Health Tips: ਸਰਦੀਆਂ ’ਚ ਹੱਥਾਂ ਅਤੇ ਪੈਰਾਂ ਦੀਆਂ ਉਂਗਲੀਆਂ ਦੀ ਸੋਜ ਨੂੰ ਦੂਰ ਕਰਨ ਲਈ ਅਪਣਾਓ ਇਹ ਤਰੀਕੇ

Saturday, Oct 22, 2022 - 07:18 PM (IST)

Health Tips: ਸਰਦੀਆਂ ’ਚ ਹੱਥਾਂ ਅਤੇ ਪੈਰਾਂ ਦੀਆਂ ਉਂਗਲੀਆਂ ਦੀ ਸੋਜ ਨੂੰ ਦੂਰ ਕਰਨ ਲਈ ਅਪਣਾਓ ਇਹ ਤਰੀਕੇ

ਜਲੰਧਰ (ਬਿਊਰੋ) - ਸਰਦੀ ਦਾ ਮੌਸਮ ਆਉਣ ਦੇ ਨਾਲ-ਨਾਲ ਕਈ ਸਿਹਤ ਸਮੱਸਿਆਵਾਂ ਵੀ ਪੈਦਾ ਹੋ ਜਾਂਦੀਆਂ ਹਨ। ਇਨ੍ਹਾਂ ਵਿੱਚੋਂ ਸਭ ਤੋਂ ਵੱਡੀ ਸਮੱਸਿਆ ਹੈ ਕੜਾਕੇ ਦੀ ਠੰਡ ਵਿੱਚ ਹੱਥਾਂ ਅਤੇ ਪੈਰਾਂ ਦੀਆਂ ਉਂਗਲਾਂ ’ਚ ਸੋਜ ਆਉਣਾ ਅਤੇ ਠੰਡ ਨਾਲ ਲਾਲ ਹੋ ਜਾਣਾ। ਕਈ ਲੋਕਾਂ ਵਿੱਚ ਇਹ ਸਮੱਸਿਆ ਇੰਨੀ ਵੱਧ ਜਾਂਦੀ ਹੈ ਕਿ ਸੁੱਜੀਆਂ ਉਂਗਲਾਂ ਵਿੱਚ ਤੇਜ਼ ਖਾਰਸ਼ ਹੁੰਦੀ ਹੈ। ਖੁਰਕਣ ਤੋਂ ਬਾਅਦ ਉਨ੍ਹਾਂ ਵਿਚ ਦਰਦ ਅਤੇ ਜਲਨ ਵਧ ਜਾਂਦੀ ਹੈ, ਜਿਸ ਨਾਲ ਜ਼ਖ਼ਮ ਹੋਣੇ ਸ਼ੁਰੂ ਹੋ ਜਾਂਦੇ ਹਨ। 

ਹੱਥਾਂ ਤੇ ਪੈਰਾਂ ਦੀਆਂ ਉਂਗਲਾਂ ਦੀ ਸੋਜ ਦੂਰ ਕਰਨ ਲਈ ਅਪਣਾਓ ਇਹ ਤਰੀਕੇ

1. ਹੱਥਾਂ ਅਤੇ ਪੈਰਾਂ ਦੀਆਂ ਉਂਗਲਾਂ ਨੂੰ ਸਵੇਰੇ ਸੂਰਜ ਦੀ ਪਹਿਲੀ ਕਿਰਨ ’ਚ ਰੱਖੋ। ਦੁਪਹਿਰ ਦੇ ਸਮੇਂ ਹੱਥਾਂ ਤੇ ਪੈਰਾਂ ਨੂੰ ਧੁੱਪ ਲਗਾਓ, ਜਿਸ ਨਾਲ ਤੁਹਾਨੂੰ ਫ਼ਾਇਦਾ ਹੋਵੇਗਾ।

2. ਹੱਥਾਂ ਤੇ ਪੈਰਾਂ ਦੀਆਂ ਉਂਗਲਾਂ ’ਤੇ ਸੋਜ ਹੋਣ ਦੇ ਨਾਲ-ਨਾਲ ਜੇਕਰ ਖੁੱਜਲੀ ਹੋ ਰਹੀ ਹੈ ਅਤੇ ਖੁਰਕਣ 'ਤੇ ਜ਼ਖ਼ਮ ਆਦਿ ਹੋ ਰਹੇ ਹਨ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ। ਸਰਦੀਆਂ ’ਚ ਹੋਣ ਵਾਲੇ ਇਹ ਜ਼ਖ਼ਮ ਵਧ ਸਕਦੇ ਹਨ।

3. ਠੰਡ ਦੇ ਮੌਸਮ ’ਚ ਕਦੇ ਵੀ ਤੰਗ ਚੱਪਲਾਂ ਜਾਂ ਜੁੱਤੀਆਂ ਨਾ ਪਾਓ। ਪੈਰਾਂ ਨੂੰ ਰਾਹਤ ਪਹੁੰਚਾਉਣ ਲਈ ਤੁਸੀਂ ਆਰਾਮਦਾਇਕ ਜੁੱਤੀ ਪਾਓ, ਜਿਸ ਨਾਲ ਤੁਹਾਨੂੰ ਰਾਹਤ ਮਿਲੇਗੀ।

4 ਜੇਕਰ ਹੱਥਾਂ ਤੇ ਪੈਰਾਂ ਦੀਆਂ ਉਂਗਲਾਂ ਦੀ ਸੋਜ ਜ਼ਿਆਦਾ ਵੱਧ ਜਾਂਦੀ ਹੈ ਤਾਂ ਤੁਸੀਂ ਠੰਡੇ ਪਾਣੀ 'ਚ ਜ਼ਿਆਦਾ ਸਮੇਂ ਤੱਕ ਕੰਮ ਨਾ ਕਰੋ। ਪਾਣੀ ਨੂੰ ਗਰਮ ਕਰਕੇ ਉਸ ਦਾ ਇਸਤੇਮਾਲ ਕਰੋ। ਅਜਿਹਾ ਕਰਨ ਨਾਲ ਉਂਗਲਾਂ ਦੀ ਸੋਜ ਘੱਟ ਹੋ ਜਾਵੇਗੀ।

5. ਠੰਡੇ ਪਾਣੀ ਵਿਚ ਹੱਥ ਪਾਉਣ ਤੋਂ ਤੁਰੰਤ ਬਾਅਦ ਆਪਣੇ ਹੱਥਾਂ ਨੂੰ ਅੱਗ ਦੇ ਸਾਹਮਣੇ ਨਾ ਕਰੋ। ਇਸ ਨਾਲ ਲਾਭ ਦੀ ਬਜਾਏ ਪਰੇਸ਼ਾਨੀ ਵੀ ਹੋ ਸਕਦੀ ਹੈ।


author

rajwinder kaur

Content Editor

Related News