Health Tips: ਰੋਜ਼ਾਨਾ ਪਾਣੀ ਨਾ ਪੀਣ ’ਤੇ ਸਰੀਰ ਦਿੰਦਾ ਹੈ ਪਾਣੀ ਦੀ ਘਾਟ ਦੇ ਸੰਕੇਤ, ਜਾਣੋ ਕਿਵੇਂ ਹੁੰਦੀ ਹੈ ਪਛਾਣ
Wednesday, Jan 20, 2021 - 01:09 PM (IST)
ਜਲੰਧਰ (ਬਿਊਰੋ) - ਪਾਣੀ ਸਾਡੀ ਜ਼ਿੰਦਗੀ ਲਈ ਬਹੁਤ ਮਹੱਤਵਪੂਰਨ ਹੁੰਦਾ ਹੈ। ਤੰਦਰੁਸਤ ਸਰੀਰ ਲਈ ਗਰਮੀਆਂ ਦੇ ਮੌਸਮ ਵਿਚ ਘੱਟੋ-ਘੱਟ 10 ਤੋਂ 12 ਗਲਾਸ ਪਾਣੀ ਅਤੇ ਸਰਦੀਆਂ ਦੇ ਮੌਸਮ ਵਿਚ 8 ਤੋਂ 10 ਗਲਾਸ ਪਾਣੀ ਪੀਣਾ ਚਾਹੀਦਾ ਹੈ। ਪਾਣੀ ਭੋਜਨ ਨੂੰ ਹਜ਼ਮ ਕਰਨ, ਸਰੀਰ ਵਿਚੋਂ ਜ਼ਹਿਰੀਲੇ ਪਦਾਰਥਾਂ ਨੂੰ ਹਟਾਉਣ ਅਤੇ ਖੂਨ ਨੂੰ ਸਾਫ਼ ਕਰਨ ਦਾ ਕੰਮ ਕਰਦਾ ਹੈ। ਘੱਟ ਮਾਤਰਾ ਵਿਚ ਪਾਣੀ ਪੀਣ ਨਾਲ ਚਮੜੀ, ਵਾਲਾਂ ਅਤੇ ਸਿਹਤ ਨਾਲ ਜੁੜੀਆਂ ਬਹੁਤ ਸਾਰੀਆਂ ਪਰੇਸ਼ਾਨੀਆਂ ਹੁੰਦੀਆਂ ਹਨ। ਅਜਿਹੀਆਂ ਸਮੱਸਿਆਵਾਂ ਤੋਂ ਬਚਣ ਲਈ ਅਜਿਹੇ ਪਦਾਰਥਾਂ ਦਾ ਸੇਵਨ ਕਰਨਾ ਚਾਹੀਦਾ ਹੈ, ਜਿਨ੍ਹਾਂ ਵਿਚ ਪਾਣੀ ਦੀ ਜ਼ਿਆਦਾ ਮਾਤਰਾ ਹੁੰਦੀ ਹੈ। ਜਦੋਂ ਸਰੀਰ ਵਿਚ ਪਾਣੀ ਦੀ ਘਾਟ ਹੁੰਦੀ ਹੈ, ਤਾਂ ਸਰੀਰ ਸਾਨੂੰ ਕੁਝ ਸੰਕੇਤ ਦਿੰਦਾ ਹੈ। ਇਨ੍ਹਾਂ ਸੰਕੇਤਾਂ ਦੀ ਪਛਾਣ ਕਿਵੇਂ ਹੁੰਦੀ ਹੈ, ਦੇ ਬਾਰੇ ਆਓ ਜਾਣਦੇ ਹਾਂ...
