ਖੰਘ-ਜ਼ੁਕਾਮ ਤੋਂ ਨਿਜ਼ਾਤ ਪਾਉਣ ਲਈ ਅਪਣਾਓ ਨਿੰਬੂ ਸਣੇ ਇਹ ਘਰੇਲੂ ਨੁਸਖ਼ੇ

05/24/2022 5:47:20 PM

ਨਵੀਂ ਦਿੱਲੀ— ਮੌਸਮ 'ਚ ਬਦਲਾਅ ਆਉਣ ਦੇ ਨਾਲ-ਨਾਲ ਕਈ ਤਰ੍ਹਾਂ ਦੀਆਂ ਬੀਮਾਰੀਆਂ ਵਿਅਕਤੀ ਨੂੰ ਆਪਣਾ ਸ਼ਿਕਾਰ ਬਣਾ ਦਿੰਦੀਆਂ ਹਨ। ਇਨ੍ਹਾਂ ਬੀਮਾਰੀਆਂ 'ਚ ਜ਼ੁਕਾਮ ਅਤੇ ਖਾਂਸੀ ਹੋਣਾ ਆਮ ਗੱਲ ਹੈ। ਇਸ ਦੇ ਇਲਾਜ ਲਈ ਤੁਸੀਂ ਘਰੇਲੂ ਨੁਸਖੇ ਸਕਦੇ ਹਨ। ਇਹ ਆਸਾਨੀ ਨਾਲ ਉਪਲੱਬਧ ਹੁੰਦੇ ਹਨ ਅਤੇ ਇਨ੍ਹਾਂ ਦਾ ਕੋਈ ਸਾਈਡ ਇਫੈਕਟ ਵੀ ਨਹੀਂ ਪੈਂਦਾ ਹੈ। 
ਇਹ ਅਪਣਾਓ ਘਰੇਲੂ ਨੁਸਖੇ 
ਹਲਦੀ 
ਜ਼ੁਕਾਮ ਅਤੇ ਖਾਂਸੀ ਤੋਂ ਬਚਣ ਲਈ ਹਲਦੀ ਬਹੁਤ ਹੀ ਫਾਇਦੇਮੰਦ ਹੁੰਦੀ ਹੈ। ਇਹ ਨੱਕ ਅਤੇ ਗਲੇ ਦੀ ਖਾਰਸ਼ ਦੀ ਸਮੱਸਿਆ ਨੂੰ ਵੀ ਦੂਰ ਕਰਦੀ ਹੈ। ਜ਼ੁਕਾਮ ਅਤੇ ਖਾਂਸੀ ਹੋਣ 'ਤੇ ਦੋ ਚਮਚੇ ਹਲਦੀ ਪਾਊਡਰ ਨੂੰ ਇਕ ਗਿਲਾਸ ਗਰਮ ਦੁੱਧ 'ਚ ਮਿਲਾ ਕੇ ਸੇਵਨ ਕਰਨ ਨਾਲ ਕਾਫੀ ਫਾਇਦਾ ਹੁੰਦਾ ਹੈ। ਨੱਕ ਦੇ ਇਲਾਜ ਲਈ ਹਲਦੀ ਨੂੰ ਸਾੜ ਕੇ ਇਸ ਦਾ ਧੂੰਆਂ ਲੈਣਾ ਚਾਹੀਦਾ ਹੈ। ਇਸ ਦੇ ਨਾਲ ਨੱਕ 'ਚੋਂ ਪਾਣੀ ਆਉਣ ਦੀ ਸਮੱਸਿਆ ਦੂਰ ਹੋਵੇਗੀ ਅਤੇ ਆਰਾਮ ਮਿਲੇਗਾ। 

