ਰੋਜ਼ਾਨਾ ਚੁਕੰਦਰ ਦਾ ਜੂਸ ਪੀਣ ਵਾਲੇ ਹੋ ਜਾਓ ਸਾਵਧਾਨ, ਕਿਡਨੀ ਸਟੋਨ ਸਣੇ ਹੋ ਸਕਦੀਆਂ ਨੇ ਇਹ ਸਮੱਸਿਆਵਾਂ

02/04/2023 2:01:26 PM

ਨਵੀਂ ਦਿੱਲੀ - ਚੁਕੰਦਰ ਦਾ ਜੂਸ ਕਈ ਤਰ੍ਹਾਂ ਦੇ ਪੌਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ ਜੋ ਸਰੀਰ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ ਪਰ ਇਹ ਹਰ ਕਿਸੇ ਲਈ ਫ਼ਾਇਦੇਮੰਦ ਨਹੀਂ ਹੁੰਦਾ। ਅਜਿਹਾ ਇਸ ਲਈ ਕਿਉਂਕਿ ਚੁਕੰਦਰ ਵਿਚ ਆਕਸੀਟੇਲ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜੋ ਸਰੀਰ ਨੂੰ ਕਈ ਤਰ੍ਹਾਂ ਨਾਲ ਨੁਕਸਾਨ ਪਹੁੰਚਾਉਣ ਦਾ ਕੰਮ ਕਰਦੀ ਹੈ। ਇਸ ਲਈ ਚੁਕੰਦਰ ਦਾ ਸੇਵਨ ਸੀਮਤ ਮਾਤਰਾ ਵਿਚ ਕਰਨਾ ਚਾਹੀਦਾ ਹੈ। ਉਧਰ ਜੇਕਰ ਤੁਸੀਂ ਰੋਜ਼ਾਨਾ ਚੁਕੰਦਰ ਦੇ ਜੂਸ ਦਾ ਸੇਵਨ ਕਰਦੇ ਹੋ ਤਾਂ ਤੁਹਾਡੀ ਸਿਹਤ ਨੂੰ ਨੁਕਸਾਨ ਹੋ ਸਕਦਾ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਚੁਕੰਦਰ ਦਾ ਜੂਸ ਪੀਣ ਦੇ ਕੀ ਨੁਕਸਾਨ ਹੋ ਸਕਦੇ ਹਨ?

ਚੁਕੰਦਰ ਦਾ ਜੂਸ ਪੀਣ ਦੇ ਨੁਕਸਾਨ

ਕਿਡਨੀ ਸਟੋਨ ਦਾ ਖ਼ਤਰਾ
ਚੁਕੰਦਰ ਵਿਚ ਆਕਸੀਲੇਟ ਭਰਪੂਰ ਮਾਤਰਾ ਵਿੱਚ ਹੁੰਦਾ ਹੈ, ਜੋ ਪੱਥਰੀ ਦਾ ਕਾਰਨ ਬਣ ਸਕਦਾ ਹੈ। ਜੇਕਰ ਤੁਹਾਨੂੰ ਪਹਿਲਾਂ ਤੋਂ ਹੀ ਪੱਥਰੀ ਦੀ ਸਮੱਸਿਆ ਹੈ ਤਾਂ ਤੁਹਾਨੂੰ ਚੁਕੰਦਰ ਜਾਂ ਇਸ ਦੇ ਜੂਸ ਦਾ ਸੇਵਨ ਬੰਦ ਕਰ ਦੇਣਾ ਚਾਹੀਦਾ ਹੈ। ਅਜਿਹਾ ਇਸ ਲਈ ਕਿਉਂਕਿ ਚੁਕੰਦਰ ਵਿਚ ਪਾਇਆ ਜਾਣ ਵਾਲਾ ਆਕਸਲੇਟ ਕਿਡਨੀ ਸਟੋਨ ਨੂੰ ਜ਼ਿਆਦਾ ਵਧਾ ਸਕਦਾ ਹੈ। ਇਸ ਲਈ ਕਿਡਨੀ ਦੀ ਬੀਮਾਰੀ ਤੋਂ ਪੀੜਤ ਲੋਕਾਂ ਨੂੰ ਚੁਕੰਦਰ ਦਾ ਸੇਵਨ ਨਹੀਂ ਕਰਨਾ ਚਾਹੀਦਾ।

