ਫਰਿੱਜ 'ਚ ਆਟਾ/ਦੁੱਧ ਰੱਖ ਕੇ ਕਿਤੇ ਤੁਸੀਂ ਵੀ ਤਾਂ ਨਹੀਂ ਕਰ ਰਹੇ ਵੱਡੀ ਗ਼ਲਤੀ? ਵੇਖੋ ਪੂਰੀ ਵੀਡੀਓ

Monday, Sep 05, 2022 - 02:04 PM (IST)

ਫਰਿੱਜ 'ਚ ਆਟਾ/ਦੁੱਧ ਰੱਖ ਕੇ ਕਿਤੇ ਤੁਸੀਂ ਵੀ ਤਾਂ ਨਹੀਂ ਕਰ ਰਹੇ ਵੱਡੀ ਗ਼ਲਤੀ? ਵੇਖੋ ਪੂਰੀ ਵੀਡੀਓ

ਜਲੰਧਰ (ਬਿਊਰੋ) - ਅਜੌਕੇ ਦੌਰ ਵਿਚ ਮਨੁੱਖ ਬਹੁਤ ਸਾਰੀਆਂ ਸਹੂਲਤਾਂ ਲੈ ਰਿਹਾ ਹੈ। ਜਿਵੇਂ ਤਪਦੀ ਗਰਮੀ ਵਿਚ ਅਸੀਂ ਏ. ਸੀ. ਅਤੇ ਫਰਿੱਜ ਦੀ ਖ਼ੂਬ ਵਰਤੋਂ ਕਰਦੇ ਹਾਂ। ਇਨ੍ਹਾਂ ਦੀ ਆਮ ਵਰਤੋਂ ਦੇ ਨਾਲ-ਨਾਲ ਅਸੀਂ ਇਨ੍ਹਾਂ ਦੀ ਰੱਜ ਕੇ ਦੁਰਵਰਤੋਂ ਵੀ ਕਰਦੇ ਹਾਂ। ਆਓ ਅੱਜ ਜਾਣਦੇ ਹਾਂ ਕਿ ਇਹ ਚੀਜ਼ਾਂ ਸਾਡੇ ਲਈ ਵਰਦਾਨ ਹਨ ਜਾਂ ਸ਼ਰਾਪ?
ਅੱਤ ਦੀ ਗਰਮੀ ਵਿਚ ਅਸੀਂ ਏ. ਸੀ. ਦੀ ਵਰਤੋਂ ਕਰਦੇ ਹਾਂ। ਕਈ ਲੋਕ ਤਾਂ ਇਸ ਨੂੰ ਆਮ ਦੀ ਤਰ੍ਹਾਂ ਹੀ ਵਰਤਦੇ ਹਾਂ ਪਰ ਕੁਝ ਲੋਕ ਇਸ ਦੀ ਦੁਰਵਰਤੋਂ ਕਰਦੇ ਹਨ। ਜੇਕਰ ਤੁਸੀਂ ਏ. ਸੀ. ਦਾ ਟੰਪਰੇਚਰ 27 ਜਾਂ 28 ਡਿਗਰੀ 'ਤੇ ਰੱਖਦੇ ਹੋ ਤਾਂ ਉਹ ਨਾਮਾਤਰ ਬਿਜਲੀ ਦੀ ਖ਼ਪਤ ਕਰਦਾ  ਹੈ ਪਰ ਜੇਕਰ ਤੁਸੀਂ ਇਸ ਨੂੰ 16-18 'ਤੇ ਚਲਾ ਕੇ ਰਜਾਈਆਂ ਤੇ ਕੰਬਲ ਲੈ ਕੇ ਸੌਂਦੇ ਹੋ ਤਾਂ ਇਹ ਉਸ ਦੀ ਦੁਰਵਰਤੋਂ ਹੈ। ਇਸ ਨਾਲ ਤੁਸੀਂ ਬਿਜਲੀ ਦੀਆਂ ਕਾਫ਼ੀ ਯੂਨਿਟਾਂ ਦੀ ਖਪਤ ਕਰਦੇ ਹੋ।

