ਮੂੰਹ ਦੇ ਛਾਲਿਆਂ ਤੋਂ ਨਿਜ਼ਾਤ ਪਾਉਣ ਲਈ ਖਾਓ ''ਅਮਰੂਦ'', ਕਬਜ਼ ਤੋਂ ਵੀ ਦਿਵਾਉਂਦੈ ਰਾਹਤ

Thursday, Aug 05, 2021 - 05:49 PM (IST)

ਨਵੀਂ ਦਿੱਲੀ- ਅਮਰੂਦ ਦਾ ਦਰੱਖਤ ਦੇਸ਼ ਭਰ 'ਚ ਪਾਇਆ ਜਾਂਦਾ ਹੈ। ਖ਼ਾਸ ਤੌਰ 'ਤੇ ਪੇਂਡੂ ਇਲਾਕਿਆਂ 'ਚ ਹਰ ਘਰ 'ਚ ਅਮਰੂਦ ਦੇ ਬੂਟੇ ਦਿਸ ਜਾਂਦੇ ਹਨ। ਅਜਿਹਾ ਕਿਹਾ ਜਾਂਦਾ ਹੈ ਕਿ ਪੁਰਤਗਾਲੀਆਂ ਨੇ 17ਵੀਂ ਸਦੀ 'ਚ ਅਮਰੂਦ ਨੂੰ ਭਾਰਤ ਲਿਆਂਦਾ ਸੀ। ਹਾਲਾਂਕਿ ਇਸ ਤੱਥ ਨੂੰ ਲੈ ਕੇ ਇਤਿਹਾਸਕਾਰਾਂ 'ਚ ਮਤਭੇਦ ਹੈ। ਕੁਝ ਇਤਿਹਾਸਕਾਰਾਂ ਦਾ ਕਹਿਣਾ ਹੈ ਕਿ ਪ੍ਰਾਚੀਨ ਸਮੇਂ ਤੋਂ ਭਾਰਤ 'ਚ ਅਮਰੂਦ ਪਾਇਆ ਜਾਂਦਾ ਹੈ। ਭਾਰਤ ਦੇ ਜੰਗਲਾਂ 'ਚ ਅੱਜ ਵੀ ਅਮਰੂਦ ਦੇ ਬੂਟੇ ਦੇਖਣ ਨੂੰ ਮਿਲ ਜਾਂਦੇ ਹਨ। ਇਸਦੇ ਫਲ ਅਤੇ ਪੱਤਿਆਂ 'ਚ ਔਸ਼ਧੀ ਗੁਣ ਪਾਏ ਜਾਂਦੇ ਹਨ।
ਅਮਰੂਦ 'ਚ ਐਂਟੀ-ਆਕਸੀਡੈਂਟ, ਫਾਈਬਰ, ਪਾਲੀਫੇਨੋਲਸ, ਕੈਰੋਟੀਨੋਏਡਸ ਫੋਲਿਕ ਐਸਿਡ, ਕੈਲਸ਼ੀਅਮ, ਮੈਗਨੀਸ਼ੀਅਮ ਵਿਟਾਮਿਨ-ਏ, ਬੀ9 ਸੀ ਅਤੇ ਈ ਪਾਏ ਜਾਂਦੇ ਹਨ, ਜੋ ਕਈ ਬਿਮਾਰੀਆਂ 'ਚ ਲਾਭਦਾਇਕ ਹੁੰਦੇ ਹਨ। ਖ਼ਾਸ ਤੌਰ 'ਤੇ ਭਾਰ ਘੱਟ ਕਰਨ ਅਤੇ ਸ਼ੂਗਰ ਨੂੰ ਕਾਬੂ ਕਰਨ 'ਚ ਅਮਰੂਦ ਬੇਹੱਦ ਫਾਇਦੇਮੰਦ ਹੈ। ਰਿਸਰਚ 'ਚ ਖ਼ੁਲਾਸਾ ਹੋਇਆ ਹੈ ਕਿ ਅਮਰੂਦ ਬਲੱਡ ਸ਼ੂਗਰ ਨੂੰ ਘੱਟ ਕਰਨ 'ਚ ਮਦਦਗਾਰ ਹੈ। ਜੇਕਰ ਤੁਸੀਂ ਸ਼ੂਗਰ ਤੋਂ ਪੀੜਤ ਹੋ, ਤਾਂ ਤੁਸੀਂ ਅਮਰੂਦ ਦਾ ਸੇਵਨ ਕਰ ਸਕਦੇ ਹੋ। ਆਓ ਜਾਣਦੇ ਹਾਂ ਕਿ ਕਿਵੇਂ ਅਮਰੂਦ ਸ਼ੂਗਰ ਦੇ ਮਰੀਜ਼ਾਂ ਲਈ ਫਾਇਦੇਮੰਦ ਹੁੰਦਾ ਹੈ।

