Health Tips: ਸਰਦੀਆਂ ‘ਚ ‘ਭਾਰ ਘਟਾਉਣ’ ਦੇ ਚਾਹਵਾਨ ਲੋਕ ਖ਼ੁਰਾਕ ’ਚ ਕਦੇ ਨਾ ਸ਼ਾਮਲ ਕਰਨ ਇਹ ਚੀਜ਼ਾਂ

Wednesday, Nov 25, 2020 - 04:18 PM (IST)

Health Tips: ਸਰਦੀਆਂ ‘ਚ ‘ਭਾਰ ਘਟਾਉਣ’ ਦੇ ਚਾਹਵਾਨ ਲੋਕ ਖ਼ੁਰਾਕ ’ਚ ਕਦੇ ਨਾ ਸ਼ਾਮਲ ਕਰਨ ਇਹ ਚੀਜ਼ਾਂ

ਜਲੰਧਰ (ਬਿਊਰੋ) - ਸਰਦੀ ਦੇ ਮੌਸਮ ਦੀ ਸ਼ੁਰੂਆਤ ਹੋ ਚੁੱਕੀ ਹੈ। ਇਸ ਮੌਸਮ ’ਚ ਲੋਕ ਜ਼ਿਆਦਾ ਦੇਰ ਤੱਕ ਕੰਬਲ ‘ਚ ਬੈਠ ਕੇ ਚਾਹ ਦੇ ਨਾਲ ਵੱਖ-ਵੱਖ ਚੀਜ਼ਾਂ ਖਾਣਾ ਸ਼ੁਰੂ ਕਰ ਦਿੰਦੇ ਹਨ। ਸਵੇਰ ਦੇ ਨਾਸ਼ਤੇ ਵਿਚ ਵੀ ਸਿਹਤ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਚੀਜ਼ਾਂ ਦਾ ਸੇਵਨ ਕੀਤਾ ਜਾਂਦਾ ਹੈ, ਜਿਸ ਨਾਲ ਕੈਲੋਰੀ ਹੋਣ ਕਾਰਨ ਭਾਰ ਵਧਣ ਦੇ ਨਾਲ ਬੀਮਾਰੀਆਂ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ। ਅਜਿਹੇ ‘ਚ ਆਪਣੇ ਆਪ ਨੂੰ ਸਿਹਤਮੰਦ ਰੱਖਣ ਲਈ ਆਪਣੀ ਖ਼ੁਰਾਕ ’ਤੇ ਖ਼ਾਸ ਧਿਆਨ ਦਿਓ। ਸਰਦੀਆਂ ਵਿੱਚ ਖ਼ੁਦ ਨੂੰ ਤੰਦਰੁਸਤ ਰੱਖਣ ਲਈ ਨਾਸ਼ਤੇ ਵਿੱਚ ਕੁਝ ਚੀਜ਼ਾਂ ਅਜਿਹੀਆਂ ਹਨ, ਜਿਨ੍ਹਾਂ ਨੂੰ ਖਾਣ ਤੋਂ ਤੁਹਾਨੂੰ ਪਰਹੇਜ਼ ਕਰਨੀ ਚਾਹੀਦੀ ਹੈ। 

ਇਨ੍ਹਾਂ ਚੀਜ਼ਾਂ ਦਾ ਕਰੋ ਪਰਹੇਜ਼

ਬੇਕਰੀ ਫੂਡ : 
ਬੇਕਰੀ ਦੀਆਂ ਚੀਜ਼ਾਂ ਜਿਵੇਂ ਕੇਕ, ਬਿਸਕੁਟ, ਕਪ ਕੇਕ ਆਦਿ ਵਿੱਚ ਖੰਡ ਦੀ ਜ਼ਿਆਦਾ ਮਾਤਰਾ ਹੁੰਦੀ ਹੈ। ਨਾਲ ਹੀ ਇਸ ਨੂੰ ਬਣਾਉਣ ਲਈ ਘਿਓ ਅਤੇ ਕਰੀਮ ਦੀ ਵਰਤੋਂ ਵੀ ਕੀਤੀ ਜਾਂਦੀ ਹੈ। ਅਜਿਹੇ ‘ਚ ਨਾਸ਼ਤੇ ਵਿੱਚ ਇਨ੍ਹਾਂ ਚੀਜ਼ਾਂ ਦੀ ਵਰਤੋਂ ਕਰਨ ਨਾਲ ਭਾਰ ਵੱਧਣ ਦੇ ਨਾਲ ਤੁਹਾਨੂੰ ਦਿਨ ਭਰ ਭਾਰਾ ਮਹਿਸੂਸ ਹੋਵੇਗਾ। ਨਾਲ ਹੀ ਸ਼ੂਗਰ ਹੋਣ ਦਾ ਖ਼ਤਰਾ ਵੱਧਦਾ ਹੈ। ਇਸ ਤੋਂ ਇਲਾਵਾ ਅਜਿਹੀਆਂ ਚੀਜ਼ਾਂ ਖਾਣ ਨਾਲ ਸੁਸਤੀ ਪੈਂਦੀ ਹੈ। ਅਜਿਹੇ ‘ਚ ਕੰਮ ਵੱਲ ਧਿਆਨ ਘੱਟ ਲੱਗਦਾ ਹੈ।

