ਵਾਇਰਲੈੱਸ ਉਪਕਰਨਾਂ ਨਾਲ ਬੱਚਿਆਂ ਦੀ ਸਿਹਤ ''ਤੇ ਪੈਂਦਾ ਬੇਹੱਦ ਬੁਰਾ ਅਸਰ

Wednesday, Jul 13, 2016 - 08:26 AM (IST)

 ਵਾਇਰਲੈੱਸ ਉਪਕਰਨਾਂ ਨਾਲ ਬੱਚਿਆਂ ਦੀ ਸਿਹਤ ''ਤੇ ਪੈਂਦਾ ਬੇਹੱਦ ਬੁਰਾ ਅਸਰ

ਨਵੀਂ ਦਿੱਲੀ : 21ਵੀਂ ਸਦੀ ''ਚ ਟੈਕਨਾਲੋਜੀ ਨੇ ਇੰਨੀ ਤਰੱਕੀ ਕਰ ਲਈ ਹੈ ਕਿ ਅੱਜ ਹਰ ਕੰਮ ਤਕਨੀਕ ਦੀ ਮਦਦ ਨਾਲ ਮਿੰਟਾਂ ''ਚ ਹੋ ਰਿਹਾ ਹੈ। ਗੈਜੇਟਸ ਤੋਂ ਲੈ ਕੇ ਵ੍ਹੀਕਲਜ਼ ਤੱਕ ਸਾਨੂੰ ਹਰ ਚੀਜ਼ ਦੀ ਸਹੂਲਤ ਪ੍ਰਾਪਤ ਹੈ। ਉਥੇ, ਇੰਟਰਨੈੱਟ ਅਤੇ ਵਾਈ-ਫਾਈ ਦੀ ਗੱਲ ਕਰੀਏ ਤਾਂ ਅਸੀਂ ਲੋਕ ਇਨ੍ਹਾਂ ਸਾਰੀਆਂ ਚੀਜ਼ਾਂ ਦੇ ਆਦੀ ਹੋ ਚੁੱਕੇ ਹਾਂ। ਹੁਣ ਤਾਂ ਕਿਤੇ ਜਾਣਾ ਹੋਵੇ ਤਾਂ ਉਥੇ ਵੀ ਇੰਟਰਨੈੱਟ ਅਤੇ ਵਾਈ-ਫਾਈ ਨੈੱਟਵਰਕ ਦੀ ਸਹੂਲਤ ਆਸਾਨੀ ਨਾਲ ਮਿਲ ਜਾਂਦੀ ਹੈ। ਇੰਟਰਨੈੱਟ ਦਾ ਰੋਜ਼ਾਨਾ ਇਸਤੇਮਾਲ ਕਰਨ ਵਾਲਿਆਂ ਲਈ ਤਾਂ ਵਾਇਰਲੈੱਸ ਤਕਨੀਕ ਕਾਫੀ ਸਹੂਲਤ ਲੈ ਕੇ ਆਈ ਹੈ। ਵਾਇਰਲੈੱਸ ਜਾਂ ਵਾਈ-ਫਾਈ ਟੈਕਨਾਲੋਜੀ ਯਾਨੀ ਬਿਨਾਂ ਤਾਰਾਂ ਦੇ ਹੀ ਘਰ, ਆਫਿਸ ਜਾਂ ਬਾਹਰ ਇੰਟਰਨੈੱਟ ਨਾਲ ਜੁੜਿਆ ਜਾ ਸਕਦਾ ਹੈ। ਜਿਥੇ ਪਹਿਲਾਂ ਸਿਰਫ ਇਕ ਕਮਰੇ ''ਚ ਬੈਠ ਕੇ ਇਕ ਥਾਂ ''ਤੇ ਇੰਟਰਨੈੱਟ ਦਾ ਸੰਪਰਕ ਸਥਾਪਿਤ ਕੀਤਾ ਜਾਂਦਾ ਸੀ, ਉਥੇ ਵਾਇਰਲੈੱਸ ਉਪਕਰਨ ਨੇ ਇਸ ਦਾ ਵੀ ਝੰਜਟ ਖਤਮ ਕਰ ਦਿੱਤਾ ਹੈ ਪਰ ਵਾਇਰਲੈੱਸ ਉਪਕਰਨ ਜਿਵੇਂ ਲੈਪਟਾਪ, ਟੈਬਲੇਟ, ਮੋਬਾਇਲ ਆਦਿ ਇਲੈਕਟ੍ਰੋਮੈਗਨੈਟਿਕ ਵੇਵਸ (ਬਿਜਲਈ ਚੁੰਬਕੀ ਤਰੰਗਾਂ) ਦੇ ਉਤਸਰਜਨ ਨਾਲ ਜੁੜੇ ਹੁੰਦੇ ਹਨ ਜੋ ਸਾਡੀ ਸਿਹਤ ''ਤੇ ਬਹੁਤ ਬੁਰਾ ਅਸਰ ਪਾਉਂਦੇ ਹੈ। ਲੰਬੇ ਸਮੇਂ ਤੱਕ ਵਾਈ-ਫਾਈ ਤਕਨੀਕ ਦਾ ਇਸਤੇਮਾਲ ਕਰਨ ਅਤੇ ਰੇਡੀਓ ਤਰੰਗਾਂ ਦੇ ਪ੍ਰਭਾਵ ਨਾਲ ਸਾਡੀ ਸਿਹਤ ਵਿਗੜ ਸਕਦੀ ਹੈ। ਵਾਈ-ਫਾਈ ਦਾ ਇਸਤੇਮਾਲ ਦਿਲ, ਦਿਮਾਗ ਅਤੇ ਖਾਸ ਕਰ ਕੇ ਬੱਚਿਆਂ ''ਤੇ ਬੁਰਾ ਅਸਰ ਪਾ ਰਿਹਾ ਹੈ। ਇਹ ਕੈਂਸਰ ਸਮੇਤ ਹੋਰ ਵੀ ਬਹੁਤ ਸਾਰੀਆਂ ਖਤਰਨਾਕ ਬੀਮਾਰੀਆਂ ਨੂੰ ਸੱਦਾ ਦਿੰਦਾ ਹੈ। ਇਸ ਤੋਂ ਨਿਕਲਣ ਵਾਲੀਆਂ ਕਿਰਨਾਂ ਰੇਡੀਏਸ਼ਨ ਕੈਂਸਰ ਨਾਲ ਕਈ ਦਰਜਨ ਬੀਮਾਰੀਆਂ ਦੀ ਵਜ੍ਹਾ ਬਣ ਰਹੀਆਂ ਹਨ। 
► ਔਰਤਾਂ ਅਤੇ ਬੱਚਿਆਂ ''ਤੇ ਅਸਰ
ਮਰਦਾਂ ਦੀ ਬਜਾਏ ਔਰਤਾਂ ਅਤੇ ਬੱਚਿਆਂ ''ਤੇ ਇਸ ਦਾ ਜ਼ਿਆਦਾ ਬੁਰਾ ਅਸਰ ਪੈਂਦਾ ਹੈ। ਔਰਤਾਂ ਨੂੰ ਪ੍ਰੈਗਨੈਂਸੀ ਵਿਚ ਦਿੱਕਤ ਹੁੰਦੀ ਹੈ। ਨਾਲ ਹੀ ਭਰੂਣ ਵਿਕਸਿਤ ਨਹੀਂ ਹੁੰਦਾ ਅਤੇ ਔਰਤਾਂ ਨੂੰ ਬ੍ਰੈਸਟ ਕੈਂਸਰ ਹੋਣ ਦਾ ਖਦਸ਼ਾ ਵੀ ਰਹਿੰਦਾ ਹੈ। ਇਸ ਨਾਲ ਬੱਚਿਆਂ ਦੀਆਂ ਕੋਸ਼ਿਕਾਵਾਂ ਅਤੇ ਦਿਮਾਗ ਦਾ ਵਿਕਾਸ ਰੁਕ ਜਾਂਦਾ ਹੈ। 
 ਕਿੰਝ ਕਰੀਏ ਖੁਦ ਦਾ ਬਚਾ
