ਸਰਦੀਆਂ ''ਚ ਹੱਥ ਹੋ ਜਾਂਦੇ ਨੇ ਖ਼ੁਸ਼ਕ ਤਾਂ ਅਪਣਾਓ ਇਹ ਘਰੇਲੂ ਤਰੀਕੇ

Sunday, Dec 08, 2024 - 03:23 PM (IST)

ਜਲੰਧਰ- ਸਰਦੀਆਂ ਵਿਚ ਹੱਥਾਂ ਦਾ ਡਰਾਈ ਯਾਨੀ ਕਿ ਖ਼ੁਸ਼ਕ ਹੋਣਾ ਇਕ ਆਮ ਦਿੱਕਤ ਹੈ। ਸਰਦੀਆਂ ਦੀ ਖੁਸ਼ਕ ਹਵਾ ਕਾਰਨ ਹੱਥਾਂ ਦਾ ਰੁੱਖਾਪਣ ਵੱਧਣ ਲੱਗਦਾ ਹੈ। ਇਸ ਰੁੱਖੇਪਣ ਕਾਰਨ ਹੱਥਾਂ ਦੀ ਚਮੜੀ ਫਟੀ ਹੋਈ ਨਜ਼ਰ ਆਉਣ ਲੱਗਦੀ ਹੈ ਅਤੇ ਇਸ ਦੇ ਨਾਲ ਹੀ ਖ਼ੁਜਲੀ ਹੋਣੀ ਸ਼ੁਰੂ ਹੋ ਜਾਂਦੀ ਹੈ। ਖੁਸ਼ਕ ਚਮੜੀ ਤੋਂ ਰਾਹਤ ਪਾਉਣ ਲਈ ਤੁਸੀਂ ਕੁਝ ਘਰੇਲੂ ਤਰੀਕੇ ਅਜ਼ਮਾ ਸਕਦੇ ਹੋ।

ਸਰਦੀਆਂ 'ਚ ਹੱਥਾਂ ਦੀ ਖੁਸ਼ਕੀ ਤੋਂ ਛੁਟਕਾਰਾ ਪਾਉਣ ਦੇ ਘਰੇਲੂ ਤਰੀਕੇ:

ਐਲੋਵੇਰਾ ਅਤੇ ਗੁਲਾਬ ਜੈੱਲ ਦੀ ਵਰਤੋਂ

ਖੁਸ਼ਕ ਹੱਥਾਂ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਐਲੋਵੇਰਾ ਜੈੱਲ ਦੇ ਨਾਲ ਗੁਲਾਬ ਜੈੱਲ ਨੂੰ ਮਿਲਾ ਕੇ ਲਗਾ ਸਕਦੇ ਹੋ। ਇਸ ਲਈ ਐਲੋਵੇਰਾ ਜੈੱਲ ਨੂੰ ਗੁਲਾਬ ਜੈੱਲ 'ਚ ਮਿਕਸ ਕਰਕੇ ਲਗਾਓ। ਇਸ ਨਾਲ ਚਮੜੀ ਦੀ ਨਮੀ ਬਣੀ ਰਹੇਗੀ।

ਦੁੱਧ ਫਾਇਦੇਮੰਦ 

ਦੁੱਧ ਨੂੰ ਸਿਹਤ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ ਪਰ ਚਮੜੀ ਲਈ ਵੀ ਦੁੱਧ ਵਧੀਆ ਹੁੰਦਾ ਹੈ। ਖੁਸ਼ਕ ਹੱਥਾਂ ਤੋਂ ਛੁਟਕਾਰਾ ਪਾਉਣ ਲਈ ਦੁੱਧ ਦੀ ਮਲਾਈ ਦਾ ਇਸਤੇਮਾਲ ਕਰੋ। ਇਸ ਨਾਲ ਹੱਥਾਂ ਦੀ ਖੂਬਸੂਰਤੀ ਵੱਧਦੀ ਹੈ। ਦੁੱਧ ਦੇ ਇਸਤੇਮਾਲ ਲਈ ਹਲਕਾ ਗਰਮ ਦੁੱਧ ਲੈ ਕੇ ਹੱਥਾਂ 'ਤੇ ਚੰਗੀ ਤਰ੍ਹਾਂ ਲਾਓ । ਇਸ ਤੋਂ ਬਾਅਦ ਧੋ ਲਓ ਅਤੇ ਤੌਲੀਏ ਨਾਲ ਹੱਥਾਂ ਨੂੰ ਸਾਫ਼ ਕਰ ਲਓ।

