ਚਿਊਇੰਗਮ ਚਬਾਉਣ ਨਾਲ ਮੂੰਹ ਦੀਆਂ ਇਨ੍ਹਾਂ ਪ੍ਰੇਸ਼ਾਨੀਆਂ ਤੋਂ ਪਾਓ ਛੁਟਕਾਰਾ

Thursday, Jun 14, 2018 - 03:48 PM (IST)

ਨਵੀਂ ਦਿੱਲੀ— ਚਿਊਇੰਗਮ ਚਬਾਉਣ ਨਾਲ ਮੂੰਹ ਫ੍ਰੈਸ਼ ਹੋ ਜਾਂਦਾ ਹੈ। ਇਸ ਨੂੰ ਲੋਕ ਮਾਊਥ ਫ੍ਰੈਸ਼ਨੈੱਸ ਦੀ ਤਰ੍ਹਾਂ ਵੀ ਵਰਤੋਂ ਕਰਦੇ ਹਨ। ਕੁਝ ਲੋਕਾਂ ਨੂੰ ਲਗਾਤਾਰ ਇਸ ਨੂੰ ਚਬਾਉਣ ਦੀ ਆਦਤ ਹੁੰਦੀ ਹੈ। ਬੱਚਿਆਂ ਨੂੰ ਅਕਸਰ ਚੂਇੰਗਮ ਚਬਾਉਣ ਤੋਂ ਮਨਾ ਕੀਤਾ ਜਾਂਦਾ ਹੈ ਪਰ ਸਿਹਤ ਨਾਲ ਜੁੜੀਆਂ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਹੁੰਦੀਆਂ ਹਨ ਜੋ ਇਸ ਨਾਲ ਦੂਰ ਹੋ ਜਾਂਦੀਆਂ ਹਨ। ਹਾਲਾਂਕਿ ਬੱਚਿਆਂ ਨੂੰ ਇਸ ਨੂੰ ਨਹੀਂ ਖਵਾਉਣਾ ਚਾਹੀਦਾ ਪਰ ਇਹ ਗੱਲ ਵੀ ਸਹੀ ਹੈ ਕਿ ਇਸ ਨਾਲ ਸਿਹਤ ਨਾਲ ਜੁੜੀਆਂ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਹੱਲ ਹੋ ਜਾਂਦੀਆਂ ਹਨ। ਇਹ ਤਾਂ ਸਾਰੇ ਲੋਕ ਜਾਣਦੇ ਹੋਣਗੇ ਕਿ ਇਸ ਨੂੰ ਚਬਾਉਣ ਨਾਲ ਭਾਰ ਘੱਟ ਹੋ ਜਾਂਦਾ ਹੈ ਪਰ ਇਸ ਤੋਂ ਇਲਾਵਾ ਵੀ ਚਿਊਇੰਗਮ ਬਹੁਤ ਹੀ ਫਾਇਦੇਮੰਦ ਹੁੰਦੀ ਹੈ।
1. ਚਿਹਰੇ ਦਾ ਫੈਟ ਘੱਟ
ਕੁਝ ਲੋਕਾਂ ਦਾ ਚਿਹਰਾ ਬਹੁਤ ਮੋਟਾ ਹੁੰਦਾ ਹੈ। ਗਰਦਨ 'ਤੇ ਜਮ੍ਹਾ ਫੈਟ ਹੋਣ ਕਾਰਨ ਡਬਲ ਚਿਨ ਦਿਖਾਈ ਦੇਣ ਲੱਗਦੀ ਹੈ। ਚਿਊਇੰਗਮ ਚਬਾਉਣ ਨਾਲ ਮੂੰਹ ਦੀ ਕਸਰਤ ਹੁੰਦੀ ਹੈ ਅਤੇ ਚਿਹਰਾ ਹੌਲੀ-ਹੌਲੀ ਸਲਿਮ ਹੋਣਾ ਸ਼ੁਰੂ ਹੋ ਜਾਂਦਾ ਹੈ। ਇਸ ਦੇ ਇਲਾਵਾ ਇਸ ਨਾਲ ਭੁੱਖ ਵੀ ਘੱਟ ਲੱਗਦੀ ਹੈ ਅਤੇ ਕਾਫੀ ਮਾਤਰਾ 'ਚ ਕੈਲੋਰੀ ਵੀ ਬਰਨ ਹੋਣੀ ਸ਼ੁਰੂ ਹੋ ਜਾਂਦੀ ਹੈ।
