ਇਨ੍ਹਾਂ ਲੋਕਾਂ ਲਈ ਬੇਹੱਦ ਲਾਹੇਵੰਦ ਹੈ 'Walnuts' ਦੀ ਵਰਤੋਂ

Monday, Nov 04, 2024 - 06:47 PM (IST)

ਇਨ੍ਹਾਂ ਲੋਕਾਂ ਲਈ ਬੇਹੱਦ ਲਾਹੇਵੰਦ ਹੈ 'Walnuts' ਦੀ ਵਰਤੋਂ

ਹੈਲਥ ਡੈਸਕ- ਅਸੀਂ ਆਪਣੀ ਬਾਡੀ ਨੂੰ ਸਿਹਤਮੰਦ ਰੱਖਣ ਲਈ ਕਈ ਤਰ੍ਹਾਂ ਦੀਆਂ ਚੀਜ਼ਾਂ ਦਾ ਸੇਵਨ ਕਰਦੇ ਹਾਂ ਅਤੇ ਉਨ੍ਹਾਂ ‘ਚੋਂ ਇਕ ਹਨ ਸੁੱਕੇ ਮੇਵੇ। ਸੁੱਕੇ ਮੇਵਿਆਂ ਨੂੰ ਪੋਸ਼ਣ ਦਾ ਖਜ਼ਾਨਾ ਕਿਹਾ ਜਾਂਦਾ ਹੈ। ਕੁਝ ਸੁੱਕੇ ਮੇਵੇ ਹਨ ਜਿਨ੍ਹਾਂ ਦਾ ਸੇਵਨ ਸਰੀਰ ਨੂੰ ਸਮੱਸਿਆਵਾਂ ਤੋਂ ਬਚਾਉਣ ਵਿੱਚ ਮਦਦ ਕਰ ਸਕਦਾ ਹੈ। ਅਖਰੋਟ ਇੱਕ ਅਜਿਹਾ ਸੁੱਕੇ ਮੇਵਾ ਹੈ ਜੋ ਸਿਹਤ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਰੋਜ਼ਾਨਾ ਇਸ ਦਾ ਸੇਵਨ ਕਰਨ ਨਾਲ ਸਰੀਰ ਨੂੰ ਕਈ ਫਾਇਦੇ ਮਿਲ ਸਕਦੇ ਹਨ। ਅਖਰੋਟ ‘ਚ ਫਾਈਬਰ, ਮੈਂਗਨੀਜ਼, ਮੈਗਨੀਸ਼ੀਅਮ, ਕਾਪਰ, ਆਇਰਨ, ਕੈਲਸ਼ੀਅਮ, ਜ਼ਿੰਕ, ਪੋਟਾਸ਼ੀਅਮ, ਵਿਟਾਮਿਨ ਬੀ6, ਫੋਲੇਟ ਅਤੇ ਥਿਆਮਿਨ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ, ਜੋ ਸਰੀਰ ਨੂੰ ਕਈ ਤਰ੍ਹਾਂ ਦੇ ਫਾਇਦੇ ਦੇਣ ‘ਚ ਮਦਦਗਾਰ ਹੁੰਦੇ ਹਨ। ਤਾਂ ਆਓ ਜਾਣਦੇ ਹਾਂ ਇਸ ਨੂੰ ਖਾਣ ਦੇ ਫਾਇਦੇ ਅਤੇ ਤਰੀਕੇ।

PunjabKesari
ਇੰਝ ਕਰੋ ਅਖਰੋਟ ਨੂੰ ਆਪਣੀ ਖੁਰਾਕ 'ਚ ਸ਼ਾਮਲ 
ਅਖਰੋਟ ਨੂੰ ਕਈ ਤਰੀਕਿਆਂ ਨਾਲ ਖੁਰਾਕ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ। ਤੁਸੀਂ ਇਸ ਨੂੰ ਸਿੱਧਾ ਖਾ ਸਕਦੇ ਹੋ ਜਾਂ ਇਸ ਨੂੰ ਭਿਓ ਸਕਦੇ ਹੋ। ਤੁਸੀਂ ਸਲਾਦ ਵਿੱਚ ਵੀ ਅਖਰੋਟ ਮਿਲਾ ਕੇ ਖਾ ਸਕਦੇ ਹੋ। ਤੁਸੀਂ ਇਸ ਨੂੰ ਨਾਸ਼ਤੇ ‘ਚ ਓਟਸ ‘ਚ ਮਿਲਾ ਕੇ ਵੀ ਖਾ ਸਕਦੇ ਹੋ।

ਇਹ ਵੀ ਪੜ੍ਹੋ- ਜ਼ੁਕਾਮ 'ਚ ਲਾਹੇਵੰਦ ਹੈ 'ਸੁੰਢ' ਦੀ ਵਰਤੋਂ, ਜਾਣੋ ਵਰਤੋਂ ਦੇ ਢੰਗ
ਅਖਰੋਟ ਖਾਣ ਦੇ ਲਾਭ
ਦਿਲ ਲਈ ਲਾਹੇਵੰਦ

