ਆਖਿਰ ਕਿਉਂ ਪੈਂਦਾ ਹੈ ਦਿਲ ਦਾ ਦੌਰਾ? ਜਿਸ ਨਾਲ ਗਈ ਅਦਾਕਾਰ ਸਿਧਾਰਥ ਸ਼ੁਕਲਾ ਦੀ ਜਾਨ

Friday, Sep 03, 2021 - 01:48 PM (IST)

ਨਵੀਂ ਦਿੱਲੀ- ਟੀਵੀ ਇੰਡਸਟਰੀ ਦਾ ਮਸ਼ਹੂਰ ਸਿਤਾਰਾ ਅਤੇ ਰਿਐਲਿਟੀ ਸ਼ੋਅ ਬਿਗ ਬੌਸ 13 ਦੇ ਜੇਤੂ ਰਹੇ ਸਿਧਾਰਥ ਸ਼ੁਕਲਾ ਦਾ 40 ਸਾਲ ਦੀ ਉਮਰ 'ਚ ਦਿਹਾਂਤ ਹੋ ਜਾਣਾ ਹਰ ਕਿਸੇ ਲਈ ਹੈਰਾਨੀਜਨਕ ਰਿਹਾ। ਦੱਸ ਦੇਈਏ ਕਿ ਸਿਧਾਰਥ ਨੂੰ ਵੀਰਵਾਰ ਨੂੰ ਹਾਰਟ ਅਟੈਕ ਆਇਆ ਸੀ ਜਿਸ ਕਾਰਨ ਉਨ੍ਹਾਂ ਦਾ ਦਿਹਾਂਤ ਹੋ ਗਿਆ ਇਸ ਖਬਰ ਨਾਲ ਪੂਰੀ ਫਿਲਮ ਇੰਡਸਟਰੀ ਸਮੇਤ ਉਨ੍ਹਾਂ ਦੇ ਦੋਸਤ ਅਤੇ ਪ੍ਰਸ਼ੰਸਕ ਵੀ ਹੈਰਾਨ ਹਨ। ਕਿਉਂਕਿ ਇਹ ਸਭ ਜਾਣਦੇ ਹਨ ਕਿ ਸਿਧਾਰਥ ਆਪਣੇ ਸਰੀਰ ਦੀ ਫਿਟਨੈੱਸ ਲਈ ਖ਼ੂਬ ਜਿਮ ਅਤੇ ਚੰਗੀ ਖੁਰਾਕ ਲੈਂਦੇ ਸਨ ਇਸ ਦੇ ਬਾਵਜੂਦ ਉਨ੍ਹਾਂ ਦਾ ਇਸ ਤਰ੍ਹਾਂ ਦੁਨੀਆ ਨੂੰ ਅਲਵਿਦਾ ਕਹਿ ਜਾਣਾ ਹਰ ਕਿਸੇ ਲਈ ਦੁਖਦਾਇਕ ਹੈ। 
ਹਾਰਟ ਅਟੈਕ ਨਾਲ ਮੌਤ ਹੋਣਾ ਕੋਈ ਨਵੀਂ ਗੱਲ ਨਹੀਂ ਹੈ ਪਰ ਕੋਈ ਅਟੈਕ ਇੰਨਾ ਖਤਰਨਾਕ ਹੁੰਦਾ ਹੈ ਕਿ ਇਕ ਸੈਕਿੰਡ 'ਚ ਇਨਸਾਨ ਦੀ ਜਾਨ ਨਿਕਲ ਜਾਂਦੀ ਹੈ। ਆਓ ਜਾਣਦੇ ਹਾਂ ਕਿ ਆਖਿਰ ਦਿਲ ਦਾ ਦੌਰਾ ਕਿਉਂ ਪੈਂਦਾ ਹੈ?
ਸਾਡੇ ਸਰੀਰ 'ਚ ਹਾਰਟ ਕਿਥੇ ਅਤੇ ਕਿੰਝ ਕੰਮ ਕਰਦਾ ਹੈ?
ਹਾਰਟ ਸਾਡੇ ਸਰੀਰ ਦਾ ਬਹੁਤ ਮਹਤੱਵਪੂਰਨ ਅੰਗ ਹੈ ਇਹ ਇਕ ਅਜਿਹੀ ਮਾਸਪੇਸ਼ੀ ਹੈ ਜੋ ਇਕ ਪੰਪ ਦੀ ਤਰ੍ਹਾਂ ਕੰਮ ਕਰਦੀ ਹੈ। ਹਾਰਟ ਦਾ ਅਸਰ ਸਾਡੀ ਇਕ ਮੁੱਠੀ ਦੇ ਬਰਾਬਰ ਹੁੰਦਾ ਹੈ, ਇਹ ਛਾਤੀ ਦੇ ਖੱਬੇ ਅਤੇ ਦੋਵੇਂ ਫੇਫੜਿਆਂ ਦੇ ਵਿਚਕਾਰ ਹੁੰਦਾ ਹੈ ਇਹ ਲਗਾਤਾਰ ਪੰਪਿਗ ਕਰਦਾ ਰਹਿੰਦਾ ਹੈ ਭਾਵ ਪਲ-ਪਲ 'ਚ ਸੁੰਗੜਦਾ ਅਤੇ ਫੈਲਦਾ ਰਹਿੰਦਾ ਹੈ। ਸੁੰਗੜਨ ਅਤੇ ਫੈਲਣ ਦੀ ਕਿਰਿਆ ਨਾਲ ਸਾਡੇ ਸਰੀਰ ਦੀ ਰਕਤ ਵਹਿਨੀਆਂ 'ਚ ਲਗਾਤਾਰ ਖ਼ੂਨ ਦਾ ਪ੍ਰਵਾਹ ਹੁੰਦਾ ਹੈ।

