ਸ਼ੂਗਰ ਦੇ ਮਰੀਜ਼ਾਂ ਲਈ ਲਾਹੇਵੰਦ ਹੁੰਦੈ ‘ਜਿਮੀਕੰਦ’, ਖਾਣ ’ਤੇ ਹੋਣਗੇ ਹੋਰ ਵੀ ਕਈ ਫ਼ਾਇਦੇ
Friday, Oct 21, 2022 - 04:39 PM (IST)

ਜਲੰਧਰ (ਬਿਊਰੋ) - ਸਰਦੀਆਂ ਦਾ ਮੌਸਮ ਸ਼ੁਰੂ ਹੁੰਦੇ ਹੀ ਸਾਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਘੇਰਾ ਪਾ ਲੈਂਦੀਆਂ ਹਨ ਪਰ ਜਿਮੀਕੰਦ ਅਜਿਹੀ ਸਬਜ਼ੀ ਹੈ, ਜੋ ਸਾਨੂੰ ਗਰਮਾਹਟ ਦਿੰਦੀ ਹੈ ਅਤੇ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਬਚਾਉਂਦੀ ਹੈ। ਜਿਮੀਕੰਦ ਨੂੰ ਸਬਜ਼ੀ ਨਹੀਂ ਸਗੋਂ ਇਕ ਬਹੁਮੁੱਲੀ ਜੜ੍ਹੀ-ਬੂਟੀ ਵੀ ਕਿਹਾ ਜਾਂਦਾ ਹੈ। ਜਿਮੀਕੰਦ 'ਚ ਫਾਈਬਰ, ਵਿਟਾਮਿਨ ਸੀ, ਬੀ-6, ਬੀ-1, ਫਾਲਿਕ ਐਸਿਡ ਦੇ ਇਲਾਵਾ ਪੋਟਾਸ਼ੀਅਮ, ਆਇਰਨ, ਕੈਲਸ਼ੀਅਮ, ਮੈਗਨੀਸ਼ੀਅਮ ਅਤੇ ਫਾਸਫੋਰਸ ਪਾਇਆ ਜਾਂਦਾ ਹੈ। ਧਰਤੀ ਦੇ ਅੰਦਰ ਉੱਗਣ ਕਰਕੇ ਜਿਮੀਕੰਦ ਦੀਆਂ ਜੜ੍ਹਾਂ ਦੀ ਵਰਤੋਂ ਦਵਾਈ ਦੇ ਰੂਪ ’ਚ ਕੀਤੀ ਜਾਂਦੀ ਹੈ। ਢਿੱਡ ਸਬੰਧੀ ਬੀਮਾਰੀਆਂ ਹੋਣ ’ਤੇ ਇਸ ਦੀ ਵਰਤੋਂ ਕਰਨੀ ਬਹੁਤ ਫ਼ਾਇਦੇਮੰਦ ਹੁੰਦੀ ਹੈ। ਇਸ ਨਾਲ ਦਿਮਾਗ ਤੇ ਯਾਦਸ਼ਕਤੀ ਤੇਜ਼ ਹੁੰਦੀ ਹੈ। ਹਾਲਾਂਕਿ ਚਮੜੀ ਦੇ ਰੋਗੀਆਂ ਅਤੇ ਗਰਭਵਤੀ ਔਰਤਾਂ ਨੂੰ ਜਿਮੀਕੰਦ ਨਹੀਂ ਖਾਣਾ ਚਾਹੀਦਾ।
ਜਿਮੀਕੰਦ ਖਾਣ ਦੇ ਫ਼ਾਇੰਦੇ :-
ਸ਼ੂਗਰ ਦੀ ਸਮੱਸਿਆ - ਸ਼ੂਗਰ ਦੀ ਸਮੱਸਿਆ ਤੋਂ ਪਰੇਸ਼ਾਨ ਲੋਕਾਂ ਨੂੰ ਜਿਮੀਕੰਦ ਦਾ ਸੇਵਨ ਕਰਨਾ ਚਾਹੀਦਾ ਹੈ। ਉਕਤ ਲੋਕਾਂ ਲਈ ਜਿਮੀਕੰਦ ਫ਼ਾਇਦੇਮੰਦ ਸਾਬਿਤ ਹੋ ਸਕਦਾ ਹੈ। ਲਗਾਤਾਰ 90 ਦਿਨ ਜਿਮੀਕੰਦ ਖਾਣ ਨਾਲ ਖੂਨ ’ਚ ਸ਼ੂਗਰ ਦਾ ਲੈਵਲ ਘਟਦਾ ਹੈ।
ਪੜ੍ਹੋ ਇਹ ਵੀ ਖ਼ਬਰ: Health Tips: ਡਿਲਿਵਰੀ ਤੋਂ ਬਾਅਦ ਵਧੇ ਹੋਏ ਢਿੱਡ ਨੂੰ ਘਟਾਉਣ ਵਾਲੀਆਂ ਜਨਾਨੀਆਂ ਅਪਣਾਉਣ ਇਹ ਘਰੇਲੂ ਨੁਸਖ਼ੇ
