ਜੇ ਤੁਹਾਨੂੰ ਵੀ ਪੈਂਦਾ ਹੈ ਮਿਰਗੀ ਦਾ ਦੌਰਾ ਤਾਂ ਕਰੋ ਇਹ ਘਰੇਲੂ ਉਪਾਅ

Friday, Jun 15, 2018 - 04:54 PM (IST)

ਨਵੀਂ ਦਿੱਲੀ— ਮਿਰਗੀ ਇਕ ਅਜਿਹੀ ਬੀਮਾਰੀ ਹੈ ਜਿਸ 'ਚ ਰੋਗੀ ਨੂੰ ਅਚਾਨਕ ਦੌਰਾ ਪੈਣ ਲੱਗਦਾ ਹੈ। ਇਹ ਤੰਤਰਿਕਾ ਤੰਤਰ ਦੀ ਬੀਮਾਰੀ ਹੈ ਇਸ ਬੀਮਾਰੀ ਦੌਰਾਨ ਦੌਰਾ ਪੈਣ 'ਤੇ ਰੋਗੀ ਆਪਣਾ ਦਿਮਾਗੀ ਸੰਤੁਲਨ ਗੁਆ ਬੈਠਦਾ ਹੈ। ਉਨ੍ਹਾਂ ਦੇ ਹੱਥ-ਪੈਰ ਅਕੜਣ ਲੱਗਦੇ ਹਨ। ਸਰੀਰ ਕੰਬਨ ਅਤੇ ਐਂਠਨ ਹੋ ਜਾਂਦੀ ਹੈ। ਇਸ ਦਾ ਇਲਾਜ ਕਰਵਾਉਣ 'ਤੇ ਇਹ ਬੀਮਾਰੀ ਪੂਰੀ ਤਰ੍ਹਾਂ ਨਾਲ ਖਤਮ ਨਹੀਂ ਹੁੰਦੀ। ਜਦੋਂ ਤਕ ਰੋਗੀ ਇਸ ਦੀ ਮੈਡੀਸਿਨ ਲੈਂਦਾ ਰਹਿੰਦਾ ਹੈ ਤਾਂ ਉਹ ਠੀਕ ਰਹਿੰਦਾ ਹੈ ਅਤੇ ਜਦੋਂ ਉਹ ਬੰਦ ਕਰ ਦਿੰਦਾ ਹੈ ਤਾਂ ਦੌਬਾਰਾ ਦੌਰੇ ਪੈਣੇ ਸ਼ੁਰੂ ਹੋ ਜਾਂਦੇ ਹਨ। ਅੱਜ ਅਸੀਂ ਤੁਹਾਨੂੰ ਮਿਰਗੀ ਦਾ ਦੌਰਾ ਪੈਣ ਦਾ ਕਾਰਨ ਅਤੇ ਇਸ ਦੇ ਘਰੇਲੂ ਉਪਾਅ ਦੱਸਣ ਜਾ ਰਹੇ ਹਾਂ ਜਿਸ ਦੀ ਵਰਤੋਂ ਕਰਕੇ ਤੁਸੀਂ ਇਸ ਤੋਂ ਰਾਹਤ ਪਾ ਸਕਦੇ ਹੋ।
ਮਿਰਗੀ ਦਾ ਦੌਰਾ ਪੈਣ ਦੇ ਕਾਰਨ
ਦਿਮਾਗ ਦਾ ਕੰਮ ਨਿਊਰਾਨਸ ਦੇ ਸਹੀ ਤਰ੍ਹਾਂ ਨਾਲ ਮਿਨਰਲਸ ਦੇਣ 'ਤੇ ਨਿਰਭਰ ਕਰਦਾ ਹੈ। ਜਦੋਂ ਇਸ 'ਚ ਕਿਸੇ ਤਰ੍ਹਾਂ ਦੀ ਮੁਸ਼ਕਿਲ ਹੁੰਦੀ ਹੈ ਤਾਂ ਦਿਮਾਗ ਦੇ ਕੰਮ 'ਚ ਸਮੱਸਿਆ ਆਉਣੀ ਸ਼ੁਰੂ ਹੋ ਜਾਂਦੀ ਹੈ। ਇਸ ਦੇ ਕਾਰਨ ਰੋਗੀ ਨੂੰ ਮਿਰਗੀ ਦਾ ਦੌਰਾ ਪੈਂਦਾ ਹੈ। ਇਸ ਦੇ ਇਲਾਵਾ ਸਿਰ 'ਤੇ ਸੱਟ ਲੱਗਣ, ਜ਼ਿਆਦਾ ਸ਼ਰਾਬ ਦੀ ਵਰਤੋਂ ਕਰਨ, ਬ੍ਰੇਨ ਟਿਊਮਰ ਹੋਣ, ਲਕਵੇ, ਮਾਹਾਵਾਰੀ 'ਚ ਗੜਬੜੀ ਅਤੇ ਦਿਮਾਗ 'ਚ ਆਕਸੀਜਨ ਦੀ ਕਮੀ ਹੋਣ 'ਤੇ ਮਿਰਗੀ ਦਾ ਦੌਰਾ ਪੈ ਸਕਦਾ ਹੈ।
ਇਸ ਬੀਮਾਰੀ ਤੋਂ ਰਾਹਤ ਪਾਉਣ ਲਈ ਘਰੇਲੂ ਉਪਾਅ
1. ਤੁਲਸੀਂ ਅਤੇ ਸੀਤਾਫਲ

