World Food Safety Day 2021: ਇਨ੍ਹਾਂ ਤੌਰ-ਤਰੀਕਿਆਂ ਨਾਲ ਬਚਾਅ ਸਕਦੇ ਹੋ ਭੋਜਨ ਦੀ ਬਰਬਾਦੀ

06/07/2021 2:06:52 PM

ਜਲੰਧਰ (ਬਿਊਰੋ) : ਭੋਜਨ ਮਨੁੱਖ ਦੇ ਲਈ ਬਹੁਤ ਹੀ ਜ਼ਰੂਰੀ ਚੀਜ਼ਾਂ 'ਚੋਂ ਇਕ ਹੈ। ਜਿੰਨੀ ਮਿਹਨਤ ਅਸੀਂ ਭੋਜਨ ਨੂੰ ਪਾਉਣ ਲਈ ਕਰਦੇ ਹਾਂ ਉਨੀ ਹੀ ਇਸ ਨੂੰ ਬਚਾਉਣ ਲਈ ਵੀ ਹੋਣੀ ਚਾਹੀਦੀ ਹੈ। ਖਾਣਾ ਸੁੱਟਣਾ ਕਿਸੇ ਗੁਨਾਹ ਤੋਂ ਘੱਟ ਨਹੀਂ ਕਿਉਂਕਿ ਸਾਡੇ ਦੇਸ਼ 'ਚ ਅਜਿਹੇ ਲੋਕ ਵੀ ਹਨ, ਜਿਨ੍ਹਾਂ ਨੂੰ ਇਕ ਸਮੇਂ ਦਾ ਖਾਣਾ ਵੀ ਨਸੀਬ ਨਹੀਂ ਹੁੰਦਾ। 'ਵਿਸ਼ਵ ਖੁਰਾਕ ਸੁਰੱਖਿਆ ਦਿਵਸ' ਮੌਕੇ ਅਸੀਂ ਇੱਥੇ ਕੁਝ ਅਜਿਹੀਆਂ ਗੱਲਾਂ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨਾਲ ਤੁਸੀਂ ਆਪਣੇ ਖਾਣੇ ਨੂੰ ਬਰਬਾਦ ਹੋਣ ਤੋਂ ਬਚਾ ਸਕਦੇ ਹੋ ਅਤੇ ਕਿਸੇ ਭੁੱਖੇ ਨੂੰ ਖਾਣਾ ਦੇ ਸਕਦੇ ਹੋ। ਆਓ ਜਾਣਦੇ ਹਾਂ ਇਨ੍ਹਾਂ ਸੁਝਾਅ ਬਾਰੇ -

ਪਲੇਟ 'ਚ ਲੋੜ ਤੋਂ ਵੱਧ ਭੋਜਨ ਨਾ ਪਾਓ
ਘਰ ਜਾਂ ਹੋਟਲ 'ਚ ਖਾਣਾ ਖਾਂਦੇ ਸਮੇਂ ਪਲੇਟ 'ਚ ਉਨਾਂ ਹੀ ਭੋਜਨ ਪਾਓ, ਜਿਨ੍ਹਾਂ ਤੁਸੀਂ ਖਾ ਸਕਦੇ ਹੋ। ਪਲੇਟ 'ਚ ਜ਼ਿਆਦਾ ਭੋਜਨ ਪਾ ਕੇ ਬਰਬਾਦ ਨਾ ਕਰੋ। ਜ਼ਰੂਰਤ ਹੋਵੇ ਤਾਂ ਦੋਬਾਰਾ ਲੈ ਲਓ। ਇਸ ਤਰ੍ਹਾਂ ਨਾਲ ਮਹਿਮਾਨ ਦੀ ਪਲੇਟ 'ਚ ਵੀ ਬਹੁਤ ਸਾਰਾ ਖਾਣਾ ਇਕ ਵਾਰ 'ਚ ਸਰਵ ਨਾ ਕਰੋ। ਉਸ ਦੀ ਬਜਾਏ ਕਿਸੇ ਹੋਰ ਬਾਉਲ ਜਾਂ ਕਟੋਰੀ 'ਚ ਵੱਖ ਰੱਖ ਦਿਓ। ਜੇਕਰ ਬਾਅਦ 'ਚ ਲੋੜ ਹੋਵੇਗੀ ਤਾਂ ਉਹ ਹੋਰ ਵੀ ਲੈ ਸਕਦੇ ਹਨ।

PunjabKesari

ਵਾਧੂ ਭੋਜਨ ਨੂੰ ਕਦੇ ਨਾ ਸੁੱਟੋ ਕੂੜੇਦਾਨ 'ਚ
ਕੁਝ ਲੋਕ ਇਕ ਸਮੇਂ ਦਾ ਖਾਣਾ ਦੂਜੀ ਵਾਰ ਨਹੀਂ ਖਾਂਦੇ ਅਤੇ ਅਗਲੇ ਦਿਨ ਉਸ ਨੂੰ ਕੂੜੇਦਾਨ 'ਚ ਸੁੱਟ ਦਿੰਦੇ ਹਨ। ਕੂੜੇਦਾਨ 'ਚ ਸੁੱਟਣ ਨਾਲ ਖਾਣਾ ਕਿਸੇ ਦੇ ਵੀ ਖਾਣ ਯੋਗ ਨਹੀਂ ਰਹਿੰਦਾ। ਇਸ ਲਈ ਕੂੜੇਦਾਨ 'ਚ ਭੋਜਨ ਸੁੱਟਣ ਦੀ ਬਜਾਏ ਉਸ ਨੂੰ ਹੋਰ Dishes ਬਣਾਉਣ 'ਚ ਇਸਤੇਮਾਲ ਕਰੋ ਜਾਂ ਕਿਸੇ ਗਰੀਬ ਨੂੰ ਖਾਣ ਲਈ ਦੇ ਦਿਓ। ਸਭ ਤੋਂ ਪਹਿਲਾਂ ਬਚੇ ਹੋਏ ਖਾਣੇ ਨੂੰ ਸਹੀ ਤਰ੍ਹਾਂ ਰੱਖਣ ਦਾ ਪ੍ਰਬੰਧ ਕਰੋ।

