ਹੱਡੀਆਂ ਨੂੰ ਕਮਜ਼ੋਰ ਕਰਦੇ ਹਨ ਇਹ 10 ਫੂਡ

10/27/2016 2:19:57 PM

ਆਪਣੀ ਹੱਡੀਆਂ ਨੂੰ ਮਜ਼ਬੂਤ ਰੱਖਣ ਲਈ ਸਾਨੂੰ ਹਮੇਸ਼ਾ ਕੈਲਸ਼ੀਅਮ ਅਤੇ ਵਿਟਾਮਿਨ ''ਡੀ'' ਦੀ ਲੋੜ ਹੁੰਦੀ ਹੈ ਪਰ ਕਈ ਫੂਡ ਅਜਿਹੇ ਹਨ ਜੋ ਕੈਲਸ਼ੀਅਮ ਅਤੇ ਵਿਟਾਮਿਨ ''ਡੀ'' ਨੂੰ ਸਰੀਰ ''ਚ ਚੰਗੀ ਤਰ੍ਹਾਂ ਨਹੀਂ ਸੋਖਣ ਦਿੰਦੇ। ਇਸ ਨਾਲ ਹੋਣ ਵਾਲੀ ਕੈਲਸ਼ੀਅਮ ਦੀ ਕਮੀ ਨੂੰ ਸਰੀਰ ਹੱਡੀਆਂ ਤੋਂ ਕੈਲਸ਼ੀਅਮ ਪੂਰਾ ਕਰਦੀ ਹੈ। ਇਸ ਨਾਲ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ ਅਤੇ ਫੈਕਚਰ ਦੀ ਸੰਭਾਵਨਾ ਵੀ ਵਧ ਜਾਂਦੀ ਹੈ। ਆਓ ਜਾਣਦੇ ਹਾਂ ਕਿਹੜੇ-ਕਿਹੜੇ ਫੂਡ ਨਾਲ ਹੱਡੀਆਂ ਨੂੰ ਨੁਕਸਾਨ ਹੋ ਸਕਦਾ ਹੈ।
1. ਨਮਕੀਨ ਫੂਡ— ਨਮਕੀਨ, ਚਿਪਸ ''ਚ ਸੋਡੀਅਮ ਦੀ ਮਾਤਰਾ ਬਹੁਤ ਹੁੰਦੀ ਹੈ। ਇਨ੍ਹਾਂ ਨੂੰ ਖਾਣ ਨਾਲ ਸਰੀਰ ਦਾ ਕੈਲਸ਼ੀਅਮ ਯੂਰਿਨ ਦੇ ਨਾਲ ਬਾਹਰ ਨਿਕਲ ਜਾਂਦਾ ਹੈ। ਇਸ ਨਾਲ ਹੱਡੀਆਂ ਕਮਜ਼ੋਰ ਹੋਣ ਲੱਗਦੀਆਂ ਹਨ।
2. ਪ੍ਰੋਸੇਸਡ ਫੂਡ— ਪੈਕਟ ''ਚ ਆਉਣ ਵਾਲਾ ਫੂਡ ''ਚ ਸੋਡੀਅਮ ਦੀ ਕਾਫੀ ਮਾਤਰਾ ਹੁੰਦੀ ਹੈ। ਇਹ ਸਰੀਰ ''ਚ ਕੈਲਸ਼ੀਅਮ ਦੀ ਮਾਤਰਾ ਨੂੰ ਘੱਟ ਕਰਦਾ ਹੈ। ਇਸ ਨਾਲ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ।
3. ਚੋਕਲੇਟ— ਚੋਕਲੇਟ ਜ਼ਿਆਦਾ ਖਾਣ ਨਾਲ ਸਰੀਰ ''ਚ ਸ਼ੂਗਰ ਅਤੇ ਆਕਸਲੇਟ ਦੀ ਮਾਤਰਾ ਵਧ ਜਾਂਦੀ ਹੈ। ਇਸ ਨਾਲ ਕੈਲਸ਼ੀਅਮ ਠੀਕ ਤਰੀਕੇ ਨਾਲ ਸੋਖਣ ਨਹੀਂ ਹੁੰਦਾ ਅਤੇ ਹੱਡੀਆਂ ਕਮਜ਼ੋਰ ਹੋਣ ਲੱਗਦੀਆਂ ਹਨ।
