ਹਿਮਾਚਲ ਪ੍ਰਦੇਸ਼ ''ਚ ਡਰੋਨ ਰਾਹੀਂ ਦਵਾਈਆਂ ਦੀ ਡਿਲੀਵਰੀ ਕਰੇਗਾ ''ਸਿਪਲਾ''

09/26/2023 5:55:26 PM

ਨਵੀਂ ਦਿੱਲੀ (ਭਾਸ਼ਾ) - ਦਵਾਈ ਬਣਾਉਣ ਵਾਲੀ ਕੰਪਨੀ ਸਿਪਲਾ ਨੇ ਹਿਮਾਚਲ ਪ੍ਰਦੇਸ਼ ਦੇ ਹਸਪਤਾਲਾਂ ਅਤੇ ਦਵਾਈਆਂ ਦੀਆਂ ਦੁਕਾਨਾਂ 'ਤੇ ਮਹੱਤਵਪੂਰਨ ਦਵਾਈਆਂ ਤੇਜ਼ੀ ਨਾਲ ਪਹੁੰਚਾਉਣ ਲਈ ਡਰੋਨ-ਅਧਾਰਿਤ ਡਿਲੀਵਰੀ ਸੇਵਾ ਸ਼ੁਰੂ ਕਰ ਦਿੱਤੀ ਹੈ। ਇਸ ਦੇ ਲਈ ਕੰਪਨੀ ਨੇ ਸਕਾਈ ਏਅਰ ਮੋਬਿਲਿਟੀ ਨਾਲ ਸਾਂਝੇਦਾਰੀ ਕੀਤੀ ਹੈ। ਮੁੰਬਈ ਸਥਿਤ ਕੰਪਨੀ ਦਾ ਉਦੇਸ਼ ਇਸ ਪਹਿਲਕਦਮੀ ਦੇ ਤਹਿਤ ਦਿਲ, ਸਾਹ ਅਤੇ ਹੋਰ ਗੰਭੀਰ ਬੀਮਾਰੀਆਂ ਦੇ ਇਲਾਜ ਲਈ ਦਵਾਈਆਂ ਪਹੁੰਚਾਉਣਾ ਹੈ। 

ਇਹ ਵੀ ਪੜ੍ਹੋ : ਕੀ ਤੁਹਾਡੇ ਕੋਲ ਹਨ 2000 ਦੇ ਨੋਟ? ਬਚੇ 4 ਦਿਨ, ਜਾਣੋ 30 ਸਤੰਬਰ ਮਗਰੋਂ ਨੋਟਾਂ ਦਾ ਕੀ ਹੋਵੇਗਾ

ਇਸ ਮਾਮਲੇ ਦੇ ਸਬੰਧ ਵਿੱਚ ਸਿਪਲਾ ਨੇ ਮੰਗਲਵਾਰ ਨੂੰ ਇਕ ਬਿਆਨ ਦਿੰਦੇ ਹੋਏ ਕਿਹਾ ਕਿ ਡਰੋਨ ਦੀ ਵਰਤੋਂ ਦੂਰ-ਦੁਰਾਡੇ ਇਲਾਕਿਆਂ 'ਚ ਫਾਰਮੇਸੀਆਂ ਅਤੇ ਕਲੀਨਿਕਾਂ 'ਚ ਦਵਾਈਆਂ ਦੀ ਸਮੇਂ ਸਿਰ ਪਹੁੰਚਾਉਣ 'ਚ ਮਦਦ ਕਰੇਗੀ। ਇਸ ਨਾਲ ਦਵਾਈਆਂ ਦੀ ਸਪਲਾਈ ਵਿੱਚ ਹੋ ਰਹੀ ਦੇਰੀ ਅਤੇ ਦਵਾਈਆਂ ਨੂੰ ਠੰਡੀਆਂ ਥਾਵਾਂ ’ਤੇ ਰੱਖਣ ਦੀ ਸਮੱਸਿਆ ਦੂਰ ਹੋ ਜਾਵੇਗੀ। ਕੰਪਨੀ ਨੇ ਕਿਹਾ ਕਿ ਉਸਦਾ ਉਦੇਸ਼ ਭਵਿੱਖ ਵਿੱਚ ਸੇਵਾ ਦਾ ਵਿਸਤਾਰ ਕਰਨਾ ਹੈ। ਇਸ ਤਹਿਤ ਉੱਤਰਾਖੰਡ ਅਤੇ ਉੱਤਰ-ਪੂਰਬੀ ਖੇਤਰ ਦੇ ਦੁਰਘਟਨਾਗ੍ਰਸਤ ਅਤੇ ਪਹਾੜੀ ਖੇਤਰਾਂ ਵਿੱਚ ਦਵਾਈਆਂ ਦੀ ਸਪਲਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਹੋਮ ਲੋਨ ਨੂੰ ਲੈ ਕੇ ਵੱਡਾ ਫ਼ੈਸਲਾ ਲੈਣ ਦੀ ਤਿਆਰੀ 'ਚ ਮੋਦੀ ਸਰਕਾਰ, ਲੱਖਾਂ ਲੋਕਾਂ ਨੂੰ ਹੋਵੇਗਾ ਫ਼ਾਇਦਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News