Sidharth Shukla Starrer Web Series Broken But Beautiful
ਇੰਝ ਆਉਂਦਾ ਹੈ ਹਾਰਟ ਅਟੈਕ
ਦੱਸ ਦੇਈਏ ਕਿ ਹਾਰਟ ਖੁਦ ਇਕ ਮਾਸਪੇਸ਼ੀ ਹੈ ਇਸ ਨੂੰ ਆਪਣਾ ਕੰਮ ਕਰਨ ਲਈ ਖੂਨ ਦੀ ਲੋੜ ਹੁੰਦੀ ਹੈ। ਰਕਤ ਧਮਨੀਆਂ ਜੋ ਹਾਰਟ ਨੂੰ ਖੂਨ ਪ੍ਰਵਾਹ ਕਰਦੀਆਂ ਹਨ ਜਿਸ ਨੂੰ ਕੋਰੋਨਰੀ ਧਮਨੀਆਂ ਵੀ ਕਹਿੰਦੇ ਹਨ। ਇਹ ਧਮਨੀਆਂ ਦਿਲ ਲਈ ਬਹੁਤ ਜ਼ਰੂਰੀ ਹਨ ਜਦੋਂ ਤੱਕ ਇਹ ਹਾਰਟ ਨੂੰ ਲੋੜ ਦੇ ਹਿਸਾਬ ਨਾਲ ਖੂਨ ਭੇਜਦੀਆਂ ਰਹਿੰਦੀਆਂ ਹਨ ਉਦੋਂ ਤੱਕ ਇਸ ਨੂੰ ਆਕਸੀਜਨ ਮਿਲਦੀ ਰਹਿੰਦੀ ਹੈ ਅਤੇ ਇਹ ਆਪਣਾ ਕੰਮ ਸਹੀ ਤਰੀਕੇ ਨਾਲ ਕਰਦਾ ਰਹਿੰਦਾ ਹੈ। 
ਜਦੋਂ ਹਾਰਟ ਤੱਕ ਸਹੀ ਤਰੀਕੇ ਨਾਲ ਖੂਨ ਅਤੇ ਆਕਸੀਜਨ ਨਹੀਂ ਪਹੁੰਚਦੀ ਤਾਂ ਉਸ ਨਾਲ ਦਿਲ ਆਪਣਾ ਕੰਮ ਸਹੀ ਤਰੀਕੇ ਨਾਲ ਨਹੀਂ ਕਰ ਪਾਉਂਦਾ ਅਤੇ ਅਜਿਹੀ ਸਥਿਤੀ 'ਚ ਆਮ ਤੌਰ 'ਤੇ ਲੋਕਾਂ ਦੇ ਸੀਨੇ 'ਚ ਨਾ ਬਰਦਾਸ਼ਤ ਕਰਨ ਵਾਲਾ ਦਰਦ ਹੋਣ ਲੱਗਦਾ ਹੈ ਜੋ ਕਿ ਹਾਰਟ ਅਟੈਕ ਦੇ ਸੰਕੇਤ ਹਨ। 