ਸਰੀਰ ਵਿੱਚ ਪਾਣੀ ਦੀ ਘਾਟ ਦੇ ਸੰਕੇਤ
ਸਿਰ ਦਰਦ ਅਤੇ ਚੱਕਰ ਆਉਣੇ
ਸਰੀਰ ਵਿਚ ਪਾਣੀ ਦੀ ਕਮੀ ਦੇ ਕਾਰਨ, ਡੀਹਾਈਡਰੇਸ਼ਨ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ। ਇਸ ਨਾਲ ਸਿਰ ਦਰਦ, ਚੱਕਰ ਆਉਣੇ ਅਤੇ ਉਲਟੀਆਂ ਆਉਂਦੀਆਂ ਹਨ।
ਚਮੜੀ ਖੁਸ਼ਕੀ
ਸਰਦੀਆਂ ਦੇ ਮੌਸਮ ਵਿਚ ਖੁਸ਼ਕ ਚਮੜੀ ਅਤੇ ਬੁੱਲ੍ਹ ਫੱਟਣੇ ਆਮ ਗੱਲ ਹੁੰਦੀ ਹੈ। ਕਈ ਲੋਕ ਅਜਿਹੇ ਵੀ ਹਨ, ਜਿਨ੍ਹਾਂ ਨੂੰ ਇਸ ਮੌਸਮ ’ਚ ਖੁਸ਼ਕੀ ਚਮੜੀ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਦਾ ਹੈ। ਇਸ ਦਾ ਕਾਰਨ ਸਰੀਰ ਵਿਚ ਪਾਣੀ ਦੀ ਘਾਟ ਹੋ ਸਕਦਾ ਹੈ।
ਪੜ੍ਹੋ ਇਹ ਵੀ ਖ਼ਬਰ - Health Tips: ਜ਼ਿਆਦਾ ਗੁੱਸਾ ਆਉਣ ਵਾਲੇ ਲੋਕਾਂ ਲਈ ਖ਼ਾਸ ਖ਼ਬਰ, ਅਪਣਾਓ ਇਹ ਨੁਸਖ਼ੇ
ਮੂੰਹ ਵਿਚੋਂ ਬਦਬੂ ਆਉਣੀ
ਘੱਟ ਪਾਣੀ ਪੀਣ ਨਾਲ ਖਾਣਾ ਸਹੀ ਤਰੀਕੇ ਨਾਲ ਹਜ਼ਮ ਨਹੀਂ ਹੁੰਦਾ, ਜਿਸ ਕਾਰਨ ਮੂੰਹ ਵਿਚੋਂ ਬਦਬੂ ਆਉਂਦੀ ਰਹਿੰਦੀ ਹੈ। ਇਸੇ ਲਈ ਜਿਨ੍ਹਾਂ ਲੋਕਾਂ ਦੇ ਸਾਹ ’ਚੋਂ ਬਦਬੂ ਆਉਂਦੀ ਹੈ, ਉਨ੍ਹਾਂ ਨੂੰ ਦਿਨ ਵਿਚ 10 ਤੋਂ 12 ਗਲਾਸ ਪਾਣੀ ਪੀਣਾ ਚਾਹੀਦਾ ਹੈ। ਇਸ ਨਾਲ ਉਨ੍ਹਾਂ ਨੂੰ ਫ਼ਾਇਦਾ ਹੋਵੇਗਾ।
ਐਸਿਡਿਟੀ
ਢਿੱਡ ਵਿਚ ਗੈਸ ਬਣਨ ਵਰਗੀਆਂ ਸਮੱਸਿਆਵਾਂ, ਕਬਜ਼, ਭੋਜਨ ਦੀ ਸਹੀ ਮਾਤਰਾ ਦੀ ਘਾਟ ਪਾਣੀ ਦੀ ਘਾਟ ਕਾਰਨ ਹੁੰਦੀ ਹਨ। ਪਾਚਨ ਸਿਸਟਮ ਦੀ ਅਸਫਲਤਾ ਦੇ ਕਾਰਨ ਵਿਅਕਤੀ ਨੂੰ ਸਰੀਰ ਨਾਲ ਜੁੜੀਆਂ ਬਹੁਤ ਸਾਰੀਆਂ ਮੁਸ਼ਕਲਾਂ ਹੋਣ ਲੱਗਦੀਆਂ ਹਨ।
