ਬੱਚੇ ਦੀ ਘੱਟ ਲੰਬਾਈ ਅਤੇ ਕਮਜ਼ੋਰ ਸਿਹਤ ਦਾ ਕਾਰਨ ਹੋ ਸਕਦੀ ਹੈ ਵ੍ਹੀਟ ਐਲਰਜੀ

Thursday, Dec 08, 2016 - 05:45 AM (IST)

ਬੱਚੇ ਦੀ ਘੱਟ ਲੰਬਾਈ ਅਤੇ ਕਮਜ਼ੋਰ ਸਿਹਤ ਦਾ ਕਾਰਨ ਹੋ ਸਕਦੀ ਹੈ ਵ੍ਹੀਟ ਐਲਰਜੀ

ਨਵੀਂ ਦਿੱਲੀ— ਪੌਸ਼ਟਿਕ ਖਾਣੇ ਦੇ ਬਾਵਜੂਦ ਜੇ ਬੱਚਾ ਕਮਜ਼ੋਰ ਹੈ ਅਤੇ ਉਸ ਦੀ ਲੰਬਾਈ ਵੀ ਨਹੀਂ ਵਧ ਰਹੀ ਹੈ ਤਾਂ ਇਸ ਦਾ ਇਕ ਕਾਰਨ ''ਵ੍ਹੀਟ ਐਲਰਜੀ'' ਮਤਲਬ ਗਲੂਟੋਨ ਤੋਂ ਐਲਰਜੀ (ਸੇਲੀਏਕ ਡਿਜ਼ੀਜ਼) ਹੋ ਸਕਦੀ ਹੈ। ਦੇਸ਼ ''ਚ ਇਹ ਬੀਮਾਰੀ ਐੱਚ. ਆਈ. ਵੀ. ਏਡਜ਼ ਤੋਂ ਕਿਤੇ ਵੱਧ ਪੈਮਾਨੇ ''ਤੇ ਫੈਲੀ ਹੋਈ ਹੈ ਪਰ ਜਾਗਰੂਕਤਾ ਦੀ ਘਾਟ ਕਾਰਨ ਇਸ ਬੀਮਾਰੀ ਤੋਂ ਪੀੜਤ ਬੱਚਿਆਂ ਦਾ ਨਾ ਤਾਂ ਪੂਰੀ ਤਰ੍ਹਾਂ ਵਿਕਾਸ ਹੋ ਪਾ ਰਿਹਾ ਹੈ ਅਤੇ ਨਾ ਹੀ ਸਹੀ ਇਲਾਜ।

ਮਾਹਰਾਂ ਮੁਤਾਬਕ ਕਣਕ, ਜੌਂ ਅਤੇ ਰੌਂਗੀ ਵਿਚ ਗਲੂਟੋਨ ਪਾਇਆ ਜਾਂਦਾ ਹੈ ਪਰ ਜਿਨ੍ਹਾਂ ਬੱਚਿਆਂ ਨੂੰ ਗਲੂਟੋਨ ਤੋਂ ਐਲਰਜੀ ਹੁੰਦੀ ਹੈ, ਉਸ ''ਚ ਇਹ ਪੇਟ ਦੀਆਂ ਛੋਟੀਆਂ ਅੰਤੜੀਆਂ ਨੂੰ ਨੁਕਸਾਨ ਪਹੁੰਚਾਉਣਾ ਸ਼ੁਰੂ ਕਰ ਦਿੰਦਾ ਹੈ। ਇਕ ਇਕ ਤਰ੍ਹਾਂ ਦੀ ਆਟੋ ਬੀਮਾਰੀ ਹੈ, ਜਿਸ ''ਚ ਸਰੀਰ ਦੀ ਰੋਗ ਰੋਕੂ ਸਮਰੱਥਾ ਆਪਣੇ-ਆਪ ਹੀ ਇਕ ਪ੍ਰੋਟੀਨ ਖਿਲਾਫ ਐਂਟੀ ਬਾਡੀਜ਼ ਬਣਾਉਣਾ ਸ਼ੁਰੂ ਕਰ ਦਿੰਦੀ ਹੈ। ਤਾਜ਼ਾ ਅੰਕੜਿਆਂ ਮੁਤਾਬਕ ਦੇਸ਼ ''ਚ ਹਰ 100 ''ਚੋਂ ਇਕ ਬੱਚਾ ਇਸ ਤੋਂ ਪੀੜਤ ਹੈ ਮਤਲਬ ਇਕ ਕਰੋੜ 25 ਲੱਖ ਲੋਕ ਇਸ ਦੇ ਸ਼ਿਕਾਰ ਹਨ। ਇਸ ਬੀਮਾਰੀ ਨੂੰ ਲੈ ਕੇ ਸਮਾਜ ਨੂੰ ਜਾਗਰੂਕ ਕਰਨ ਦੇ ਮਕਸਦ ਨਾਲ ''ਹੋਪ ਐਂਡ ਹੈਲਪਿੰਗ ਹੈਂਡ ਸੋਸਾਇਟੀ'' ਅਤੇ ''ਸੇਲੀਏਕ ਸਪੋਰਟ ਆਰਗੇਨਾਈਜ਼ੇਸ਼ਨ'' 11 ਦਸੰਬਰ ਨੂੰ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ''ਚ ਹਾਫ ਮੈਰਾਥਨ ਦਾ ਆਯੋਜਨ ਕਰ ਰਿਹਾ ਹੈ। ਇਨ੍ਹਾਂ ਸੰਗਠਨਾਂ ਦੀ ਮੰਗ ਹੈ ਕਿ ਸਰਕਾਰੀ ਹਸਪਤਾਲਾਂ ''ਚ ਵੀ ਵ੍ਹੀਟ ਐਲਰਜੀ ਦੀ ਜਾਂਚ ਦੀ ਵਿਵਸਥਾ ਕੀਤੀ ਜਾਵੇ ਅਤੇ ਬਾਜ਼ਾਰ ''ਚ ਮੁਹੱਈਆ ਖੁਰਾਕ ਪਦਾਰਥਾਂ ''ਚ ਗਲੂਟੋਨ ਦੀ ਮਾਤਰਾ ਦੀ ਜਾਂਚ ਤੇ ਨਿਯਮ ਸਖਤ ਕੀਤੇ ਜਾਣ ਅਤੇ ਇਸ ਨੂੰ ਖੁਰਾਕ ਸੰਯੋਜਨ ਕਾਨੂੰਨ ਤਹਿਤ ਲਿਆਂਦਾ ਜਾਵੇ।

Related News