ਵਿਦੇਸ਼ੀ ਵਿੱਚ ਲੋਕ ਫਰਿੱਜ ਦੀ ਵਰਤੋਂ ਇਸ ਕਰਕੇ ਕਰਦੇ ਹਨ, ਕਿਉਂਕਿ ਉਨ੍ਹਾਂ ਕੋਲ ਤਾਂ ਖਾਣਾ ਬਣਾਉਣ ਦਾ ਹੀ ਸਮਾਂ ਨਹੀਂ। ਇਸ ਕਰਕੇ ਉਹ ਸਟੋਰਾਂ ਵਿਚੋਂ ਬੰਦ ਪੈਕਿਟਾਂ (ਸੀਲ ਕੀਤੇ ਭੋਜਨ) ਨੂੰ ਆਪਣੇ ਫਰੀਜਰਾਂ ਵਿਚ ਰੱਖ ਲੈਂਦੇ ਹਨ ਅਤੇ ਜਦੋਂ ਖਾਣਾ ਹੁੰਦਾ ਹੈ ਉਸ ਨੂੰ ਬੇਕ/ਫਰਾਈ ਜਾਂ ਗਰਮ ਕਰਕੇ ਖਾ ਲੈਂਦੇ ਹਨ। ਉਨ੍ਹਾਂ ਕੋਲ ਸਮੇਂ ਦੀ ਘਾਟ ਹੋਣ ਕਾਰਨ ਉਨ੍ਹਾਂ ਨੂੰ ਬੇਹਾ ਭੋਜਨ ਖਾਣਾ ਪੈਂਦਾ ਹੈ, ਜੋ ਕਿ ਉਨ੍ਹਾਂ ਦੀ ਮਜ਼ਬੂਰੀ ਹੈ ਪਰ ਸਾਡੇ ਲੋਕਾਂ ਨੂੰ ਤਾਂ ਆਦਤ ਪੈ ਗਈ ਹੈ ਬਹੀਆਂ ਚੀਜ਼ਾਂ ਖਾਣ ਦੀ। ਉਹ ਫਰਿੱਜਾਂ ਵਿਚ ਦਾਲਾਂ, ਸਬਜ਼ੀਆਂ ਅਤੇ ਆਟਾ ਇਕੱਠਾ ਗੁੰਨ ਕੇ ਰੱਖ ਲੈਂਦੇ ਨੇ, 2-3 ਦਿਨ ਉਹਨੂੰ ਹੀ ਪਕਾ ਕੇ ਖਾਂਦੇ ਰਹਿੰਦੇ ਹਨ। ਜੋ ਕਿ ਫਰਿੱਜ ਦੀ ਦੁਰਵਰਤੋਂ ਹੈ।

ਫਰਿੱਜ ਵਿਚ ਸਿਰਫ਼ ਪੈਕਿਡ ਫੂਡ ਹੀ ਸਹੀਂ ਰਹਿੰਦਾ ਹੈ। ਜੇਕਰ ਫਰਿੱਜ ਵਿਚ ਪੀਣ ਵਾਲਾ ਪਾਣੀ ਵੀ ਰੱਖਣਾ ਹੈ ਤਾਂ ਉਹ ਵੀ ਬੰਦ ਬੋਲਤਾਂ ਵਿਚ ਹੀ ਰੱਖੋ ਅਤੇ ਦੁੱਧ ਨੂੰ ਕੱਚ ਦੀਆਂ ਬੋਤਲਾਂ ਵਿਚ ਪਾ ਕੇ ਰੱਖੋ। ਬਹੁਤ ਸਾਰੀਆਂ ਚੀਜ਼ਾਂ ਅਜਿਹੀਆਂ ਹੁੰਦੀਆਂ ਹਨ, ਜਿਨ੍ਹਾਂ ਦਾ ਸੇਵਨ ਇਕੱਠੇ ਨਹੀਂ ਕੀਤਾ ਜਾ ਸਕਦਾ ਪਰ ਸਾਡੀ ਫਰਿੱਜ ਵਿਚ ਹਮੇਸ਼ਾ ਬਹੁਤ ਸਾਰੀਆਂ ਚੀਜ਼ਾਂ ਨੰਗੀਆਂ (ਬਿਨਾਂ ਢਕੇ) ਪਈਆਂ ਹੁੰਦੀਆਂ ਹਨ, ਜੋ ਸਾਡੇ ਲਈ ਬਹੁਤ ਹਾਨੀਕਾਰਕ ਹਨ। ਇਸ ਤਰ੍ਹਾਂ ਅਸੀਂ ਫਰਿੱਜ ਦੀ ਰੱਜ ਕੇ ਦੁਰਵਰਤੋਂ ਕਰਦੇ ਹਾਂ।

