ਬੱਚਿਆਂ ਨੂੰ ਲੂ ਲੱਗਣ ਤੋਂ ਬਚਾਉਣ ਲਈ ਅਪਣਾਓ ਇਹ ਘਰੇਲੂ ਨੁਸਖ਼ੇ

Wednesday, Apr 28, 2021 - 06:22 PM (IST)

ਬੱਚਿਆਂ ਨੂੰ ਲੂ ਲੱਗਣ ਤੋਂ ਬਚਾਉਣ ਲਈ ਅਪਣਾਓ ਇਹ ਘਰੇਲੂ ਨੁਸਖ਼ੇ

ਨਵੀਂ ਦਿੱਲੀ- ਗਰਮੀਆਂ ਦਾ ਮੌਸਮ ਸ਼ੁਰੂ ਹੋ ਗਿਆ ਹੈ। ਇਸ ਵਧਦੀ ਹੋਈ ਗਰਮੀ ‘ਚ ਬੱਚਿਆਂ ਨੂੰ ਬਾਹਰ ਆਉਣ ਅਤੇ ਜਾਣ ‘ਚ ਲੂ ਲੱਗਣ ਦਾ ਖਤਰਾ ਰਹਿੰਦਾ ਹੈ। ਧੁੱਪ ਕਾਰਨ ਸਰੀਰ 'ਚੋਂ ਪਸੀਨਾ ਜ਼ਿਆਦਾ ਮਾਤਰਾ ‘ਚ ਬਾਹਰ ਨਿਕਲਣ ਕਾਰਨ ਸਰੀਰ 'ਚ ਪਾਣੀ ਦੀ ਘਾਟ ਹੋਣ ਦਾ ਡਰ ਰਹਿੰਦਾ ਹੈ। ਜਿਸ ਨਾਲ ਬੱਚਿਆਂ ਨੂੰ ਘਬਰਾਹਟ, ਚੱਕਰ ਆਉਣ, ਸਿਰ ਦਰਦ, ਢਿੱਡ ਦਰਦ, ਭੁੱਖ ਨਾ ਲੱਗਣਾ ਆਦਿ ਸਮੱਸਿਆਵਾਂ ਹੋਣ ਦਾ ਡਰ ਰਹਿੰਦਾ ਹੈ। ਆਓ ਜਾਣਦੇ ਹਾਂ ਇਨ੍ਹਾਂ ਪ੍ਰੇਸ਼ਾਨੀਆਂ ਤੋਂ ਬੱਚਿਆਂ ਦੇ ਬਚਾਅ ਲਈ ਕਿਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ:
1. ਬੱਚੇ ਕੋਲਡ ਡਰਿੰਕ ਪੀਣ ਦੇ ਬਹੁਤ ਸ਼ੌਕੀਨ ਹੁੰਦੇ ਹਨ ਪਰ ਸਿਹਤ ਲਈ ਇਹ ਬਹੁਤ ਹਾਨੀਕਾਰਕ ਹੈ। ਕੋਲਡ ਡਰਿੰਕ ਦੀ ਬਜਾਏ ਬੱਚਿਆਂ ਨੂੰ ਨਿੰਬੂ ਪਾਣੀ ਪਿਲਾਓ। ਇਸ ਨਾਲ ਸਰੀਰ ‘ਚ ਪਾਣੀ ਦੀ ਕਮੀ ਦੂਰ ਹੋ ਜਾਂਦੀ ਹੈ।