ਪ੍ਰੋਸੈਸਡ ਫ਼ੂਡ: 
ਇਸ ਕਿਸਮ ਦਾ ਭੋਜਨ ਚਾਹੇ ਸੁਆਦ ਹੋਵੇ ਪਰ ਇਸ ਨੂੰ ਵਾਰ-ਵਾਰ ਪਕਾ ਕੇ ਤਿਆਰ ਕੀਤਾ ਜਾਂਦਾ ਹੈ। ਨਾਲ ਹੀ ਇਸ ਵਿਚ ਤੇਲ ਅਤੇ ਮਸਾਲਿਆਂ ਦੀ ਵੀ ਜ਼ਿਆਦਾ ਵਰਤੋਂ ਕੀਤੀ ਜਾਂਦੀ ਹੈ। ਅਜਿਹੇ ‘ਚ ਇਨ੍ਹਾਂ ਚੀਜ਼ਾਂ ਦਾ ਸੇਵਨ ਕਰਨ ਨਾਲ ਭਾਰ ਵਧਣ ਦੇ ਨਾਲ ਬੀਮਾਰੀਆਂ ਹੋਣ ਦਾ ਖ਼ਤਰਾ ਵੀ ਵੱਧਦਾ ਹੈ। ਪ੍ਰੋਸੈਸਡ ਫੂਡ ਵਿੱਚ ਚਿਪਸ, ਪੌਪਕਾਰਨ, ਪੈਕਡ ਫੂਡ ਆਉਂਦੇ ਹਨ।

ਪੜ੍ਹੋ ਇਹ ਵੀ ਖ਼ਬਰ - Tulsi Vivah 2020 : ਕਿਉਂ ਕੀਤਾ ਜਾਂਦਾ ਹੈ ‘ਤੁਲਸੀ ਦਾ ਵਿਆਹ’, ਜਾਣੋਂ ਸ਼ੁੱਭ ਮਹੂਰਤ ਅਤੇ ਪੂਜਾ ਦੀ ਵਿਧੀ

PunjabKesari

ਨੂਡਲਜ਼: 
ਨੂਡਲਜ਼ ਨੂੰ ਬਣਾਉਣ ‘ਚ ਤੇਜ਼ ਮਸਾਲਿਆਂ ਅਤੇ ਘਿਓ ਦੀ ਵਰਤੋਂ ਕੀਤੀ ਜਾਂਦੀ ਹੈ। ਨਾਲ ਹੀ ਇਸਨੂੰ ਸਵੇਰੇ ਨਾਸ਼ਤੇ ‘ਚ ਖਾਣਾ ਚੰਗਾ ਆਪਸ਼ਨ ਨਹੀਂ ਹੈ। ਇਸ ਨਾਲ ਭਾਰ ਤੇਜ਼ੀ ਨਾਲ ਵਧੇਗਾ। ਨਾਲ ਹੀ ਕੋਲੈਸਟ੍ਰੋਲ ਲੈਵਲ ਵਧਣ ਨਾਲ ਦਿਲ ‘ਤੇ ਮਾੜਾ ਪ੍ਰਭਾਵ ਪਵੇਗਾ। 