PunjabKesari
ਤੁਲਸੀ
ਖਾਂਸੀ ਦੇ ਇਲਾਜ ਲਈ ਤੁਲਸੀ ਬੇਹੱਦ ਫਾਇਦੇਮੰਦ ਸਾਬਤ ਹੁੰਦੀ ਹੈ। ਤੁਲਸੀ 'ਚ ਕਾਫੀ ਗੁਣ ਹੁੰਦੇ ਹਨ ਜੋ ਜ਼ੁਕਾਮ ਅਤੇ ਫਲੂ ਆਦਿ ਤੋਂ ਬਚਾਉਂਦੇ ਹਨ। ਤੁਲਸੀ ਦੀਆਂ ਪੱਤੀਆਂ ਖਾਣ ਨਾਲ ਜ਼ੁਕਾਮ ਤੋਂ ਰਾਹਤ ਮਿਲਦੀ ਹੈ। ਖਾਂਸੀ ਅਤੇ ਜ਼ੁਕਾਮ 'ਤੇ ਇਨ੍ਹਾਂ ਦੀਆਂ ਪੱਤੀਆਂ ਪੀਸ ਕੇ ਪਾਣੀ 'ਚ ਮਿਲਾਓ ਅਤੇ ਕਾੜਾ ਤਿਆਰ ਕਰਕੇ ਪੀਣਾ ਚਾਹੀਦਾ ਹੈ। 

PunjabKesari
ਅਦਰਕ 
ਜ਼ੁਕਾਮ ਤੋਂ ਅਦਰਕ ਵੀ ਰਾਹਤ ਦਿਵਾਉਂਦਾ ਹੈ। ਇਸ 'ਚ ਵਿਟਾਮਿਨ ਅਤੇ ਪ੍ਰੋਟੀਨ ਮੌਜੂਦ ਹੁੰਦੇ ਹਨ। ਜ਼ਿਆਦਾ ਖਾਂਸੀ ਹੋਣ 'ਤੇ ਰਾਤ ਦੇ ਸਮੇਂ ਦੁੱਧ 'ਚ ਅਦਰਕ ਉਬਾਲ ਕੇ ਪੀਣਾ ਚਾਹੀਦਾ ਹੈ। ਅਦਰਕ ਦੀ ਚਾਹ ਪੀਣ ਨਾਲ ਜ਼ੁਕਾਮ ਤੋਂ ਛੁੱਟਕਾਰਾ ਮਿਲਦਾ ਹੈ। ਇਸ ਦੇ ਇਲਾਵਾ ਅਰਦਕ ਦੇ ਰਸ ਨੂੰ ਸ਼ਹਿਦ 'ਚ ਮਿਲਾ ਕੇ ਪੀਣ ਨਾਲ ਵੀ ਕਾਫੀ ਆਰਾਮ ਮਿਲਦਾ ਹੈ। 

PunjabKesari
ਕਾਲੀ ਮਿਰਚ ਪਾਊਡਰ 
ਜ਼ੁਕਾਮ ਅਤੇ ਖਾਂਸੀ ਦੇ ਇਲਾਜ ਲਈ ਇਹ ਬਹੁਤ ਵਧੀਆ ਦੇਸੀ ਇਲਾਜ ਹੈ। ਦੋ ਚੁਟਕੀ ਕਾਲੀ ਮਿਰਚ ਪਾਊਡਰ, ਹਲਦੀ ਪਾਊਡਰ ਦੋ ਚੁਟਕੀ, ਲੌਂਗ ਦਾ ਪਾਊਡਰ ਇਕ ਚੁਟਕੀ, ਵੱਡੀ ਇਲਾਇਚੀ ਇਨ੍ਹਾਂ ਸਾਰਿਆਂ ਨੂੰ ਮਿਲਾ ਕੇ ਦੁੱਧ 'ਚ ਉਬਾਲ ਲਵੋ। ਫਿਰ ਦੁੱਧ 'ਚ ਮਿਸ਼ਰੀ ਮਿਲਾ ਕੇ ਪੀਣ ਨਾਲ ਜ਼ੁਕਾਮ ਅਤੇ ਖਾਂਸੀ ਤੋਂ ਛੁੱਟਕਾਰਾ ਮਿਲਦਾ ਹੈ। ਇਸ ਤੋਂ ਇਲਾਵਾ ਅੱਧਾ ਚਮਚਾ ਕਾਲੀਆਂ ਮਿਰਚਾਂ ਦੇ ਪਾਊਡਰ ਅਤੇ ਇਕ ਚਮਚ ਮਿਸ਼ਰੀ ਨੂੰ ਮਿਲਾ ਕੇ ਇਕ ਕਪ ਗਰਮ ਦੁੱਧ ਦੇ ਨਾਲ ਦਿਨ 'ਚ ਤਿੰਨ ਵਾਰ ਪੀਣ 'ਤੇ ਜ਼ੁਕਾਮ ਅਤੇ ਖਾਂਸੀ ਤੋਂ ਆਰਾਮ ਮਿਲਦਾ ਹੈ। ਕਾਲੀਆਂ ਮਿਰਚਾਂ ਨੂੰ ਸ਼ਹਿਦ 'ਚ ਮਿਲਾ ਕੇ ਖਾਣ ਨਾਲ ਸਰਦੀ ਅਤੇ ਜ਼ੁਕਾਮ ਤੋਂ ਰਾਹਤ ਮਿਲਦੀ ਹੈ। 

PunjabKesari
ਇਲਾਇਚੀ 
ਇਲਾਇਚੀ ਨਾ ਸਿਰਫ ਵਧੀਆ ਮਸਾਲਾ ਹੈ ਸਗੋਂ ਇਹ ਸਰਦੀ ਅਤੇ ਜ਼ੁਕਾਮ ਤੋਂ ਵੀ ਰਾਹਤ ਦਿਵਾਉਂਦੀ ਹੈ। ਜ਼ੁਕਾਮ ਹੋਣ 'ਤੇ ਇਲਾਇਚੀ ਨੂੰ ਪੀਸ ਕੇ ਰੁਮਾਲ 'ਤੇ ਲਗਾ ਕੇ ਸੁੰਘਣ ਨਾਲ ਜ਼ੁਕਾਮ ਅਤੇ ਖਾਂਸੀ ਠੀਕ ਹੋ ਜਾਂਦੀ ਹੈ। 

PunjabKesari
ਨਿੰਬੂ 
ਖਾਂਸੀ ਤੋਂ ਰਾਹਤ ਪਾਉਣ ਲਈ ਨਿੰਬੂ ਵੀ ਕਾਫੀ ਫਾਇਦੇਬੰਦ ਸਾਬਤ ਹੁੰਦਾ ਹੈ। ਗੁਣਗੁਣੇ ਪਾਣੀ 'ਚ ਨਿੰਬੂ ਨੂੰ ਨਿਚੋੜ ਕੇ ਪੀਣ ਨਾਲ ਖਾਂਸੀ ਤੋਂ ਰਾਹਤ ਮਿਲਦੀ ਹੈ। ਇਕ ਗਿਲਾਸ ਉਬਲਦੇ ਪਾਣੀ 'ਚ ਇਕ ਨਿੰਬੂ ਅਤੇ ਸ਼ਹਿਦ ਮਿਲਾ ਕੇ ਰਾਤ ਨੂੰ ਪੀਣ ਨਾਲ ਜ਼ੁਕਾਮ 'ਚ ਲਾਭ ਮਿਲਦਾ ਹੈ। 

PunjabKesari
ਕਪੂਰ 
ਸਰਦੀ ਤੋਂ ਬਚਾਅ ਲਈ ਕਪੂਰ ਦੀ ਵਰਤੋਂ ਵੀ ਫਾਇਦੇਮੰਦ ਹੁੰਦੀ ਹੈ। ਕਪੂਰ ਦੀ ਇਕ ਟਿੱਕੀ ਨੂੰ ਰੁਮਾਲ 'ਚ ਲਪੇਟ ਕੇ ਵਾਰ-ਵਾਰ ਸੁੰਘਣ ਨਾਲ ਜ਼ੁਕਾਮ ਤੋਂ ਆਰਾਮ ਮਿਲਦਾ ਹੈ।


Aarti dhillon

Content Editor

Related News