ਇਸ ਟੈਕਨਾਲੋਜੀ ਤੋਂ ਬਿਨਾਂ ਕਿਤੇ ਨਾ ਕਿਤੇ ਸਾਡਾ ਜੀਵਨ ਅਧੂਰਾ ਹੈ। ਇਨ੍ਹਾਂ ਸਾਰਿਆਂ ਦਾ ਇਸਤੇਮਾਲ ਅਸੀਂ ਪੂਰੀ ਤਰ੍ਹਾਂ ਬੰਦ ਨਹੀਂ ਕਰ ਸਕਦੇ ਪਰ ਕੁਝ ਗੱਲਾਂ ਨੂੰ ਧਿਆਨ ''ਚ ਰੱਖ ਕੇ ਅਸੀਂ ਇਨ੍ਹਾਂ ਸਮੱਸਿਆਵਾਂ ਦਾ ਹੱਲ ਕੱਢ ਸਕਦੇ ਹਾਂ। ਇਹੋ ਸਾਵਧਾਨੀਆਂ ਸਾਡੀ ਸਿਹਤ ''ਤੇ ਹੋਣ ਵਾਲੇ ਬੁਰੇ ਅਸਰਾਂ ਤੋਂ ਬਚਾਈ ਰੱਖਣਗੀਆਂ।
► ਬੱਚਿਆਂ ਦੇ ਹਸਪਤਾਲ ''ਚ ਵਾਈ-ਫਾਈ ''ਤੇ ਰੋਕ ਹੋਣੀ ਚਾਹੀਦੀ ਹੈ
♦ ਪ੍ਰਾਇਮਰੀ ਸਕੂਲਾਂ ਵਿਚ ਵੀ ਸਿਰਫ ਕੰਪਿਊਟਰ ਲੈਬ ''ਚ ਹੀ ਵਾਈ-ਫਾਈ ਦਾ ਇਸਤੇਮਾਲ ਹੋਵੇ।
ਬੈੱਡਰੂਮ ਅਤੇ ਕਿਚਨ ਵਰਗੀਆਂ ਥਾਵਾਂ ''ਤੇ ਵਾਇਰਲੈੱਸ ਯੰਤਰਾਂ ਦਾ ਇਸਤੇਮਾਲ ਨਾ ਕਰੋ। ਇਹ ਖਤਰਨਾਕ ਹੋ ਸਕਦਾ ਹੈ। 
 ਘਰ ''ਚ ਛੋਟੇ ਬੱਚੇ ਹਨ ਤਾਂ ਜ਼ਿਆਦਾ ਸਾਵਧਾਨੀ ਵਰਤੋ। ਵਾਈ-ਫਾਈ ਦੀ ਵਰਤੋਂ ਨਹੀਂ ਕਰ ਰਹੇ ਤਾਂ ਉਸ ਨੂੰ ਬੰਦ ਕਰ ਕੇ ਰੱਖੋ। 
 ਘਰ ''ਚ ਜਿੰਨਾ ਹੋ ਸਕੇ, ਸਿਰਫ ਫੋਨ ਦੀ ਵਰਤੋਂ ਕਰੋ।
 ਲੰਮੇ ਸਮੇਂ ਤੱਕ ਇਨ੍ਹਾਂ ਯੰਤਰਾਂ ਦੇ ਸੰਪਰਕ ਵਿਚ ਨਾ ਰਹੋ। 
 ਰਾਤ ਨੂੰ ਸੌਂਦੇ ਸਮੇਂ ਮੋਬਾਇਲ ਜਾਂ ਲੈਪਟਾਪ ਨਾਲ ਨਾ ਰੱਖੋ।
ਇਨ੍ਹਾਂ ਟਿਪਸ ਨੂੰ ਫਾਲੋ ਕਰ ਕੇ ਤੁਸੀਂ ਆਪਣੀ ਅਤੇ ਆਪਣੇ ਬੱਚਿਆਂ ਦੀ ਸਿਹਤ ''ਤੇ ਪੈਣ ਵਾਲੇ ਮਾੜੇ ਅਸਰਾਂ ਤੋਂ ਬਚ ਸਕਦੇ ਹੋ। 
 ਕਿੰਨੇ ਖਤਰਨਾਕ ਹਨ ਇਹ ਵਾਇਰਲੈੱਸ ਉਪਕਰਨ

 ਸੋਚਣ ਦੀ ਸਮਰੱਥਾ ''ਚ ਕਮੀ
ਇਸ ਨਾਲ ਸੋਚਣ ਦੀ ਸਮਰੱਥਾ ਘੱਟ ਹੁੰਦੀ ਹੈ। ਇਕਾਗਰਤਾ ਦੀ ਕਮੀ, ਦਿਮਾਗ ''ਚ ਕਈ ਹਿੱਸੇ ਢੰਗ ਨਾਲ ਕੰਮ ਕਰਨਾ ਬੰਦ ਕਰ ਦਿੰਦੇ ਹਨ।