PunjabKesari

ਖ਼ਰਾਬ ਹੋਣ ਵਾਲੀਆਂ ਚੀਜ਼ਾਂ ਦਾ ਰੱਖੋ ਖ਼ਾਸ ਧਿਆਨ
ਹਮੇਸ਼ਾ ਜੋ ਪਹਿਲਾਂ ਖਰਾਬ ਹੋਣ ਵਾਲੀਆਂ ਚੀਜ਼ਾਂ ਹਨ ਉਨ੍ਹਾਂ ਦਾ ਇਸਤੇਮਾਲ ਕਰੋ। ਜਲਦੀ ਖ਼ਰਾਬ ਹੋਣ ਵਾਲੀਆਂ ਚੀਜਾਂ ਨੂੰ ਸੀਮਤ ਮਾਤਰਾ 'ਚ ਬਾਜ਼ਾਰ ਤੋਂ ਘਰ ਲਿਆਓ ਤਾਂ ਜੋ ਉਸ ਨੂੰ ਸੁੱਟਣਾ ਨਾ ਪਵੇ। ਜੇਕਰ ਤੁਸੀਂ ਸੀਮਤ ਮਾਤਰਾ 'ਚ ਚੀਜ਼ ਲੈ ਕੇ ਆਉਂਦੇ ਹੋ ਤਾਂ ਉਹ ਤੁਹਾਡੀ ਵਰਤੋਂ ਅਨੁਸਾਰ ਪੂਰੀ ਵਰਤੀ ਜਾਂਦੀ ਹੈ।

PunjabKesari

ਵਾਧੂ ਭੋਜਨ ਦੀ ਘਰ 'ਚ ਇੰਝ ਬਣਾਓ ਕੰਪੋਸਟ ਖਾਦ
ਜੇ ਤੁਹਾਡੇ ਘਰ 'ਚ ਵੀ ਭੋਜਨ ਬਰਬਾਦ ਹੁੰਦਾ ਹੈ ਤਾਂ ਤੁਸੀਂ ਉਸ ਨੂੰ ਕਚਰੇ 'ਚ ਨਾ ਸੁੱਟੋ। ਸਗੋਂ ਉਸ ਨੂੰ ਇਕ ਵੱਡੇ ਪਲਾਸਟਿਕ ਕੰਟੇਨਰ 'ਚ ਇਕੱਠਾ ਕਰਕੇ ਘਰ 'ਚ ਹੀ ਖ਼ੁਦ 'ਕੰਪੋਸਟ ਖਾਦ' ਬਣਾਓ ਅਤੇ ਆਪਣੇ ਬਗੀਚੇ 'ਚ ਉਸ ਖਾਦ ਦੀ ਵਰਤੋਂ ਕਰੋ। ਇਸ ਨਾਲ ਤੁਸੀਂ ਘਰੇਲੂ ਕਚਰੇ ਨੂੰ ਫੈਲਾਉਣ ਤੋਂ ਬਚ ਸਕਦੇ ਹੋ।

PunjabKesari
'ਵਿਸ਼ਵ ਖੁਰਾਕ ਸੁਰੱਖਿਆ ਦਿਵਸ' ਦਾ ਇਤਿਹਾਸ
ਸੰਯੁਕਤ ਰਾਸ਼ਟਰ ਮਹਾਸਭਾ ਨੇ ਸਾਲ 2018 'ਚ ਐਲਾਨ ਕੀਤਾ ਸੀ ਕਿ 7 ਜੂਨ ਨੂੰ ਹਰ ਸਾਲ 'ਵਿਸ਼ਵ ਖੁਰਾਕ ਸੁਰੱਖਿਆ ਦਿਵਸ' ਵਜੋਂ ਮਨਾਇਆ ਜਾਵੇਗਾ। ਇਹ ਅੰਤਰ-ਸਰਕਾਰੀ ਸੰਗਠਨ ਦੇ ਨੋਟ ਕੀਤੇ ਜਾਣ ਤੋਂ ਬਾਅਦ ਲਾਗੂ ਹੋਇਆ ਸੀ ਕਿ ਭੋਜਨ ਰਹਿਤ ਬਿਮਾਰੀਆਂ ਦਾ ਬੋਝ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਅਤੇ ਘੱਟ ਆਮਦਨੀ 'ਚ ਰਹਿਣ ਵਾਲੇ ਵਿਅਕਤੀਆਂ 'ਤੇ ਪੈ ਰਿਹਾ ਹੈ। ਪਿਛਲੇ ਸਾਲ 'ਵਰਲਡ ਹੈਲਥ ਅਸੈਂਬਲੀ' ਨੇ ਭੋਜਨ ਸੁਰੱਖਿਆ ਵਾਲੀ ਬਿਮਾਰੀ ਦੇ ਭਾਰ ਨੂੰ ਘਟਾਉਣ ਲਈ ਭੋਜਨ ਸੁਰੱਖਿਆ ਦੇ ਵਿਸ਼ਵਵਿਆਪੀ ਯਤਨਾਂ ਨੂੰ ਹੋਰ ਮਜ਼ਬੂਤ ਕਰਨ ਲਈ ਇੱਕ ਮਤਾ ਪਾਸ ਕੀਤਾ ਸੀ।
 


sunita

Content Editor

Related News