2. ਦੰਦਾਂ ਦਾ ਪੀਲਾਪਨ ਦੂਰ
ਪੀਲੇ ਦੰਦ ਖੁਸ਼ੀਆਂ ਭਰੀ ਮੁਸਕਾਨ ਨੂੰ ਖਰਾਬ ਕਰ ਦਿੰਦੇ ਹਨ। ਜਦੋਂ ਤੁਸੀਂ ਹੌਲੀ-ਹੌਲੀ ਚਿਊਇੰਗਮ ਨੂੰ ਚਬਾਉਂਦੇ ਹੋ ਤਾਂ ਦੰਦ ਸਫੈਦ ਹੋਣੇ ਸ਼ੁਰੂ ਹੋ ਜਾਂਦੇ ਹਨ।
3. ਮੂੰਹ ਦੀ ਬਦਬੂ ਦੂਰ
ਸਾਹ 'ਚੋਂ ਬਦਬੂ ਆ ਰਹੀ ਹੈ ਤਾਂ ਕੋਈ ਗੱਲ ਕਰਨਾ ਵੀ ਪਸੰਦ ਨਹੀਂ ਕਰਦਾ। ਇਸ ਲਈ ਮੂੰਹ ਦਾ ਫ੍ਰੈਸ਼ ਹੋਣਾ ਬਹੁਤ ਜ਼ਰੂਰੀ ਹੈ। ਤੁਸੀਂ ਚਿਊਇੰਗਮ ਨਾਲ ਇਸ ਪ੍ਰੇਸ਼ਾਨੀ ਨੂੰ ਦੂਰ ਕਰ ਸਕਦੇ ਹੋ। ਫਲੇਵਰ ਵਾਲੀ ਚਿਊਇੰਗਮ ਚਬਾਉਣ ਨਾਲ ਸਾਹ ਦੀ ਬਦਬੂ ਦੂਰ ਹੋ ਜਾਂਦੀ ਹੈ।
4. ਪਾਚਨ ਕਿਰਿਆ ਦਰੁਸਤ
ਇਸ ਨੂੰ ਚਬਾਉਣ ਨਾਲ ਪਾਚਨ ਨਾਲ ਜੁੜੀ ਸਮੱਸਿਆ ਹੱਲ ਹੋ ਜਾਂਦੀ ਹੈ। ਚਿਊਇੰਗਮ ਚਬਾਉਣ ਨਾਲ ਮੂੰਹ 'ਚੋਂ ਜ਼ਿਆਦਾ ਲਾਰ ਬਣਨਾ ਸ਼ੁਰੂ ਹੋ ਜਾਂਦ ਹੈ ਜਿਸ ਨਾਲ ਖਾਣਾ ਆਸਾਨੀ ਨਾਲ ਪਚਣ ਲੱਗਦਾ ਹੈ।
5. ਕੈਵਿਟੀ ਤੋਂ ਛੁਟਕਾਰਾ
ਦੰਦਾਂ ਦੇ ਸੜਣ ਤੋਂ ਬਚਣ ਲਈ ਵੀ ਚਿਊਇੰਗਮ ਚਬਾਉਣਾ ਬੈਸਟ ਹੈ। ਇਸ ਨੂੰ ਚਬਾਉਣ ਨਾਲ ਕੈਵਿਟੀ ਹੋਣ ਦਾ ਖਤਰਾ ਨਹੀਂ ਰਹਿੰਦਾ।
ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ
1.
ਛੋਟੇ ਬੱਚਿਆਂ ਨੂੰ ਚਿਊਇੰਗਮ ਨਾ ਦਿਓ ਉਹ ਇਸ ਨੂੰ ਨਿਗਲ ਸਕਦੇ ਹਨ।
2. ਇਸ ਗੱਲ ਦਾ ਧਿਆਨ ਰੱਖੋ ਕਿ ਚਿਊਇੰਗਮ ਨੂੰ ਸਿਰਫ ਚਬਾਉਣਾ ਹੈ ਉਸ ਨੂੰ ਨਿਗਲਣਾ ਨਹੀਂ ਹੈ।
3. ਚਿਊਇੰਗਮ ਜ਼ਿਆਦਾ ਮਿੱਠੀ ਨਹੀਂ ਹੋਣੀ ਚਾਹੀਦੀ। ਇਸ ਨਾਲ ਦੰਦਾਂ ਦੀ ਕੈਵਿਟੀ ਹੋਣ ਦਾ ਡਰ ਰਹਿੰਦਾ ਹੈ।


Related News