚਾਅ
ਜੇਕਰ ਤੁਸੀਂ ਪਾਣੀ ਦੀ ਘਾਟ ਤੋਂ ਬਚਣਾ ਚਾਹੁੰਦੇ ਹੋ ਤਾਂ ਪੁਦੀਨੇ ਦਾ ਰਸ, ਨਿੰਬੂ ਦਾ ਰਸ ਮਿਲਾ ਕੇ ਵਰਤੋਂ ਕਰੋ। ਜੇਕਰ ਤੁਸੀਂ ਉਲਟੀ, ਦਸਤ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੋ ਤਾਂ ਦਿਨ 'ਚ ਦੋ- ਦੋ ਘੰਟੇ ਬਾਅਦ ਪੁਦੀਨੇ ਦੇ ਰਸ ਦੀ ਵਰਤੋਂ ਕਰਨ ਨਾਲ ਇਹ ਸਮੱਸਿਆ ਠੀਕ ਹੋ ਜਾਂਦੀ ਹੈ।

PunjabKesari

ਪਿੰਪਲਸ ਤੋਂ ਛੁਟਕਾਰਾ
ਗਰਮੀਆਂ 'ਚ ਚਿਹਰੇ ਤੇ ਪਿੰਪਲਸ ਦੀ ਸਮੱਸਿਆ ਬਹੁਤ ਜ਼ਿਆਦਾ ਰਹਿੰਦੀ ਹੈ। ਜੇਕਰ ਤੁਸੀਂ ਇਸ ਸਮੱਸਿਆ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਪੁਦੀਨੇ ਦੇ ਪੱਤਿਆਂ ਦੇ ਰਸ 'ਚ ਨਿੰਬੂ ਦਾ ਰਸ ਮਿਲਾ ਕੇ ਪਿੰਪਲਸ 'ਤੇ ਲਗਾਓ। ਪਿੰਪਲਸ ਠੀਕ ਹੋ ਜਾਣਗੇ।

ਵਾਲ਼ਾਂ ਦੀ ਸਮੱਸਿਆ
ਵਾਲ਼ਾਂ ਦੀ ਸਮੱਸਿਆ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਪਹਿਲਾਂ ਪੁਦੀਨੇ ਦੇ ਪਾਣੀ ਨਾਲ ਵਾਲ਼ ਧੋ ਲਓ। ਫਿਰ ਤਾਜ਼ੇ ਪਾਣੀ ਨਾਲ ਵਾਲ ਧੋਣ ਨਾਲ ਵਾਲ਼ਾਂ ਦੀ ਹਰ ਤਰ੍ਹਾਂ ਦੀ ਸਮੱਸਿਆ ਦੂਰ ਹੋ ਜਾਂਦੀ ਹੈ।

PunjabKesari

ਛਾਈਆਂ ਦੀ ਸਮੱਸਿਆ ਤੋਂ ਛੁਟਕਾਰਾ
ਛਾਈਆਂ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਮੁਲਤਾਨੀ ਮਿੱਟੀ 'ਚ ਪੁਦੀਨੇ ਦਾ ਰਸ ਮਿਲਾ ਕੇ ਚਿਹਰੇ 'ਤੇ ਲਗਾਓ।


sunita

Content Editor

Related News