ਕਿਸ ਉਮਰ ਤੱਕ IVF ਤਕਨੀਕ ਨਾਲ ਬਣਿਆ ਜਾ ਸਕਦੈ ਮਾਂ? ਜਾਣੋ ਕੀ ਹਨ ਨਿਯਮ ਤੇ ਉਲੰਘਣਾ ’ਤੇ ਕੀ ਹੈ ਸਜ਼ਾ
Thursday, Mar 21, 2024 - 01:07 PM (IST)
ਹੈਲਥ ਨਿਊਜ਼ - ਇੰਟਰਨੈਸ਼ਨ ਪੱਧਰ 'ਤੇ ਵੱਡੀ ਪ੍ਰਸਿੱਧੀ ਹਾਸਲ ਕਰਨ ਵਾਲੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਆਈ. ਵੀ. ਐੱਫ ਤਕਨੀਕ ਰਾਹੀਂ ਪੁੱਤਰ ਨੂੰ ਜਨਮ ਦਿੱਤਾ ਹੈ। ਜਦੋਂ ਤੋਂ ਚਰਨ ਕੌਰ ਨੇ IVF ਯਾਨੀਕਿ 'ਇਨ ਵਿਟਰੋ ਫਰਟੀਲਾਈਜੇਸ਼ਨ' ਰਾਹੀਂ ਬੱਚੇ ਨੂੰ ਜਨਮ ਦਿੱਤਾ ਹੈ, ਹਰ ਕੋਈ ਜਾਣਨਾ ਚਾਹੁੰਦਾ ਹੈ ਕਿ ਆਖ਼ਰ ਇਹ ਕਿਹੜੀ ਤਕਨੀਕ ਹੈ। ਇਸ ਉਮਰ 'ਚ IVF ਰਾਹੀਂ ਬੱਚਾ ਪੈਦਾ ਕਰਨਾ ਕਿੰਨਾ ਉਚਿਤ ਹੈ? ਕੀ ਕੋਈ ਸੀਨੀਅਰ ਸਿਟੀਜ਼ਨ ਬਣਨ ਤੋਂ 2 ਸਾਲ ਪਹਿਲਾਂ ਕੁਦਰਤੀ ਤੌਰ 'ਤੇ ਮਾਂ ਬਣ ਸਕਦਾ ਹੈ? ਅਜਿਹੇ ਸਵਾਲ ਹਰ ਔਰਤ ਦੇ ਮਨ 'ਚ ਆ ਰਹੇ ਹਨ। ਅਜਿਹੇ 'ਚ ਅੱਜ ਅਸੀਂ ਤੁਹਾਡੀ ਸਮੱਸਿਆ ਦਾ ਹੱਲ ਕਰਾਂਗੇ ਅਤੇ ਤੁਹਾਨੂੰ ਦੱਸਾਂਗੇ ਕਿ ਤੁਸੀਂ ਕਿਸ ਉਮਰ ਤੱਕ IVF ਤਕਨੀਕ ਰਾਹੀਂ ਮਾਤਾ-ਪਿਤਾ ਬਣ ਸਕਦੇ ਹੋ ਅਤੇ ਭਾਰਤ 'ਚ ਇਸ ਦੇ ਕੀ ਨਿਯਮ ਹਨ।
ਮਾਹਵਾਰੀ ਆਉਣ ਤੱਕ ਬਣ ਸਕਦੇ ਹੋ ਮਾਂ
ਮੈਡੀਕਲ ਸਾਇੰਸ ਮੁਤਾਬਕ, ਮਾਂ ਬਣਨ ਦੀ ਕੋਈ ਉਮਰ ਤੈਅ ਨਹੀਂ ਹੁੰਦੀ। ਇੱਕ ਔਰਤ ਮਾਹਵਾਰੀ ਦੀ ਸ਼ੁਰੂਆਤ ਤੋਂ ਮੇਨੋਪੌਜ਼ ਤੱਕ ਕਿਸੇ ਵੀ ਸਮੇਂ ਮਾਂ ਬਣ ਸਕਦੀ ਹੈ। ਕੁਦਰਤੀ ਤੌਰ 'ਤੇ, ਜੇਕਰ ਕਿਸੇ ਔਰਤ ਨੂੰ ਮਾਹਵਾਰੀ ਆਉਂਦੀ ਹੈ, ਤਾਂ ਉਹ ਮਾਂ ਬਣ ਸਕਦੀ ਹੈ ਪਰ ਮਾਹਵਾਰੀ ਬੰਦ ਹੋਣ ਤੋਂ ਬਾਅਦ ਗਰਭ ਅਵਸਥਾ ਕੁਦਰਤੀ ਤੌਰ 'ਤੇ ਨਹੀਂ ਹੁੰਦੀ ਹੈ।
ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਦੀ ਮੰਗੇਤਰ ਕਹੀ ਜਾਣ ਵਾਲੀ ਕੁੜੀ ਆ ਗਈ ਸਾਹਮਣੇ, ਕੈਮਰੇ ਮੂਹਰੇ ਦੱਸਿਆ ਸਾਰਾ ਸੱਚ, ਦੇਖੋ ਵੀਡੀਓ
ਭਾਰਤੀ ਕਾਨੂੰਨ ਇਜਾਜ਼ਤ ਨਹੀਂ ਦਿੰਦਾ
ਅੱਜ ਦੇ ਬਦਲਦੇ ਹੋਏ ਟੈਕਨਾਲੋਜੀ ਦੇ ਯੁੱਗ 'ਚ ਜੇਕਰ ਕੋਈ ਔਰਤ ਮਾਂ ਨਹੀਂ ਬਣ ਪਾਉਂਦੀ ਤਾਂ ਉਸ ਲਈ ਕਈ ਵਿਕਲਪ ਉਪਲਬਧ ਹਨ ਜਿਵੇਂ ਕਿ ਫ੍ਰੀਜ਼ਿੰਗ ਏਗ, ਅੰਡਕੋਸ਼ ਦਾ ਪੁਨਰਜਨਮ ਅਤੇ ਇਨ ਵਿਟਰੋ ਫਰਟੀਲਾਈਜੇਸ਼ਨ ਯਾਨੀ ਆਈ. ਵੀ. ਐੱਫ. ਇਲਾਜ। ਮਾਹਿਰਾਂ ਦਾ ਕਹਿਣਾ ਹੈ ਕਿ ਕੁਦਰਤੀ ਗਰਭ ਅਵਸਥਾ ਦੇ ਉਲਟ ਆਈ. ਵੀ. ਐੱਫ. ਇਲਾਜ ਰਾਹੀਂ ਗਰਭ ਅਵਸਥਾ ਦੀ ਕੋਈ ਉਮਰ ਸੀਮਾ ਨਹੀਂ ਹੈ, ਇਸ ਤਕਨੀਕ ਨਾਲ ਕੋਈ ਵੀ ਔਰਤ 60, 70, 80 ਸਾਲ ਦੀ ਉਮਰ 'ਚ ਬੱਚਾ ਪੈਦਾ ਕਰ ਸਕਦੀ ਹੈ ਪਰ ਭਾਰਤੀ ਕਾਨੂੰਨ ਇਸ ਦੀ ਇਜਾਜ਼ਤ ਨਹੀਂ ਦਿੰਦਾ।
ਭਾਰਤ ’ਚ ਉਮਰ ਹੱਦ ਤੋਂ ਬਾਅਦ ਆਈ. ਵੀ. ਐੱਫ. ਕਰਵਾਉਣਾ ਜੁਰਮ
ਅਸਿਸਟੇਡ ਰਿਪ੍ਰੋਡਕਟਿਵ ਟੈਕਨਾਲੋਜੀ ਰੈਗੂਲੇਸ਼ਨ ਐਕਟ ਮੁਤਾਬਕ ਭਾਰਤ ’ਚ 21 ਤੋਂ 50 ਸਾਲ ਦੀਆਂ ਮਹਿਲਾਵਾਂ ਆਈ. ਵੀ. ਐੱਫ. ਕਰਵਾ ਸਕਦੀਆਂ ਹਨ। ਮਰਦਾਂ ਲਈ ਇਸ ਦੀ ਉਮਰ ਹੱਦ 21 ਤੋਂ 55 ਸਾਲ ਹੈ। ਇਸ ਦੇ ਉੱਪਰ ਦੀ ਉਮਰ ਵਾਲਿਆਂ ਲਈ ਇਹ ਕਾਨੂੰਨੀ ਅਪਰਾਧ ਹੈ। ਇਸ ਬਾਰੇ 2022 ’ਚ ਪਾਸ ਕੀਤੇ ਕਾਨੂੰਨ ਤਹਿਤ ਸਖ਼ਤ ਸਜ਼ਾ ਹੋ ਸਕਦੀ ਹੈ ਪਰ ਜੇਕਰ ਕੋਈ ਮਹਿਲਾ ਵਿਦੇਸ਼ ’ਚ ਗਰਭਵਤੀ ਹੋਵੇ ਤਾਂ ਉਸ ਦੀ ਦੇਸ਼ ’ਚ ਡਿਲਿਵਰੀ ਹੋ ਸਕਦੀ ਹੈ।
ਅਜਿਹੇ ’ਚ ਬੱਚਿਆਂ ਦੀਆਂ ਇੱਛੁਕ ਮਹਿਲਾਵਾਂ ਵਿਦੇਸ਼ ਜਾਣ ਦਾ ਰਸਤਾ ਅਪਣਾ ਰਹੀਆਂ ਹਨ। ਭਾਰਤ ’ਚ ਜੇਕਰ 50 ਸਾਲ ਤੋਂ ਵੱਧ ਉਮਰ ਦੀ ਮਹਿਲਾ ਨੂੰ ਆਈ. ਵੀ. ਐੱਫ. ਰਾਹੀਂ ਬੱਚਾ ਚਾਹੀਦਾ ਹੈ ਤਾਂ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣਾ ਪਵੇਗਾ। ਇਸ ਕਾਨੂੰਨੀ ਝੰਜਟ ਤੋਂ ਹਰ ਕੋਈ ਬਚਣਾ ਚਾਹੁੰਦਾ ਹੈ। ਜ਼ਿਕਰਯੋਗ ਹੈ ਕਿ ਇਸ ਕਾਨੂੰਨ ਦੀ ਉਲੰਘਣਾ ’ਤੇ 5 ਤੋਂ 20 ਲੱਖ ਰੁਪਏ ਤਕ ਦਾ ਜੁਰਮਾਨਾ ਹੋ ਸਕਦਾ ਹੈ। ਇਸ ਤੋਂ ਇਲਾਵਾ 3 ਤੋਂ 8 ਸਾਲ ਦੀ ਸਜ਼ਾ ਹੋ ਸਕਦੀ ਹੈ।
ਇਹ ਖ਼ਬਰ ਵੀ ਪੜ੍ਹੋ : ਜੰਮਦੇ ਹੀ ਕਰੋੜਾਂ ਦਾ ਮਾਲਕ ਬਣਿਆ ਸਿੱਧੂ ਮੂਸੇਵਾਲਾ ਦਾ ਛੋਟਾ ਭਰਾ ਸ਼ੁੱਭਦੀਪ, ਜਾਣੋ ਕੈਨੇਡਾ ਤੋਂ ਪੰਜਾਬ ਤੱਕ ਦੀ ਜਾਇਦਾਦ ਬਾਰੇ
ਭਾਰਤ 'ਚ ਅਜਿਹੇ ਹਨ ਨਿਯਮ
ਦੱਸ ਦੇਈਏ ਕਿ ਬੱਚਿਆਂ ਦਾ ਜਨਮ 60, 70, 80 ਸਾਲ ਦੀ ਉਮਰ 'ਚ ਹੋ ਸਕਦਾ ਹੈ ਪਰ ਭਾਰਤੀ ਨਿਯਮਾਂ ਅਨੁਸਾਰ ਅਜਿਹਾ ਨਹੀਂ ਕੀਤਾ ਜਾ ਸਕਦਾ। ਭਾਰਤ 'ਚ ਸਾਲ 2021 'ਚ ਪਾਸ ਕੀਤੇ ਗਏ ਇੱਕ ਕਾਨੂੰਨ ਅਸਿਸਟੇਡ ਰੀਪ੍ਰੋਡਕਟਿਵ ਟੈਕਨਾਲੋਜੀ ਐਕਟ 2021 (ਰੈਗੂਲੇਸ਼ਨ) (ਐਕਟ 2021) ਅਨੁਸਾਰ, ਔਰਤਾਂ 50 ਸਾਲ ਦੀ ਉਮਰ ਤੱਕ ਆਈ. ਵੀ. ਐੱਫ ਇਲਾਜ ਦੁਆਰਾ ਮਾਂ ਬਣ ਸਕਦੀਆਂ ਹਨ ਅਤੇ ਪੁਰਸ਼ 55 ਸਾਲ ਦੀ ਉਮਰ ਤੱਕ ਇਸ ਤਕਨੀਕ ਰਾਹੀਂ ਮਾਂ ਬਣ ਸਕਦੇ ਹਨ। ਇਸ ਰਾਹੀਂ ਤੁਸੀਂ ਪਿਤਾ ਬਣ ਸਕਦੇ ਹੋ।
ਚਰਨ ਕੌਰ ਨੇ ਵਿਦੇਸ਼ 'ਚ ਕਰਵਾਇਆ IVF
ਭਾਰਤ ਦੇ ਨਿਯਮਾਂ ਮੁਤਾਬਕ, ਭਾਰਤ 'ਚ 50 ਸਾਲ ਦੀ ਉਮਰ ਤੱਕ ਹੀ ਔਰਤਾਂ ਆਈ. ਵੀ. ਐੱਫ ਰਾਹੀਂ ਮਾਂ ਬਣ ਸਕਦੀਆਂ ਹਨ ਪਰ ਸਿੱਧੂ ਮੂਸੇਵਾਲਾ ਦੀ ਮਾਂ ਨੇ 58 ਸਾਲ ਦੀ ਉਮਰ 'ਚ ਬੱਚੇ ਨੂੰ ਜਨਮ ਦਿੱਤਾ ਕਿਉਂਕਿ ਉਨ੍ਹਾਂ ਨੇ ਆਈ. ਵੀ. ਐੱਫ. ਭਾਰਤ 'ਚ ਨਹੀਂ ਸਗੋਂ ਵਿਦੇਸ਼ 'ਚ ਕਰਵਾਇਆ ਸੀ। ਵਿਦੇਸ਼ 'ਚ ਇਸ ਉਮਰ 'ਚ ਵੀ IVF ਟ੍ਰੀਟਮੈਂਟ ਲੈਣ ਦੀ ਆਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।