ਜ਼ੁਕਾਮ ਤੇ ਕਬਜ਼ ਦੀ ਸਮੱਸਿਆ ਨੂੰ ਦੂਰ ਕਰਨ ਲਈ ਖਾਓ ‘ਅਦਰਕ’, ਜਾਣੋ ਹੋਰ ਬੇਮਿਸਾਲ ਫ਼ਾਇਦੇ

Monday, Aug 23, 2021 - 04:17 PM (IST)

ਜ਼ੁਕਾਮ ਤੇ ਕਬਜ਼ ਦੀ ਸਮੱਸਿਆ ਨੂੰ ਦੂਰ ਕਰਨ ਲਈ ਖਾਓ ‘ਅਦਰਕ’, ਜਾਣੋ ਹੋਰ ਬੇਮਿਸਾਲ ਫ਼ਾਇਦੇ

ਜਲੰਧਰ (ਬਿਊਰੋ) - ਅਦਰਕ ਰਸੋਈ 'ਚ ਵਰਤਿਆ ਜਾਣ ਵਾਲਾ ਮਸਾਲਾ ਹੈ, ਜਿਸ 'ਚ ਕਾਪਰ ਅਤੇ ਮੈਗਨੀਜ਼ ਵਰਗੇ ਤੱਤ ਭਰਪੂਰ ਮਾਤਰਾ 'ਚ ਮੌਜੂਦ ਹੁੰਦੇ ਹਨ। ਅਦਰਕ ਦੀ ਤਾਸੀਰ ਗਰਮ ਹੁੰਦੀ ਹੈ। ਅਦਰਕ ਦੇ ਬਿਨਾਂ ਕਿਸੇ ਸਬਜ਼ੀ ਦਾ ਕੋਈ ਸੁਆਦ ਨਹੀਂ ਆਉਂਦਾ। ਅਦਰਕ ਤੁਹਾਡੇ ਖਾਣੇ ਦਾ ਸੁਆਦ ਤਾਂ ਵਧਾਉਂਦਾ ਹੀ ਹੈ ਅਤੇ ਨਾਲ ਹੀ ਇਹ ਸਿਹਤ ਲਈ ਬਹੁਤ ਫ਼ਾਇਦੇਮੰਦ ਹੈ। ਇਸ ਦੀ ਵਰਤੋਂ ਕਰਨ ਨਾਲ ਸਰੀਰ ਦੀਆਂ ਕਈ ਬੀਮਾਰੀਆਂ ਦੂਰ ਹੋ ਜਾਂਦੀਆਂ ਹਨ। ਅੱਜ ਅਸੀਂ ਅਦਰਕ ਦੀ ਵਰਤੋਂ ਨਾਲ ਸਰੀਰ ਨੂੰ ਹੋਣ ਵਾਲੇ ਫ਼ਾਇਦਿਆਂ ਬਾਰੇ ਜਾਣਦੇ ਹਾਂ...

1. ਭੁੱਖ ਵਧਾਏੇ
ਅਦਕਰ ਨੂੰ ਛੋਟੇ-ਛੋਟੇ ਟੁੱਕੜਿਆਂ 'ਚ ਕੱਟ ਲਓ। ਇਸ 'ਤੇ ਨਿੰਬੂ ਨਿਚੋੜਨ ਤੋਂ ਬਾਅਦ ਥੋੜ੍ਹਾ ਜਿਹਾ ਲੂਣ ਪਾ ਕੇ ਸੁਕਾ ਲਓ। ਖਾਣਾ ਖਾਣ ਤੋਂ ਬਾਅਦ ਰੋਜ਼ਾਨਾਂ ਇਸਨੂੰ ਚੂਸੋ। ਅਜਿਹਾ ਕਰਨ ਨਾਲ ਭੁੱਖ ਵਧਦੀ ਹੈ।

2. ਦਸਤ
ਦਸਤ ਹੋਣ 'ਤੇ 100 ਗ੍ਰਾਮ ਸੁੰਢ, 3 ਛੋਟੇ ਚਮਚ ਲੂਣ, 4 ਚਮਚ ਭੁੰਨਿਆ ਹੋਇਆ ਜ਼ੀਰਾ ਪਾਊਡਰ ਮਿਲਾ ਕੇ ਇਕ ਚੂਰਨ ਜਿਹਾ ਤਿਆਰ ਕਰ ਲਓ। ਖਾਣਾ ਖਾਣ ਮਗਰੋਂ ਇਸ ਚੂਰਣ ਨੂੰ ਇਕ ਚਮਚਾ ਪਾਣੀ ਨਾਲ ਖਾਣ ਨਾਲ ਦਸਤ ਦੀ ਸਮੱਸਿਆ ਤੋਂ ਰਾਹਤ ਮਿਲ ਜਾਵੇਗੀ।

PunjabKesari

3. ਕੰਨ ਦਰਦ
ਅੱਧਾ ਚਮਚ ਸਰ੍ਹੋਂ ਦੇ ਤੇਲ ਅਤੇ 2-3 ਬੂੰਦਾ ਅਦਰਕ ਦਾ ਰਸ ਮਿਲਾ ਕੇ ਕੰਨ 'ਚ ਪਾਓ। ਅਜਿਹਾ ਕਰਨ ਨਾਲ ਕੰਨ ਦਾ ਦਰਦ ਠੀਕ ਹੋ ਜਾਵੇਗਾ।

ਪੜ੍ਹੋ ਇਹ ਵੀ ਖ਼ਬਰ- Health Tips: ਗਰਮੀ ਕਾਰਨ ਸਰੀਰ ’ਤੇ ਹੁੰਦੇ ਨੇ ਛੋਟੇ-ਛੋਟੇ ਦਾਣੇ ਤਾਂ ਤਰਬੂਜ਼ ਸਣੇ ਅਪਣਾਓ ਇਹ ਚੀਜ਼ਾਂ, ਮਿਲੇਗੀ ਠੰਡਕ

4. ਜ਼ੁਕਾਮ
ਜ਼ੁਕਾਮ ਹੋਣ 'ਤੇ 1 ਚਮਚ ਸ਼ੁੱਧ ਦੇਸੀ ਘਿਉ 'ਚ ਥੋੜ੍ਹਾ ਜਿਹਾ ਅਦਰਕ ਪਾ ਕੇ ਭੁੰਨ ਲਓ। ਫਿਰ ਇਸ 'ਚ ਦਰਦਰੇ ਪੀਸੇ ਹੋਏ 4 ਦਾਣੇ ਕਾਲੀ ਮਿਰਚ ਅਤੇ 2 ਲੌਂਗ ਪਾਓ। ਚੁਟਕੀ ਭਰ ਲੂਣ ਮਿਲਾ ਕੇ ਰਾਤ ਨੂੰ ਸੌਂਣ ਤੋਂ ਪਹਿਲਾ ਇਸ ਦੀ ਵਰਤੋਂ ਕਰੋ ਅਤੇ ਬਾਅਦ 'ਚ ਗਰਮ ਦੁੱਧ ਪੀ ਲਓ।

5. ਢਿੱਡ ਦੇ ਕੀੜੇ
ਅੱਧਾ ਚਮਚ ਅਦਰਕ ਦਾ ਰਸ 1 ਕੱਪ ਗਰਮ ਪਾਣੀ ਨਾਲ ਮਿਲਾ ਕੇ ਸਵੇਰੇ ਖਾਲੀ ਢਿੱਡ ਪੀਣਾ ਚਾਹੀਦਾ ਹੈ। ਇਸ ਨਾਲ ਢਿੱਡ ਦੇ ਕੀੜੇ ਮਰ ਜਾਂਦੇ ਹਨ।

ਪੜ੍ਹੋ ਇਹ ਵੀ ਖ਼ਬਰ- Health Tips: ਨਹਾਉਣ ਤੋਂ ਪਹਿਲਾਂ ਪਾਣੀ ’ਚ ਮਿਲਾਓ ‘ਲੂਣ’, ਜੋੜਾਂ ਦੇ ਦਰਦ ਸਣੇ ਦੂਰ ਹੋਣਗੀਆਂ ਇਹ ਬੀਮਾਰੀਆਂ

PunjabKesari

6. ਮੂੰਹ ਦੀ ਬਦਬੂ
1 ਚਮਚ ਅਦਰਕ ਦਾ ਰਸ 1 ਕੱਪ ਗਰਮ ਪਾਣੀ 'ਚ ਪਾ ਕੇ ਮਿਕਸ ਕਰ ਲਓ। ਫਿਰ ਇਸ ਪਾਣੀ ਨਾਲ ਕੁਰਲੀ ਕਰਨ ਨਾਲ ਮੂੰਹ ਦੀ ਬਦਬੂ ਦੂਰ ਹੋ ਜਾਂਦੀ ਹੈ।

