ਤੁਹਾਡੇ ਬੱਚੇ ਨੂੰ ਤਾਂ ਨਹੀਂ ਲੱਗੀ ਮੋਬਾਇਲ ਦੀ ਲਤ, ਜਾਣੋ ਕਿਵੇਂ ਮਿਲੇਗਾ ਛੁਟਕਾਰਾ

Tuesday, Oct 08, 2024 - 05:53 PM (IST)

ਤੁਹਾਡੇ ਬੱਚੇ ਨੂੰ ਤਾਂ ਨਹੀਂ ਲੱਗੀ ਮੋਬਾਇਲ ਦੀ ਲਤ, ਜਾਣੋ ਕਿਵੇਂ ਮਿਲੇਗਾ ਛੁਟਕਾਰਾ

ਹੈਲਥ ਡੈਸਕ- ਅੱਜ ਦੇ ਯੁੱਗ ’ਚ ਹਰੇਕ ਲਈ ਮੋਬਾਇਲ ਫੋਨ ਲੋੜ ਤੋਂ ਵੱਧ ਆਦਤ ਬਣ ਗਈ ਹੈ। ਵੱਡਿਆਂ ਤੋਂ ਜ਼ਿਆਦਾ ਬੱਚੇ ਮੋਬਾਇਲ ਦੀ ਸਭ ਤੋਂ ਵੱਧ ਵਰਤੋਂ ਕਰ ਰਹੇ ਹਨ। ਕਈ ਮਾਤਾ-ਪਿਤਾ ਅਜਿਹੇ ਹਨ, ਜੋ ਆਪਣੇ ਕੰਮਾਂ 'ਚ ਰੁੱਝੇ ਹੋਣ ਕਰਕੇ ਬੱਚਿਆਂ ਨੂੰ ਸਮਾਂ ਨਹੀਂ ਦਿੰਦੇ। ਕੰਮ ਦੇ ਚੱਕਰ 'ਚ ਉਹ ਖੁਦ ਬੱਚਿਆਂ ਨੂੰ ਮੋਬਾਇਨ ਫੋਨ ਦੇ ਕੇ ਬਿਠਾ ਦਿੰਦੇ ਹਨ, ਜੋ ਗ਼ਲਤ ਹੈ। ਇੰਟਰਨੈੱਟ ਦੇ ਕਾਰਨ ਅੱਜ ਦੇ ਸਮੇਂ ’ਚ ਫ਼ੋਨ ਮਨੋਰੰਜਨ ਦਾ ਕੇਂਦਰ ਬਣ ਗਿਆ ਹੈ, ਜਿਸ ਕਾਰਨ ਬੱਚੇ ਮੋਬਾਇਲ ਫ਼ੋਨ 'ਚ ਰੁੱਝੇ ਰਹਿੰਦੇ ਹਨ। ਬਾਹਰ ਖੇਡਣ ਨਾਲੋਂ ਬੱਚਾ ਘਰ ਬੈਠ ਕੇ ਮੋਬਾਇਲ 'ਤੇ ਗੇਮਾਂ ਖੇਡਣਾ ਜਾਂ ਕਾਰਟੂਨ ਦੇਖਣਾ ਜ਼ਿਆਦਾ ਪਸੰਦ ਕਰਦਾ ਹੈ। ਜੇਕਰ ਤੁਹਾਡਾ ਬੱਚਾ ਸਾਰਾ ਦਿਨ ਮੋਬਾਇਲ ਨਾਲ ਚਿਪਕਿਆ ਰਹਿੰਦਾ ਹੈ ਤਾਂ ਹੇਠ ਲਿਖਿਆ ਗੱਲਾਂ ਨੂੰ ਜ਼ਰੂਰ ਧਿਆਨ 'ਚ ਰੱਖੋ.....
ਰੋਟੀ ਖਾਣ ਸਮੇਂ ਬੱਚੇ ਨੂੰ ਕਦੇ ਨਾ ਦਿਓ ਮੋਬਾਇਲ
ਅਕਸਰ ਮਾਤਾ-ਪਿਤਾ ਆਪਣੇ ਬੱਚੇ ਨੂੰ ਰੋਟੀ ਦੇ ਸਮੇਂ ਉਸ ਦੇ ਹੱਥ 'ਚ ਫੋਨ ਫੜਾ ਦਿੰਦੇ ਹਨ, ਜਿਸ ਨਾਲ ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦਾ ਬੱਚਾ ਜ਼ਿਆਦਾ ਖਾਣਾ ਖਾਵੇਗਾ। ਰੋਟੀ ਲਈ ਬੱਚੇ ਨੂੰ ਫੋਨ ਦੇਣਾ ਗਲਤ ਹੈ, ਕਿਉਂਕਿ ਅਜਿਹਾ ਕਰਨ ਨਾਲ ਉਸ ਦੀ ਸਿਹਤ 'ਤੇ ਮਾੜਾ ਅਸਰ ਪੈਂਦਾ ਹੈ। ਬੱਚਾ ਫੋਨ 'ਚ ਰੁੱਝ ਜਾਂਦਾ ਹੈ ਅਤੇ ਉਸ ਦੇ ਖਾਣਾ ਖਾਣ ਦੀ ਸਮਰੱਥਾ ਪ੍ਰਭਾਵਿਤ ਹੋ ਜਾਂਦੀ ਹੈ। 

