ਕੋਰੋਨਾ ਕਾਲ 'ਚ 'ਮਾਂ' ਬਣਨ ਵਾਲੀਆਂ ਬੀਬੀਆਂ ਲਈ ਖ਼ਾਸ ਖ਼ਬਰ, ਰੱਖੋ ਇਨ੍ਹਾਂ ਗੱਲਾਂ ਦਾ ਧਿਆਨ
Monday, Aug 31, 2020 - 04:47 PM (IST)
ਨਵੀਂ ਦਿੱਲੀ — ਮਾਂ-ਪਿਓ ਬਣਨਾ ਦੁਨਿਆ ਦੇ ਸਾਰੇ ਸੁੱਖਾਂ ਤੋਂ ਵੱਖਰਾ ਅਤੇ ਪਿਆਰਾ ਅਹਿਸਾਸ ਹੁੰਦਾ ਹੈ। ਇਸ ਤਰ੍ਹਾਂ ਮਸ਼ਹੂਰ ਅਦਾਕਾਰਾ ਅਨੁਸ਼ਕਾ ਸ਼ਰਮਾ ਅਤੇ ਕ੍ਰਿਕਟਰ ਵਿਰਾਟ ਕੋਹਲੀ ਨੇ ਹਾਲ ਹੀ ਵਿਚ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਮਾਂ-ਬਾਪ ਬਣਨ ਦੀ ਖੁਸ਼ਖਬਰੀ ਸਾਂਝੀ ਕੀਤੀ। ਅਨੁਸ਼ਕਾ ਨੇ ਆਪਣੇ ਬੇਬੀ ਬੰਪ ਨੂੰ ਫਲਾਂਟ ਕਰਦੇ ਹੋਏ ਇੱਕ ਪਿਆਰੀ ਤਸਵੀਰ ਸ਼ੇਅਰ ਕੀਤੀ ਅਤੇ ਕੈਪਸ਼ਨ ਲਿਖਿਆ ਕਿ, ਉਹ ਜਲਦੀ ਹੀ 2 ਤੋਂ 3 ਹੋਣ ਜਾ ਰਹੇ ਹਨ। ਅਜਿਹੀ ਸਥਿਤੀ ਵਿਚ ਸਾਰਿਆਂ ਨੇ ਉਨ੍ਹÎਾਂ ਨੂੰ ਵਧਾਈ ਦਿੱਤੀ । ਅਜਿਹੀ ਸਥਿਤੀ ਵਿਚ ਜੇ ਤੁਸੀਂ ਵੀ ਮਾਂ-ਪਿਓ ਬਣਨ ਵਾਲੇ ਹੋ, ਤਾਂ ਇਹ ਪਲ ਦੋਵਾਂ ਲਈ ਬਹੁਤ ਖਾਸ ਹੈ ਅਤੇ ਖੁਸ਼ੀ ਨਾਲ ਭਰਪੂਰ ਹੈ।
ਦਰਅਸਲ, ਇਹ ਸਮਾਂ ਸਿਰਫ ਮਾਂ ਲਈ ਹੀ ਨਹੀਂ ਸਗੋਂ ਪਿਤਾ ਲਈ ਵੀ ਵਿਸ਼ੇਸ਼ ਅਤੇ ਖੁਸ਼ ਦੇਣ ਵਾਲਾ ਹੁੰਦਾ ਹੈ। ਇਸ ਸਮੇਂ ਦੌਰਾਨ ਔਰਤਾਂ ਵਿਚ ਬਹੁਤ ਸਾਰੀਆਂ ਤਬਦੀਲੀਆਂ ਵੇਖੀਆਂ ਜਾਂਦੀਆਂ ਹਨ। ਪਰ ਇਸ ਸਮੇਂ ਪਤੀ ਦੀਆਂ ਜ਼ਿੰਮੇਵਾਰੀਆਂ ਵੀ ਵਧ ਜਾਂਦੀਆਂ ਹਨ। ਇਸ ਸਥਿਤੀ ਵਿਚ ਪਤੀ ਨੂੰ ਆਪਣੀ ਪਤਨੀ ਦੀ ਦੇਖਭਾਲ ਕਰਨੀ ਚਾਹੀਦੀ ਹੈ। ਪਤੀ ਦਾ ਫਰਜ਼ ਬਣਦਾ ਹੈ ਕਿ ਉਹ ਆਪਣੀ ਪਤਨੀ ਦੀ ਛੋਟੀ ਅਤੇ ਵੱਡੀ ਜ਼ਰੂਰਤ ਨੂੰ ਸਮਝੇ ਅਤੇ ਉਸ ਜ਼ਰੂਰਤ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰੇ। ਅਜਿਹੀ ਸਥਿਤੀ ਵਿਚ ਜੋੜੇ ਦੇ ਰਿਸ਼ਤੇ ਵਿਚ ਵਧੇਰੇ ਪਿਆਰ, ਮਿਠਾਸ ਅਤੇ ਤਾਕਤ ਆ ਜਾਂਦੀ ਹੈ। ਇਸਦੇ ਨਾਲ ਹੀ ਜੇਕਰ ਗੱਲ ਕਰੀਏ ਤਾਂ ਕੋਰੋਨਾ ਲਾਗ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਹੈ। ਅਜਿਹੀ ਸਥਿਤੀ ਵਿਚ ਹਰੇਕ ਨੂੰ ਸਮਾਜਿਕ ਦੂਰੀ ਅਪਣਾਉਣ ਦੀ ਸਲਾਹ ਦਿੱਤੀ ਜਾ ਰਹੀ ਹੈ। ਖ਼ਾਸਕਰ ਬੱਚਿਆਂ, ਬੁੱਢੇ ਅਤੇ ਗਰਭਵਤੀ ਔਰਤਾਂ ਨੂੰ ਇਸ ਤੋਂ ਬਚਣ ਲਈ ਵਿਸ਼ੇਸ਼ ਤੌਰ 'ਤੇ ਆਪਣੀ ਦੇਖਭਾਲ ਕਰਨ ਦੀ ਜ਼ਰੂਰਤ ਹੈ। ਕੋਰੋਨਾ ਆਫ਼ਤ ਦਰਮਿਆਨ ਗਰਭਵਤੀ ਜਨਾਨੀਆਂ ਨੂੰ ਆਪਣੀ ਸਿਹਤ ਦਾ ਖਾਸਤੌਰ 'ਤੇ ਧਿਆਨ ਰੱਖਣਾ ਚਾਹੀਦਾ ਹੈ।
ਖਾਣ ਪੀਣ ਦੀਆਂ ਚੀਜ਼ਾਂ ਦੀ ਵਰਤੋਂ ਕਰੋ ਸੰਭਾਲ ਕੇ
ਸਾਰੀਆਂ ਜ਼ਰੂਰੀ ਦਵਾਈਆਂ ਦੇ ਨਾਲ ਘਰ ਵਿਚ ਫਲ, ਸਬਜ਼ੀਆਂ, ਸੁੱਕੇ ਫਲ ਆਦਿ ਸਾਰੀਆਂ ਚੀਜ਼ਾਂ ਦਾ ਸਟਾਕ ਤਿਆਰ ਰੱਖੋ। ਇਸ ਦੇ ਨਾਲ ਹੀ ਇਨ੍ਹਾਂ ਖਾਣ ਵਾਲੀਆਂ ਚੀਜ਼ਾਂ ਦੀ ਵਰਤੋਂ ਵੀ ਸੰਭਾਲ ਕੇ ਕਰੋ। ਤਾਂ ਜੋ ਵਾਇਰਸ ਤੋਂ ਸੁਰੱਖਿਅਤ ਰਿਹਾ ਜਾ ਸਕੇ।
ਸਹੀ ਸਮੇਂ ਤੇ ਦਵਾਈ ਲਓ
ਗਰਭ ਅਵਸਥਾ ਦੌਰਾਨ ਆਪਣੀ ਸਿਹਤ ਨੂੰ ਸਹੀ ਰੱਖਣ ਲਈ ਦਵਾਈਆਂ ਦਾ ਵਿਸ਼ੇਸ਼ ਧਿਆਨ ਰੱਖੋ। ਜੇ ਤੁਸੀਂ ਇਕ ਕੰਮ 'ਤੇ ਜਾਣ ਵਾਲੇ ਕਪਲ ਹੋ, ਤਾਂ ਤੁਹਾਨੂੰ ਕੁਝ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪਰ ਇਕ ਦੂਜੇ ਨਾਲ ਸੋਚ-ਵਿਚਾਰ ਕੇ ਹੀ ਤੁਸੀਂ ਆਪਣੀਆਂ ਮੁਸ਼ਕਲਾਂ ਨੂੰ ਹੱਲ ਕਰ ਸਕਦੇ ਹੋ। ਇਸ ਦੇ ਨਾਲ ਹੀ ਆਪਣੀ ਸਿਹਤ ਪ੍ਰਤੀ ਸੁਚੇਤ ਰਹੋ। ਚੰਗੀ ਖੁਰਾਕ ਦੇ ਨਾਲ ਸਮੇਂ ਸਿਰ ਦਵਾਈਆਂ ਖਾਓ। ਅਜਿਹੀ ਸਥਿਤੀ ਵਿਚ ਪਤੀ ਨੂੰ ਆਪਣੀ ਪਤਨੀ ਦੀ ਚੰਗੀ ਦੇਖਭਾਲ ਕਰਨ ਦੀ ਲੋੜ ਹੁੰਦੀ ਹੈ।
ਇਹ ਵੀ ਦੇਖੋ: ਸਿਹਤ ਲਈ ਲਾਹੇਵੰਦ ਸਿੱਧ ਹੁੰਦਾ ਹੈ ਸੇਬ ਦਾ ਸਿਰਕਾ, ਜਾਣੋ ਕਿਵੇਂ
ਖੁਸ਼ ਰਹਿਣ ਦੀ ਕੋਸ਼ਿਸ਼ ਕਰੋ
ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਇਸ ਮਿਆਦ ਦੇ ਦੌਰਾਨ ਇੱਕ ਮਾਂ ਜੋ ਮਹਿਸੂਸ ਕਰਦੀ ਹੈ ਬੱਚਾ ਵੀ ਉਸੇ ਤਰ੍ਹਾਂ ਮਹਿਸੂਸ ਕਰਦਾ ਹੈ। ਇਸ ਲਈ ਸਥਿਤੀ ਨੂੰ ਸਮਝਣ ਦੀ ਕੋਸ਼ਿਸ਼ ਕਰੋ ਜਦੋਂ ਕਿ ਸਰੀਰ ਵਿਚ ਵੱਖੋ-ਵੱਖਰੀਆਂ ਕਿਸਮਾਂ ਦੀਆਂ ਤਬਦੀਲੀਆਂ ਆਉਂਦੀਆਂ ਹਨ। ਆਪਣੇ ਸਾਥੀ, ਪਰਿਵਾਰ ਅਤੇ ਦੋਸਤਾਂ ਨਾਲ ਵੱਧ ਤੋਂ ਵੱਧ ਗੱਲਾਂ ਕਰੋ। ਉਨ੍ਹਾਂ ਨਾਲ ਵੱਧ ਤੋਂ ਵੱਧ ਸਮਾਂ ਬਿਤਾਓ। ਤਾਂ ਜੋ ਤੁਹਾਨੂੰ ਅੰਦਰੋਂ ਖੁਸ਼ੀ ਮਿਲੇ ਅਤੇ ਤੁਸੀਂ ਇਕੱਲਾਪਨ ਮਹਿਸੂਸ ਨਾ ਕਰੋ।
ਜ਼ਰੂਰਤ ਲੱਗੇ ਤਾਂ ਹਸਪਤਾਲ ਜ਼ਰੂਰ ਜਾਓ
ਬੱਚਿਆਂ, ਬੁਢਿਆਂ ਅਤੇ ਗਰਭਵਤੀ ਔਰਤÎਾਂ ਨੂੰ ਕੋਰੋਨਾ ਕਾਰਨ ਘਰ ਤੋਂ ਬਾਹਰ ਨਾ ਜਾਣ ਦੀ ਸਲਾਹ ਦਿੱਤੀ ਜਾ ਰਹੀ ਹੈ। ਅਜਿਹੀ ਸਥਿਤੀ ਵਿਚ ਜੇ ਤੁਸੀਂ ਕਿਸੇ ਡਾਕਟਰ ਨਾਲ ਸਲਾਹ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਉਨ੍ਹਾਂ ਨੂੰ ਫੋਨ ਕਰ ਸਕਦੇ ਹੋ ਜਾਂ ਵੀਡੀਓ ਕਾਲ ਕਰ ਸਕਦੇ ਹੋ। ਜੇ ਤੁਹਾਨੂੰ ਚੈੱਕਅਪ ਲਈ ਜਾਣਾ ਪੈ ਰਿਹਾ ਹੈ, ਤਾਂ ਪਹਿਲਾਂ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖੋ ਕਿ ਹਸਪਤਾਲ ਵਿਚ ਬਹੁਤ ਜ਼ਿਆਦਾ ਭੀੜ ਨਾ ਹੋਵੇ।
