Eye Flu: ਆਈ ਫਲੂ ਤੋਂ ਬਚਣਾ ਚਾਹੁੰਦੇ ਹੋ ਤਾਂ ਆਪਣੀ ਖ਼ੁਰਾਕ 'ਚ ਜ਼ਰੂਰ ਸ਼ਾਮਲ ਕਰੋ ਇਹ ਫੂਡਜ਼
Saturday, Aug 12, 2023 - 10:43 AM (IST)

ਲਾਈਫਸਟਾਈਲ ਡੈਸਕ : ਦੇਸ਼ ਭਰ 'ਚ ਅੱਖਾਂ ਦੇ ਫਲੂ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਇਸ ਬੀਮਾਰੀ 'ਚ ਅੱਖਾਂ ਦਾ ਲਾਲ ਹੋਣਾ, ਦਰਦ ਮਹਿਸੂਸ ਹੋਣਾ, ਅੱਖਾਂ 'ਚੋਂ ਚਿਪਚਿਪਾ ਪਦਾਰਥ ਨਿਕਲਣਾ ਆਦਿ ਕਈ ਲੱਛਣ ਹੁੰਦੇ ਹਨ। ਮੌਨਸੂਨ ਦੇ ਮੌਸਮ 'ਚ ਕੰਜਕਟਿਵਾਇਟਿਸ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ। ਸਿਹਤ ਮਾਹਿਰਾਂ ਅਨੁਸਾਰ, ਅੱਖਾਂ ਦਾ ਫਲੂ ਵਾਇਰਲ, ਬੈਕਟੀਰੀਆ ਜਾਂ ਐਲਰਜੀ ਦੀ ਲਾਗ ਕਾਰਨ ਹੋ ਸਕਦਾ ਹੈ। ਅਜਿਹੇ 'ਚ ਅੱਖਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਅੱਖਾਂ ਦੇ ਫਲੂ ਤੋਂ ਬਚਣ ਲਈ ਤੁਸੀਂ ਆਪਣੀ ਖ਼ੁਰਾਕ 'ਚ ਕੁਝ ਭੋਜਨ ਸ਼ਾਮਲ ਕਰ ਸਕਦੇ ਹੋ, ਜੋ ਤੁਹਾਡੀਆਂ ਅੱਖਾਂ ਨੂੰ ਸਿਹਤਮੰਦ ਰੱਖਣ 'ਚ ਬਹੁਤ ਮਦਦਗਾਰ ਹੁੰਦੇ ਹਨ।
ਇਹ ਖ਼ਬਰ ਵੀ ਪੜ੍ਹੋ : Health Tips: ਕੜਾਕੇ ਦੀ ਗਰਮੀ 'ਚ ਇੰਝ ਰੱਖੋ ਆਪਣੀ ਸਿਹਤ ਦਾ ਧਿਆਨ, ਡਾਈਟ 'ਚ ਸ਼ਾਮਲ ਕਰੋ ਇਹ ਚੀਜ਼ਾਂ
ਹਰੀਆਂ ਪੱਤੇਦਾਰ ਸਬਜ਼ੀਆਂ
ਹਰੀਆਂ ਪੱਤੇਦਾਰ ਸਬਜ਼ੀਆਂ ਅੱਖਾਂ ਦੀ ਰੋਸ਼ਨੀ ਵਧਾਉਣ ਅਤੇ ਇਨਫੈਕਸ਼ਨ ਨੂੰ ਰੋਕਣ 'ਚ ਬਹੁਤ ਮਦਦ ਕਰਦੀਆਂ ਹਨ। ਇਸ ਲਈ ਤੁਸੀਂ ਆਪਣੀ ਡਾਈਟ 'ਚ ਪਾਲਕ, ਕਰੇਲਾ, ਅਜਮੋਦ ਪਾਰਸਲੇ ਲਿਊਟਿਨ ਆਦਿ ਸ਼ਾਮਲ ਕਰ ਸਕਦੇ ਹੋ। ਇਨ੍ਹਾਂ 'ਚ ਐਂਟੀਆਕਸੀਡੈਂਟ ਕਾਫ਼ੀ ਮਾਤਰਾ 'ਚ ਪਾਏ ਜਾਂਦੇ ਹਨ, ਜੋ ਅੱਖਾਂ ਨੂੰ ਨੁਕਸਾਨ ਤੋਂ ਬਚਾਉਂਦਾ ਹੈ।
ਵਿਟਾਮਿਨ-ਏ ਭਰਪੂਰ ਫਲ ਤੇ ਸਬਜ਼ੀਆਂ
