ਮਾਨਸੂਨ ''ਚ ਫੋਲੋ ਕਰੋਗੇ ਇਹ ਟਿਪਸ ਤਾਂ ਕਦੇ ਨਹੀਂ ਹੋਵੋਗੇ ਬੀਮਾਰ

Tuesday, Jul 03, 2018 - 05:24 PM (IST)

ਮਾਨਸੂਨ ''ਚ ਫੋਲੋ ਕਰੋਗੇ ਇਹ ਟਿਪਸ ਤਾਂ ਕਦੇ ਨਹੀਂ ਹੋਵੋਗੇ ਬੀਮਾਰ

ਨਵੀਂ ਦਿੱਲੀ— ਮਾਨਸੂਨ ਨੇ ਦਸਤਕ ਦੇ ਦਿੱਤੀ ਹੈ ਇਹ ਆਪਣੇ ਨਾਲ ਕਈ ਤਰ੍ਹਾਂ ਦੀਆਂ ਬੀਮਾਰੀਆਂ ਨੂੰ ਲੈ ਕੇ ਆਵੇਗਾ। ਇਸ ਮੌਸਮ 'ਚ ਇਮਊਨ ਸਿਸਟਮ ਨੂੰ ਸਟ੍ਰਾਂਗ ਰੱਖਣ ਦੀ ਜ਼ਰੂਰਤ ਹੁੰਦੀ ਹੈ ਤਾਂ ਹੀ ਇਸ ਮੌਸਮ 'ਚ ਫੈਲੇ ਇਨਫੈਕਸ਼ਨ ਤੋਂ ਖੁਦ ਨੂੰ ਬਚਾਇਆ ਜਾ ਸਕਦਾ ਹੈ। ਇਸ ਲਈ ਤੁਹਾਨੂੰ ਆਪਣੇ ਖਾਣ-ਪੀਣ ਦਾ ਖਾਸ ਧਿਆਨ ਰੱਖਣ ਦੀ ਜ਼ਰੂਰਤ ਪੈਂਦੀ ਹੈ। ਚਲੋਂ ਅੱਜ ਅਸੀਂ ਤੁਹਾਨੂੰ ਮਾਨਸੂਨ ਨਾਲ ਜੁੜੇ ਕੁਝ ਅਜਿਹੇ ਟਿਪਸ ਬਾਰੇ ਦੱਸਣ ਜਾ ਰਹੇ ਹਾਂ ਜਿਸ ਦੀ ਮਦਦ ਨਾਲ ਤੁਸੀਂ ਖੁਦ ਨੂੰ ਹੈਲਦੀ ਅਤੇ ਫਿੱਟ ਰੱਖ ਸਕਦੇ ਹੋ।
ਖਾਣ ਪੀਣ ਨਾਲ ਜੁੜੀਆਂ ਗੱਲਾਂ
1.
ਪਾਣੀ ਨੂੰ ਉਬਾਲ ਕੇ ਹੀ ਪੀਓ।
2. ਸਬਜ਼ੀਆਂ ਦੀ ਬਜਾਏ ਦਾਲਾਂ ਦੀ ਵਰਤੋਂ ਕਰੋ।
3. ਬਾਹਰ ਦਾ ਬਣਿਆ ਖਾਣਾ, ਤਲਿਆ-ਭੁੰਨਿਆ ਅਤੇ ਫਾਸਟ ਫੂਡ ਬਿਲਕੁਲ ਵੀ ਨਾ ਖਾਓ।
4. ਜ਼ਿਆਦਾ ਦੇਰ ਤਕ ਪਏ ਹੋਏ ਕੱਟੇ ਫਲ ਨਾ ਖਾਓ।
5. ਅਦਰਕ ਅਤੇ ਤੁਲਸੀ ਦੀ ਬਣੀ ਚਾਹ ਪੀਓ।
6. ਨਾਨਵੈੱਜ ਦੇ ਸ਼ੌਕੀਨ ਹੋ ਤਾਂ ਮੱਛੀ ਨਾ ਖਾਓ।
7. ਜ਼ਿਆਦਾ ਨਮਕ ਅਤੇ ਖੱਟੀਆਂ ਚੀਜ਼ਾਂ ਤੋਂ ਪਰਹੇਜ਼ ਕਰੋ।
ਸਾਫ ਸਫਾਈ ਨਾਲ ਜੁੜੀਆਂ ਗੱਲਾਂ
1.
ਘਰ 'ਚ ਸਾਫ ਸਫਾਈ ਦਾ ਧਿਆਨ ਰੱਖੋ।
2. ਘਰ 'ਚ ਮੱਖੀ-ਮੱਛਰ ਅਤੇ ਕੀਟ ਪਤੰਗਿਆ ਦਾ ਖਾਸ ਧਿਆਨ ਰੱਖੋ।
3. ਬਾਥਰੂਮ ਅਤੇ ਕਿਚਨ ਦੀ ਸਫਾਈ ਦਾ ਖਾਸ ਧਿਆਨ ਰੱਖੋ।
4. ਖਾਣੇ ਤੋਂ ਪਹਿਲਾਂ ਹੱਥ ਦੀ ਸਫਾਈ ਦਾ ਧਿਆਨ ਜ਼ਰੂਰ ਦਿਓ।


Related News