ਔਰਤਾਂ ਨੂੰ ਆਪਣੀ ਡਾਈਟ ''ਚ ਜ਼ਰੂਰ ਸ਼ਾਮਲ ਕਰਨੀਆਂ ਚਾਹੀਦੀਆਂ ਹਨ ਇਹ ਚੀਜ਼ਾਂ

Wednesday, Mar 21, 2018 - 12:40 PM (IST)

ਔਰਤਾਂ ਨੂੰ ਆਪਣੀ ਡਾਈਟ ''ਚ ਜ਼ਰੂਰ ਸ਼ਾਮਲ ਕਰਨੀਆਂ ਚਾਹੀਦੀਆਂ ਹਨ ਇਹ ਚੀਜ਼ਾਂ

ਨਵੀਂ ਦਿੱਲੀ— ਦਿਨ ਅਤੇ ਰਾਤ ਬਿਨਾ ਆਰਾਮ ਕੀਤੇ ਮੁਸਕੁਰਾਹਟ ਨਾਲ ਜੇ ਕੋਈ ਕੰਮ ਕਰਦਾ ਹੈ ਤਾਂ ਉਹ ਹੈ ਔਰਤ। ਇਸ ਦੇ ਬਾਵਜੂਦ ਵੀ ਉਹ ਪਰਿਵਾਰ ਦੇ ਸਿਹਤ ਦੀ ਪੂਰੀ ਤਰ੍ਹਾਂ ਨਾਲ ਦੇਖਭਾਲ ਕਰਦੀ ਹੈ। ਪੁਰਸ਼ਾਂ ਦੇ ਮੁਕਾਬਲੇ ਔਰਤਾਂ ਨੂੰ ਜ਼ਰੂਰਤ ਤੋਂ ਜ਼ਿਆਦਾ ਕੰਮ ਕਰਨਾ ਪੈਂਦਾ ਹੈ। ਇਸ ਲਈ ਉਨ੍ਹਾਂ ਦੀ ਡਾਈਟ ਵੱਖਰੀ ਹੋਣੀ ਚਾਹੀਦੀ ਹੈ, ਕਿਉਂਕਿ ਮਾਹਾਵਾਰੀ, ਮੇਨੋਪਾਜ ਦੇ ਇਲਾਵਾ ਹੋਰ ਵੀ ਬਹੁਤ ਸਾਰੀਆਂ ਦਿਕੱਤਾ 'ਚੋਂ ਲੰਘਣਾ ਪੈਂਦਾ ਹੈ। ਜਿਸ ਨਾਲ ਸਰੀਰਕ ਕਮਜ਼ੋਰੀ ਹੋਣਾ ਆਮ ਗੱਲ ਹੈ। ਇਸ ਸਮੇਂ ਕੁਝ ਸਰੀਰ 'ਚ ਹੋਣ ਵਾਲੇ ਨਿਊਟ੍ਰਿਸ਼ਿਅੰਸ ਦੀ ਕਮੀ ਕਾਰਨ ਬਾਅਦ 'ਚ ਔਰਤਾਂ ਨੂੰ ਬੀਮਾਰੀਆਂ ਨਾਲ ਵੀ ਲੜਣਾ ਪੈ ਸਕਦਾ ਹੈ। ਕੁਝ ਸੂਪਰਫੂਡਸ ਅਜਿਹੇ ਹਨ ਜਿਨ੍ਹਾਂ ਨੂੰ ਆਹਾਰ 'ਚ ਸ਼ਾਮਲ ਕਰਨ ਨਾਲ ਤੁਸੀਂ ਸਰੀਰਕ ਕਮਜ਼ੋਰੀ ਨੂੰ ਦੂਰ ਕਰ ਸਕਦੇ ਹੋ। 
1. ਬੇਰੀ ਫਰੂਟ
ਐਂਟੀ-ਆਕਸੀਡੈਂਟ ਅਤੇ ਵਿਟਾਮਿਨ ਸੀ ਵਰਗੇ ਪੋਸ਼ਕ ਤੱਤਾਂ ਨਾਲ ਭਰਪੂਰ ਸਟ੍ਰਾਬੇਰੀ, ਬਲੈਕਬੇਰੀ ਆਦਿ 'ਚ ਐਂਟੀ ਕੈਂਸਰ ਪ੍ਰਾਪਟੀਜ਼ ਹੁੰਦੀ ਹੈ ਜੋ ਕਿ ਕੈਂਸਰ ਦੇ ਖਤਰਨਾਕ ਵਿਸ਼ਾਣੁਆਂ ਨਾਲ ਲੜਣ 'ਚ ਮਦਦਗਾਰ ਹੈ। ਸਿਹਤ ਦੇ ਨਾਲ-ਨਾਲ ਇਹ ਸਕਿਨ ਸਬੰਧੀ ਸਮੱਸਿਆ ਨੂੰ ਦੂਰ ਕਰਨ 'ਚ ਬੇਹੱਦ ਕਾਰਗਾਰ ਹੈ। ਇਨ੍ਹਾਂ ਦੀ ਵਰਤੋਂ ਕਰਨ ਨਾਲ ਝੁਰੜੀਆਂ ਹੋ ਜਾਂਦੀਆਂ ਹਨ ਅਤੇ ਤੁਸੀਂ ਵਧਦੀ ਉਮਰ 'ਚ ਵੀ ਜਵਾਨ ਦਿਖਾਈ ਦੇਂਦੀ ਹੋ।
2. ਅਲਸੀ ਦੇ ਬੀਜ