ਅੱਖਾਂ ਨੂੰ ਸਿਹਤਮੰਦ ਰੱਖਣ ਲਈ ਵਿਟਾਮਿਨ-ਏ ਬਹੁਤ ਜ਼ਰੂਰੀ ਹੈ। ਸਰੀਰ 'ਚ ਇਸ ਵਿਟਾਮਿਨ ਦੀ ਪੂਰਤੀ ਕਰਨ ਲਈ ਤੁਸੀਂ ਗਾਜਰ, ਸ਼ਕਰਕੰਦੀ, ਪਪੀਤਾ, ਕੱਦੂ ਆਦਿ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰ ਸਕਦੇ ਹੋ। ਇਹ ਬੀਟਾ ਕੈਰੋਟੀਨ ਦੇ ਵੀ ਚੰਗੇ ਸਰੋਤ ਹਨ, ਜੋ ਤੁਹਾਡੀਆਂ ਅੱਖਾਂ ਨੂੰ ਸਿਹਤਮੰਦ ਰੱਖਣ 'ਚ ਅਹਿਮ ਭੂਮਿਕਾ ਨਿਭਾਉਂਦਾ ਹੈ।
ਇਹ ਖ਼ਬਰ ਵੀ ਪੜ੍ਹੋ : ਫਲਾਂ ਨਾਲੋਂ ਜ਼ਿਆਦਾ ਫ਼ਾਇਦੇਮੰਦ ਹੈ ਇਨ੍ਹਾਂ 5 ਸਬਜ਼ੀਆਂ ਦਾ ਜੂਸ, ਗਰਮੀਆਂ ’ਚ ਪੀਣ ਨਾਲ ਸਿਹਤ ਨੂੰ ਮਿਲਣਗੇ ਕਈ ਲਾਭ
ਅੱਖਾਂ ਲਈ ਵਿਟਾਮਿਨ-ਸੀ ਜ਼ਰੂਰੀ
ਵਿਟਾਮਿਨ-ਸੀ ਅੱਖਾਂ ਨੂੰ ਇਨਫੈਕਸ਼ਨ ਤੋਂ ਬਚਾਉਂਦਾ ਹੈ। ਇਹ ਇਮਿਊਨ ਸਿਸਟਮ ਨੂੰ ਵੀ ਮਜ਼ਬੂਤ ਕਰਦਾ ਹੈ, ਜਿਸ ਨਾਲ ਤੁਸੀਂ ਕਈ ਤਰ੍ਹਾਂ ਦੀਆਂ ਬੀਮਾਰੀਆਂ ਅਤੇ ਇਨਫੈਕਸ਼ਨ ਤੋਂ ਬਚ ਸਕਦੇ ਹੋ।
ਆਂਡੇ ਖਾਓ
ਆਂਡੇ 'ਚ ਪ੍ਰੋਟੀਨ ਕਾਫ਼ੀ ਮਾਤਰਾ 'ਚ ਪਾਇਆ ਜਾਂਦਾ ਹੈ। ਇਸ ਤੋਂ ਇਲਾਵਾ ਇਹ ਜ਼ਿੰਕ ਅਤੇ ਐਂਟੀਆਕਸੀਡੈਂਟਸ ਦਾ ਚੰਗਾ ਸਰੋਤ ਹੈ। ਜੇਕਰ ਤੁਸੀਂ ਆਪਣੀ ਰੋਜ਼ਾਨਾ ਖੁਰਾਕ 'ਚ ਆਂਡੇ ਨੂੰ ਸ਼ਾਮਲ ਕਰਦੇ ਹੋ, ਤਾਂ ਅੱਖਾਂ ਸਿਹਤਮੰਦ ਰਹਿੰਦੀਆਂ ਹਨ ਅਤੇ ਇਨਫੈਕਸ਼ਨ ਨੂੰ ਮਾਤ ਦੇ ਸਕਦੀਆਂ ਹਨ।
ਇਹ ਖ਼ਬਰ ਵੀ ਪੜ੍ਹੋ : Health Tips: ਗਰਮੀਆਂ 'ਚ ਸਰੀਰ ਨੂੰ ਠੰਡਾ ਰੱਖਦੈ 'ਖੀਰੇ ਦਾ ਜੂਸ', ਜਾਣੋ ਹੋਰ ਵੀ ਫਾਇਦੇ
ਨਟਸ
ਇਹ ਛੋਟੇ-ਛੋਟੇ ਨਟਸ ਪੌਸ਼ਟਿਕ ਤੱਤਾਂ ਦੇ ਪਾਵਰਹਾਊਸ ਹਨ। ਇਨ੍ਹਾਂ 'ਚ ਵਿਟਾਮਿਨ-ਈ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ, ਜੋ ਤੁਹਾਡੀਆਂ ਅੱਖਾਂ ਨੂੰ ਫਰੀ ਰੈਡੀਕਲਸ ਤੋਂ ਬਚਾਉਂਦਾ ਹੈ। ਇਸ ਲਈ ਤੁਹਾਨੂੰ ਬਦਾਮ, ਅਖਰੋਟ ਆਦਿ ਦਾ ਸੇਵਨ ਕਰਨਾ ਚਾਹੀਦਾ ਹੈ।
ਖੁਰਾਕ 'ਚ ਸ਼ਾਮਲ ਕਰੋ ਮੱਛੀ
ਮੱਛੀ ਓਮੇਗਾ-3 ਫੈਟੀ ਐਸਿਡ ਦਾ ਭਰਪੂਰ ਸਰੋਤ ਹੈ। ਇਹ ਸੋਜ਼ ਨੂੰ ਘਟਾਉਣ ਅਤੇ ਅੱਖਾਂ ਨੂੰ ਸਿਹਤਮੰਦ ਰੱਖਣ 'ਚ ਮਦਦ ਕਰ ਸਕਦੀ ਹੈ।