PunjabKesari
ਆਖਿਰ ਦਿਲ ਦਾ ਦੌਰਾ ਕਿਉਂ ਪੈਂਦਾ ਹੈ?
ਇਸ ਦੇ ਬਾਅਦ ਵੀ ਹਰ ਕਿਸੇ ਦੇ ਮਨ 'ਚ ਖਦਸ਼ਾ ਰਹਿੰਦਾ ਹੈ ਕਿ ਆਖਿਰ ਦਿਲ ਦਾ ਦੌਰਾ ਕਿਉਂ ਪੈਂਦਾ ਹੈ। ਦਿਲ ਦੇ ਦੌਰੇ ਦਾ ਅਰਥ ਹੈ ਕਿ ਰਕਤ ਦੀ ਘਾਟ ਦੇ ਕਾਰਨ ਕਿਸੇ ਹਿੱਸੇ ਦਾ ਨਸ਼ਟ ਹੋ ਜਾਣਾ, ਇਸ ਦੇ ਕਈ ਕਾਰਨ ਹੋ ਸਕਦੇ ਹਨ। ਜਿਵੇਂ ਕਿ ਹਾਰਟ ਅਟੈਕ ਨੂੰ ਰਕਤ ਦੇਣ ਵਾਲੀਆਂ ਧਮਨੀਆਂ ਦੇ ਅੰਦਰ ਚਿਕਨਾਈ ਜਮ੍ਹਾ ਹੋ ਜਾਵੇ ਜਿਸ ਨੂੰ ਕੋਲੈਸਟਰੋਲ ਵੀ ਕਹਿੰਦੇ ਹਨ ਅਜਿਹੇ 'ਚ ਵੀ ਧਮਨੀਆਂ 'ਚ ਖੂਨ ਸਹੀ ਢੰਗ ਨਾਲ ਪ੍ਰਵਾਹ ਨਹੀਂ ਹੋ ਪਾਉਂਦਾ। ਇਸ ਰੁਕਾਵਟ ਨਾਲ ਦਿਲ 'ਚ ਰਕਤ ਦੀ ਘਾਟ ਹੋ ਜਾਂਦੀ ਹੈ ਅਤੇ ਸੀਨੇ 'ਚ ਦਰਦ ਹੋਣ ਲੱਗਦਾ ਹੈ ਜਿਸ ਨੂੰ ਅੰਜਾਇਨਾ ਪੈਕਟੋਰਿਕ ਵੀ ਕਹਿੰਦੇ ਹਨ, ਕਈ ਵਾਰ ਆਕਸੀਜਨ 'ਚ ਰੁਕਾਵਟ ਨਾਲ ਵੀ ਧਮਨੀਆਂ ਦੇ ਅੰਦਰ ਰਕਤ ਸਹੀ ਤਰੀਕੇ ਨਾਲ ਪ੍ਰਵਾਹ ਨਹੀਂ ਕਰ ਪਾਉਂਦਾ।
ਦਿਲ ਦੇ ਦੌਰੇ ਦੇ ਲੱਛਣ
ਜਦੋਂ ਦਿਲ ਦਾ ਦੌਰਾ ਪੈਂਦਾ ਹੈ ਤਾਂ ਕੁਝ ਖ਼ਾਸ ਲੱਛਣ ਨਜ਼ਰ ਆਉਣ ਲੱਗਦੇ ਹਨ ਜਿਵੇਂ ਕਿ...
-ਸੀਨੇ 'ਚ ਤਕਲੀਫ ਜਾਂ ਦਰਦ
-ਸੀਨੇ 'ਚ ਜਕੜਨ ਜਾਂ ਛਿੱਕ ਆਉਣਾ
-ਹੱਥ, ਗਰਦਨ, ਜਬੜੇ ਜਾਂ ਪਿੱਠ 'ਚ ਦਰਦ
-ਠੰਡਾ ਪਸੀਨਾ
-ਜੀ ਮਚਲਾਉਣਾ
-ਹਾਰਟਬਰਨ ਜਾਂ ਢਿੱਡ ਦਰਦ
-ਸਾਹ ਦੀ ਘਾਟ
-ਥਕਾਵਟ

PunjabKesari
ਇਸ ਉਮਰ ਤੋਂ ਬਾਅਦ ਜ਼ਰੂਰ ਕਰਵਾਓ ਚੈੱਕਅਪ 
ਅੱਜ ਦੇ ਬਦਲਦੇ ਦੌਰ 'ਚ ਹਾਰਟ ਅਟੈਕ ਦੀ ਸਮੱਸਿਆ ਕਿਸੇ ਵੀ ਉਮਰ 'ਚ ਦੇਖਣ ਨੂੰ ਮਿਲ ਜਾਂਦੀ ਹੈ ਪਰ 35 ਸਾਲ ਤੋਂ ਜ਼ਿਆਦਾ ਉਮਰ ਦਾ ਕੋਈ ਵੀ ਵਿਅਕਤੀ ਜਾਂ ਜਿਸ ਨੂੰ ਉੱਚ ਕੈਲੋਸਟਰਾਲ, ਬੀਪੀ, ਸ਼ੂਗਰ, ਮੋਟਾਪਾ ਜਾਂ ਹਾਰਟ ਸੰਬੰਧਤ ਸਮੱਸਿਆਵਾਂ ਹੋਣ ਤਾਂ ਉਸ ਨੂੰ ਨਿਯਮਿਤ ਤੌਰ 'ਤੇ ਹਾਰਟ ਸਬੰਧੀ ਜਾਂਚ ਕਰਵਾਉਣੀ ਚਾਹੀਦੀ ਹੈ।


Aarti dhillon

Content Editor

Related News