ਇਹ ਵੀ ਪੜ੍ਹੋ- ਡੇਂਗੂ ਦੇ ਬੁਖਾਰ 'ਚ ਭੁੱਲ ਕੇ ਵੀ ਨਾ ਕਰੋ ਇਹ ਗ਼ਲਤੀ, ਹੋ ਸਕਦੀ ਹੈ ਖ਼ਤਰਨਾਕ
ਮੋਬਾਇਲ ਕਰਕੇ ਕਿਤਾਬਾਂ ਤੋਂ ਦੂਰ 
ਮੋਬਾਇਲ ਫੋਨ ਦੇ ਜ਼ਿਆਦਾ ਇਸਤੇਮਾਲ ਕਾਰਨ ਬਹੁਤ ਸਾਰੇ ਬੱਚੇ ਕਿਤਾਬਾਂ ਤੋਂ ਦੂਰ ਰਹਿਣ ਲੱਗ ਪਏ ਹਨ। ਉਹ ਆਨਲਾਇਨ ਕਲਾਸ ਦਾ ਬਹਾਨਾ ਬਣਾ ਕੇ ਫੋਨ ਦੀ ਵਰਤੋਂ ਕਰਦੇ ਰਹਿੰਦੇ ਹਨ, ਜਿਸ ਵੱਲ ਮਾਪਿਆਂ ਦਾ ਧਿਆਨ ਨਹੀਂ ਰਹਿੰਦਾ। ਫੋਨ ਦੇ ਕਰਕੇ ਬੱਚੇ ਆਪਣੇ ਮਾਪਿਆਂ ਦੀ ਕਿਸੇ ਗੱਲ ਦਾ ਕੋਈ ਜਵਾਬ ਵੀ ਨਹੀਂ ਦਿੰਦੇ। 
ਆਦਤ ਹਟਾਉਣ ਦੇ ਉਪਾਅ
ਸਮਾਂ ਨਿਰਧਾਰਤ ਕਰੋ
ਮੋਬਾਇਲ ਵਰਤਣ ਦਾ ਸਮਾਂ ਨਿਰਧਾਰਤ ਕਰੋ। ਬੱਚੇ ਨੂੰ ਦਿਨ ਵਿੱਚ ਕੁਝ ਘੰਟਿਆਂ ਲਈ ਹੀ ਮੋਬਾਇਲ ਵਰਤਣ ਦੀ ਆਗਿਆ ਦਿਓ।
ਰੋਜ਼ਾਨਾ ਗਤੀਵਿਧੀਆਂ ਵਧਾਓ
ਬੱਚੇ ਨੂੰ ਬਾਹਰ ਦੀਆਂ ਖੇਡਾਂ, ਕਲਾ, ਰਚਨਾਤਮਕ ਗਤੀਵਿਧੀਆਂ ਜਾਂ ਪੜ੍ਹਾਈ 'ਚ ਸ਼ਾਮਲ ਕਰੋ, ਜਿਸ ਨਾਲ ਉਸਦੀ ਦਿਲਚਸਪੀ ਮੋਬਾਇਲ ਤੋਂ ਹਟ ਜਾਵੇ।
ਮੋਬਾਇਲ ਕੰਟੈਂਟ 'ਤੇ ਦਿਓ ਧਿਆਨ 
ਬੱਚੇ ਦੀ ਵਰਤੋਂ ਵਿਚ ਆ ਰਹੀ ਸਮੱਗਰੀ ਦਾ ਜਾਇਜ਼ਾ ਲਵੋ। ਐਜੂਕੇਸ਼ਨਲ ਅਤੇ ਰਚਨਾਤਮਕ ਐਪਸ ਵਰਤਾਉਣ ਦੀ ਕੋਸ਼ਿਸ਼ ਕਰੋ।