ਅਲਸੀ 'ਚ ਓਮੇਗਾ 3 ਫੈਟੀ ਐਸਿਡ ਤੋਂ ਇਲਾਵਾ ਵਿਟਾਮਿਨ, ਨਿਊਟ੍ਰਿਸ਼ਿਅੰਸ ਅਤੇ ਮਿਨਰਲਸ ਹੁੰਦੇ ਹਨ। ਰੋਜ਼ਾਨਾ ਅਲਸੀ ਦੇ ਤੇਲ ਦਾ 1 ਚੱਮਚ ਜਾਂ ਫਿਰ ਇਸ ਦੇ ਬੀਜ ਆਪਣੀ ਡਾਈਟ 'ਚ ਸ਼ਾਮਲ ਕਰੋ। ਇਹ ਔਰਤਾਂ ਲਈ ਬਹੁਤ ਹੀ ਚੰਗੀ ਡਾਈਟ ਹੈ। ਇਸ ਨਾਲ ਹਾਰਮੋਨਸ ਬੈਲੰਸ 'ਚ ਰਹਿੰਦੇ ਹਨ ਅਤੇ ਮਾਹਾਵਾਰੀ ਕਾਰਨ ਹੋਣ ਵਾਲੀ ਕਮਜ਼ੋਰੀ ਵੀ ਦੂਰ ਹੋ ਜਾਂਦੀ ਹੈ।
3. ਅਖਰੋਟ
ਡ੍ਰਾਈ ਫਰੂਟ 'ਚ ਅਖਰੋਟ ਸਭ ਤੋਂ ਬੈਸਟ ਮੰਨਿਆ ਜਾਂਦਾ ਹੈ। ਗਰਮੀ ਦੇ ਮੌਸਮ 'ਚ ਰੋਜ਼ਾਨਾ ਰਾਤ ਨੂੰ ਇਕ ਅਖਰੋਟ ਭਿਓਂ ਕੇ ਸਵੇਰੇ ਖਾਣ ਨਾਲ ਬਹੁਤ ਫਾਇਦਾ ਮਿਲਦਾ ਹੈ। ਇਹ ਕੈਂਸਰ ਵਰਗੀਆਂ ਖਤਨਾਕ ਬੀਮਾਰੀਆਂ ਨਾਲ ਲੜਣ 'ਚ ਬੇਹੱਦ ਕਾਰਗਾਰ ਹੈ।
4. ਪਪੀਤਾ
ਪਪੀਤਾ ਖਾਣ 'ਚ ਸੁਆਦ ਹੋਣ ਦੇ ਇਲਾਵਾ ਸਿਹਤ ਲਈ ਵੀ ਬੈਸਟ ਹੈ। ਵਿਟਾਮਿਨ ਈ, ਏ ਦੇ ਇਲਾਵਾ ਇਸ 'ਚ ਹੋਰ ਵੀ ਬਹੁਤ ਸਾਰੇ ਜ਼ਰੂਰੀ ਤੱਤ ਹੁੰਦੇ ਹਨ ਜੋ ਮਾਹਾਵਾਰੀ ਨੂੰ ਸਹੀਂ ਰੱਖਣ ਦੇ ਨਾਲ-ਨਾਲ ਕਲੋਨ ਕੈਂਸਰ ਵਰਗੀਆਂ ਬੀਮਾਰੀਆਂ ਨਾਲ ਲੜਣ 'ਚ ਮਦਦਗਾਰ ਹੈ।
5. ਡਾਰਕ ਚਾਕਲੇਟ
ਨਰਵਸ ਸਿਸਟਮ ਨੂੰ ਸਹੀਂ ਰੱਖਣ ਲਈ ਮੈਮੋਰੀ ਪਾਵਰ ਵਧਾਉਣ ਲਈ, ਦਿਲ ਦੇ ਰੋਗਾਂ ਤੋਂ ਰਾਹਤ ਪਾਉਣ ਲਈ ਡਾਰਕ ਚਾਕਲੇਟ ਬੈਸਟ ਹੈ ਪਰ ਜ਼ਰੂਰਤ ਤੋਂ ਜ਼ਿਆਦਾ ਵਰਤੋਂ ਨਾ ਕਰੋ।
6. ਐਵੋਕੈਡੋ
ਐਵੋਕੈਡੋ ਔਰਤਾਂ ਲਈ ਬਹੁਤ ਹੀ ਚੰਗਾ ਸੂਪਰ ਫੂਡ ਹੈ। ਇਸ 'ਚ ਮੌਜੂਦ ਓਮੇਗਾ 3, ਓਮੇਗਾ 6 ਫੈਟੀ ਐਸਿਡ ਹਾਰਮੋਨਸ ਨੂੰ ਸੰਤੁਲਿਤ ਕਰਨ ਦਾ ਕੰਮ ਕਰਦਾ ਹੈ।
6. ਹਰੀਆਂ ਪੱਤੇਦਾਰ ਸਬਜ਼ੀਆਂ
ਪਾਲਕ,ਬ੍ਰੋਕਲੀ, ਕੇਲੇ ਦੇ ਪੱਤੇ, ਸਲਾਦ ਨੂੰ ਔਰਤਾਂ ਆਪਣੀ ਡਾਈਟ 'ਚ ਜ਼ਰੂਰ ਸ਼ਾਮਲ ਕਰੋ। ਇਸ ਨਾਲ ਸਰੀਰਕ ਕਮਜ਼ੋਰੀ ਦੂਰ ਹੁੰਦੀ ਹੈ।

 


Related News