ਢਿੱਡ ਹੋ ਸਕਦੈ ਖਰਾਬ
ਚੁਕੰਦਰ ਵਿਚ ਨਾਈਟ੍ਰੇਟ ਹੁੰਦਾ ਹੈ ਜੋ ਢਿੱਡ ਲਈ ਸਹੀ ਨਹੀਂ ਹੈ। ਇਸ ਲਈ ਜੇਕਰ ਤੁਹਾਡਾ ਢਿੱਡ ਖ਼ਰਾਬ ਹੈ ਤਾਂ ਭੁੱਲ ਕੇ ਵੀ ਚੁਕੰਦਰ ਦਾ ਸੇਵਨ ਨਾ ਕਰੋ ਕਿਉਂਕਿ ਇਸ ਨਾਲ ਤੁਹਾਡੀ ਸਮੱਸਿਆ ਵੱਧ ਸਕਦੀ ਹੈ।

ਲੀਵਰ ਨੂੰ ਨੁਕਸਾਨ
ਚੁਕੰਦਰ ਦਾ ਸੇਵਨ ਕਰਨ ਨਾਲ ਲੀਵਰ ਦੀ ਸਮੱਸਿਆ ਹੋ ਸਕਦੀ ਹੈ। ਅਜਿਹਾ ਇਸ ਲਈ ਕਿਉਂਕਿ ਚੁਕੰਦਰ ਵਿਚ ਕਾਪਰ, ਆਇਰਨ, ਫਾਸਫੋਰਸ, ਮੈਗਨੀਸ਼ੀਅਮ ਹੁੰਦਾ ਹੈ, ਜੋ ਕਿ ਲੀਵਰ ਨੂੰ ਨੁਕਸਾਨ ਪਹੁੰਚਾਉਣ ਦਾ ਕੰਮ ਕਰਦੇ ਹਨ। ਇੰਨਾ ਹੀ ਨਹੀਂ ਜੇਕਰ ਤੁਸੀਂ ਚੁਕੰਦਰ ਦਾ ਜੂਸ ਜ਼ਿਆਦਾ ਪੀਂਦੇ ਹੋ ਤਾਂ ਇਸ ਨਾਲ ਤੁਹਾਨੂੰ ਹੱਡੀਆਂ ਨਾਲ ਜੁੜੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਹਨ।

