ਈ. ਡੀ. ਨੇ ਕੁਰਕ ਕੀਤੀ ਵੀਰਭੱਦਰ ਦੀ 5.6 ਕਰੋੜ ਦੀ ਜਾਇਦਾਦ

10/14/2017 9:30:45 AM

ਨਵੀਂ ਦਿੱਲੀ — ਮਨੀਲਾਂਡਰਿੰਗ ਦੇ ਮਾਮਲੇ ਵਿਚ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵੀਰਭੱਦਰ ਸਿੰਘ ਦੇ ਪੁੱਤਰ,ਪਤਨੀ ਅਤੇ ਪੁੱਤਰੀ ਵਿਰੁੱਧ ਸਖ਼ਤ ਕਾਰਵਾਈ ਕੀਤੀ ਹੈ। 
ਇਸ ਕਾਰਵਾਈ ਦੇ ਤਹਿਤ ਈ. ਡੀ. ਨੇ ਵੀਰਭੱਦਰ ਦੇ ਪਰਿਵਾਰ ਦੀ 5.6 ਕਰੋੜ ਦੀ ਜਾਇਦਾਦ ਨੂੰ ਕੁਰਕ ਕਰ ਲਿਆ ਹੈ। ਇਸ ਵਿਚ ਉਨ੍ਹਾਂ ਦੇ ਪੁੱਤਰ ਵਿਕ੍ਰਮਾਦਿੱਤਿਆ ਦਾ ਦਿੱਲੀ ਦੀ ਡੇਰਾ ਮੰਡੀ ਸਥਿਤ 4.2 ਕਰੋੜ ਦਾ ਫਾਰਮ ਹਾਊਸ ਵੀ ਸ਼ਾਮਲ ਹੈ। ਮਨੀਲਾਂਡਰਿੰਗ ਨਾਲ ਸਬੰਧਤ ਸਾਲ 2015 ਵਿਚ ਈ. ਡੀ. ਵਲੋਂ ਦਰਜ ਕੀਤੇ ਗਏ ਮੁਕੱਦਮੇ ਮਗਰੋਂ ਹੁਣ ਤੱਕ ਵੀਰਭੱਦਰ ਪਰਿਵਾਰ ਦੀ 40 ਕਰੋੜ ਰੁਪਏ ਦੀ ਜਾਇਦਾਦ ਕੁਰਕ ਕੀਤੀ ਗਈ ਹੈ। ਦਰਅਸਲ ਈ. ਡੀ. ਦੀ ਜਾਂਚ ਵਿਚ ਪਤਾ ਲੱਗਾ ਸੀ ਕਿ ਲਗਭਗ 5.9 ਕਰੋੜ ਵੀ. ਚੰਦਰ ਸ਼ੇਖਰ ਨਾਂ ਦੇ ਵਿਅਕਤੀ ਨੇ ਵੀਰਭੱਦਰ ਨੂੰ ਦਿੱਤੇ ਸਨ। ਇਹ ਰਕਮ  ਸੀ. ਐੱਮ. ਦੇ ਪਰਿਵਾਰਕ ਮੈਂਬਰਾਂ ਵਿਚ ਵੰਡੀ ਗਈ। ਇਹ ਤਿੰਨ ਬੈਂਕ ਖਾਤਿਆਂ ਰਾਹੀਂ ਸੀ. ਐੱਮ. ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਕੋਲ ਪਹੁੰਚੀ। ਇਸ ਰਕਮ ਵਿਚੋਂ ਲਗਭਗ 64 ਲੱਖ ਰੁਪਏ ਦੇ ਸ਼ੇਅਰ ਵਿਕ੍ਰਮਾਦਿੱਤਿਆ ਅਤੇ ਅਪਰਾਜਿਤਾ ਦੇ ਨਾਂ ਖਰੀਦੇ ਗਏ, ਜਦਕਿ 20 ਲੱਖ ਰੁਪਏ ਅਪਰਾਜਿਤਾ ਦੇ ਨਾਂ 'ਤੇ ਬੈਂਕ ਖਾਤੇ ਵਿਚ ਜਮ੍ਹਾ ਕੀਤੇ ਗਏ ਸਨ।


Related News