ਪੱਥਰੀ ਦੀ ਸਮੱਸਿਆ ਤੇ ਅੱਖਾਂ ਦੀ ਰੌਸ਼ਨੀ ਲਈ ਬੇਹੱਦ ਲਾਹੇਵੰਦ ਹੈ ''ਆਂਵਲਾ'', ਜਾਣੋ ਹੋਰ ਵੀ ਫ਼ਾਇਦੇ

Monday, Mar 18, 2024 - 04:05 PM (IST)

ਪੱਥਰੀ ਦੀ ਸਮੱਸਿਆ ਤੇ ਅੱਖਾਂ ਦੀ ਰੌਸ਼ਨੀ ਲਈ ਬੇਹੱਦ ਲਾਹੇਵੰਦ ਹੈ ''ਆਂਵਲਾ'', ਜਾਣੋ ਹੋਰ ਵੀ ਫ਼ਾਇਦੇ

ਜਲੰਧਰ (ਬਿਊਰੋ) - ਅਮਰਫਲ ਦੇ ਨਾਂ ਨਾਲ ਜਾਣਿਆ ਜਾਂਦਾ ਆਂਵਲਾ ਕੁਦਰਤ ਦਾ ਉਹ ਵਰਦਾਨ ਹੈ, ਜਿਸ ਦਾ ਸੇਵਨ ਕਰਕੇ ਹਰ ਆਦਮੀ, ਹਰ ਰੁੱਤ 'ਚ ਤਰੋਤਾਜ਼ਾ ਅਤੇ ਤੰਦਰੁਸਤ ਰਹਿ ਸਕਦਾ ਹੈ। ਆਯੁਰਵੇਦ ਅਤੇ ਹੋਰਨਾਂ ਖੋਜਾਂ ਵਿਚ ਆਂਵਲੇ ਨੂੰ ਐਂਟੀ-ਔਕਸੀਡੈਂਟਲ ਫ਼ਲ ਮੰਨਿਆ ਗਿਆ ਹੈ। ਆਂਵਲਾ ਦੀ ਵਰਤੋਂ ਕਰਨ ਵਾਲੇ ਲੋਕਾਂ ਨੂੰ ਦਿਲ ਦੀ ਚਿੰਤਾ ਕਰਨ ਦੀ ਕੋਈ ਲੋੜ ਨਹੀਂ, ਕਿਉਂਕਿ ਇਹ ਸਰੀਰ 'ਚੋ ਗੰਦੇ ਕੋਲੈਸਟਰੌਲ ਨੂੰ ਅੱਗੇ ਵੱਧਣ ਤੋਂ ਰੋਕਦਾ ਹੈ ਤੇ ਉਸ ਨੂੰ ਕਾਬੂ ਕਰਦਾ ਹੈ। ਆਂਵਲਾ 'ਚ ਪ੍ਰੋਟੀਨ, ਚਰਬੀ, ਲੋਹਾ, ਕੈਲਸ਼ੀਅਮ, ਕਾਰਬੋਜ਼, ਖਣਿਜ ਲਵਣ, ਫਾਸਫੋਰਸ ਤੋਂ ਇਲਾਵਾ ਵਿਟਾਮਿਨ 'ਸੀ' ਲੋੜੀਂਦੀ ਮਾਤਰਾ 'ਚ ਪਾਇਆ ਜਾਂਦਾ ਹੈ। ਇਹ ਸਵਾਦ 'ਚ ਕਸੈਲਾ, ਮਧੁਰ, ਚਟਪਟਾ, ਅਮਲਯੁਕਤ ਅਤੇ ਠੰਢਾ ਹੁੰਦਾ ਹੈ। ਔਲਾ ਖੂਨ ਨੂੰ ਸ਼ੁੱਧ ਕਰਨ, ਅੱਖਾਂ ਦੀ ਰੌਸ਼ਨੀ, ਦਿਲ, ਵਾਲਾਂ ਦੀ ਸੁਰੱਖਿਆ, ਮੋਟਾਪੇ, ਪੱਥਰੀ, ਪੀਲੀਆ, ਪਤਲੇ ਦਸਤ, ਪਿੱਤ ਦੋਸ਼, ਉਲਟੀ, ਹਿਚਕੀ, ਨਕਸੀਰ, ਧਾਤੂ-ਰੋਗ, ਸਾਹ, ਖੰਘ, ਮੁਹਾਸੇ, ਐਸਿਡਿਟੀ ਦੀ ਸਮੱਸਿਆ ਆਦਿ ਲਈ ਬਹੁਤ ਲਾਭਦਾਇਕ ਹੈ।  