ਚੁਕੰਦਰ ਖਾਣ ਦੇ ਫ਼ਾਇਦੇ

  • ਰੋਗ ਪ੍ਰਤੀਰੋਧਕ ਸਮਰੱਥਾ ਵਧਾਏ : ਚੁਕੰਦਰ 'ਚ ਭਰਪੂਰ ਮਾਤਰਾ 'ਚ ਵਿਟਾਮਿਨ ਸੀ ਅਤੇ ਫਾਈਬਰ ਮੌਜੂਦ ਹੁੰਦਾ ਹੈ, ਜੋ ਕਿ ਸਰੀਰ ਦੀ ਰੋਗਾਂ ਨਾਲ ਲੜਨ ਦੀ ਸਮਰੱਥਾ ਵਧਾਉਂਦਾ ਹੈ।
  • ਹੱਡੀਆਂ ਅਤੇ ਗੁਰਦੇ ਲਈ ਫਾਇਦੇਮੰਦ : ਚੁਕੰਦਰ 'ਚ ਮੌਜੂਦ ਖਣਿਜ ਤੱਤ ਜਿਵੇਂ ਪੋਟਾਸ਼ੀਅਮ ਅਤੇ ਮੈਗਨੀਜ਼ ਮਾਸਪੇਸ਼ੀਆਂ, ਹੱਡੀਆਂ, ਜਿਗਰ ਅਤੇ ਗੁਰਦੇ ਲਈ ਲਾਭਕਾਰੀ ਹੁੰਦੇ ਹਨ।
  • ਖੂਨ ਦਾ ਸੰਚਾਰ : ਨਿਯਮਿਤ ਤੌਰ 'ਤੇ ਚੁਕੰਦਰ ਖਾਣ ਨਾਲ ਸਰੀਰ 'ਚ ਖੂਨ ਦਾ ਸੰਚਾਰ ਠੀਕ ਰਹਿੰਦਾ ਹੈ।
  • ਬਲੱਡ ਪ੍ਰੈਸ਼ਰ ਨੂੰ ਕੰਟਰੋਲ 'ਚ ਕਰੇ : ਚੁਕੰਦਰ 'ਚ ਕੁਦਰਤੀ ਨਾਈਟ੍ਰੇਟ ਹੁੰਦੇ ਹਨ, ਜੋ ਸਰੀਰ 'ਚ ਪਹੁੰਚ ਕੇ ਨਾਈਟ੍ਰਿਕ ਆਕਸਾਈਡ 'ਚ ਬਦਲ ਜਾਂਦੇ ਹਨ। ਇਹ ਨਾਈਟ੍ਰਿਕ ਆਕਸਾਈਡ ਬੀ.ਪੀ. ਨੂੰ ਕੰਟਰੋਲ 'ਚ ਰੱਖਦੇ ਹਨ।
  • ਕੈਂਸਰ ਤੋਂ ਬਚਾਏ : ਚੁਕੰਦਰ 'ਚ ਫਾਈਟੋਨਿਊਟਰੀਅਨਸ ਵੀ ਪਾਏ ਜਾਂਦੇ ਹਨ, ਜੋ ਕਿ ਕੈਂਸਰ ਕੋਸ਼ਕਾਵਾਂ ਨੂੰ ਸਰੀਰ 'ਚ ਬਣਨ ਤੋਂ ਰੋਕਦੇ ਹਨ। ਚੁਕੰਦਰ ਦਾ ਗਾੜਾ ਰੰਗ ਵੀ ਇਸੇ ਕਾਰਨ ਹੁੰਦਾ ਹੈ।
  • ਗਰਭਵਤੀ ਔਰਤਾਂ ਲਈ ਫਾਇਦੇਮੰਦ : ਚੁਕੰਦਰ 'ਚ ਉੱਚ ਮਾਤਰਾ 'ਚ ਫੌਲਿਕ ਐਸਿਡ ਹੁੰਦਾ ਹੈ, ਜੋ ਕਿ ਗਰਭਵਤੀ ਔਰਤਾਂ ਲਈ ਫਾਇਦੇਮੰਦ ਹੁੰਦਾ ਹੈ। ਇਸ ਨਾਲ ਔਰਤ ਦੇ ਢਿੱਡ 'ਚ ਪੱਲ ਰਹੇ ਬੱਚੇ ਦੀ ਰੀੜ੍ਹ ਦੀ ਹੱਡੀ ਬਣਾਉਣ 'ਚ ਮਦਦ ਮਿਲਦੀ ਹੈ।
  • ਸ਼ੂਗਰ ਕੰਟਰੋਲ ਕਰੇ : ਚੁਕੰਦਰ ਖਾਣ ਨਾਲ ਸ਼ੂਗਰ ਕੰਟਰੋਲ 'ਚ ਰਹਿੰਦੀ ਹੈ। ਸ਼ੂਗਰ ਦੇ ਮਰੀਜ ਨੂੰ ਰੋਜ਼ਾਨਾ ਇਸ ਦੀ ਵਰਤੋਂ ਕਰਨੀ ਚਾਹੀਦੀ ਹੈ।

sunita

Content Editor

Related News