4. ਕੌਫੀ— ਕੌਫੀ ''ਚ ਮੌਜੂਦ ਕੈਫੀਨ ਬੋਨ ਮਾਸ ਡੇਂਸਿਟੀ ਘੱਟ ਕਰਦਾ ਹੈ । ਇਸ ਦੀ ਮਾਤਰਾ ਜ਼ਿਆਦਾ ਲੈਣ ਨਾਲ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ ਅਤੇ ਆਸਿਟਯੋਪੋਰੋਸਿਸ ਦੀ ਸੰਭਾਵਨਾ ਵਧ ਜਾਂਦੀ ਹੈ।
5. ਮਿੱਠਾ— ਸ਼ੂਗਰ ਫੂਡੀ ਅਤੇ ਡਰਿੰਕਸ ''ਚ ਫਾਸਫੋਰਿਕ ਐਸਿਡ ਕੈਮੀਕਲ ਦੀ ਮਾਤਰਾ ਵਧ ਜਾਂਦੀ ਹੈ। ਇਹ ਹੱਡੀਆਂ ਨੂੰ ਕਮਜ਼ੋਰ ਕਰਦੇ ਹਨ।
6. ਕੋਲਡ ਡਰਿੰਕਸ— ਕੋਲਡ ਡਰਿੰਕਸ ''ਚ ਫਾਸਫੋਰਿਕ ਐਸਿਡ ਜ਼ਿਆਦਾ ਹੁੰਦਾ ਹੈ। ਇਹ ਸਰੀਰ ''ਚ ਕੈਲਸ਼ੀਮਅ ਦੀ ਮਾਤਰਾ ਨੂੰ ਘੱਟ ਕਰਦਾ ਹੈ।
7. ਸ਼ਰਾਬ— ਜ਼ਿਆਦਾ ਸ਼ਰਾਬ ਪੀਣ ਨਾਲ ਸਰੀਰ ''ਚ ਕੈਲਸ਼ੀਅਮ ਅਤੇ ਵਿਟਾਮਿਨ ''ਡੀ'' ਦੀ ਕਮੀ ਹੋ ਜਾਂਦੀ ਹੈ। ਇਸ ਨਾਲ ਹੱਡੀਆਂ ਕਮਜ਼ੋਰ ਹੋ    ਜਾਂਦੀਆਂ ਹਨ।
8. ਵਿਟਾਮਿਨ ''ਏ'' ਸਪਲੀਮੇਂਟ— ਵਿਟਾਮਿਨ ''ਏ'' ਨੈਚੂਰਲ ਸੋਰਸ ਫੂਡ ਤੋਂ ਲਿਆ ਜਾਵੇ ਤਾਂ ਇਹ ਨੁਕਸਾਨ ਕਰਦਾ ਹੈ ਪਰ ਜੇਕਰ ਸਪਲੀਮੇਂਟ ਜ਼ਿਆਦਾ ਮਾਤਰਾ ''ਚ ਲੈਂਦੇ ਹਾਂ ਤਾਂ ਇਹ ਹੱਡੀਆਂ ਨੂੰ ਕਮਜ਼ੋਰ ਬਣਾ ਦਿੰਦਾ ਹੈ। 
9. ਮਾਸਾਹਾਰੀ— ਮੀਟ ''ਚ ਪ੍ਰੋਟੀਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਨ੍ਹਾਂ ਨੂੰ ਜ਼ਿਆਦਾ ਖਾਣ ਨਾਲ ਸਰੀਰ ''ਚ ਸਲਫੇਟ ਬਣਦਾ ਹੈ। ਇਹ ਕੈਲਸ਼ੀਅਮ ਨੂੰ ਘੱਟ ਕਰਦਾ ਹੈ, ਜਿਸ ਨਾਲ ਹੱਡੀਆਂ ਕਮਜ਼ੋਰ ਹੋਣ ਲੱਗਦੀਆਂ ਹਨ।
10. ਜੰਕ ਫੂਡ— ਬਰਗਰ, ਪਿੱਜ਼ਾ ਅਤੇ ਪਾਸਤੇ ''ਚ ਸੋਡੀਅਮ ਦੀ ਜ਼ਿਆਦਾ ਮਾਤਰਾ ਹੁੰਦੀ ਹੈ। ਇਹ ਸਰੀਰ ''ਚ ਕੈਲਸ਼ੀਅਮ ਦੀ ਮਾਤਰਾ ਨੂੰ ਘੱਟ ਕਰਦਾ ਹੈ। ਜਿਸ ਨਾਲ ਹੱਡੀਆਂ ਕਮਜ਼ੋਰ ਹੁੰਦੀਆਂ ਹਨ। 


Related News