ਗੈਸ ਦੀ ਸਮੱਸਿਆ ਤੋਂ ਪਰੇਸ਼ਾਨ ਲੋਕ ਅਪਣਾਓ ਇਹ ਘਰੇਲੂ ਨੁਸਖ਼ੇ, ਮਿਲੇਗੀ ਹਮੇਸ਼ਾ ਲਈ ਰਾਹਤ

03/15/2022 5:55:26 PM

ਜਲੰਧਰ (ਬਿਊਰੋ) - ਅੱਜਕਲ ਦੀ ਭੱਜਦੋੜ ਭਰੀ ਜ਼ਿੰਦਗੀ ਵਿਚ ਢਿੱਡ ਦੀ ਸਮੱਸਿਆ ਆਮ ਹੋ ਗਈ ਹੈ। ਕਈ ਵਾਰ ਜ਼ਿਆਦਾ ਖਾਣ, ਭੁੱਖਾ ਰਹਿਣ, ਫਾਸਟ ਫੂਡ ਅਤੇ ਮਿਰਚ ਮਸਾਲੇ ਵਾਲੀਆਂ ਚੀਜ਼ਾਂ ਖਾਣ ਨਾਲ ਗੈਸ ਦੀ ਸਮੱਸਿਆ ਹੋ ਜਾਂਦੀ ਹੈ। ਇਸ ਨਾਲ ਛਾਤੀ ਵਿਚ ਅਤੇ ਗਲੇ ਵਿਚ ਜਲਣ ਹੋਣ ਲੱਗਦੀ ਹੈ। ਗੈਸ ਹੋਣ 'ਤੇ ਲੋਕ ਕਈ ਤਰ੍ਹਾਂ ਦੀਆਂ ਦਵਾਈਆਂ ਦੀ ਵਰਤੋਂ ਕਰਦੇ ਹਨ ਪਰ ਇਸ ਦਾ ਅਸਰ ਕੁਝ ਦੇਰ ਤੱਕ ਹੀ ਰਹਿੰਦਾ ਹੈ। ਅੱਜ ਅਸੀਂ ਤੁਹਾਨੂੰ ਕੁਝ ਘਰੇਲੂ ਨੁਸਖ਼ੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਦੀ ਵਰਤੋਂ ਨਾਲ ਤੁਸੀਂ ਗੈਸ ਦੀ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ। ਆਓ ਜਾਣਦੇ ਹਾਂ ਉਨ੍ਹਾਂ ਨੁਸਖ਼ਿਆਂ ਬਾਰੇ...

ਸੌਂਫ, ਅਦਰਕ ਅਤੇ ਜੀਰਾ
ਢਿੱਡ ’ਚ ਗੈਸ ਦੀ ਸਮੱਸਿਆ ਹੋਣ ’ਤੇ ਸੌਂਫ, ਅਦਰਕ ਅਤੇ ਜੀਰੇ ਦਾ ਇਕੱਠੇ ਸੇਵਨ ਕਰਨਾ ਚਾਹੀਦਾ ਹੈ। ਅਜਿਹਾ ਕਰਨ ਨਾਲ ਹਾਜਮਾ ਠੀਕ ਰਹਿੰਦਾ ਹੈ।

ਪੜ੍ਹੋ ਇਹ ਵੀ ਖ਼ਬਰ: Health Tips: ਜਲਦੀ ਭਾਰ ਘਟਾਉਣ ਦੇ ਚਾਹਵਾਨ ਲੋਕਾਂ ਲਈ ਖ਼ਾਸ ਖ਼ਬਰ, ਰੋਜ਼ਾਨਾ ਖਾਓ ਇਹ ਫਲ

ਅਜਵਾਈਨ ਅਤੇ ਲੂਣ
ਢਿੱਡ ’ਚ ਗੈਸ ਦੀ ਸਮੱਸਿਆ ਤੋਂ ਨਿਜ਼ਾਤ ਪਾਉਣ ਲਈ ਅਜਵਾਈਨ ਵਿਚ ਲੂਣ ਮਿਲਾ ਕੇ ਖਾਣਾ ਚਾਹੀਦਾ ਹੈ। ਇਸ ਨਾਲ ਹਾਜਮਾ ਠੀਕ ਹੁੰਦਾ ਹੈ। 