ਅਖਰੋਟ ‘ਚ ਓਮੇਗਾ-3 ਫੈਟੀ ਐਸਿਡ ਹੁੰਦਾ ਹੈ, ਜੋ ਦਿਲ ਦੀਆਂ ਬੀਮਾਰੀਆਂ ਦੇ ਖਤਰੇ ਨੂੰ ਘੱਟ ਕਰ ਸਕਦਾ ਹੈ।

ਇਹ ਵੀ ਪੜ੍ਹੋ- Chicken-Mutton ਤੋਂ ਵੀ ਜ਼ਿਆਦਾ ਤਾਕਤਵਰ, ਸ਼ਾਕਾਹਾਰੀ ਲੋਕ ਪ੍ਰੋਟੀਨ ਲਈ ਜ਼ਰੂਰ ਖਾਓ ਇਹ ਚੀਜ਼
ਦਿਮਾਗ ਨੂੰ ਤੰਦਰੁਸਤ ਰੱਖੇ
ਅਖਰੋਟ ਦੀ ਸ਼ਕਲ ਦਿਮਾਗ ਵਰਗੀ ਹੁੰਦੀ ਹੈ ਅਤੇ ਇਹ ਯਾਦਦਾਸ਼ਤ ਵਧਾਉਣ ‘ਚ ਮਦਦਗਾਰ ਹੁੰਦਾ ਹੈ।

PunjabKesari
ਮੋਟਾਪਾ ਘਟਾਏ
ਅਖਰੋਟ ‘ਚ ਜ਼ਿਆਦਾ ਫਾਈਬਰ ਅਤੇ ਪ੍ਰੋਟੀਨ ਹੁੰਦੇ ਹਨ, ਜੋ ਤੁਹਾਡੇ ਢਿੱਡ ਨੂੰ ਲੰਬੇ ਸਮੇਂ ਤੱਕ  ਭਰ ਕੇ ਰੱਖਦੇ ਹਨ, ਜਿਸ ਨਾਲ ਭਾਰ ਘੱਟ ਕਰਨ ‘ਚ ਮਦਦ ਮਿਲ ਸਕਦੀ ਹੈ।

ਇਹ ਵੀ ਪੜ੍ਹੋ- ਅੱਖਾਂ ਲਈ ਖਤਰਨਾਕ ਹੈ ਪਟਾਕਿਆਂ ਦਾ ਧੂੰਆਂ,ਜਲਨ ਹੋਣ 'ਤੇ ਤੁਰੰਤ ਕਰੋ ਇਹ ਕੰਮ
ਸ਼ੂਗਰ ਲੈਵਲ ਨੂੰ ਰੱਖੇ ਕੰਟਰੋਲ
ਰੋਜ਼ਾਨਾ ਅਖਰੋਟ ਖਾਣ ਨਾਲ ਬਲੱਡ ਸ਼ੂਗਰ ਲੈਵਲ ਨੂੰ ਕੰਟਰੋਲ ਕਰਨ ‘ਚ ਮਦਦ ਮਿਲ ਸਕਦੀ ਹੈ।

PunjabKesari
ਹੱਡੀਆਂ ਕਰੇ ਮਜ਼ਬੂਤ
ਅਖਰੋਟ ‘ਚ ਕੈਲਸ਼ੀਅਮ ਅਤੇ ਫਾਸਫੋਰਸ ਵਰਗੇ ਖਣਿਜ ਹੁੰਦੇ ਹਨ, ਜੋ ਹੱਡੀਆਂ ਨੂੰ ਮਜ਼ਬੂਤ ​​ਬਣਾਉਣ ‘ਚ ਮਦਦ ਕਰਦੇ ਹਨ।
ਚਮੜੀ ਨੂੰ ਰੱਖੇ ਸਿਹਤਮੰਦ
ਅਖਰੋਟ ਵਿਚ ਮੌਜੂਦ ਜ਼ਰੂਰੀ ਫੈਟੀ ਐਸਿਡ ਚਮੜੀ ਨੂੰ ਨਮੀ ਦੇਣ ਅਤੇ ਵਾਲਾਂ ਦੀ ਸਿਹਤ ਨੂੰ ਸੁਧਾਰਨ ਵਿਚ ਮਦਦ ਕਰ ਸਕਦੇ ਹਨ।

ਨੋਟ : ਕਿਸੇ ਵੀ ਘਰੇਲੂ ਨੁਸਖ਼ੇ ਨੂੰ ਵਰਤਣ ਤੋਂ ਪਹਿਲਾਂ ਮਾਹਿਰ ਦੀ ਸਲਾਹ ਜ਼ਰੂਰ ਲਓ। ਕਿਸੇ ਵੀ ਬਿਮਾਰੀ ਤੋਂ ਨਿਜ਼ਾਤ ਲਈ ਡਾਕਟਰ ਨਾਲ ਸੰਪਰਕ ਲਾਜ਼ਮੀ ਕਰੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

Aarti dhillon

Content Editor

Related News