ਗਠੀਆ ਅਤੇ ਅਸਥਮਾ ਰੋਗ ਨੂੰ ਕਰੇ ਦੂਰ- ਅਸਥਮਾ ਦੇ ਮਰੀਜ਼ਾਂ ਲਈ ਜਿਮੀਕੰਦ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਸ ’ਚ ਭਰਪੂਰ ਮਾਤਰਾ ’ਚ ਕੁਝ ਅਜਿਹੇ ਪੌਸ਼ਟਿਕ ਤੱਤ ਮੌਜੂਦ ਹੁੰਦੇ ਹਨ, ਜੋ ਅਸਥਮਾ ਦੇ ਨਾਲ-ਨਾਲ ਗਠੀਆ ਦੀ ਬੀਮਾਰੀ ਤੋਂ ਛੁਟਕਾਰਾ ਦਿਵਾਉਣ ’ਚ ਮਦਦ ਕਰਦੇ ਹਨ।
ਲੀਵਰ ਜਾਂ ਜਿਗਰ ਦੀ ਸਮੱਸਿਆ - ਜਿਹੜੇ ਲੋਕਾਂ ਨੂੰ ਲੀਵਰ ਜਾਂ ਜਿਗਰ ਦੀ ਸਮੱਸਿਆ ਹੈ, ਉਨ੍ਹਾਂ ਲੋਕਾਂ ਨੂੰ ਜਿਮੀਕੰਦ ਦੀ ਵਰਤੋਂ ਕਰਨੀ ਚਾਹੀਦੀ ਹੈ। ਉਕਤ ਲੋਕਾਂ ਲਈ ਜਿਮੀਕੰਦ ਇਕ ਵਰਦਾਨ ਹੈ, ਜਿਸ ਨਾਲ ਇਹ ਸਮੱਸਿਆ ਬਹੁਤ ਜਲਦ ਠੀਕ ਹੋ ਜਾਂਦੀ ਹੈ।
ਪੜ੍ਹੋ ਇਹ ਵੀ ਖ਼ਬਰ: ਕਫ ਦਾ ਰਾਮਬਾਣ ਇਲਾਜ ਹੈ 'ਦਾਲਚੀਨੀ', ਠੰਢ ਦੇ ਮੌਸਮ 'ਚ ਇੰਝ ਕਰੋ ਸੇਵਨ
ਕਬਜ਼ ਦੀ ਸਮੱਸਿਆ ਹੁੰਦੀ ਹੈ ਦੂਰ - ਜਿਮੀਕੰਦ ’ਚ ਪੋਟਾਸ਼ੀਅਮ ਦੀ ਮਾਤਰਾ ਪਾਈ ਜਾਂਦੀ ਹੈ। ਇਸ ਨਾਲ ਪਾਚਨ ਕਿਰਿਆ ਸਹੀ ਰਹਿੰਦੀ ਹੈ। ਜਿਮੀਕੰਦ ਦੀ ਰੋਜ਼ਾਨਾ ਵਰਤੋਂ ਕਰਨ ਨਾਲ ਕਬਜ਼ ਦੀ ਸਮੱਸਿਆ ਨਹੀਂ ਹੁੰਦੀ।
ਦਿਲ ਦੀ ਬੀਮਾਰੀ ਸਬੰਧੀ ਲਾਹੇਵੰਦ - ਜਿਮੀਕੰਦ ’ਚ ਬੀ-6 ਦੀ ਭਰਪੂਰ ਮਾਤਰਾ ਪਾਈ ਜਾਂਦੀ ਹੈ, ਜਿਸ ਨਾਲ ਦਿਲ ਸਬੰਧੀ ਕੋਈ ਬੀਮਾਰੀ ਨਹੀਂ ਹੁੰਦੀ। ਜਿਮੀਕੰਦ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਦਾ ਕੰਮ ਕਰਦਾ ਹੈ, ਜਿਸ ਨਾਲ ਦਿਲ ਤੰਦਰੁਸਤ ਰਹਿੰਦਾ ਹੈ।
ਪੜ੍ਹੋ ਇਹ ਵੀ ਖ਼ਬਰ: ਕਿਡਨੀ ਸਟੋਨ ਸਣੇ ਇਨ੍ਹਾਂ ਸਮੱਸਿਆਵਾਂ ਤੋਂ ਪਰੇਸ਼ਾਨ ਲੋਕ ਬਣਾਉਣ ਚੁਕੰਦਰ ਤੋਂ ਦੂਰੀ, ਹੋ ਸਕਦੈ ਨੁਕਸਾਨ
ਬਲੱਡ ਸੈੱਲਸ ਨੂੰ ਵਧਾਉਂਦੈ - ਜਿਮੀਕੰਦ ’ਚ ਕਾਪਰ ਦੀ ਭਰਪੂਰ ਮਾਤਰਾ ਹੁੰਦੀ ਹੈ, ਜੋ ਰੈਡ ਬਲੱਡ ਸੈੱਲਸ ਨੂੰ ਵਧਾਉਣ ਦਾ ਕੰਮ ਕਰਦਾ ਹੈ। ਇਸ ਨਾਲ ਖੂਨ ਦਾ ਵਹਾਅ ਵੀ ਬਿਹਤਰ ਹੁੰਦਾ ਹੈ।
ਕੈਂਸਰ - ਜਿਮੀਕੰਦ ’ਚ ਐਂਟੀ ਆਕਸੀਡੈਂਟ, ਵਿਟਾਮਿਨ-ਸੀ ਅਤੇ ਬੀਟਾ ਕੈਰੋਟੀਨ ਵਰਗੇ ਭਰਪੂਰ ਗੁਣ ਹੁੰਦੇ ਹਨ। ਇਹ ਸਾਰੇ ਗੁਣ ਕੈਂਸਰ ਪੈਦਾ ਕਰਨ ਵਾਲੇ ਫਰੀ ਰੈਡੀਕਲਜ਼ ਨਾਲ ਲੜਨ ’ਚ ਮਦਦ ਕਰਦੇ ਹਨ।