ਮੋਟਾਪੇ ਤੋਂ ਮਿਲੇ ਛੁਟਕਾਰਾ : ਆਂਵਲਾ ਦੀ ਵਰਤੋਂ ਲੋਕ ਮੋਟਾਪੇ ਤੋਂ ਛੁਟਕਾਰਾ ਪਾਉਣ ਲਈ ਕਰ ਸਕਦੇ ਹਨ। ਆਂਵਲਾ 'ਚ ਵਿਟਾਮਿਨ-ਸੀ ਦੀ ਮਾਤਰਾ ਪਾਈ ਜਾਂਦੀ ਹੈ। ਇਸ ਨੂੰ ਖਾਣ ਨਾਲ ਇਮਿਊਨ ਸਿਸਟਮ ਮਜਬੂਤ ਹੁੰਦਾ ਹੈ, ਜਿਸ ਨਾਲ ਸਰਦੀ-ਜ਼ੁਕਾਮ ਵਰਗੇ ਹੋਣ ਵਾਲੇ ਰੋਗ ਕਾਫ਼ੀ ਹੱਦ ਤੱਕ ਠੀਕ ਹੋ ਜਾਂਦੇ ਹਨ।  

ਪੱਥਰੀ ਦੀ ਸਮੱਸਿਆ ਤੋਂ ਰਾਹਤ : ਪੱਥਰੀ ਦੀ ਸਮੱਸਿਆ ਤੋਂ ਪੀੜਤ ਲੋਕਾਂ ਨੂੰ ਆਂਵਲਾ ਦਾ ਸੇਵਨ ਕਰਨਾ ਚਾਹੀਦਾ ਹੈ। ਲਗਾਤਾਰ 40 ਦਿਨ ਤੱਕ ਆਂਵਲਾ ਦੇ ਪਾਊਡਰ ਨੂੰ ਮੂਲੀ ਦੇ ਰਸ ਵਿੱਚ ਮਿਲਾ ਕੇ ਪੀਓ। ਅਜਿਹਾ ਕਰਨ ਨਾਲ ਤੁਹਾਡੀ ਪੱਥਰੀ ਦੀ ਸਮੱਸਿਆ ਠੀਕ ਹੋ ਜਾਵੇਗੀ।

ਚਮੜੀ ਲਈ ਫ਼ਾਇਦੇਮੰਦ : ਆਂਵਲਾ ਸਾਡੀ ਚਮੜੀ ਲਈ ਬਹੁਤ ਫ਼ਾਇਦੇਮੰਦ ਹੈ। ਇਸ ਨਾਲ ਸਰੀਰ ਨੂੰ ਬੀਮਾਰੀਆਂ ਨਾਲ ਲੜਨ ਦੀ ਸ਼ਕਤੀ ਮਿਲਦੀ ਹੈ। ਇਸ 'ਚ ਐਂਟੀ-ਫੰਗਲ ਗੁਣ ਹੁੰਦੇ ਹਨ। ਜਿਹੜੇ ਲੋਕ ਆਂਵਲਾ ਖਾਂਦੇ ਹਨ, ਉਨ੍ਹਾਂ ਨੂੰ ਚਮੜੀ ਨਾਲ ਸਬੰਧਤ ਫੰਗਲ ਤੇ ਬੈਕਟੀਰੀਆ ਦੀ ਸਮੱਸਿਆਵਾਂ ਨਹੀਂ ਹੁੰਦੀ। ਆਂਵਲਾ 'ਚ ਅਜਿਹੇ ਐਂਟੀ-ਆਕਸੀਡੈਂਟਸ ਹੁੰਦੇ ਹਨ, ਜੋ ਖੂਨ ਨੂੰ ਸਾਫ਼ ਕਰਦੇ ਹਨ।

ਦਿਲ ਲਈ ਫ਼ਾਇਦੇਮੰਦ : ਆਂਵਲਾ 'ਚ ਅਮੀਨੋ ਐਸਿਡ ਅਤੇ ਐਂਟੀਆਕਸਾਈਡੈਂਟਸ ਤੱਤ ਹੁੰਦੇ ਹਨ, ਜਿਨ੍ਹਾਂ ਕਰਕੇ ਦਿਲ ਦੀ ਰਫ਼ਤਾਰ ਸਹੀ ਰਹਿੰਦੀ ਹੈ। ਆਂਵਲਾ ਦੀ ਵਰਤੋਂ ਨਾਲ ਦਿਲ ਸਹੀ ਤਰੀਕੇ ਨਾਲ ਧੜਕਦਾ ਹੈ ਤੇ ਤੰਦਰੁਸਤ ਰਹਿੰਦਾ ਹੈ।