ਪੜ੍ਹੋ ਇਹ ਵੀ ਖ਼ਬਰ - Health Tips: ਸਰਦੀਆਂ ‘ਚ ਹਰ ਸਮੇਂ ਕੀ ਤੁਹਾਡੇ ਹੱਥ-ਪੈਰ ਰਹਿੰਦੇ ਨੇ ਬਹੁਤ ਜ਼ਿਆਦਾ ਠੰਡੇ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਪਕੌੜੇ, ਕਚੌਰੀਆਂ, ਪੂਰੀਆਂ, ਬਰੈੱਡ ਰੋਲ ਨੂੰ ਕਰੋ ਦੂਰ
ਇਸ ਤੋਂ ਇਲਾਵਾ ਜੇ ਤੁਸੀਂ ਨਾਸ਼ਤੇ ‘ਚ ਪਕੌੜੇ, ਕਚੌਰੀਆਂ, ਪੂਰੀਆਂ, ਬਰੈੱਡ ਰੋਲ ਆਦਿ ਖਾਂਦੇ ਹੋ ਤਾਂ ਇਸ ਨੂੰ ਤੁਰੰਤ ਬੰਦ ਕਰ ਦਿਓ। ਦਰਅਸਲ ਸੁਆਦ-ਸੁਆਦ ‘ਚ ਖਾਧੀਆਂ ਇਹ ਚੀਜ਼ਾਂ ਸਿਹਤ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ। ਇਨ੍ਹਾਂ ਦੇ ਸੇਵਨ ਨਾਲ ਕੋਲੇਸਟ੍ਰੋਲ ਲੈਵਲ ਵੱਧਦਾ ਹੈ। ਅਜਿਹੇ ‘ਚ ਬਲੱਡ ਪ੍ਰੈਸ਼ਰ ਵਧਣ ਨਾਲ ਦਿਲ ਨਾਲ ਜੁੜੀਆਂ ਬੀਮਾਰੀਆਂ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ।

ਪੜ੍ਹੋ ਇਹ ਵੀ ਖ਼ਬਰ - Beauty Tips : ਇਨ੍ਹਾਂ ਤਰੀਕਿਆਂ ਨਾਲ ਕਰੋ ਆਪਣੇ ਚਿਹਰੇ ਦੀ ਮਸਾਜ, ਹੋਵੇਗਾ ਫ਼ਾਇਦਾ

PunjabKesari

ਫਰੂਟ ਜੂਸ: 
ਲੋਕ ਸਵੇਰ ਦੇ ਨਾਸ਼ਤੇ ਵਿਚ ਫਰੂਟ ਜੂਸ ਪੀਣਾ ਪਸੰਦ ਕਰਦੇ ਹਨ। ਲੋਕ ਤਾਜ਼ੇ ਦੀ ਥਾਂ ਮਾਰਕੀਟ ’ਚੋਂ ਖ਼ਰੀਦੇ ਪੈਕੇਟ ਬੰਦ ਵਾਲੇ ਜੂਸ ਦੀ ਵਰਤੋਂ ਕਰਦੇ ਹਨ, ਜੋ ਸਿਹਤ ਲਈ ਨੁਕਸਾਨਦੇਹ ਹੁੰਦਾ ਹੈ। ਇਸ ਨਾਲ ਬੀਮਾਰੀਆਂ ਦਾ ਖ਼ਤਰਾ ਤੇਜ਼ੀ ਨਾਲ ਵਧਦਾ ਹੈ। ਅਜਿਹੇ ‘ਚ ਜੇਕਰ ਤੁਸੀਂ ਇਸਦਾ ਸੇਵਨ ਕਰਨਾ ਚਾਹੁੰਦੇ ਹੋ ਤਾਂ ਤਾਜ਼ੇ ਫਲਾਂ ਦਾ ਜੂਸ ਕੱਢ ਕੇ ਪੀਓ। 

ਫ਼ਲਾਂ ਨੂੰ ਕੱਟੇ ਕੇ ਖਾਓ
ਇਸ ਤੋਂ ਇਲਾਵਾ ਫ਼ਲਾਂ ਨੂੰ ਕੱਟ ਕੇ ਖਾਣਾ ਜ਼ਿਆਦਾ ਫ਼ਾਇਦੇਮੰਦ ਹੁੰਦਾ ਹੈ। ਇਸ ਨਾਲ ਸਰੀਰ ਨੂੰ ਜ਼ਰੂਰੀ ਤੱਤ ਮਿਲਣ ਦੇ ਨਾਲ ਬੀਮਾਰੀਆਂ ਤੋਂ ਬਚਾਅ ਰਹਿੰਦਾ ਹੈ। ਅਜਿਹੇ ‘ਚ ਤੰਦਰੁਸਤ ਰਹਿਣ ਲਈ ਜਿੰਨੀ ਜਲਦੀ ਸੰਭਵ ਹੋ ਸਕੇ, ਇਨ੍ਹਾਂ ਚੀਜ਼ਾਂ ਤੋਂ ਦੂਰੀ ਬਣਾਉਣਾ ਵਧੀਆ ਹੈ। ਨਹੀਂ ਤਾਂ ਭਾਰ ਵਧਣ ਨਾਲ ਸਰੀਰ ਨੂੰ ਬੀਮਾਰੀਆਂ ਲੱਗਣ ਵਿਚ ਸਮਾਂ ਨਹੀਂ ਲੱਗੇਗਾ।


author

rajwinder kaur

Content Editor

Related News