ਪੜ੍ਹੋ ਇਹ ਵੀ ਖ਼ਬਰ- ‘ਗੁੱਸੇਖੋਰ’ ਹੋਣ ਦੇ ਨਾਲ-ਨਾਲ ‘ਐਸ਼ੋ ਆਰਾਮ’ ਵਾਲੀ ਜ਼ਿੰਦਗੀ ਜਿਉਣਾ ਪਸੰਦ ਕਰਦੇ ਹਨ ਇਸ ਅੱਖਰ ਦੇ ਲੋਕ

7. ਕਬਜ਼ ਦੂਰ ਕਰੇ
ਅਦਰਕ ਦਾ ਛੋਟਾ ਜਿਹਾ ਟੁਕੜਾ ਅਤੇ ਗੁੜ ਦੋਹਾਂ ਨੂੰ ਸਵੇਰੇ-ਸ਼ਾਮ ਇਕੱਠੇ ਚਬਾਓ। ਇਸ ਨਾਲ ਕਬਜ਼, ਢਿੱਡ ਦੀ ਗੈਸ ਅਤੇ ਬਦਹਜ਼ਮੀ ਤੋਂ ਰਾਹਤ ਮਿਲੇਗੀ।

8. ਗਠੀਆ
100 ਗ੍ਰਾਮ ਅਦਰਕ ਦਾ ਰਸ ਅਤੇ 100 ਗ੍ਰਾਮ ਸਰ੍ਹੋਂ ਦਾ ਤੇਲ ਪਾ ਕੇ ਗੈਸ 'ਤੇ ਉਦੋਂ ਤੱਕ ਗਰਮ ਕਰੋ ਜਦੋਂ ਤੱਕ ਸਿਰਫ਼ ਤੇਲ ਰਹਿ ਜਾਵੇ। ਜਦੋਂ ਤੇਲ ਕੋਸਾ ਹੋ ਜਾਣ 'ਤੇ ਇਸ ਤੇਲ ਨਾਲ ਮਾਲਿਸ਼ ਕਰੋ।

ਪੜ੍ਹੋ ਇਹ ਵੀ ਖ਼ਬਰ- ਵਾਸਤੂ ਸ਼ਾਸਤਰ : ਘਰ ਦੇ ਇਸ ਕੋਨੇ ’ਚ ਰੱਖੋ ‘ਲੂਣ’, ਕਲੇਸ਼ ਖ਼ਤਮ ਹੋਣ ਦੇ ਨਾਲ-ਨਾਲ ਹੋਣਗੇ ਇਹ ਫ਼ਾਇਦੇ

PunjabKesari

9. ਕਫ
ਸਰਦੀ ਕਾਰਨ ਜਮ੍ਹਾ ਕਫ਼ ਤੋਂ ਰਾਹਤ ਪਾਉਣ ਲਈ 1 ਸੁੰਢ ਅਤੇ ਸ਼ਹਿਦ ਮਿਲਾ ਕੇ ਦਿਨ 'ਚ ਦੋ ਵਾਰ ਖਾਓ।

ਪੜ੍ਹੋ ਇਹ ਵੀ ਖ਼ਬਰ-  Health Tips: ‘ਤਣਾਅ’ ਦੀ ਸਮੱਸਿਆ ਤੋਂ ਪਰੇਸ਼ਾਨ ਲੋਕਾਂ ਲਈ ਖ਼ਾਸ ਖ਼ਬਰ, ਕਸਰਤ ਸਣੇ ਅਪਣਾਓ ਇਹ ਤਰੀਕੇ

10. ਢਿੱਡ ਦੀ ਗੈਸ
ਗਲਤ ਖਾਣ-ਪੀਣ ਨਾਲ ਕਈ ਵਾਰ ਢਿੱਡ 'ਚ ਗੈਸ ਦੀ ਪ੍ਰੇਸ਼ਾਨੀ ਹੋ ਜਾਂਦੀ ਹੈ। ਇਸ ਲਈ 125 ਗ੍ਰਾਮ ਸੁੰਢ ਅਤੇ 250 ਗ੍ਰਾਮ ਤਿਲ ਦੇ ਲੱਡੂ ਬਣਾ ਲਓ। ਰੋਜ਼ਾਨਾ ਇਕ ਲੱਡੂ ਦੀ ਵਰਤੋਂ ਗਰਮ ਦੁੱਧ ਨਾਲ ਕਰਨ ਨਾਲ ਢਿੱਡ ਨਾਲ ਜੁੜੀਆਂ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਠੀਕ ਹੋ ਜਾਂਦੀਆਂ ਹਨ।

PunjabKesari


author

rajwinder kaur

Content Editor

Related News