ਵਾਲ਼ਾ ਲਈ ਫ਼ਾਇਦੇਮੰਦ : ਵੱਡੇ ਬਜ਼ੁਰਗ ਆਪਣੇ ਵਾਲ਼ਾ ਨੂੰ ਕਾਲੇ ਰੱਖਣ ਲਈ ਹਮੇਸ਼ਾ ਔਲਾ ਖਾਣ ਦੀ ਸਲਾਅ ਦਿੰਦੇ ਹਨ, ਜੋ ਬਿਲਕੁਲ ਸਹੀ ਹੈ। ਆਂਵਲਾ 'ਚ ਬਹੁਤ ਜ਼ਿਆਦਾ ਮਾਤਰਾ 'ਚ ਐਂਟੀ-ਆਕਸੀਡੇਂਟ, ਆਇਰਨ ਤੇ ਵਿਟਾਮਿਨ-ਸੀ ਹੁੰਦੇ ਹਨ, ਜੋ ਸਾਡੇ ਵਾਲਾਂ ਨੂੰ ਡਿੱਗਣ ਤੋਂ ਰੋਕਦਾ ਹੈ। ਇਸ ਦੇ ਐਂਟੀਬੈਕਟੀਰੀਅਲ ਤੱਤ ਵਾਲ਼ਾ ਨੂੰ ਸਿਕਰੀ ਤੋਂ ਬਚਾਉਂਦੇ ਹਨ। 

ਅੱਖਾਂ ਦੀ ਰੋਸ਼ਨੀ ਲਈ ਲਾਹੇਵੰਦ : ਆਂਵਲਾ ਸਾਡੀਆਂ ਅੱਖਾਂ ਲਈ ਬਹੁਤ ਫ਼ਾਇਦੇਮੰਦ ਹੈ। ਇਸ ਨੂੰ ਖਾਣ ਨਾਲ ਸਾਡੀਆਂ ਅੱਖਾਂ ਦੀ ਰੋਸ਼ਨੀ ਸਾਰੀ ਜ਼ਿੰਦਗੀ ਠੀਕ ਰਹਿੰਦੀ ਹੈ। ਇਸ ਨਾਲ ਅੱਖਾਂ ਨਾਲ ਸਬੰਧਤ ਰੋਗ, ਅੱਖਾਂ ਦਾ ਸੁਜਣਾ ਤੇ ਖੁਜਲੀ ਹੋਣਾ ਆਦਿ ਦੂਰ ਹੁੰਦੇ ਹਨ। ਆਂਵਲਾ 'ਚ ਵਿਟਾਮਿਨ-ਸੀ, ਐਂਟੀਆਕਸਾਈਡੈਂਟਸ ਤੇ ਓਮੇਗਾ 3 ਫ਼ੈਟ ਐਸਿਡ ਹੁੰਦੇ ਹਨ, ਜੋ ਅੱਖਾਂ ਦੀ ਰੋਸ਼ਨੀ ਵਧਾਉਣ 'ਚ ਮਦਦ ਕਰਦੇ ਹਨ।

ਹੱਡੀਆਂ ਨੂੰ ਕਰੇ ਮਜ਼ਬੂਤ : ਆਂਵਲਾ 'ਚ ਮੌਜੂਦ ਕੈਲਸ਼ੀਅਮ ਦੀ ਮਾਤਰਾ ਹੱਡੀਆਂ ਨੂੰ ਮਜ਼ਬੂਤ ਬਣਾਉਂਦੀ ਹੈ, ਜਿਸ ਨਾਲ ਜੋੜਾ ਦੇ ਦਰਦ ਤੋਂ ਛੁਟਕਾਰਾ ਦਿਵਾਉਂਦੀ ਹੈ। ਆਂਵਲਾ ਦਾ ਸੇਵਨ ਅਥਰਾਇ੍ਰਸ ਦੇ ਮਰੀਜ਼ਾਂ ਲਈ ਰਾਮਬਾਣ ਦਾ ਕੰਮ ਕਰਦਾ ਹੈ। 

ਐਸਿਡਿਟੀ ਦੀ ਸਮੱਸਿਆ ਕਰੇ ਖ਼ਤਮ : ਜੇਕਰ ਤੁਸੀ ਰੋਜ਼ਾਨਾ ਸਵੇਰੇ ਖਾਲੀ ਢਿੱਡ ਆਂਵਲਾ ਦੇ ਪਾਊਡਰ ਨੂੰ ਚੀਨੀ ਨਾਲ ਮਿਲਾਕੇ ਖਾਂਦੇ ਹੋ ਤਾਂ ਇਸ ਨਾਲ ਤੁਹਾਨੂੰ ਐਸਿਡਿਟੀ ਦੀ ਸਮੱਸਿਆ ਤੋਂ ਆਰਾਮ ਮਿਲੇਗਾ। 

ਪਾਚਨ-ਪ੍ਰਣਾਲੀ ਨੂੰ ਠੀਕ ਰੱਖਣ : ਮਨੁੱਖੀ ਸਰੀਰ ਦੀ ਪਾਚਨ-ਪ੍ਰਣਾਲੀ ਨੂੰ ਠੀਕ ਰੱਖਣ ਲਈ ਅਤੇ ਆਂਤੜੀਆਂ ਵਿਚੋਂ ਫੋਕਟ ਪਦਾਰਥ ਬਾਹਰ ਕੱਢਣ ਲਈ ਔਲ਼ੇ ਦਾ ਸੇਵਨ ਬਹੁਤ ਲਾਭਕਾਰੀ ਹੁੰਦਾ ਹੈ।


author

sunita

Content Editor

Related News