ਜਾਣੋ ਯੂਰਿਕ ਐਸਿਡ ਨੂੰ ਕੰਟਰੋਲ ਕਰਨ ਵਾਲੀਆਂ ਸਬਜ਼ੀਆਂ ਬਾਰੇ, ਮਰੀਜ਼ ਅੱਜ ਤੋਂ ਹੀ ਕਰਨ ਡਾਈਟ ''ਚ ਸ਼ਾਮਲ
Thursday, Jan 26, 2023 - 06:25 PM (IST)
ਨਵੀਂ ਦਿੱਲੀ- ਬਦਲਦੇ ਲਾਈਫ ਸਟਾਈਲ ਅਤੇ ਖਾਣ-ਪੀਣ ਦੀਆਂ ਗਲਤ ਆਦਤਾਂ ਕਾਰਨ ਸਰੀਰ ਕਈ ਬੀਮਾਰੀਆਂ ਦੀ ਲਪੇਟ 'ਚ ਆ ਜਾਂਦਾ ਹੈ। ਸ਼ੂਗਰ, ਕੈਂਸਰ, ਯੂਰਿਕ ਐਸਿਡ ਵਰਗੀਆਂ ਸਮੱਸਿਆਵਾਂ ਦਿਨੋਂ-ਦਿਨ ਵਧਦੀਆਂ ਜਾ ਰਹੀਆਂ ਹਨ। ਇਨ੍ਹਾਂ ਸਮੱਸਿਆਵਾਂ 'ਚੋਂ ਇਕ ਯੂਰਿਕ ਐਸਿਡ ਸਰੀਰ 'ਚੋਂ ਨਿਕਲਣ ਵਾਲਾ ਫਾਲਤੂ ਪਦਾਰਥ ਹੈ, ਜਿਸ ਦੀ ਮਾਤਰਾ ਵਧਣ ਨਾਲ ਜੋੜਾਂ ਅਤੇ ਹੱਡੀਆਂ 'ਚ ਦਰਦ ਸ਼ੁਰੂ ਹੋ ਜਾਂਦਾ ਹੈ। ਵਧਦੇ ਯੂਰਿਕ ਐਸਿਡ ਨੂੰ ਕੰਟਰੋਲ ਕਰਨ ਲਈ ਤੁਸੀਂ ਸਿਹਤਮੰਦ ਭੋਜਨ, ਕਸਰਤ ਨੂੰ ਆਪਣੀ ਰੋਜ਼ਾਨਾ ਦੀ ਰੁਟੀਨ ਵਿੱਚ ਸ਼ਾਮਲ ਕਰ ਸਕਦੇ ਹੋ। ਯੂਰਿਕ ਐਸਿਡ ਜਮ੍ਹਾ ਹੋਣ ਕਾਰਨ ਮਰੀਜ਼ਾਂ ਨੂੰ ਕਈ ਸਿਹਤ ਸਮੱਸਿਆਵਾਂ ਹੋਣ ਲੱਗਦੀਆਂ ਹਨ। ਅਜਿਹੀ ਸਥਿਤੀ ਵਿੱਚ, ਤੁਸੀਂ ਆਪਣੀ ਖੁਰਾਕ ਵਿੱਚ ਕੁਝ ਸਿਹਤਮੰਦ ਸਬਜ਼ੀਆਂ ਨੂੰ ਸ਼ਾਮਲ ਕਰਕੇ ਯੂਰਿਕ ਐਸਿਡ ਨੂੰ ਕੰਟਰੋਲ ਕਰ ਸਕਦੇ ਹੋ। ਤਾਂ ਆਓ ਤੁਹਾਨੂੰ ਦੱਸਦੇ ਹਾਂ ਅਜਿਹੀਆਂ ਸਬਜ਼ੀਆਂ ਜਿਨ੍ਹਾਂ ਦਾ ਸੇਵਨ ਤੁਸੀਂ ਕਰ ਸਕਦੇ ਹੋ।
ਬ੍ਰੋਕਲੀ
ਤੁਸੀਂ ਬ੍ਰੋਕਲੀ ਦਾ ਸੇਵਨ ਕਰਕੇ ਯੂਰਿਕ ਐਸਿਡ ਨੂੰ ਕੰਟਰੋਲ ਵਿੱਚ ਰੱਖ ਸਕਦੇ ਹੋ। ਇਸ 'ਚ ਪਾਏ ਜਾਣ ਵਾਲੇ ਗੁਣ ਯੂਰਿਕ ਐਸਿਡ ਨੂੰ ਸਰੀਰ 'ਚ ਜਮ੍ਹਾ ਹੋਣ ਤੋਂ ਰੋਕਦੇ ਹਨ।