Feeding Guava Trees - How And When To Fertilize Guava Trees
ਮੋਟਾਪਾ ਘਟਾਉਣ ਵਿਚ ਕਰੇ ਮਦਦ 
ਸਰੀਰ 'ਚ ਮੋਟਾਪਾ ਹੋਣ ਦਾ ਮੁੱਖ ਕਾਰਨ ਕੋਲੈਸਟ੍ਰਾਲ ਹੁੰਦਾ ਹੈ। ਅਮਰੂਦ ਵਿਚ ਪਾਏ ਜਾਣ ਵਾਲੇ ਤੱਤ ਸਰੀਰ 'ਚ ਕੋਲੈਸਟ੍ਰਾਲ ਨੂੰ ਘੱਟ ਕਰ ਦਿੰਦੇ ਹਨ, ਜਿਸ ਨਾਲ ਮੋਟਾਪਾ ਘੱਟ ਜਾਂਦਾ ਹੈ।
ਕੈਂਸਰ 
ਅਮਰੂਦ ਵਿਚ ਲਾਈਕੋਪੀਨ ਨਾਂ ਦਾ ਫਾਇਟੋ ਨਿਊਟਰੀਏਟਸ ਮੌਜੂਦ ਹੁੰਦਾ ਹੈ। ਇਸ ਦੀ ਵਰਤੋਂ ਕਰਨ ਨਾਲ ਸਰੀਰ ਕੈਂਸਰ ਵਰਗੀਆਂ ਗੰਭੀਰ ਬੀਮਾਰੀਆਂ ਦੇ ਖਤਰੇ ਤੋਂ ਹਮੇਸ਼ਾ ਦੂਰ ਰਹਿੰਦਾ ਹੈ।
ਸਰਦੀ-ਜ਼ੁਕਾਮ 
ਜੇਕਰ ਤੁਹਾਨੂੰ ਸਰਦੀ-ਜ਼ੁਕਾਮ ਵਰਗੀਆਂ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਤੁਹਾਨੂੰ ਰੋਜ਼ ਅਮਰੂਦ ਖਾਣਾ ਚਾਹੀਦਾ ਹੈ। ਅਮਰੂਦ ਦੀ ਵਰਤੋਂ ਕਰਨ ਨਾਲ ਸਰਦੀ-ਜੁਕਾਮ ਦੂਰ ਹੋ ਜਾਂਦਾ ਹੈ। 

Benefits of Guava & Recipes: Why you need to include the seasonal guava  fruit in your diet
ਮੂੰਹ ਦੇ ਛਾਲਿਆਂ ਨੂੰ ਕਰੇ ਠੀਕ 
ਜੇਕਰ ਤੁਹਾਡੇ ਮੂੰਹ 'ਚ ਛਾਲੇ ਹੋ ਗਏ ਹਨ ਜਾਂ ਫਿਰ ਅਕਸਰ ਤੁਹਾਨੂੰ ਮਾਊਥ ਅਲਸਰ ਦੀ ਸਮੱਸਿਆ ਰਹਿੰਦੀ ਹੈ ਤਾਂ ਅਮਰੂਦ ਦੀਆਂ ਨਵੀਆਂ-ਨਵੀਆਂ ਕੋਮਲ ਪੱਤੀਆਂ ਦਾ ਸੇਵਨ ਕਰੋ। ਇਸ ਨਾਲ ਆਰਾਮ ਮਿਲਦਾ ਹੈ।
ਅੱਖਾਂ ਨੂੰ ਬਣਾਏ ਸਿਹਤਮੰਦ
ਅਮਰੂਦ 'ਚ ਵਿਟਾਮਿਨ-ਏ ਦੀ ਕਾਫੀ ਮਾਤਰਾ ਹੁੰਦੀ ਹੈ ਜੋ ਅੱਖਾਂ ਨੂੰ ਸਿਹਤਮੰਦ ਬਣਾਈ ਰੱਖਦਾ ਹੈ। ਇਸ ਤੋਂ ਇਲਾਵਾ ਅਮਰੂਦ ਵਿਚ ਵਿਟਾਮਿਨ-ਸੀ ਵੀ ਹੁੰਦਾ ਹੈ, ਜੋ ਬਿਮਾਰੀਆਂ ਨੂੰ ਸਰੀਰ ਤੋਂ ਦੂਰ ਕਰਦਾ ਹੈ।
ਚਮੜੀ 'ਚ ਆਏ ਚਮਕ
ਇਸ 'ਚ ਮੌਜੂਦ ਪੋਟਾਸ਼ੀਅਮ ਕਾਰਨ ਇਸ ਦੇ ਰੋਜ਼ਾਨਾ ਸੇਵਨ ਨਾਲ ਚਮੜੀ 'ਚ ਚਮਕ ਆ ਜਾਂਦੀ ਹੈ ਅਤੇ ਕਿੱਲ-ਮੁਹਾਸਿਆਂ ਤੋਂ ਵੀ ਛੁਟਕਾਰਾ ਮਿਲਦਾ ਹੈ।

Fresh Guava - Shop Fruit at H-E-B
ਕਬਜ਼ ਤੋਂ ਛੁਟਕਾਰਾ
ਅਮਰੂਦ ਸਰੀਰ ਦੇ ਮੈਟਾਬੋਲਿਜ਼ਮ ਨੂੰ ਸੰਤੁਲਿਤ ਰੱਖਦਾ ਹੈ। ਅਮਰੂਦ ਖਾਣ ਨਾਲ ਕਬਜ਼ ਤੋਂ ਛੁਟਕਾਰਾ ਮਿਲ ਜਾਂਦਾ ਹੈ। ਅਮਰੂਦ ਦੇ ਬੀਜ ਕਬਜ਼ ਦੌਰਾਨ ਢਿੱਡ ਨੂੰ ਨਰਮ ਕਰਦੇ ਹਨ।
ਸਰੀਰ ਕਰਦਾ ਹੈ ਫਿੱਟ ਐਂਡ ਫਾਈਨ 
ਅਮਰੂਦ 'ਚ ਮੌਜੂਦ ਪੌਸ਼ਟਿਕ ਤੱਤ ਸਰੀਰ ਨੂੰ ਫਿੱਟ ਅਤੇ ਫਾਈਨ ਰੱਖਣ ਵਿਚ ਮਦਦ ਕਰਦੇ ਹਨ, ਜੇਕਰ ਇਸ ਨੂੰ ਸਹੀ ਸਮੇਂ 'ਤੇ ਖਾਧਾ ਜਾਵੇ। 


Aarti dhillon

Content Editor

Related News