ਵਾਇਰਲ ਬੁਖਾਰ ਤੋਂ ਪ੍ਰੇਸ਼ਾਨ ਕਿਉਂ? ਅਪਣਾਓ ਇਹ ਘਰੇਲੂ ਨੁਸਖ਼ੇ

10/31/2023 11:27:57 AM

ਜਲੰਧਰ (ਬਿਊਰੋ)– ਟਾਈਫਾਈਡ, ਮਲੇਰੀਆ ਤੇ ਡੇਂਗੂ ਵਰਗੇ ਬੁਖਾਰ ਤੋਂ ਇਲਾਵਾ ਜੇਕਰ ਤੁਹਾਨੂੰ ਕੋਈ ਮੌਸਮੀ ਫਲੂ ਜਾਂ ਬੁਖਾਰ ਹੈ ਤਾਂ ਤੁਸੀਂ ਇਸ ਦੇ ਲਈ ਇਥੇ ਦੱਸੇ ਗਏ ਘਰੇਲੂ ਨੁਸਖ਼ਿਆਂ ਨੂੰ ਅਜ਼ਮਾ ਸਕਦੇ ਹੋ। ਹਾਲਾਂਕਿ ਇਹ ਵੀ ਮਹੱਤਵਪੂਰਨ ਹੈ ਕਿ ਜਿਨ੍ਹਾਂ ਲੋਕਾਂ ਨੂੰ ਇਹ ਵਾਇਰਲ ਇੰਫੈਕਸ਼ਨ ਜਾਂ ਬੁਖਾਰ ਹੈ, ਉਨ੍ਹਾਂ ਦੀ ਉਮਰ ਵਰਗ ਨੂੰ ਦੇਖਣਾ ਤੇ ਉਸ ਅਨੁਸਾਰ ਇਲਾਜ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਕੁਝ ਲੋਕਾਂ ਲਈ ਘਰੇਲੂ ਨੁਸਖ਼ੇ ਕਾਰਗਰ ਨਹੀਂ ਹੋ ਸਕਦੇ ਹਨ।

ਗਲੋ
ਕਿਸੇ ਵੀ ਦਵਾਈ ਦੀ ਦੁਕਾਨ ਜਾਂ ਆਯੂਰਵੈਦਿਕ ਜੜੀ-ਬੂਟੀਆਂ ਦੀ ਦੁਕਾਨ ’ਤੇ ਜਾਓ ਤੇ 100 ਗ੍ਰਾਮ ਗਲੋ ਖਰੀਦੋ। ਇਸ ’ਚੋਂ ਕੁਝ ਡੰਡੇ ਕੱਢ ਕੇ ਸਾਫ਼ ਪਾਣੀ ’ਚ ਪਾ ਕੇ ਮੱਧਮ ਅੱਗ ’ਤੇ ਉਬਾਲ ਲਓ। ਬਾਅਦ ’ਚ ਇਸ ਨੂੰ ਥੋੜ੍ਹਾ ਠੰਡਾ ਕਰਕੇ ਇਕ ਕੱਪ ਪੀ ਲਓ। ਇਸ ਨੂੰ ਸਵੇਰੇ ਤੇ ਸ਼ਾਮ ਕਰੋ। ਬੁਖਾਰ ਤੇ ਜ਼ੁਕਾਮ ’ਚ ਲਾਭਕਾਰੀ ਹੋਵੇਗਾ।

ਤੁਲਸੀ ਤੇ ਨਿੰਬੂ ਦਾ ਰਸ
ਤੁਲਸੀ ’ਚ ਐਂਟੀ-ਬਾਇਓਟਿਕ ਗੁਣ ਹੁੰਦੇ ਹਨ, ਜੋ ਸਰੀਰ ਦੇ ਅੰਦਰਲੇ ਵਾਇਰਸਾਂ ਨੂੰ ਖ਼ਤਮ ਕਰਦੇ ਹਨ। 1 ਲੀਟਰ ਸਾਫ਼ ਪਾਣੀ ’ਚ ਤੁਲਸੀ ਦੀਆਂ 10-15 ਪੱਤੀਆਂ ਪਾਓ ਤੇ ਇਸ ’ਚ ਪੂਰਾ ਨਿੰਬੂ ਨਿਚੋੜ ਲਓ। ਜੇਕਰ ਤੁਸੀਂ ਚਾਹੋ ਤਾਂ ਇਕ ਚਮਚਾ ਲੌਂਗ ਦਾ ਪਾਊਡਰ ਵੀ ਪਾ ਸਕਦੇ ਹੋ। ਹੁਣ ਇਸ ਨੂੰ ਉਦੋਂ ਤੱਕ ਉਬਾਲੋ ਜਦੋਂ ਤੱਕ ਇਹ ਸੁੱਕ ਨਾ ਜਾਵੇ ਤੇ ਅੱਧਾ ਰਹਿ ਜਾਵੇ। ਹੁਣ ਇਸ ਨੂੰ ਛਾਣ ਕੇ ਠੰਡਾ ਕਰੋ ਤੇ ਹਰ 1 ਘੰਟੇ ਬਾਅਦ ਪੀਓ। ਅਜਿਹਾ ਕਰਨ ਨਾਲ ਤੁਹਾਨੂੰ ਜਲਦ ਹੀ ਵਾਇਰਲ ਤੋਂ ਰਾਹਤ ਮਿਲੇਗੀ।

