ਤਗੜੀ ਦੇਸੀ ਬਾਡੀ ਚਾਹੁੰਦੇ ਹੋ ਤਾਂ 15 ਦਿਨਾਂ ਤੱਕ ਮਿੱਟੀ ਦੇ ਭਾਂਡੇ ’ਚ ਭਿਓਂ ਕੇ ਖਾਓ ਇਹ 6 ਚੀਜ਼ਾਂ
Sunday, Jul 30, 2023 - 01:27 PM (IST)
ਜਲੰਧਰ (ਬਿਊਰੋ)– ਅੱਜ ਦੇ ਸਮੇਂ ’ਚ ਵਿਟਾਮਿਨ-ਮਿਨਰਲ ਦੀ ਘਾਟ ਆਮ ਹੋ ਗਈ ਹੈ। ਪ੍ਰੋਟੀਨ, ਵਿਟਾਮਿਨ ਬੀ12, ਵਿਟਾਮਿਨ ਡੀ ਕੁਝ ਅਜਿਹੇ ਪੋਸ਼ਕ ਤੱਤ ਹਨ, ਜਿਨ੍ਹਾਂ ਦੀ ਕਮੀ ਵਧਦੀ ਜਾ ਰਹੀ ਹੈ। ਇਸ ਨੂੰ ਦੂਰ ਕਰਨ ਲਈ ਸਪਲੀਮੈਂਟਸ ਦਾ ਸੇਵਨ ਕੀਤਾ ਜਾਂਦਾ ਹੈ ਪਰ ਘਰੇਲੂ ਨੁਸਖ਼ੇ ਨਾਲ ਤੁਸੀਂ 15 ਦਿਨਾਂ ’ਚ ਸਰੀਰ ’ਚ ਜਾਨ ਭਰ ਸਕਦੇ ਹੋ।
ਜ਼ਿਆਦਾਤਰ ਸਪਲੀਮੈਂਟ ਪਲਾਂਟ ਆਧਾਰਿਤ ਹਨ, ਜੋ ਸਿਰਫ ਸਿਹਤਮੰਦ ਭੋਜਨਾਂ ਤੋਂ ਕੱਢੇ ਜਾਂਦੇ ਹਨ ਤਾਂ ਕਿਉਂ ਨਾ ਅਸੀਂ ਇਨ੍ਹਾਂ ਭੋਜਨਾਂ ਦਾ ਸੇਵਨ ਸਿੱਧੇ ਤੌਰ ’ਤੇ ਕਰੀਏ। ਮਾਹਿਰਾਂ ਨੇ ਇਕ ਘਰੇਲੂ ਨੁਸਖ਼ਾ ਦੱਸਿਆ ਹੈ, ਜਿਸ ਨਾਲ ਪ੍ਰੋਟੀਨ, ਫਾਈਬਰ, ਕੈਲਸ਼ੀਅਮ, ਆਇਰਨ, ਮੈਗਨੀਸ਼ੀਅਮ ਤੇ ਓਮੇਗਾ 3 ਦੀ ਘਾਟ ਨੂੰ ਦੂਰ ਕੀਤਾ ਜਾ ਸਕਦਾ ਹੈ।
ਮਿੱਟੀ ਦਾ ਘੜਾ ਜਾਂ ਕੋਈ ਭਾਂਡਾ ਲਓ। ਇਸ ’ਚ ਹੇਠਾਂ ਦੱਸੀਆਂ 6 ਚੀਜ਼ਾਂ ਨੂੰ ਪਾਣੀ ’ਚ ਭਿਓਂ ਕੇ ਰੱਖੋ।
- ਕਾਲੇ ਛੋਲੇ 30 ਗ੍ਰਾਮ
- 15-20 ਕਿਸ਼ਮਿਸ਼
- ਹਰੀ ਮੂੰਗ 30 ਗ੍ਰਾਮ
- ਕੱਚੀ ਮੂੰਗਫਲੀ 30 ਗ੍ਰਾਮ
- 3-4 ਅਖਰੋਟ
- 2 ਅੰਜੀਰ
ਇਸ ਨੁਸਖ਼ੇ ਨੂੰ 15 ਦਿਨਾਂ ਤੱਕ ਅਪਣਾਓ
ਇਸ ਨੁਸਖ਼ੇ ਨੂੰ ਸਵੇਰੇ ਖਾਲੀ ਢਿੱਡ ਅਪਣਾਉਣਾ ਚਾਹੀਦਾ ਹੈ ਕਿਉਂਕਿ ਇਸ ਸਮੇਂ ਤੁਹਾਡੇ ਸਰੀਰ ਨੂੰ ਪੋਸ਼ਣ ਦੀ ਸਭ ਤੋਂ ਵੱਧ ਲੋੜ ਹੁੰਦੀ ਹੈ ਤੇ ਪੂਰੇ ਦਿਨ ਲਈ ਤਾਕਤ ਮਿਲਦੀ ਹੈ। ਘੜੇ ’ਚੋਂ ਸਾਰਾ ਪਾਣੀ ਕੱਢ ਲਓ ਤੇ ਭਿੱਜੇ ਹੋਏ ਸੁੱਕੇ ਮੇਵੇ ਖਾਓ।
35 ਗ੍ਰਾਮ ਪ੍ਰੋਟੀਨ ਮਿਲੇਗਾ
ਜੇਕਰ ਤੁਸੀਂ ਪਾਵਰਲਿਫਟਰ, ਦੌੜਾਕ ਜਾਂ ਕੋਈ ਐਥਲੀਟ ਹੋ ਤਾਂ ਇਹ ਉਪਾਅ ਸਟੈਮਿਨਾ ਵਧਾ ਸਕਦਾ ਹੈ। ਇਸ ਨਾਲ ਤੁਹਾਨੂੰ ਕੈਲਸ਼ੀਅਮ, ਫਾਈਬਰ, ਆਇਰਨ, ਮੈਗਨੀਸ਼ੀਅਮ, ਓਮੇਗਾ 3 ਦੇ ਨਾਲ ਲਗਭਗ 35 ਗ੍ਰਾਮ ਪ੍ਰੋਟੀਨ ਮਿਲੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਹ ਲੇਖ ਸਿਰਫ਼ ਆਮ ਜਾਣਕਾਰੀ ਲਈ ਹੈ। ਇਹ ਕਿਸੇ ਵੀ ਤਰੀਕੇ ਨਾਲ ਕਿਸੇ ਦਵਾਈ ਜਾਂ ਇਲਾਜ ਦਾ ਬਦਲ ਨਹੀਂ ਹੋ ਸਕਦਾ। ਵਧੇਰੇ ਵੇਰਵਿਆਂ ਲਈ ਹਮੇਸ਼ਾ ਆਪਣੇ ਡਾਕਟਰ ਨਾਲ ਸਲਾਹ ਕਰੋ।