ਲੱਕ ਦਰਦ ਦੂਰ ਕਰਨ ਲਈ ਅਪਨਾਓ ਇਹ ਘਰੇਲੂ ਨੁਸਖੇ

Thursday, Feb 02, 2017 - 05:29 PM (IST)

 ਲੱਕ ਦਰਦ ਦੂਰ ਕਰਨ ਲਈ ਅਪਨਾਓ ਇਹ ਘਰੇਲੂ ਨੁਸਖੇ

ਮੁੰਬਈ—ਅੱਜ ਕਲ ਦੀ ਭੱਜ ਦੌੜ ਭਰੀ ਜਿੰਦਗੀ ''ਚ ਲੋਕ ਆਪਣੀ ਸਿਹਤ ਵੱਲ ਬਹੁਤ ਘੱਟ ਧਿਆਨ ਦਿੰਦੇ ਹਨ। ਜਿਸ ਕਰਕੇ ਉਹ ਕਈ ਬੀਮਾਰੀਆਂ ਦੇ ਸ਼ਿਕਾਰ ਹੋ ਜਾਂਦੇ ਹਨ। ਜੋੜਾ ''ਚ ਦਰਦ ਹੋਣਾ ਇੱਕ ਆਮ ਗੱਲ ਹੈ ਜਿਹੜੇ ਲੋਕ ਜ਼ਿਆਦਾਤਰ ਬੈਠ ਕੇ ਕੰਮ ਕਰਦੇ ਹਨ ਉਨ੍ਹਾਂ ''ਚ ਇਹ ਸਮੱਸਿਆ ਜ਼ਿਆਦਾ ਦੇਖਣ ਨੂੰ ਮਿਲਦੀ ਹੈ। ਅਕਸਰ ਉਨ੍ਹਾਂ ਦੇ ਲੱਕ ''ਚ ਦਰਦ ਹੋਣੀ ਸ਼ੁਰੂ ਹੋ ਜਾਂਦੀ ਹੈ। ਜਿਸ ਕਰਕੇ ਉਹ ਕਈ ਉਪਾਅ ਕਰਦੇ ਹਨ ਪਰ ਕੋਈ ਫਰਕ ਦਿਖਾਈ ਨਹੀਂ ਦਿੰਦਾ। ਅੱਜ ਅਸੀਂ ਤੁਹਾਨੂੰ ਅਜਿਹੇ ਘਰੇਲੂ ਉਪਾਅ ਦੱਸਣ ਜਾ ਰਹੇ ਹਾਂ ਜਿਨ੍ਹਾਂ ਦੀ ਵਰਤੋਂ ਕਰਕੇ ਤੁਸੀਂ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ।
1. ਲੱਕ ਦਰਦ ਦੂਰ ਕਰਨ ਲਈ ਸੁੰਢ ਅਤੇ ਧਨੀਏ ਨੂੰ ਰਾਤ ਨੂੰ ਪਾਣੀ ''ਚ ਭਿਓ ਦਿਓ। ਰੋਜ਼ ਸਵੇਰੇ ਉੱਠ ਕੇ ਪੀਓ।
2. ਦਰਦ ਤੋਂ ਛੁਟਕਾਰਾ ਪਾਉਣ ਦੇ ਲਈ ਕਿੱਕਰ ਦੇ ਦਰੱਖਤ ਦੀ ਜੜ੍ਹ ਨੂੰ ਸਾੜ ਕੇ ਇਸ ਦਾ ਚੂਰਨ ਬਣਾਓ, ਇਸ ਨੂੰ ਘਿਓ ਨਾਲ ਵਰਤੋਂ । ਇਸ ਨਾਲ ਲੱਕ ਦਰਦ ਦੂਰ ਹੋ ਜਾਵੇਗਾ।
3. ਅੰਦਰੂਨੀ ਦਰਦ ਦੂਰ ਕਰਨ ਲਈ ਕਣਕ ਦੀ ਰੋਟੀ ਨੂੰ ਪਾਸਿਓ ਸੇਕ ਲਓ ਕੱਚੇ ਪਾਸੇ ਹਲਦੀ ਅਤੇ ਤੇਲ ਲਾਓ, ਫਿਰ ਇਸਨੂੰ ਦਰਦ ਵਾਲੀ ਥਾਂ ''ਤੇ ਬੰਨੋ, ਇਸ ਤਰ੍ਹਾਂ ਕਰਨ ਨਾਲ ਅੰਦਰੂਨੀ ਦਰਦ ਦੂਰ ਹੋਵੇਗੀ।
5. ਲੱਕ ਦਰਦ ਦੂਰ ਕਰਨ ਲਈ ਸੁੰਢ ਦਾ ਚੂਰਨ ਅਦਰਕ ਦਾ ਰਸ ਨਾਰੀਅਲ ਦੇ ਤੇਲ ''ਚ ਉਬਾਲੋਂ ਅਤੇ ਮਾਲਿਸ਼ ਕਰੋ ਲੱਕ ਦਰਦ ਦੂਰ ਹੋਵੇਗਾ।


Related News