 ਨੀਂਦ ਨਾ ਆਉਣਾ ਜਾਂ ਡਿਪ੍ਰੈਸ਼ਨ
ਲੰਬੇ ਸਮੇਂ ਤੱਕ ਇਲੈਕਟ੍ਰੋਮੈਗਨੈਟ ਰੇਡੀਏਸ਼ਨ ਦੇ ਸੰਪਰਕ ਨਾਲ ਦਿਮਾਗ ਦੇ ਕੰਮ ਕਰਨ ਦਾ ਤਰੀਕਾ ਬਦਲ ਜਾਂਦਾ ਹੈ, ਜਿਸ ਨਾਲ ਨੀਂਦ ਦੀ ਸਮੱਸਿਆ, ਤਣਾਅ ਅਤੇ ਡਿਪ੍ਰੈਸ਼ਨ ਦੀ ਪ੍ਰਾਬਲਮ ਸਾਹਮਣੇ ਆਉਂਦੀ ਹੈ।
 ਹਾਈ ਬਲੱਡ ਪ੍ਰੈਸ਼ਰ ਅਤੇ ਹਾਰਟ ਅਟੈਕ
ਇਸ ਨਾਲ ਹਾਈ ਬਲੱਡ ਪ੍ਰੈਸ਼ਰ ਦੀ ਪ੍ਰਾਬਲਮ ਵੀ ਹੋ ਸਕਦੀ ਹੈ। ਰੇਡੀਏਸ਼ਨ ਦੇ ਲੰਬੇ ਸਮੇਂ ਤੱਕ ਸੰਪਰਕ ''ਚ ਰਹਿਣ ਨਾਲ ਹਾਰਟ ਬੀਟ ਵੱਧ ਜਾਂਦੀ ਹੈ, ਜਿਸ ਨਾਲ ਹਾਰਟ ਅਟੈਕ ਦਾ ਖਤਰਾ ਬਣਿਆ ਰਹਿੰਦਾ ਹੈ।
 ਲਗਾਤਾਰ ਸਿਰਦਰਦ ਅਤੇ ਕੰਨ ਦਰਦ
ਕਈ ਘੰਟੇ ਇਲੈਕਟ੍ਰੋਮੈਗਨੈਟ ਰੇਡੀਏਸ਼ਨ ਦੇ ਸੰਪਰਕ ''ਚ ਕੰਮ ਕਰਦੇ ਰਹਿਣ ਨਾਲ ਲਗਾਤਾਰ ਸਿਰਦਰਦ ਦੀ ਸਮੱਸਿਆ ਰਹਿਣ ਲੱਗਦੀ ਹੈ।  ਇਸ ਨਾਲ ਤੁਸੀਂ ਤਰੋ-ਤਾਜ਼ਾ ਮਹਿਸੂਸ ਨਹੀਂ ਕਰਦੇ। ਇਸ ਨਾਲ ਕੰਨ ਦਰਦ ਦੀ ਪ੍ਰੇਸ਼ਾਨੀ ਵੀ ਹੋ ਸਕਦੀ ਹੈ।
 ਕੈਂਸਰ ਦਾ ਕਾਰਨ
ਇਲੈਕਟ੍ਰੋਮੈਗਨੈਟ ਰੇਡੀਏਸ਼ਨ ਦੇ ਸੰਪਰਕ ''ਚ ਆਉਣ ਨਾਲ ਕੈਂਸਰ ਦਾ ਖਤਰਾ ਕਾਫੀ ਵੱਧ ਜਾਂਦਾ ਹੈ।
 ਡੀ. ਐੱਨ. ਏ. ''ਚ ਬਦਲਾਅ
ਵਾਈ-ਫਾਈ ਦੇ ਜ਼ਿਆਦਾ ਸੰਪਰਕ ''ਚ ਰਹਿਣ ਨਾਲ ਡੀ. ਐੱਨ. ਏ. ਅਤੇ ਸਪਰਮ ਦੋਵਾਂ ''ਤੇ ਬੁਰਾ ਅਸਰ ਪੈਂਦਾ ਹੈ।
 ਥਕਾਵਟ
ਇਸ ਨਾਲ ਸਰੀਰ ਥੱਕਿਆ-ਥੱਕਿਆ ਜਿਹਾ ਰਹਿਣ ਲੱਗਦਾ ਹੈ। ਤੁਸੀਂ ਤਰੋ-ਤਾਜ਼ਾ ਮਹਿਸੂਸ ਨਹੀਂ ਕਰਦੇ।

 


Related News