ਪੜ੍ਹੋ ਇਹ ਵੀ ਖ਼ਬਰ - ਜਿਸ ਮੁੰਡੇ ਨਾਲ ਕੁੜੀ ਦੀ ਕੀਤੀ ਮੰਗਣੀ ਉਸੇ ਤੋਂ ਦੁਖੀ ਹੋ ਕੇ ਮਾਂ ਨੇ ਖਾਧੀ ਜ਼ਹਿਰ, ਹੋਈ ਮੌਤ
ਜੋੜਾਂ ਅਤੇ ਮਾਸਪੇਸ਼ੀ ’ਚ ਦਰਦ
ਸਰੀਰ ਵਿਚ ਪਾਣੀ ਦੀ ਘਾਟ ਕਾਰਨ ਜੋੜਾਂ ਦੀ ਸੋਜ, ਗਰਦਨ ਵਿਚ ਦਰਦ, ਗਿੱਟੇ ਦਰਦ ਹੋਏ ਸ਼ੁਰੂ ਹੋ ਜਾਂਦੇ ਹਨ। ਇਨ੍ਹਾਂ ਸਮੱਸਿਆਵਾਂ ਤੋਂ ਮੁਕਤੀ ਪਾਉਣ ਲਈ ਸਰੀਰ ਵਿਚ ਪਾਣੀ ਦੀ ਘਾਟ ਨੂੰ ਪੂਰਾ ਕਰੋ, ਜਿਸ ਨਾਲ ਤੁਹਾਨੂੰ ਰਾਹਤ ਮਿਲ ਸਕਦੀ ਹੈ।
ਪੜ੍ਹੋ ਇਹ ਵੀ ਖ਼ਬਰ - ਜਿਸ ਮੁੰਡੇ ਨਾਲ ਕੁੜੀ ਦੀ ਕੀਤੀ ਮੰਗਣੀ ਉਸੇ ਤੋਂ ਦੁਖੀ ਹੋ ਕੇ ਮਾਂ ਨੇ ਖਾਧੀ ਜ਼ਹਿਰ, ਹੋਈ ਮੌਤ
ਦਿਲ ਦਾ ਵੱਧ ਧੜਕਣਾ
ਜੇਕਰ ਤੁਹਾਡੇ ਦਿਲ ਦੀ ਧੜਕਣ ਅਚਾਨਕ ਤੇਜ਼ ਹੋ ਜਾਂਦੀ ਹੈ ਅਤੇ ਤੁਹਾਨੂੰ ਘਬਰਾਹਟ ਹੋ ਰਹੀ ਹੈ ਤਾਂ ਤੁਹਾਡੇ ਸਰੀਰ ’ਚ ਪਾਣੀ ਦੀ ਘਾਟ ਦਾ ਸੰਕੇਤ ਮਿਲ ਰਿਹਾ ਹੈ। ਇਸ ਸਥਿਤੀ ਵਿਚ ਸਰੀਰ ’ਚ ਪਾਣੀ ਦੀ ਘਾਟ ਨਾ ਹੋਣ ਦਿਓ, ਰੋਜ਼ਾਨਾ 8-10 ਗਿਲਾਸ ਪਾਣੀ ਪੀਓ।
ਥਕਾਵਟ ਅਤੇ ਸੁਸਤੀ
ਥੋੜ੍ਹਾ ਜਿਹਾ ਕੰਮ ਕਰਨ ਤੋਂ ਬਾਅਦ ਥੱਕ ਜਾਣਾ ਅਤੇ ਹਮੇਸ਼ਾ ਸੁਸਤ ਮਹਿਸੂਸ ਹੋਣਾ ਵੀ ਸਰੀਰ ਵਿਚ ਪਾਣੀ ਦੀ ਘਾਟ ਦਾ ਕਾਰਨ ਹੈ। ਅਜਿਹੇ ਮਾਮਲਿਆਂ ਵਿਚ ਜੋ ਲੋਕ ਹਮੇਸ਼ਾਂ ਥੱਕੇ ਰਹਿੰਦੇ ਹਨ, ਉਨ੍ਹਾਂ ਨੂੰ ਵੱਧ ਤੋਂ ਵੱਧ ਪਾਣੀ ਪੀਣਾ ਚਾਹੀਦਾ ਹੈ।
ਪੜ੍ਹੋ ਇਹ ਵੀ ਖ਼ਬਰ - Beauty Tips : ਅੱਖਾਂ ਦੇ ਹੇਠ ਪਈਆਂ ਝੁਰੜੀਆਂ ਨੂੰ ਦੂਰ ਕਰਨ ਲਈ ਅਪਣਾਓ ਇਹ ਘਰੇਲੂ ਨੁਸਖ਼ੇ, ਹੋਣਗੇ ਫ਼ਾਇਦੇ