ਇਹ ਖ਼ਬਰ ਵੀ ਪੜ੍ਹੋ : ਦਰਦਭਰੇ ਗੀਤ ਸੁਣਨ ਨਾਲ ਦੁੱਖ ਹੁੰਦੈ ਘੱਟ, ਤਣਾਅ ਤੇ ਡਿਪ੍ਰੈਸ਼ਨ ਨੂੰ ਦੂਰ ਕਰਨ ’ਚ ਵੀ ਮਦਦਗਾਰ

ਹਲਦੀ ਤੇ ਸੁੱਕਾ ਅਦਰਕ ਪਾਊਡਰ
ਸੁੱਕਾ ਅਦਰਕ ਯਾਨੀ ਅਦਰਕ ਪਾਊਡਰ ਤੇ ਅਦਰਕ ’ਚ ਬੁਖਾਰ ਨੂੰ ਠੀਕ ਕਰਨ ਦੇ ਗੁਣ ਹੁੰਦੇ ਹਨ। ਇਸ ਲਈ 1 ਚਮਚਾ ਕਾਲੀ ਮਿਰਚ ਪਾਊਡਰ ’ਚ 1 ਚਮਚਾ ਹਲਦੀ, 1 ਚਮਚਾ ਸੁੱਕਾ ਅਦਰਕ ਪਾਊਡਰ ਤੇ ਥੋੜ੍ਹੀ ਜਿਹੀ ਖੰਡ ਮਿਲਾ ਲਓ। ਹੁਣ ਇਸ ਨੂੰ 1 ਕੱਪ ਪਾਣੀ ’ਚ ਪਾ ਕੇ ਗਰਮ ਕਰੋ, ਫਿਰ ਠੰਡਾ ਕਰਕੇ ਪੀਓ। ਇਸ ਨਾਲ ਵਾਇਰਲ ਬੁਖਾਰ ਨੂੰ ਖ਼ਤਮ ਕਰਨ ’ਚ ਮਦਦ ਮਿਲੇਗੀ।

ਨਿੰਬੂ ਤੇ ਸ਼ਹਿਦ
ਨਿੰਬੂ ਦਾ ਰਸ ਤੇ ਸ਼ਹਿਦ ਵੀ ਵਾਇਰਲ ਬੁਖਾਰ ਦੇ ਪ੍ਰਭਾਵ ਨੂੰ ਘੱਟ ਕਰਦੇ ਹਨ। ਤੁਸੀਂ ਸ਼ਹਿਦ ਤੇ ਨਿੰਬੂ ਦੇ ਰਸ ਦਾ ਸੇਵਨ ਵੀ ਕਰ ਸਕਦੇ ਹੋ।

ਧਨੀਏ ਦੀ ਚਾਹ ਪੀਓ
ਧਨੀਏ ’ਚ ਕਈ ਔਸ਼ਧੀ ਗੁਣ ਹੁੰਦੇ ਹਨ। ਚਾਹ ਬਣਾ ਕੇ ਪੀਣ ਨਾਲ ਵੀ ਵਾਇਰਲ ਇੰਫੈਕਸ਼ਨ ਤੇ ਬੁਖਾਰ ਤੋਂ ਜਲਦੀ ਰਾਹਤ ਮਿਲਦੀ ਹੈ।

ਮੇਥੀ ਦਾ ਪਾਣੀ ਪੀਓ
ਇਕ ਕੱਪ ਮੇਥੀ ਦੇ ਦਾਣਿਆਂ ਨੂੰ ਰਾਤ ਭਰ ਭਿਓਂ ਕੇ ਰੱਖੋ ਤੇ ਸਵੇਰੇ ਇਸ ਨੂੰ ਛਾਣ ਕੇ ਹਰ ਘੰਟੇ ਬਾਅਦ ਪੀਓ।

ਲਸਣ ਦਾ ਪਾਣੀ
ਕੱਚੇ ਲਸਣ ਨੂੰ ਗਰਮ ਪਾਣੀ ਦੇ ਨਾਲ ਸੇਵਨ ਕਰਨਾ ਵੀ ਵਾਇਰਲ ਰੋਗਾਂ ’ਚ ਲਾਭਕਾਰੀ ਹੁੰਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਜੇਕਰ ਤੁਹਾਨੂੰ ਉੱਪਰ ਦੱਸੀ ਕਿਸੇ ਚੀਜ਼ ਤੋਂ ਐਲਰਜੀ ਹੈ ਤਾਂ ਕਿਸੇ ਮਾਹਿਰ ਦੀ ਸਲਾਹ ਤੋਂ ਬਿਨਾਂ ਇਨ੍ਹਾਂ ਦੀ ਵਰਤੋਂ ਨਾ ਕਰੋ।


Rahul Singh

Content Editor

Related News