ਭੋਜਨ ਤੋਂ ਬਾਅਦ ਸੌਂਫ ਖਾਓ
ਰੋਟੀ ਖਾਣ ਤੋਂ ਬਾਅਦ ਸੌਂਫ ਖਾਣ ਨਾਲ ਬਦਹਜ਼ਮੀ ਅਤੇ ਉਲਟੀਆਂ ਤੋਂ ਆਰਾਮ ਮਿਲਦਾ ਹੈ। 4 ਚਮਚ ਸੌਂਫ ਨੂੰ 1 ਗਲਾਸ ਪਾਣੀ ਵਿਚ ਮਿਲਾ ਕੇ 15 ਮਿੰਟ ਲਈ ਉਬਾਲੋ। ਇਸ ਨੂੰ ਪੀਣ ਨਾਲ ਬਦਹਜ਼ਮੀ ਉਲਟੀ ਅਤੇ ਰੋਟੀ ਖਾਣ ਤੋਂ ਬਾਅਦ ਹੋਣ ਵਾਲੇ ਢਿੱਡ ਦਰਦ ਤੋਂ ਛੁਟਕਾਰਾ ਮਿਲਦਾ ਹੈ। 

ਪੜ੍ਹੋ ਇਹ ਵੀ ਖ਼ਬਰ: Health Tips: ਜਾਣੋ ਕਿਹੜੇ ਕਾਰਨਾਂ ਕਰਕੇ ਹੁੰਦੀ ਹੈ ‘ਕਿਡਨੀ ਖ਼ਰਾਬ’, ਰਾਹਤ ਪਾਉਣ ਲਈ ਅਪਣਾਓ ਇਹ ਨੁਸਖ਼ੇ

ਨਿੰਬੂ ਦਾ ਰਸ
ਗੈਸ ਅਤੇ ਘਬਰਾਹਟ ਦੂਰ ਕਰਨ ਲਈ ਇਕ ਕੱਪ ਗਰਮ ਪਾਣੀ ਵਿਚ ਨਿੰਬੂ ਦਾ ਰਸ ਮਿਲਾ ਕੇ ਪੀਓ। 

ਪੁਦੀਨਾ, ਅਦਰਕ, ਅਜਵਾਈਨ ਦਾ ਸੇਵਨ
ਗੈਸ ਦੀ ਸਮੱਸਿਆ ਨੂੰ ਦੂਰ ਕਰਨ ਲਈ ਇਕ ਗਲਾਸ ਪਾਣੀ ਵਿਚ 4 ਚਮਚ ਪੁਦੀਨਾ, 1 ਚਮਚ ਅਦਰਕ, 6 ਚਮਚ ਅਜਵਾਈਨ ਪਾ ਕੇ ਉਬਾਲ ਲਓ। ਚੰਗੀ ਤਰ੍ਹਾਂ ਨਾਲ ਉਬਾਲਣ ਤੋਂ ਬਾਅਦ ਇਸ ਵਿਚ ਅੱਧਾ ਕੱਪ ਦੁੱਧ ਪਾ ਕੇ ਪੀ ਲਓ, ਜਿਸ ਨਾਲ ਤੁਹਾਨੂੰ ਰਾਹਤ ਮਿਲੇਗੀ। 

ਪੜ੍ਹੋ ਇਹ ਵੀ ਖ਼ਬਰ: Health Tips : ਲੱਕ ’ਚ ਦਰਦ ਹੋਣ ’ਤੇ ਕਦੇ ਨਾ ਖਾਓ ਦਵਾਈ, ਘਰੇਲੂ ਤਰੀਕਿਆਂ ਨਾਲ ਇੰਝ ਪਾਓ ਰਾਹਤ

ਅਦਰਕ ਅਤੇ ਪੀਸਿਆ ਹੋਇਆ ਧਨੀਆ
ਢਿੱਡ ’ਚ ਗੈਸ ਦੀ ਸਮੱਸਿਆ ਹੋਣ ’ਤੇ ਅਦਰਕ ਅਤੇ ਪੀਸਿਆ ਹੋਇਆ ਧਨੀਆ ਦਾ ਇਕ-ਇਕ ਚਮਚ ਪਾਣੀ ਵਿਚ ਮਿਲਾ ਲਓ। ਇਸ ਪਾਣੀ ਨੂੰ ਪੀਣ ਨਾਲ ਗੈਸ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ।


rajwinder kaur

Content Editor

Related News