ਦੱਸਿਆ ਜਾ ਰਿਹਾ ਹੈ ਕਿ ਫਰਿੱਜ ਦਾ ਬਰਫ਼ ਵਾਲਾ ਖਾਨਾ ਨੌਨ ਵੈੱਜ ਮਾਸ-ਮੀਟ ਨੂੰ ਜ਼ੀਰੋ ਡਿਗਰੀ 'ਤੇ ਸੰਭਾਲਣ ਲਈ ਵਰਤਿਆਂ ਜਾਂਦਾ ਹੈ ਪਰ ਅਸੀਂ ਇਸ ਦੀ ਵਰਤੋਂ ਬਰਫ਼ ਜਮਾਉਣ ਲਈ ਕਰਦੇ ਹਾਂ। ਇਹ ਵੀ ਹਾਸੋਹੀਣੀ ਗੱਲ ਹੈ ਕਿ ਲੋਕ ਆਂਡਿਆਂ ਵਾਲੀ ਥਾਂ 'ਤੇ ਨਿੰਬੂ ਰੱਖ ਦਿੰਦੇ ਹਨ।

ਦੱਸਣਯੋਗ ਹੈ ਕਿ ਸਾਨੂੰ ਆਪਣੀ ਸਿਹਤ ਨੂੰ ਸਿਹਤਮੰਦ ਬਣਾਈ ਰੱਖਣ ਲਈ ਤਾਜੀਆਂ ਸਬਜ਼ੀਆਂ-ਫਲ ਖਾਣੇ ਚਾਹੀਦੇ ਹਨ। ਫਰਿੱਜ ਵਿਚ 2-3 ਦਿਨ ਦਾ ਆਟਾ ਗੁੰਨ ਕੇ ਜਾਂ ਸਬਜ਼ੀ ਬਣਾ ਕੇ ਨਾ ਰੱਖੋ। ਆਟਾ-ਸਬਜ਼ੀ ਸਿਰਫ਼ ਇਕ ਦਿਨ ਦੀ ਹੀ ਬਣਾਓ ਤਾਂ ਕਿ ਤੁਸੀਂ ਰੋਜ਼ਾਨਾ ਤਾਜ਼ਾ ਦਾਲਾਂ-ਸਬਜ਼ੀਆਂ ਖਾ ਸਕੋ। ਇਸੇ ਤਰ੍ਹਾਂ ਫਰਿੱਜ ਵਿਚ ਦੁੱਧ ਕੱਚ ਦੀਆਂ ਬੋਤਲਾਂ ਵਿਚ ਪਾ ਕੇ ਸਟੋਰ ਕਰੋ ਅਤੇ ਪੀਣ ਵਾਲਾ ਪਾਣੀ ਬੰਦ ਬੋਤਲਾਂ ਵਿਚ ਹੀ ਰੱਖੋ। ਇਸ ਤੋਂ ਇਲਾਵਾ ਫਰਿੱਜ ਵਿਚ ਤੁਸੀਂ ਖਾਣ-ਪੀਣ ਵਾਲੀਆਂ ਚੀਜ਼ਾਂ ਸੀਲ ਬੰਦ ਹੀ ਰੱਖੋ ਤਾਂ ਜੋ ਤੁਹਾਡੀ ਸਿਹਤ ਨੂੰ ਕੋਈ ਫਰਕ ਨਾ ਪਵੇ। ਠੰਡਾ ਪਾਣੀ ਪੀਣ ਲਈ ਤੁਸੀਂ ਮਿੱਟੀ ਦੇ ਘੜਿਆਂ ਦੀ ਵਰਤੋਂ ਕਰ ਸਕਦੇ ਹੋ। ਇਸ ਵਿਚ ਪਾਣੀ ਠੰਡਾ ਰਹਿੰਦਾ ਹੈ। ਆਖਿਆ ਜਾਂਦਾ ਹੈ ਕਿ ਘੜਿਆਂ ਦਾ ਪਾਣੀ ਸਾਡੇ ਸਰੀਰ ਲਈ ਬਹੁਤ ਲਾਭਦਾਇਕ ਹੁੰਦਾ ਹੈ, ਜੋ ਸਾਨੂੰ ਕਈ ਖ਼ਤਰਨਾਕ ਬੀਮਾਰੀਆਂ ਤੋਂ ਬਚਾਉਂਦਾ ਹੈ।

ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ਵਿਚ ਸਾਡੇ ਨਾਲ ਸਾਂਝੀ ਕਰੋ।


author

sunita

Content Editor

Related News