ਇਹ ਵੀ ਪੜ੍ਹੋ-ਕਿਤੇ ਤੁਸੀਂ ਤਾਂ ਨਹੀਂ ਢਿੱਡ ਫੁੱਲਣ ਦੀ ਸਮੱਸਿਆ ਤੋਂ ਪਰੇਸ਼ਾਨ?
ਮੋਬਾਇਲ ਦੇ ਨੁਕਸਾਨ ਬਾਰੇ ਦੱਸੋ 
ਬੱਚੇ ਨੂੰ ਜ਼ਰੂਰ ਦੱਸੋ ਕਿ ਜ਼ਿਆਦਾ ਮੋਬਾਇਲ ਦੀ ਵਰਤੋਂ ਨਾਲ ਉਨ੍ਹਾਂ ਦੀਆਂ ਅੱਖਾਂ ਅਤੇ ਦਿਮਾਗੀ ਸਿਹਤ, ਸਰੀਰਕ ਵਿਕਾਸ ਤੇ ਪੜ੍ਹਾਈ 'ਤੇ ਅਸਰ ਪੈਂਦਾ ਹੈ।
ਬੱਚਿਆਂ ਨਾਲ ਸਮਾਂ ਬਿਤਾਓ
ਬੱਚੇ ਨਾਲ ਸਮਾਂ ਜ਼ਰੂਰ ਬਿਤਾਓ ਜਿਵੇਂ ਕਿ ਖੇਡਾਂ, ਕਹਾਣੀਆਂ ਸੁਣਾਉਣੀਆਂ, ਜਾਂ ਸੈਰ ਤੇ ਜਾਣਾ। ਇਸ ਨਾਲ ਬੱਚੇ ਦੇ ਮੋਬਾਇਲ ਦੀ ਆਦਤ ਘੱਟ ਹੋ ਸਕਦੀ ਹੈ।
ਰੋਲ ਮਾਡਲ ਬਣੋ
ਜੇ ਤੁਸੀਂ ਵੀ ਘੱਟ ਮੋਬਾਇਲ ਵਰਤੋਗੇ ਤਾਂ ਬੱਚਾ ਵੀ ਤੁਹਾਡੀ ਆਦਤ ਦੀ ਨਕਲ ਕਰੇਗਾ।
ਨੋਟ- ਇਹ ਕਦਮ ਬੱਚੇ ਦੀ ਮੋਬਾਇਲ ਦੀ ਆਦਤ ਘਟਾਉਣ ਵਿੱਚ ਮਦਦਗਾਰ ਹੋ ਸਕਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Aarti dhillon

Content Editor

Related News