ਸੁਰੱਖਿਅਤ ਹੈ ਤੁਹਾਡਾ ਖਾਣਾ, ਬੇਫਿਕਰ ਹੋ ਕੇ ਖਾਓ

08/28/2019 12:23:41 PM

ਅੱਜ ਦੇ ਸਮੇਂ 'ਚ ਹਰ ਕੋਈ ਆਪਣੇ ਖਾਣੇ ਨੂੰ ਲੈ ਬਹੁਤ ਹੀ ਬੇਫਿਕਰ ਰਹਿੰਦਾ ਹੈ ਇਸ ਤਰ੍ਹਾਂ ਹੀ ਰਾਹੁਲ ਸਵੇਰੇ ਨਾਸ਼ਤੇ ਦੇ ਟੇਬਲ 'ਤੇ ਵਟਸਐਪ ਦਾ ਮੈਸੇਜ ਦੇਖ ਕੇ ਹੈਰਾਨ ਹੋ ਗਿਆ | ਖਬਰ ਸੀ ਕਿ ਖੇਤਾਂ 'ਚ ਬਹੁਤ ਜ਼ਿਆਦਾ ਕੀਟਨਾਸ਼ਕਾਂ ਦੀ ਵਰਤੋਂ ਨਾਲ ਫਲ ਅਤੇ ਸਬਜ਼ੀਆਂ ਜ਼ਹਿਰਲੀਆਂ ਹੁੰਦੀਆਂ ਜਾ ਰਹੀਆਂ ਹਨ, ਕਈ ਬੀਮਾਰੀਆਂ ਦੇ ਲਈ ਇਹ ਖਾਦ ਪਦਾਰਥ ਜ਼ਿੰਮੇਵਾਰ ਹਨ | ਰਾਹੁਲ ਨੂੰ ਆਪਣੀ ਅਤੇ ਪਰਿਵਾਰ ਦੀ ਸਿਹਤ ਦੀ ਚਿੰਤਾ ਸਤਾਉਣ ਲੱਗੀ | ਪਤਨੀ ਨਾਲ ਚਰਚਾ ਕੀਤੀ ਤਾਂ ਉਸ ਨੇ ਸੱਚਾਈ ਜਾਣਨ ਦੀ ਸਲਾਹ ਦਿੱਤੀ | ਤਦ ਰਾਹੁਲ ਨੇ ਇਸ ਮਾਮਲੇ 'ਚ ਦੁਨੀਆਂ ਦੀਆਂ ਕੁਝ ਸਮੱਸਿਆਵਾਂ ਦੀ ਰਿਪੋਰਟ ਨੂੰ ਪੜ੍ਹਣਾ ਸ਼ੁਰੂ ਕੀਤਾ | ਸੱਚਾਈ ਜਾਣ ਕੇ ਉਹ ਹੈਰਾਨ ਹੋ ਗਿਆ ਪਰ ਉਸ ਨੂੰ ਇਹ ਜਾਣ ਕੇ ਰਾਹਤ ਵੀ ਮਹਿਸੂਸ ਹੋਈ ਕਿ 2008-18 ਦੇ ਦੌਰਾਨ ਸਰਕਾਰ ਵਲੋਂ ਕੀਤੀ ਗਈ ਖਾਣ-ਪੀਣ ਦੀਆਂ ਚੀਜ਼ਾਂ ਦੀ ਜਾਂਚ 'ਚ ਸਿਰਫ ਦੋ ਫੀਸਦੀ ਨਮੂਨਿਆਂ 'ਚ ਹੀ ਕੀਟਨਾਸ਼ਕਾਂ ਦੀ ਮਾਤਰਾ ਤੈਅ ਮਾਨਕ ਤੋਂ ਕੁਝ ਜ਼ਿਆਦਾ ਮਿਲੀ ਹੈ | 
ਹੈਰਾਨੀ ਦੀ ਗੱਲ ਇਹ ਹੈ ਕਿ ਅੱਜ ਕੱਲ ਫੈਸ਼ਨ 'ਚ ਆਏ ਆਰਗੇਨਿਕ ਖਾਣੇ 'ਚ ਵੀ ਕੀਟਨਾਸ਼ਕ ਪਾਏ ਗਏ ਹਨ | ਜਦੋਂ ਕਿ ਇਨ੍ਹਾਂ ਨੂੰ ਕੀਟਨਾਸ਼ਕ ਮੁਕਤ ਹੋਣਾ ਚਾਹੀਦਾ ਹੈ | 2014 ਤੋਂ 2018 ਦੇ ਵਿਚਕਾਰ 1816 ਆਰਗੇਨਿਕ ਸਬਜ਼ੀਆਂ ਦੇ ਨਮੂਨਿਆਂ ਦੀ ਜਾਂਚ 'ਚ 22 ਫੀਸਦੀ ਨਮੂਨਿਆਂ 'ਚ ਕੀਟਨਾਸ਼ਕਾਂ ਦੇ ਅੰਸ਼ ਪਾਏ ਗਏ ਅਤੇ 2.6 ਫੀਸਦੀ ਨਮੂਨਿਆਂ 'ਚ ਕੀਟਨਾਸ਼ਕਾਂ ਦੇ ਅੰਸ਼ ਤੈਅ ਸੀਮਾ ਤੋਂ ਜ਼ਿਆਦਾ ਪਾਏ ਗਏ ਜਦੋਂਕਿ ਆਰਗੇਨਿਕ ਭੋਜਨ ਜ਼ਿਆਦਾ ਸੁਰੱਖਿਅਤ ਅਤੇ ਸਿਹਤਮੰਦ ਮੰਨਿਆ ਜਾਂਦਾ ਹੈ ਅਤੇ ਇਸ ਦੀ ਕੀਮਤ ਵੀ ਜ਼ਿਆਦਾ ਹੁੰਦੀ ਹੈ | ਦੂਜੇ ਪਾਸੇ ਭਾਰਤ 'ਚ ਕੁਝ ਸੰਸਥਾਵਾਂ ਵਲੋਂ ਕੀਟਨਾਸ਼ਕਾਂ ਦੀ ਵਰਤੋਂ 'ਤੇ ਗਲਤ ਸੂਚਨਾਵਾਂ ਫੈਲਾਉਣ ਦੀ ਗੱਲ ਵੀ ਪਤਾ ਚੱਲੀ ਹੈ | ਦਰਅਸਲ ਕੀਟਨਾਸ਼ਕਾਂ ਨਾਲ ਨੁਕਸਾਨ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਕੋਈ ਵਿਅਕਤੀ ਕਿਸ ਹੱਦ ਤੱਕ ਕੀਟਨਾਸ਼ਕਾਂ ਦੇ ਸੰਪਰਕ 'ਚ ਰਿਹਾ ਹੈ ਅਤੇ ਕੀਟਨਾਸ਼ਕ ਕਿੰਨਾ ਜ਼ਹਿਰੀਲਾ ਹੈ | ਪ੍ਰਸ਼ਿੱਧ ਟਾਕਸੀਕੋਲਾਜਿਸਟ ਅਤੇ ਅਹਿਮਦਾਬਾਦ ਮਿਊਨਿਸੀਪਲ ਕਾਰਪੋਰੇਸ਼ਨ 'ਚ ਕਾਰਜਕਰਤਾ ਡਾ. ਤੇਜਸ ਪ੍ਰਜਾਪਤੀ ਮੁਤਾਬਕ ਕੈਂਸਰ ਦੇ 70 ਫੀਸਦੀ ਮਾਮਲੇ ਘਟ ਅਤੇ ਮਾਧਿਅਮ ਆਮਦਨ ਵਾਲੇ ਦੇਸ਼ਾਂ 'ਚ ਸਾਹਮਣੇ ਆਉਂਦੇ ਹਨ | ਦੁਨੀਆ ਭਰ 'ਚ ਪੁਰਸ਼ਾਂ 'ਚ ਲੀਵਰ, ਫੇਫੜੇ ਅਤੇ ਪ੍ਰੋਸਟੇਟ ਕੈਂਸਰ ਜ਼ਿਆਦਾ ਹੁੰਦੇ ਹਨ ਤਾਂ ਔਰਤਾਂ ਬ੍ਰੈਸਟ ਸਰਵਾਈਕਲ ਕੈਂਸਰ ਦੀਆਂ ਜ਼ਿਆਦਾ ਸ਼ਿਕਾਰ ਹੁੰਦੀਆਂ ਹਨ | ਇਸ 'ਚ ਕੈਮੀਕਲ ਦੀ ਵਜ੍ਹਾ ਨਾਲ ਕੈਂਸਰ ਦੀ ਗੱਲ ਸਾਹਮਣੇ ਨਹੀਂ ਆਈ ਹੈ | ਇਹ ਵਜ੍ਹਾ ਹੈ ਕਿ ਵਿਸ਼ਵ ਸਿਹਤਮੰਦ ਸੰਗਠਨ ਨੇ ਕੈਂਸਰ ਦੇ ਕਾਰਨਾਂ 'ਚ ਕਿਸੇ ਵੀ ਕੀਟਨਾਸ਼ਨ ਨੂੰ ਨਹੀਂ ਰੱਖਿਆ ਹੈ | 


Aarti dhillon

Content Editor

Related News