ਵੈਸਲੀਨ ਦੀ ਵਰਤੋਂ

ਹੱਥਾਂ ਦੀ ਖੁਸ਼ਕੀ ਤੋਂ ਛੁਟਕਾਰਾ ਪਾਉਣ ਲਈ ਵੈਸਲੀਨ ਵੀ ਫਾਇਦੇਮੰਦ ਹੁੰਦੀ ਹੈ। ਇਸ ਲਈ ਹੱਥਾਂ ਨੂੰ ਧੋ ਲਓ ਅਤੇ ਫਿਰ ਹੱਥਾਂ 'ਤੇ ਵੈਸਲੀਨ ਨਾਲ ਮਾਲਿਸ਼ ਕਰ ਲਓ। ਰਾਤ ਨੂੰ ਸੌਂਦੇ ਸਮੇਂ ਹੱਥਾਂ 'ਤੇ ਵੈਸਲੀਨ ਜ਼ਰੂਰ ਲਗਾਓ।

ਨਾਰੀਅਲ ਤੇਲ ਨਾਲ ਮਾਲਿਸ਼ ਕਰੋ 

ਨਾਰੀਅਲ ਤੇਲ ਵੀ ਹੱਥਾਂ ਦੀ ਚਮੜੀ ਲਈ ਫਾਇਦੇਮੰਦ ਹੋ ਸਕਦਾ ਹੈ। ਇਸ ਲਈ ਹੱਥਾਂ ਨੂੰ ਧੋਣ ਤੋਂ ਬਾਅਦ ਕੋਸੇ ਨਾਰੀਅਲ ਤੇਲ ਨਾਲ ਮਾਲਿਸ਼ ਕਰੋ। ਦਿਨ 'ਚ ਦੋ ਵਾਰ ਨਾਰੀਅਲ ਤੇਲ ਨਾਲ ਹੱਥਾਂ ਦੀ ਮਾਲਿਸ਼ ਕਰਨਾ ਫਾਇਦੇਮੰਦ ਹੁੰਦਾ ਹੈ।

ਗਲਿਸਰੀਨ ਦੀ ਵਰਤੋਂ

ਹੱਥਾਂ ਨੂੰ ਨਰਮ ਬਣਾਏ ਰੱਖਣ ਲਈ ਗਲਿਸਰੀਨ ਦਾ ਇਸਤੇਮਾਲ ਕਰੋ। ਇਸ ਲਈ ਅੱਧਾ ਕੱਪ ਗੁਲਾਬ ਜੈੱਲ ਲਓ ਅਤੇ ਉਸ 'ਚ ਗਲਿਸਰੀਨ ਦੀਆਂ ਕੁਝ ਬੂੰਦਾਂ ਨੂੰ ਮਿਕਸ ਕਰ ਲਓ। ਇਸ ਤੋਂ ਬਾਅਦ ਆਪਣੇ ਹੱਥਾਂ ਦੀ ਮਾਲਿਸ਼ ਕਰ ਲਓ।

ਨੋਟ- ਦੱਸ ਦੇਈਏ ਕਿ 'ਜਗ ਬਾਣੀ' ਸਲਾਹ ਸਮੇਤ ਇਹ ਸਮੱਗਰੀ ਸਿਰਫ਼ ਆਮ ਜਾਣਕਾਰੀ ਪ੍ਰਦਾਨ ਕਰਦੀ ਹੈ। ਇਹ ਕਿਸੇ ਤਰ੍ਹਾਂ ਨਾਲ ਯੋਗ ਡਾਕਟਰੀ ਰਾਏ ਦਾ ਬਦਲ ਨਹੀਂ ਹੈ। ਵਧੇਰੇ ਜਾਣਕਾਰੀ ਲਈ ਕਿਸੇ ਮਾਹਰ ਜਾਂ ਆਪਣੇ ਡਾਕਟਰ ਨਾਲ ਸਲਾਹ-ਮਸ਼ਵਰਾ ਕਰੋ।
 


Tanu

Content Editor

Related News