ਟਮਾਟਰ
ਯੂਰਿਕ ਐਸਿਡ ਦੇ ਮਰੀਜ਼ਾਂ ਲਈ ਟਮਾਟਰ ਵੀ ਬਹੁਤ ਫਾਇਦੇਮੰਦ ਹੋ ਸਕਦਾ ਹੈ। ਸੰਤੁਲਿਤ ਮਾਤਰਾ 'ਚ ਟਮਾਟਰ ਖਾਣ ਨਾਲ ਸਰੀਰ 'ਚ ਮੌਜੂਦ ਯੂਰਿਕ ਐਸਿਡ ਬਾਹਰ ਨਿਕਲ ਜਾਂਦਾ ਹੈ। ਟਮਾਟਰ ਐਸਿਡਿਕ ਹੁੰਦਾ ਹੈ ਜਿਸ ਕਾਰਨ ਸਰੀਰ ਵਿੱਚ ਮੌਜੂਦ ਯੂਰਿਕ ਐਸਿਡ ਟੁੱਟ ਕੇ ਬਾਹਰ ਆ ਜਾਂਦਾ ਹੈ।
ਖੀਰਾ
ਖੀਰੇ ਵਿੱਚ ਪਾਣੀ ਦੀ ਕਾਫ਼ੀ ਮਾਤਰਾ ਪਾਈ ਜਾਂਦੀ ਹੈ। ਇਸ ਦਾ ਸੇਵਨ ਕਰਨ ਨਾਲ ਸਰੀਰ ਵਿੱਚ ਪਾਣੀ ਦੀ ਕਮੀ ਨਹੀਂ ਹੁੰਦੀ ਅਤੇ ਰੋਜ਼ਾਨਾ ਖੀਰੇ ਦਾ ਸੇਵਨ ਕਰਨ ਨਾਲ ਯੂਰਿਕ ਐਸਿਡ ਵੀ ਬਾਹਰ ਨਿਕਲਦਾ ਹੈ ਤੇ ਸਰੀਰ ਵਿੱਚ ਯੂਰਿਕ ਐਸਿਡ ਦਾ ਉਤਪਾਦਨ ਵੀ ਘੱਟ ਜਾਂਦਾ ਹੈ।
ਗਾਜਰ
ਗਾਜਰ ਵਿੱਚ ਐਨਜ਼ਾਈਮ ਅਤੇ ਐਂਟੀਆਕਸੀਡੈਂਟ ਪਾਏ ਜਾਂਦੇ ਹਨ ਜੋ ਸਰੀਰ ਵਿੱਚ ਮੌਜੂਦ ਯੂਰਿਕ ਐਸਿਡ ਨੂੰ ਘੱਟ ਕਰਨ ਵਿੱਚ ਮਦਦ ਕਰਦੇ ਹਨ। ਇਸ ਦਾ ਸੇਵਨ ਕਰਨ ਨਾਲ ਸਰੀਰ ਵਿਚ ਯੂਰਿਕ ਐਸਿਡ ਵੀ ਘੱਟ ਮਾਤਰਾ ਵਿਚ ਪੈਦਾ ਹੁੰਦਾ ਹੈ। ਅਜਿਹੇ 'ਚ ਜੇਕਰ ਤੁਸੀਂ ਯੂਰਿਕ ਐਸਿਡ ਦੇ ਮਰੀਜ਼ ਹੋ ਤਾਂ ਇਸ ਨੂੰ ਆਪਣੀ ਡਾਈਟ 'ਚ ਸ਼ਾਮਲ ਕਰ ਸਕਦੇ ਹੋ।
ਚੁਕੰਦਰ
ਚੁਕੰਦਰ ਪੋਸ਼ਕ ਤੱਤਾਂ ਅਤੇ ਗੁਣਾਂ ਨਾਲ ਭਰਪੂਰ ਹੁੰਦਾ ਹੈ। ਚੁਕੰਦਰ ਦਾ ਨਿਯਮਤ ਸੇਵਨ ਕਰਨ ਨਾਲ ਸਰੀਰ ਨੂੰ ਖਣਿਜ ਅਤੇ ਐਂਟੀਆਕਸੀਡੈਂਟਸ ਦੀ ਭਰਪੂਰ ਮਾਤਰਾ ਮਿਲਦੀ ਹੈ। ਇਸ ਦੇ ਸੇਵਨ ਨਾਲ ਯੂਰਿਕ ਐਸਿਡ ਵੀ ਕੰਟਰੋਲ 'ਚ ਰਹਿੰਦਾ ਹੈ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।