ਘਰ ''ਚ ਕਦੇ ਨਜ਼ਰ ਨਹੀਂ ਆਉਣਗੀਆਂ ਮੱਖੀਆਂ, ਲੂਣ ਵਾਲੇ ਪਾਣੀ ਸਣੇ ਇਹ ਘਰੇਲੂ ਨੁਸਖ਼ੇ ਕਰਨਗੇ ਇਨ੍ਹਾਂ ਦਾ ਇਲਾਜ

07/21/2022 6:08:40 PM

ਨਵੀਂ ਦਿੱਲੀ- ਕਈ ਵਾਰ ਗਲਤੀ ਨਾਲ ਘਰ ਦੀ ਖਿੜਕੀ ਦੇ ਦਰਵਾਜੇ ਖੁੱਲ੍ਹੇ ਰਹਿਣ ਕਾਰਨ ਮੱਖੀਆਂ ਬੇਹੱਦ ਮਜ਼ੇ ਨਾਲ ਮਹਿਮਾਨ ਬਣ ਕੇ ਅੰਦਰ ਆ ਜਾਂਦੀਆਂ ਹਨ। ਖ਼ਾਸ ਕਰਕੇ ਜਿਨ੍ਹਾਂ ਘਰਾਂ 'ਚ ਛੋਟੇ ਬੱਚੇ ਹੁੰਦੇ ਹਨ ਉਥੇ ਦਿਨ 'ਚ ਦੱਸ ਵਾਰ ਦਰਵਾਜਾ ਖੁੱਲ੍ਹਦਾ ਅਤੇ ਬੰਦ ਹੁੰਦਾ ਹੈ। ਅਜਿਹੇ 'ਚ ਮੱਖੀਆਂ ਦੁਨੀਆ ਭਰ ਦੀ ਗੰਦਗੀ ਤੁਹਾਨੂੰ ਬੀਮਾਰ ਕਰਨ ਲਈ ਆਪਣੇ ਨਾਲ ਲੈ ਕੇ ਆਉਂਦੀਆਂ ਹਨ। ਹੁਣ ਤੁਹਾਨੂੰ ਮੱਖੀਆਂ ਤੋਂ ਡਰਨ ਦੀ ਲੋੜ ਨਹੀਂ ਕਿਉਂਕਿ ਅਸੀਂ ਤੁਹਾਨੂੰ ਕੁਝ ਘਰੇਲੂ ਨੁਸਖ਼ੇ ਦੱਸਣ ਜਾ ਰਹੇ ਹਾਂ ਜੋ ਤੁਹਾਨੂੰ ਮੱਖੀਆਂ ਤੋਂ ਰਾਹਤ ਪਾਉਣ ਲਈ ਤੁਹਾਡੀ ਮਦਦ ਕਰਨਗੇ। 

PunjabKesari
ਪੁਦੀਨਾ ਅਤੇ ਤੁਲਸੀ
ਮੱਖੀਆਂ ਨੂੰ ਭਜਾਉਣ ਲਈ ਪੁਦੀਨੇ ਅਤੇ ਤੁਲਸੀ ਦੀ ਵਰਤੋਂ ਕੀਤੀ ਜਾ ਸਕਦੀ ਹੈ। ਤੁਸੀਂ ਇਨ੍ਹਾਂ ਦੋਵਾਂ ਦਾ ਪਾਊਡਰ ਜਾਂ ਪੇਸਟ ਬਣਾ ਕੇ ਪਾਣੀ 'ਚ ਮਿਲਾ ਸਕਦੇ ਹੋ।
ਸੇਬ ਦਾ ਸਿਰਕਾ 
ਸਭ ਤੋਂ ਪਹਿਲਾਂ ਇਕ ਗਿਲਾਸ 'ਚ ਐਪਲ ਸਾਈਡਰ ਵਿਨੇਗਰ ਭਾਵ ਸੇਬ ਦਾ ਸਿਰਕਾ ਲਓ ਅਤੇ ਉਸ 'ਚ ਡਿਸ਼ ਸੋਪ ਦੀਆਂ ਕੁਝ ਬੂੰਦਾਂ ਮਿਲਾ ਲਓ। ਹੁਣ ਰਸੋਈ 'ਚ ਵਰਤੋਂ ਹੋਣ ਵਾਲੇ ਪਲਾਸਟਿਕ ਰੈਪ ਨੂੰ ਲੈ ਕੇ ਇਸ ਗਿਲਾਸ ਨੂੰ ਢੱਕ ਦਿਓ ਅਤੇ ਗਲਾਸ 'ਤੇ ਪਲਾਸਟਿਕ ਰੈਪ ਨੂੰ ਰਬੜ ਲਗਾ ਕੇ ਟਾਈਟ ਕਰ ਲਓ। ਇਸ ਤੋਂ ਬਾਅਦ ਇਕ ਟੂਥਪਿਕ ਲੈ ਕੇ ਗਿਲਾਸ ਦੇ ਮੂੰਹ 'ਤੇ ਲੱਗੇ ਪਲਾਸਟਿਕ ਰੈਪ 'ਤੇ ਜਗ੍ਹਾ-ਜਗ੍ਹਾ ਛੇਕ ਕਰੋ। ਮੱਖੀਆਂ ਵਾਲੀਆਂ ਥਾਂ 'ਚ ਇਸ ਨੂੰ ਰੱਖੋ। ਜਿਵੇਂ ਹੀ ਮੱਖੀਆਂ ਇਸ ਗਿਲਾਸ 'ਤੇ ਆਉਣਗੀਆਂ ਜਾਂ ਅੰਦਰ ਜਾਣ ਦੀ ਕੋਸ਼ਿਸ਼ ਕਰਨਗੀਆਂ ਤਾਂ ਡਿਸ਼ ਸੋਪ ਦੇ ਕਾਰਨ ਬਾਹਰ ਨਹੀਂ ਨਿਕਲ ਪਾਉਣਗੀਆਂ ਅਤੇ ਅੰਦਰ ਹੀ ਡੁੱਬ ਜਾਣਗੀਆਂ।