ਤੁਲਸੀ 'ਚ ਕਾਫੀ ਮਾਤਰਾ 'ਚ ਐਂਟੀ ਆਕਸੀਡੈਂਟ ਮੌਜੂਦ ਹੁੰਦੇ ਹਨ ਜੋ ਦਿਮਾਗ 'ਚ ਫ੍ਰੀ ਰੈਡਿਕਲਸ ਨੂੰ ਠੀਕ ਰੱਖਣ 'ਚ ਮਦਦ ਕਰਦੇ ਹਨ। ਮਿਰਗੀ ਤੋਂ ਛੁਟਕਾਰਾ ਪਾਉਣ ਲਈ ਰੋਗੀ ਨੂੰ ਰੋਜ਼ਾਨਾ 20 ਤੁਲਸੀ ਦੇ ਪੱਤੇ ਖਾਣ ਨੂੰ ਦਿਓ। ਮਿਰਗੀ ਦਾ ਦੌਰਾ ਪੈਣ 'ਤੇ ਤੁਲਸੀ ਦਾ ਰਸ ਅਤੇ ਸੇਂਧਾ ਨਮਕ ਮਿਲਾ ਕੇ ਰੋਗੀ ਦੇ ਨੱਕ 'ਚ ਪਾਓ। ਜੇ ਤੁਲਸੀ ਦੇ ਪੱਤੇ ਨਾ ਹੋਣ ਤਾਂ ਸੀਤਾਫਲ ਦੇ ਪੱਤੇ ਦਾ ਰਸ ਵੀ ਪਾ ਸਕਦੇ ਹੋ।
2. ਕਰੌਂਦਾ
ਮਿਰਗੀ ਦੇ ਪੀੜਤ ਰੋਗੀ ਨੂੰ ਕਰੌਦੇ ਦੇ ਪੱਤਿਆਂ ਨਾਲ ਚਟਨੀ ਬਣਾ ਕੇ ਖਵਾਓ। ਜੇ ਉਹ ਇਸ ਨੂੰ ਰੋਜ਼ਾਨਾ ਖਾਵੇਗਾ ਤਾਂ ਉਸ ਨੂੰ ਬਹੁਤ ਜਲਦੀ ਫਾਇਦਾ ਮਿਲੇਗਾ।
3. ਸਫੈਦ ਪਿਆਜ਼
ਮਿਰਗੀ ਦੇ ਦੌਰੇ ਤੋਂ ਛੁਟਕਾਰਾ ਪਾਉਣ ਲਈ ਰੋਜ਼ਾਨਾ ਸਫੈਦ ਪਿਆਜ਼ ਦੇ ਰਸ ਦਾ 1 ਚੱਮਚ ਰੋਗੀ ਨੂੰ ਪਿਲਾਓ।
4. ਸ਼ਹਿਤੂਤ ਅਤੇ ਅੰਗੂਰ ਦਾ ਰਸ
ਸ਼ਹਿਤੂਤ ਅਤੇ ਅੰਗੂਰ ਦਾ ਰਸ ਮਿਰਗੀ ਦੇ ਰੋਗੀ ਲਈ ਕਾਫੀ ਫਾਇਦੇਮੰਦ ਹੁੰਦਾ ਹੈ। ਰੋਜ਼ਾਨਾ ਸਵੇਰੇ ਰੋਗੀ ਨੂੰ ਸ਼ਹਿਤੂਤ ਅਤੇ ਅੰਗੂਰ ਦਾ ਰਸ ਪੀਣ ਨੂੰ ਦਿਓ।
5. ਪੇਠਾ ਜਾਂ ਕੱਦੂ
ਪੇਠੇ ਜਾਂ ਕੱਦੂ 'ਚ ਅਜਿਹੇ ਪੋਸ਼ਕ ਤੱਤ ਹੁੰਦੇ ਹਨ ਜਿਸ ਨਾਲ ਦਿਮਾਗ ਦੇ ਨਾੜੀ ਰਸਾਇਨ ਸੰਤਲਿਤ ਹੋ ਜਾਂਦੇ ਹਨ। ਇਸ ਲਈ ਤੁਸੀਂ ਰੋਗੀ ਨੂੰ ਇਸ ਦੀ ਸਬਜ਼ੀ ਬਣਾ ਕੇ ਖਵਾਓ। ਇਸ ਦਾ ਜੂਸ ਬਣਾ ਕੇ ਪਿਲਾਉਣ ਨਾਲ ਰੋਗੀ ਨੂੰ ਜ਼ਿਆਦਾ ਫਾਇਦਾ ਮਿਲੇਗਾ। ਜੇ ਇਸ ਦਾ ਸੁਆਦ ਚੰਗਾ ਨਾ ਲੱਗੇ ਤਾਂ ਇਸ 'ਚ ਖੰਡ ਅਤੇ ਮੁਲਹਟੀ ਦਾ ਪਾਊਡਰ ਮਿਕਸ ਕਰਕੇ ਵੀ ਰੋਗੀ ਨੂੰ ਦਿੱਤਾ ਜਾ ਸਕਦਾ ਹੈ।


Related News