ਇਹ ਵੀ ਪੜ੍ਹੋ-ਕੋਰੋਨਾ ਕਾਲ ’ਚ ਜ਼ਰੂਰ ਪੀਓ ਕੀਵੀ ਦਾ ਜੂਸ, ਗਰਮੀ ਤੋਂ ਵੀ ਦਿਵਾਉਂਦਾ ਹੈ ਨਿਜ਼ਾਤ
2. ਗਰਮੀ ‘ਚ ਬਾਹਰ ਦਾ ਖਾਣਾ ਖਾਣ, ਖੁੱਲ੍ਹੇ ‘ਚ ਵਿਕਣ ਵਾਲੇ ਤਲੇ ਹੋਏ ਪਦਾਰਥ ਆਦਿ ਤੋਂ ਬੱਚਿਆਂ ਨੂੰ ਦੂਰ ਰੱਖੋ।
3. ਘਰ ਤੋਂ ਬਾਹਰ ਜਾਂਦੇ ਸਮੇਂ ਢਿੱਲੇ ਕੱਪੜੇ ਪਹਿਣਾਓ ਤਾਂ ਕਿ ਸਰੀਰ ਨੂੰ ਹਵਾ ਲੱਗਦੀ ਰਹੇ। ਕਾਟਨ ਦੇ ਕੱਪੜੇ ਪਹਿਣਨਾ ਬੈਸਟ ਰਹਿੰਦਾ ਹੈ। ਇਹ ਜਲਦੀ ਪਸੀਨਾ ਵੀ ਸੋਖ ਲੈਂਦੇ ਹਨ ਅਤੇ ਇਸ ਫੈਬਰਿਕ ‘ਚ ਗਰਮੀ ਘੱਟ ਲੱਗਦੀ ਹੈ।
4. ਖਾਲੀ ਢਿੱਡ ਰਹਿਣ ਨਾਲ ਵੀ ਬੱਚੇ ਗਰਮੀ ‘ਚ ਹੋਣ ਵਾਲੀਆਂ ਬੀਮਾਰੀਆਂ ਦੇ ਜਲਦੀ ਸ਼ਿਕਾਰ ਹੋ ਜਾਂਦੇ ਹਨ। ਘਰ ‘ਚੋਂ ਬਾਹਰ ਨਿਕਲਦੇ ਸਮੇਂ ਬੱਚਿਆਂ ਨੂੰ ਕੁਝ ਨਾ ਕੁਝ ਖਵਾਓ। ਆਪਣੇ ਨਾਲ ਸ਼ਿਕੰਜਵੀ, ਪਾਣੀ ਜਾਂ ਫਿਰ ਐਨਰਜੀ ਡਰਿੰਕ ਜ਼ਰੂਰ ਰੱਖੋ।
5. ਬੱਚੇ ਨੂੰ ਸਕੂਲ ਤੋਂ ਘਰ ਵਾਪਿਸ ਲਿਆਉਂਦੇ ਸਮੇਂ ਛੱਤਰੀ ਦੀ ਵਰਤੋਂ ਕਰੋ।

ਇਹ ਵੀ ਪੜ੍ਹੋ-Cookin Tips: ਘਰ ਦੀ ਰਸੋਈ 'ਚ ਇੰਝ ਬਣਾਓ ਰੈਸਟੋਰੈਂਟ ਵਰਗਾ ਚਨਾ ਮਸਾਲਾ
6. ਡਾਰਕ ਰੰਗਾਂ ਦੇ ਕੱਪੜਿਆਂ ‘ਚ ਵੀ ਗਰਮੀ ਜ਼ਿਆਦਾ ਲੱਗਦੀ ਹੈ। ਬੱਚਿਆਂ ਨੂੰ ਇਸ ਮੌਸਮ ‘ਚ ਹਲਕੇ ਰੰਗਾਂ ਦੇ ਕੱਪੜੇ ਪਹਿਣਾਓ।
7. ਸਲਾਦ ‘ਚ ਕੱਚੇ ਪਿਆਜ਼ ਨੂੰ ਜ਼ਰੂਰ ਸ਼ਾਮਲ ਕਰੋ ਕਿਉਂਕਿ ਇਸ ਨਾਲ ਲੂ ਨਹੀਂ ਲੱਗਦੀ।

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ। 


author

Aarti dhillon

Content Editor

Related News