PunjabKesari
ਲੂਣ ਵਾਲਾ ਪਾਣੀ
ਇਕ ਗਲਾਸ ਪਾਣੀ 'ਚ 2 ਚਮਚੇ ਭਰ ਕੇ ਲੂਣ ਲਓ ਅਤੇ ਚੰਗੀ ਤਰ੍ਹਾਂ ਮਿਲਾ ਲਓ। ਹੁਣ ਇਸ ਪਾਣੀ ਨੂੰ ਇਕ ਸਪ੍ਰੇਅ ਬੋਤਲ 'ਚ ਭਰੋ ਅਤੇ ਮੱਖੀਆਂ 'ਤੇ ਛਿੜਕਾਓ। ਇਹ ਮੱਖੀਆਂ ਭਜਾਉਣ ਲਈ ਕਾਫੀ ਲਾਭਕਾਰੀ ਹੈ। 
ਵੀਨਸ ਫਲਾਈਟਰੈਪ
ਇਹ ਇਕ ਕਾਰਨੀਵੋਰਸ ਪੌਦਾ ਹੈ ਜੋ ਕੀੜੇ-ਮਕੌੜੇ ਖਾਂਦਾ ਹੈ। ਵੀਨਸ ਫਲਾਈਟਰੈਪ ਪੌਦੇ ਨੂੰ ਘਰ ਦੇ ਬਾਹਰ ਜਾਂ ਅੰਦਰ 1-2 ਕੋਨਿਆਂ 'ਤੇ ਲਗਾ ਦਿਓ। ਇਸ ਪੌਦੇ ਦਾ ਮੂੰਹ ਖੁੱਲ੍ਹਾ ਰਹਿੰਦਾ ਹੈ ਅਤੇ ਜਿਵੇਂ ਹੀ ਮੱਖੀ ਇਸ 'ਤੇ ਆ ਕੇ ਬੈਠਦੀ ਹੈ ਤਾਂ ਉਹ ਉਸ ਨੂੰ ਦਬੋਚ ਲੈਂਦਾ ਹੈ।

PunjabKesari
ਦੁੱਧ ਅਤੇ ਕਾਲੀ ਮਿਲਚ
ਇਸ ਲਈ ਸਭ ਤੋਂ ਪਹਿਲਾਂ ਇਕ ਗਲਾਸ 'ਚ ਇਕ ਚਮਚਾ ਕਾਲੀ ਮਿਰਚ ਅਤੇ 3 ਚਮਚੇ ਖੰਡ ਮਿਲਾ ਲਓ। ਜਿਥੇ ਵੀ ਮੱਖੀਆਂ ਸਭ ਤੋਂ ਜ਼ਿਆਦਾ ਘੁੰਮਦੀਆਂ ਹਨ ਉਥੇ ਇਸ ਦੁੱਧ ਨੂੰ ਰੱਖੋ। ਮੱਖੀਆਂ ਇਸ ਵੱਲ ਆਕਰਸ਼ਿਤ ਹੋਣਗੀਆਂ ਪਰ ਜਲਦ ਹੀ ਇਸ ਨਾਲ ਚਿਪਕ ਕੇ ਡੁੱਬ ਜਾਣਗੀਆਂ। 


Aarti dhillon

Content Editor

Related News