ਇਹ ਵੀ ਦੇਖੋ: ਜੇਕਰ ਖ਼ੂਨ 'ਚ ਹੈ ਕਿਸੇ ਤਰ੍ਹਾਂ ਦੀ ਲਾਗ ਤਾਂ ਖਾਓ ਇਹ ਖ਼ੁਰਾਕ, ਦਵਾਈਆਂ ਦੀ ਨਹੀਂ ਪਵੇਗੀ ਲੋੜ
ਸੁਰੱਖਿਆ ਦਾ ਧਿਆਨ ਰੱਖੋ
ਜੇ ਤੁਹਾਨੂੰ ਚੈੱਕਅਪ ਲਈ ਡਾਕਟਰ ਕੋਲ ਜਾਣਾ ਪੈ ਰਿਹਾ ਹੈ ਤਾਂ ਸੁਰੱਖਿਆ ਦੇ ਤੌਰ 'ਤੇ ਸਮੇਂ-ਸਮੇਂ 'ਤੇ ਮਾਸਕ ਅਤੇ ਸੈਨੀਟਾਈਜ਼ਰ ਦੀ ਵਰਤੋਂ ਕਰਦੇ ਰਹੋ।
ਜ਼ਰੂਰੀ ਦਵਾਈਆਂ ਘਰ ਵਿਚ ਰੱਖੋ
ਇਸ ਸਥਿਤੀ ਵਿਚ ਬਾਰ-ਬਾਰ ਘਰੋਂ ਬਾਹਰ ਜਾਣ ਦੀ ਬਜਾਏ ਘਰ ਵਿਚ ਜ਼ਰੂਰੀ ਦਵਾਈਆਂ ਪਹਿਲਾਂ ਹੀ ਇਕੱਤਰ ਕਰੋ। ਇਸ ਦੇ ਨਾਲ ਹੀ ਜੇ ਜਰੂਰੀ ਹੋਵੇ ਤਾਂ ਡਾਕਟਰ ਦੀ ਸਲਾਹ ਲਓ।
ਤਣਾਅ ਤੋਂ ਬਚੋ
ਇਸ ਸਮੇਂ ਦੌਰਾਨ ਘਰ ਦਾ ਮਾਹੌਲ ਜਿੰਨਾ ਹੋ ਸਕੇ ਸੁਹਾਵਣਾ ਰੱਖੋ। ਤਾਂ ਕਿ ਤੁਸੀਂ ਤਣਾਅ ਮੁਕਤ ਰਹੋ। ਅਜਿਹੀ ਸਥਿਤੀ ਵਿਚ ਤੁਸੀਂ ਆਪਣੇ ਪਤੀ ਨਾਲ ਕਿਤੇ ਬਾਹਰ ਜਾ ਕੇ ਜਾਂ ਵੱਖਰੀ ਰਚਨਾਤਮਕਤਾ ਪੈਦਾ ਕਰਕੇ ਆਪਣੇ ਆਪ ਨੂੰ ਖੁਸ਼ ਰੱਖ ਸਕਦੇ ਹੋ।
ਯੋਗਾ, ਕਸਰਤ
ਇਸ ਸਮੇਂ ਦੌਰਾਨ, ਰੋਜ਼ਾਨਾ ਖੁੱਲ੍ਹੀ ਹਵਾ ਵਿਚ ਯੋਗਾ ਕਰੋ ਅਤੇ ਕਸਰਤ ਕਰੋ ਤਾਂ ਜੋ ਤੁਹਾਡੇ ਸਰੀਰ ਵਿਚ ਚੁਸਤੀ ਬਣੀ ਰਹੇ। ਜੇ ਤੁਸੀਂ ਚਾਹੋ ਤਾਂ ਤੁਸੀਂ ਸਵੇਰ ਜਾਂ ਸ਼ਾਮ ਨੂੰ ਆਪਣੇ ਸਾਥੀ ਨਾਲ ਸੈਰ ਵੀ ਕਰ ਸਕਦੇ ਹੋ।
ਇਹ ਵੀ ਦੇਖੋ: ਬੱਚਿਆਂ ਦੇ ਤੋਤਲਾ ਬੋਲਣ ਦੀ ਸਮੱਸਿਆ ਤੋਂ ਹੋ ਪਰੇਸ਼ਾਨ ਤਾਂ ਅਪਣਾਓ ਇਹ ਨੁਸਖ਼ੇ